ਡਰਾਉਣੇ ਹਾਲਾਤ, ਨਿਡਰ ਡੇਰਾ ਸੱਚਾ ਸੌਦਾ ਦੇ ਸੇਵਾਦਾਰ

Flood Rescue Operation
ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਰਾਹਤ ਕਾਰਜਾਂ ’ਚ ਜੁਟੇ ਗਰੀਨ ਐਸ ਦੇ ਸੇਵਾਦਾਰ।

(ਸੱਚ ਕਹੂੰ ਟੀਮ) ਸਰਸਾ/ਪਟਿਆਲਾ/ਮੂਣਕ/ਸੰਗਰੂਰ। ਜਦੋਂ ਜਦੋਂ ਕੁਦਰਤ ਆਪਣਾ ਖਤਰਨਾਕ ਰੂਪ ਧਾਰਨ ਕਰਕੇ ਮਾਨਵਤਾ ’ਤੇ ਕਹਿਰ ਢਾਉਂਦੀ ਹੈ ਤਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸਿ੍ਰਸ਼ਟੀ ਦੀ ਭਲਾਈ ਲਈ ਬਣਾਈ ਗਈ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਦੀ ਟੀਮ ਮੱਦਦ ਦਾ ਹੱਥ ਜ਼ੋਰ-ਸ਼ੋਰ ਨਾਲ ਪੀੜਤਾਂ ਲਈ ਵਧਾ ਦਿੰਦੀ ਹੈ ਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰਦੀ ਹੈ ਮੌਜ਼ੂਦਾ ਸਮੇਂ ’ਚ ਪੰਜਾਬ ਦੇ ਸੰਗਰੂਰ ਤੇ ਪਟਿਆਲਾ, ਹਰਿਆਣਾ ਦੇ ਸਰਸਾ, ਫਤਿਆਬਾਦ ਜ਼ਿਲ੍ਹਿਆਂ ’ਚ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਸੇਵਾਦਾਰਾਂ ਨੇ ਜਾਰੀ ਰਾਹਤ ਅਭਿਆਨ ਨੂੰ ਹੋਰ ਤੇਜ਼ ਕਰਕੇ ਦਿੱਤਾ ਹੈ। (Flood Rescue Operation)

ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਛੇ-ਛੇ ਫੁੱਟ ਪਾਣੀ ’ਚੋਂ ਲੰਘ ਕੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਪਟਿਆਲਾ ਦੇ ਹਲਕਾ ਸਮਾਣਾ, ਸਨੌਰ, ਪਾਤੜਾਂ, ਬਾਦਸ਼ਾਹਪੁਰ, ਸ਼ੁਤਰਾਣਾ ਅਤੇ ਮੂਣਕ ਸ਼ਹਿਰ, ਖਨੌਰੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਪੀੜਤ ਲੋਕਾਂ ਤੱਕ ਰਾਹਤ ਸਮੱਗਰੀ, ਦਵਾਈਆਂ ਅਤੇ ਪਸ਼ੂਆਂ ਲਈ ਹਰਾ-ਚਰਾ ਪਹੰੁਚਾਉਣ ’ਚ ਜੁਟੇ ਹੋਏ ਹਨ ਲਹਿਰਾਗਾਗਾ ਵਿਖੇ ਹੜ੍ਹ ਪੀੜਤਾਂ ਲਈ 24 ਘੰਟੇ ਲੰਗਰ ਤਿਆਰ ਕੀਤਾ ਜਾ ਰਿਹਾ ਹੈ ਜਿੱਥੋਂ ਸੇਵਾਦਾਰ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਪੀੜਤ ਲੋਕਾਂ ਤੱਕ ਪਹੁੰਚਾ ਰਹੇ ਹਨ।

ਇਹ ਵੀ ਪੜ੍ਹੋ : ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਪਸ਼ੂਆਂ ਲਈ ਹਰਾ ਚਾਰਾ ਭੇਜਿਆ

ਹਰਿਆਣਾ ਦੇ ਸਰਸਾ ਜ਼ਿਲ੍ਹੇ ’ਚ ਘੱਗਰ ਹੜ੍ਹ ਦੀ ਮਾਰ ਝੱਲ ਰਹੇ ਪਿੰਡਾਂ ਤੇ ਆਬਾਦੀ ਵਾਲੇ ਖੇਤਰਾਂ ਨੂੰ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਪਿੰਡ ਵਾਸੀਆਂ ਨਾਲ ਮਿਲ ਕੇ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਦਾ ਹੜ੍ਹ ਰਾਹਤ ਕਾਰਜ ਸੋਮਵਾਰ ਨੂੰ ਤੇਜ਼ ਰਫ਼ਤਾਰ ਨਾਲ ਜਾਰੀ ਰਿਹਾ। (Flood Rescue Operation)

Flood Rescue Operation

ਜਦੋਂ-ਜਦੋਂ ਬਿਪਤਾ ਆਈ ਡੇਰੇ ਨੇ ਵਧਾਇਆ ਮੱਦਦ ਦਾ ਹੱਥ (Flood Rescue Operation)

ਦੱਸ ਦਈਏ ਕਿ ਸਰਸਾ ’ਚ ਸਾਲ 1993, 94,95, 2010 ਦੌਰਾਨ ਆਏ ਹੜ੍ਹਾਂ ਸਮੇਂ ਵੀ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਹੜ੍ਹ ਰਾਹਤ ਕਾਰਜਾਂ ’ਚ ਲੋਕਾਂ ਦੀ ਸਹਾਇਤਾ ਕੀਤੀ ਸੀ ਤੇ ਘੱਗਰ ਦੇ ਟੁੱਟੇ ਬੰਨ੍ਹਾਂ ਨੂੰ ਬੰਨ੍ਹ ਕੇ ਸ਼ਹਿਰ ਸਮੇਤ ਹੋਰ ਕਈ ਪਿੰਡਾਂ ਨੂੰ ਬਚਾਇਆ ਸੀ। ਇਸ ਤੋਂ ਇਲਾਵਾ ਦੇਸ਼ ਤੇ ਵਿਦੇਸ਼ ’ਚ ਜਦੋਂ ਵੀ ਕੋਈ ਕੁਦਰਤੀ ਆਫ਼ਤ ਆਉਂਦੀ ਹੈ ਤਾਂ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਵਧ-ਚੜ੍ਹ ਕੇ ਲੋਕਾਂ ਦੀ ਸਹਾਇਤਾ ਕਰਦੇ ਹਨ।

LEAVE A REPLY

Please enter your comment!
Please enter your name here