ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ’ਚ ਬਦਲਦੇ ਮੌਸਮ ਨੂੰ ਦੇਖਦਿਆਂ ਸਕੂਲਾਂ ਦੇ ਸਮੇਂ ’ਚ ਬਦਲਾਅ ਕੀਤਾ ਗਿਆ ਹੈ। ਹਰਿਆਣਾ ਸਕੂਲ ਸਿੱਖਿਆ ਡਾਇਰੈਕਟੋਰੇਟ ਨੇ ਬੁੱਧਵਾਰ ਨੂੰ ਸਕੂਲਾਂ ਦੇ ਸਮੇਂ ’ਚ ਬਦਲਾਅ ਲਈ ਨਿਰਦੇਸ਼ ਜਾਰੀ ਕੀਤੇ ਹਨ। ਜਿਸ ਦੇ ਅਨੁਸਾਰ ਇੱਕ ਸ਼ਿਫ਼ਟ ਵਾਲੇ ਸਕੂਲ ਸਵੇਰੇ 8:00 ਵਜੇ ਤੋਂ ਦੁਪਹਿਰ 2:30 ਵਜੇ ਤੱਕ ਲੱਗਣਗੇ। ਉੱਥੇ ਹੀ ਦੋ ਸ਼ਿਫ਼ਟਾਂ ਵਾਲੇ ਸਕੂਲਾਂ ਦੀ ਪਹਿਲੀ ਸ਼ਿਫ਼ਟ ਸਵੇਰੇ 7:00 ਵਜੇ ਤੋਂ ਦੁਪਹਿਰ 12:30 ਵਜੇ ਤੱਕ ਚੱਲੇਗੀ। ਉਥੇ ਹੀ ਦੂਜੀ ਸਿਰਫ਼ ਦੁਪਹਿਰ 12:45 ਤੋਂ ਸ਼ਾਮ 6:15 ਤੱਕ ਹੋਵੇਗੀ।















