ਨਵੀਂ ਦਿੱਲੀ: ਤਿੰਨ ਤਲਾਕ ਦੇ ਮੁੱਦੇ ‘ਤੇ ਮੰਗਲਵਾਰ ਨੂੰ ਸੁਪਰੀਮ ਕੋਰਟ ਨੇ ਆਪਣਾ ਇਤਿਹਾਸਕ ਫੈਸਲਾ ਸੁਣਾਇਆ। ਸੁਪਰੀਮ ਕੋਰਟ ਨੇ ਇਕੱਠਾ ਤਿੰਨ ਤਲਾਕ ਨੂੰ ਖਤਮ ਕਰ ਦਿੱਤਾ ਹੈ। ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਕੇਂਦਰ ਸਰਕਾਰ ਛੇ ਮਹੀਨਿਆਂ ਅੰਦਰ ਸੰਸਦ ਵਿੱਚ ਇਸ ਨੂੰ ਲੈ ਕੇ ਕਾਨੂੰਨ ਬਣਾਏ।
ਸੁਪਰੀਮ ਕੋਰਟ ਵਿੱਚ ਮੁੱਖ ਜੱਜ ਜਸਟਿਸ ਜੇ.ਐਸ. ਖੇਰ ਦੀ ਅਗਵਾਈ ਵਿੱਚ ਪੰਜ ਜੱਜਾਂ ਦੀ ਬੈਂਚ ਨੇ ਆਪਣਾ ਫੈਸਲਾ ਸੁਣਾਇਆ। ਅਦਾਲਤ ਵਿੱਚ ਤਿੰਨਜੱਜ ਤਿੰਨ ਤਲਾਕ ਨੂੰ ਗੈਰਕਾਨੂੰਨੀ ਐਲਾਨ ਕਰਨ ਦੇ ਪੱਖ ਵਿੱਚ ਸਨ, ਉੱਥੇ 2 ਜੱਜ ਇਸ ਦੇ ਪੱਖ ਵਿੱਚ ਨਹੀਂ ਸਨ। ਚੀਫ਼ ਜਸਟਿਸ ਖੇਹਰ ਨੇ ਕਿਹਾ ਕਿ ਤਲਾਕ-ਏ-ਬਿੱਦਤ ਸੰਵਿਧਾਨ ਦੇ ਆਰਟੀਕਲ 14,15,21 ਅਤੇ 25 ਦਾ ਵਾਇਲੇਸ਼ਨ ਨਹੀਂ ਕਰਦਾ। ਤਿੰਨ ਤਲਾਕ ‘ਤੇ ਸਾਰੀਆਂ ਪਾਰਟੀਆਂ ਮਿਲਕ ਕੇ ਫੈਸਲਾ ਲੈਣ। ਪਰ ਮਸਲੇ ਨੂੰ ਰਾਜਨੀਤੀ ਤੋਂ ਦੂਰ ਰੱਖਣ।
ਸੀਜੇਆਈ ਨੇ ਇਹ ਵੀ ਕਿਹਾ, ‘ਤਲਾਕ-ਏ-ਬਿੱਦਤ ਸੁੰਨੀ ਭਾਈਚਾਰੇ ਦਾ ਅਹਿਮ ਹਿੱਸਾ ਹੈ। ਇਹ ਰੀਤ ਇੱਥ ਹਜ਼ਾਰ ਸਾਲ ਤੋਂ ਚੱਲੀ ਆ ਰਹੀ ਹੈ। ਸੁਪਰੀਮ ਕੋਰਟ ਨੇ ਕਿਹਾ, ਜੇਕਰ ਛੇ ਮਹੀਨਿਆਂ ਵਿੱਚ ਕਾਨੂੰਨ ਨਹੀਂ ਬਣ ਸਕਦਾ ਤਾਂ ਅਸੀਂ ਫਿਰ ਦਖਲ ਦਿਆਂਗੇ। ਤਿੰਨ ਤਲਾਕ ਕਈ ਮੁਸਲਿਮ ਦੇਸ਼ਾਂ ਵਿੱਚ ਨਹੀਂ ਹੈ ਤਾਂ ਫਿਰ ਇਹ ਅਜ਼ਾਦ ਭਾਰਤ ਵਿੱਚ ਖਤਮ ਕਿਉਂ ਨਹੀਂ ਹੋ ਸਕਦਾ?’ ਮੁਸਲਿਮ ਪਰਸਨਲ ਲਾ ਬੋਰਡ ਵੱਲੋਂ ਕੇਸ ਲੜਨ ਵਾਲੀ ਵਕੀਲ ਚੰਦਰਾ ਰਾਜਨ ਨੇ ਕਿਹਾ, ‘ਤਿੰਨ ਤਲਾਕ ਦਾ ਜ਼ਿਕਰ ਕੁਰਾਨ ਵਿੱਚ ਨਹੀਂ ਹੈ। ਸੁਪਰੀਮ ਕੋਰਟ ਦੇ ਫੈਸਲੇ ਦੇ ਅਸੀਂ ਸ਼ੁਕਰਗੁਜ਼ਾਰ ਹਾਂ।’
2016 ਵਿੱਚ ਦਾਇਰ ਹੋਈ ਸੀ ਪਟੀਸ਼ਨ
ਫਰਵਰੀ 2016 ਵਿੱਚ ਉੱਤਰਾਖੰਡ ਦੀ ਰਹਿਣ ਵਾਲੀ ਸ਼ਾਇਰਾ ਬਾਨੋ (38) ਉਹ ਪਹਿਲਾ ਮਹਿਲਾ ਬਣੀ, ਜਿਸ ਨੇ ਟ੍ਰਿਪਲ ਤਲਾਕ, ਬਹੁ-ਵਿਆਹ ਅਤੇ ਨਿਕਾਹ ਹਲਾਲਾ ‘ਤੇ ਬੈਨ ਲਾਉਣ ਦੀ ਮੰਗ ਕਰਦੇ ਹੋਏ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ। ਸ਼ਾਇਰਾ ਨੂੰ ਵੀ ਉਸ ਦੇ ਪਤੀ ਨੇ ਤਿੰਨ ਤਲਾਕ ਦਿੱਤਾ ਸੀ। ਟ੍ਰਿਪਲ ਤਲਾਕ ਭਾਵ ਪਤੀ ਤਿੰਨ ਵਾਰ ‘ਤਲਾਕ’ ਲਫ਼ਜ਼ ਬੋਲ ਕੇਆਪਣੀ ਪਤਨੀ ਨੂੰ ਛੱਡ ਸਕਦਾ ਹੈ।
ਨਿਕਾਹ ਹਲਾਲਾ ਭਾਵ ਪਹਿਲੇ ਪਤੀ ਕੋਲ ਆਉਣ ਲਈ ਅਪਣਾਈ ਜਾਣ ਵਾਲੀ ਇੱਕ ਪ੍ਰੋਸੈਸ। ਇਸ ਦੇ ਤਹਿਤ ਮਹਿਲਾ ਨੂੰ ਪਹਿਲੇ ਪਤੀ ਕੋਲ ਆਉਣ ਤੋਂ ਪਹਿਲਾਂ ਕਿਸੇ ਹੋਰ ਨਾਲ ਸ਼ਾਦੀ ਕਰਨੀ ਪੈਂਦੀ ਹੈ ਅਤੇ ਉਸ ਨੂੰ ਤਲਾਕ ਦੇਣਾ ਪੈਂਦਾ ਹੈ। ਸੈਪਰੇਸ਼ਨ ਦੇ ਸਮੇਂ ਨੂੰ ਇੱਦਤ ਕਹਿੰਦੇ ਹਨ। ਬਹੁ-ਵਿਆਹ ਭਾਵ ਇੱਕ ਤੋਂ ਜ਼ਿਆਦਾ ਪਤਨੀਆਂ ਰੱਖਣਾ। ਕਈ ਮਾਮਲੇ ਅਜਿਹੇ ਵੀ ਆਏ, ਜਿਨ੍ਹਾਂ ਵਿੱਚ ਪਤੀ ਨੇ ਵਸਟਐਪ ਜਾਂ ਮੈਸੇਜ ਭੇਜ ਕੇ ਪਤਨੀ ਨੂੰ ਤਿੰਨ ਤਲਾਕ ਦੇ ਦਿੱਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।