ਥਰਮਲ ਸਕ੍ਰੀਨਿੰਗ, ਬਦਲਵੀ ਬੈਠਣ ਦਾ ਵਿਵਸਥਾ ਵਰਗੇ ਨਿਯਮ ਸ਼ਾਮਲ
ਨਵੀਂ ਦਿੱਲੀ। ਹਰਿਆਣਾ, ਦਿੱਲੀ ਸਮੇਤ ਦੇਸ਼ ਦੇ ਹੋਰ ਸੂਬਿਆਂ ’ਚ ਬੁੱਧਵਾਰ ਨੂੰ ਕੋਵਿਡ ਸੁਰੱਖਿਆ ਪ੍ਰੋਟੋਕਾਲ ਨਾਲ ਫਿਰ ਤੋਂ ਸਕੂਲ ਖੁੱਲ੍ਹੇ ਬੁੱਧਵਾਰ ਸਵੇਰ ਤੋਂ ਹੀ ਬੱਚੇ ਸਕੂਲ ਜਾਂਦੇ ਦਿਸੇ ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰੀ ਮਨਸੁਖ ਮੰਡਾਵੀਆ ਨੇ ਸੂਬਿਆਂ ਤੋਂ 5 ਸਤੰਬਰ ਨੂੰ ਕੌਮੀ ਸਿੱਖਿਅਕ ਦਿਵਸ ਤੋਂ ਪਹਿਲਾਂ ਭਾਰਤ ਭਰ ਦੇ ਸਾਰੇ ਸਕੂਲ ਅਧਿਆਪਕਾਂ ਨੂੰ ਪਹਿਲੇ ਦੇ ਆਧਾਰ ’ਤੇ ਟੀਕਾਕਰਨ ਕਰਨ ਲਈ ਕਿਹਾ ਹੈ। ਕੌਮੀ ਰਾਜਧਾਨੀ ’ਚ ਕੋਵਿਡ ਦੀ ਸਥਿਤੀ ’ਚ ਜ਼ਿਕਰਯੋਗ ਸੁਧਾਰ ਤੋਂ ਬਾਅਦ, ਦਿੱਲੀ ਸਰਕਾਰ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਸੀ ਕਿ ਜਮਾਤ ਨੌਵੀਂ ਤੇ ਬਾਰ੍ਹਵੀਂ ਤੱਕ ਦੇ ਸਕੂਲ, ਕਾਲਜ ਤੇ ਕੋਚਿੰਗ ਸੰਸਥਾਨ 1 ਸਤੰਬਰ ਤੋਂ ਫਿਰ ਖੁੱਲ੍ਹਣਗੇ।
ਦਿੱਲੀ ਆਫ਼ਤਾ ਪ੍ਰਬੰਧਨ ਅਥਾਰਟੀਕਰਨ (ਡੀਡੀਐਮਏ) ਵੱਲੋਂ ਐਲਾਨੇ ਦਿਸ਼ਾ ਨਿਰਦੇਸ਼ਾਂ ’ਚ ਲੰਚ ਬਰੇਕ, ਬਦਲਵੀਂ ਬੈਠਣ ਦੀ ਵਿਵਸਥਾ, ਪ੍ਰਤੀ ਜਮਾਤ ਸਿਰਫ਼ 50 ਫੀਸਦੀ ਵਿਦਿਆਰਥੀ ਦੀ ਹਾਜ਼ਰੀ, ਜ਼ਰੂਰੀ ਥਰਮਲ ਸਕ੍ਰੀਨਿੰਗ ਤੇ ਰੈਗੂਲਰ ਸੈਰ ਸਪਾਟਾ ਯਾਤਰਾਵਾਂ ਤੋਂ ਬਚਣਾ ਸ਼ਾਮਲ ਹੈ ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਤਮਿਲਨਾਡੂ, ਪੁਡੂਚੇਰੀ, ਅਸਾਮ ਇਨ੍ਹਾਂ ਸੂਬਿਆਂ ’ਚ ਬੁੱਧਵਾਰ ਸਵੇਰੇ 50 ਫੀਸਦੀ ਵਿਦਿਆਰਥੀਆਂ ਨਾਲ ਸਕੂਲਾਂ ’ਚ ਜਮਾਤਾਂ ਲੱਗੀਆਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ