ਸਸਸਸ ਸਕੂਲ ਭਾਦਸੋਂ ਕਬੱਡੀ ‘ਚ ਜਿਲ੍ਹਾ ਪੱਧਰ ‘ਤੇ ਰਿਹਾ ਮੋਹਰੀ

School Bhadson

ਭਾਦਸੋਂ (ਸੁਸ਼ੀਲ ਕੁਮਾਰ)- ਸਕੂਲ ਸਿੱਖਿਆ ਵਿਭਾਗ ਵੱਲੋਂ ਗਰਮੀ ਰੁੱਤ ਦੀਆਂ ਖੇਡਾਂ ਦੇ ਜਿਲੵਾ ਪੱਧਰੀ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਜ਼ੋਨਲ ਪੱਧਰ ਤੇ ਜੇਤੂ ਰਹੀਆਂ ਟੀਮਾਂ ਨੇ ਭਾਗ ਲਿਆ। ਇਹਨਾਂ ਖੇਡਾਂ ਦੇ ਨੈਸ਼ਨਲ ਸਟਾਇਲ ਕਬੱਡੀ ਮੁਕਾਬਲਿਆਂ ਵਿੱਚ ਭਾਦਸੋਂ ਸਕੂਲ ਆਫ਼ ਐਮੀਨੈਂਸ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਦਰਸ਼ਨ ਪੇਸ਼ ਕਰਦਿਆਂ ਸਕੂਲ ਦਾ ਮਾਣ ਵਧਾਇਆ। ਸਕੂਲ ਪਿ੍ੰਸੀਪਲ ਸੀ੍ਮਤੀ ਬੰਦਨਾ ਜੀ ਨੇ ਦੱਸਿਆ ਕਿ ਕਬੱਡੀ ਵਿੱਚ ਲੜਕੀਆਂ ਦੀ ਅੰਡਰ-14 ਟੀਮ ਨੇ ਪਹਿਲਾਂ ਅਤੇ ਅੰਡਰ-17 ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ।

ਇਹ ਵੀ ਪੜ੍ਹੋ : ਮਹਿੰਗੀ ਪੈ ਸਕਦੀ ਹੈ ਦੰਦਾਂ ਦੀ ਅਣਦੇਖੀ

ਇਸੇ ਤਰ੍ਹਾਂ ਲੜਕਿਆਂ ਦੀ ਵੀ ਅੰਡਰ -14 ਟੀਮ ਨੇ ਪਹਿਲਾਂ ਸਥਾਨ ਹਾਸਲ ਕਰਕੇ ਸੋਨ ਤਗਮਾ ਆਪਣੇ ਨਾਂ ਕੀਤਾ। ਪਿ੍ੰਸੀਪਲ ਬੰਦਨਾ ਜੀ ਨੇ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਸਫ਼ਲਤਾ ਦੀ ਪ੍ਰਸੰਸਾ ਕੀਤੀ ਅਤੇ ਉਨ੍ਹਾਂ ਨੂੰ ਆਗਾਮੀ ਸਟੇਟ ਪੱਧਰੀ ਮੁਕਾਬਲਿਆਂ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਕਬੱਡੀ ਕੋਚ ਸ. ਗੁਰਪ੍ਰੀਤ ਸਿੰਘ ਅਤੇ ਸੁਦੇਸ਼ ਸ਼ਰਮਾ ਪੀ. ਟੀ. ਆਈ. ਨੂੰ ਉਨ੍ਹਾਂ ਦੀ ਯੋਗ ਅਗਵਾਈ ਲਈ ਵਧਾਈ ਦਿੱਤੀ।

LEAVE A REPLY

Please enter your comment!
Please enter your name here