ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home Breaking News Punjab School...

    Punjab School: ਸਰਕਾਰੀ ਸਕੂਲ ਦੇ ਅਧਿਆਪਕਾਂ ਨੇ ਕੀਤਾ ਵੱਡਾ ਉਪਰਾਲਾ, ਇਲਾਕੇ ’ਚ ਹੋ ਰਹੀ ਹੈ ਚਰਚਾ

    Punjab School
    ਭਾਦਸੋਂ :  ਸਕੂਲ ਅਧਿਆਪਕ ਅਤੇ ਸਮਾਜ ਸੇਵੀ ਬੱਚਿਆਂ ਨਾਲ ਇੱਕ ਯਾਦਗਾਰੀ ਤਸਵੀਰ ਕਰਵਾਉਂਦੇ ਹੋਏ। ਤਸਵੀਰ: ਵੇਰਵਾ ਸੁਸ਼ੀਲ ਕੁਮਾਰ

    ਪ੍ਰਾਇਮਰੀ ਸਕੂਲ ਰੰਨੋ ਕਲਾਂ ’ਚ ਬੱਚਿਆਂ ਲਈ ਸਕੂਲ ਵੈਨ ਕੀਤੀ ਦਾਨ | Punjab School

    Punjab School: (ਸੁਸ਼ੀਲ ਕੁਮਾਰ) ਭਾਦਸੋਂ। ਸਰਕਾਰੀ ਪ੍ਰਾਇਮਰੀ ਸਕੂਲ ਰੰਨੋ ਕਲਾਂ, ਬਲਾਕ ਭਾਦਸੋਂ-2‌ ਵਿਖੇ ਸਕੂਲ ਦੇ ਅਧਿਆਪਕਾਂ ਡੀਪੀਈ ਸੁਖਵਿੰਦਰ ਸਿੰਘ ਟਿਵਾਣਾ ਤੇ ਜਗਦੇਵ ਸਿੰਘ ਟਿਵਾਣਾ ਵੱਲੋਂ ਆਪਣੀ ਕਿਰਤ ਕਮਾਈ ਚੋਂ ਬੱਚਿਆਂ ਦੇ ਆਉਣ-ਜਾਣ ਦੀ ਸਮੱਸਿਆ ਨੂੰ ਹੱਲ ਕਰਨ ਲਈ ਸਕੂਲ ਵੈਨ ਦਾਨ ਕੀਤੀ। ਇਸ ਕਾਰਜ ਲਈ ਬੀਪੀਈਓ ਭਾਦਸੋਂ-2 ਜਗਜੀਤ ਸਿੰਘ ਨੌਹਰਾ ਨੇ ਕਿਹਾ ਕਿ ਸਰਕਾਰੀ ਸਕੂਲਾਂ ਲਈ ਅਜਿਹੇ ਉਪਰਾਲੇ ਬਹੁਤ ਹੀ ਸ਼ਲਾਘਾਯੋਗ ਹਨ। ਇਹ ਸਮੇਂ ਸੀਐੱਚਟੀ ਗੁਰਪ੍ਰੀਤ ਸਿੰਘ ਪੰਧੇਰ ਜਿੰਦਲਪੁਰ ਵੱਲੋਂ ਪੁੱਜੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।

    ਇਹ ਵੀ ਪੜ੍ਹੋ: Punjab and Haryana Weather: ਪੰਜਾਬ ’ਚ ਤੜਕਸਾਰ ਬਦਲਿਆ ਮੌਸਮ, ਹਰਿਆਣਾ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਮੀਂਹ ਪੈਣ ਦੀ ਭਵਿ…

    ਇਸ ਸਮੇਂ ਸਰਪੰਚ ਸੁਰਿੰਦਰ ਸਿੰਘ, ਬਲਜਿੰਦਰ ਸਿੰਘ ਪੰਜਾਬ ਪੈਲੇਸ ਰੰਨੋ ਕਲਾਂ, ਸੁਖਵਿੰਦਰ ਸਿੰਘ ਡੀਪੀਈ, ਮਨਜਿੰਦਰ ਕੌਰ ਹਿੰਦੀ ਮਿਸਟ੍ਰੈਸ, ਰਘਵੀਰ ਸਿੰਘ ਸਾਬਕਾ ਸਰਪੰਚ, ਸਕੂਲ ਮੁਖੀ ਜਗਦੇਵ ਸਿੰਘ ,ਜਸਵਿੰਦਰ ਸਿੰਘ ਬੀਆਰਸੀ, ਸਤਵੀਰ ਸਿੰਘ ਬੀਆਰਸੀ, ਹਰਪ੍ਰੀਤ ਕੌਰ ਤੁਰਖੇੜੀ,ਪ੍ਰਿਤਪਾਲ ਕੌਰ ਟੌਹੜਾ, ਪੂਨਮ ਚਾਵਲਾ ਸ਼ਾਹਪੁਰ,ਗੁਰਪ੍ਰੀਤ ਸਿੰਘ ਖਿਜਰਪੁਰ, ਸੋਨੀਆ ਮਾਣਕੂ ਝੰਬਾਲੀ ਖਾਸ, ਰਾਜਦੀਪ ਕੌਰ ਛੰਨਾਂ ਨੱਥੂਵਾਲੀਆਂ, ਨੀਲਮ ਹਕੀਮਪੁਰਾ ਤੇ ਕੁਲਵਿੰਦਰ ਕੌਰ ਜਿੰਦਲਪੁਰ ਹਾਜ਼ਰ ਸਨ। Punjab School