ਅਮਰੀਕੀ ਵਿਦਿਆਰਥਣ ਹੈ ਅਲਕਾਸੇਮ
ਯਰੂਸ਼ਲਮ, ਏਜੰਸੀ। ਇਜਰਾਇਲ ਦੀ ਸੁਪਰੀਮ ਕੋਰਟ (SC) ਨੇ ਫਿਲਿਸਤੀਨ ਦੇ ਬਾਈਕਾਟ, ਪਰਦਾਫਾਸ਼ ਅਤੇ ਪਾਬੰਦੀਸ਼ੁਦਾ ਅੰਦੋਲਨ ਨਾਲ ਸਬੰਧਿਤ ਹੋਣ ਦੇ ਦੋਸ਼ ‘ਚ ਗ੍ਰਿਫ਼ਤਾਰ ਅਮਰੀਕੀ ਵਿਦਿਆਰਥਣ ਲਾਰਾ ਅਲਕਾਸੇਮ ਦੇ ਦੇਸ਼ ਨਿਕਾਲੇ ‘ਤੇ ਰੋਕ ਲਾ ਦਿੱਤੀ ਹੈ। ਦ ਗਾਰਜੀਅਨ ਅਖਬਾਰ ‘ਚ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ ਬੁੱਧਵਾਰ ਨੂੰ ਹੋਵੇਗੀ ਅਤੇ ਅਦਾਲਤ ਇਹ ਫੈਸਲਾ ਸੁਣਾਏਗੀ ਕਿ ਕੀ ਅਲਕਾਸੇਮ ਨੂੰ ਆਪਣੀ ਅਪੀਲ ਦਾਇਰ ਕਰਨ ਦੀ ਮਨਜ਼ੂਰੀ ਦਿੱਤੀ ਜਾਵੇ ਜਾਂ ਨਹੀਂ? ਜਿਕਰਯੋਗ ਹੈ ਕਿ 22 ਸਾਲਾ ਲਾਰਾ ਅਲਕਾਸੇਮ ਯਰੂਸ਼ਲਮ ਦੇ ਹਿਬਰੂ ਯੂਨੀਵਰਸਿਟੀ ‘ਚ ਇੱਕ ਪ੍ਰੋਗਰਾਮ ‘ਚ ਹਿੱਸਾ ਲੈਣ ਲਈ ਵਿਦਿਆਰਥੀ ਵੀਜੇ ‘ਤ ਦੋ ਅਕਤੂਬਰ ਨੂੰ ਇਜਰਾਇਲ ਆਈ ਸੀ ਪਰ ਸੁਰੱਖਿਆ ਅਧਿਕਾਰੀਆਂ ਨੇ ਉਹਨਾਂ ਨੂੰ ਤੇਲ ਅਵੀਵ ਦੇ ਬੇਨ ਗੁਰੀਅਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਬਾਹਰ ਨਹੀਂ ਨਿੱਕਲਣ ਦਿੱਤਾ ਸੀ। ਅਲਕਾਸੇਮ ‘ਤੇ ਬੀਡੀਐਸ ਨਾਂਅ ਨਾਲ ਪ੍ਰਸਿੱਧ ਹਮਾਸਾ ਸਮਰਥਿਤ ਬਾਈਕਾਟ ਅਤੇ ਪਾਬੰਦੀ ਸ਼ੁਦਾ ਅੰਦੋਲਨ ਨਾਲ ਸਬੰਧਿਤ ਹੋਣ ਦਾ ਦੋਸ਼ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।