ਹਨੂੰਮਾਨਗੜ੍ਹ ਟਾਊਨ ਦੀ ਝੋਨਾ ਮੰਡੀ ’ਚ ਹੋਵੇਗਾ ਪਵਿੱਤਰ ਭੰਡਾਰਾ (Satsang Bhandara)
(ਸੱਚ ਕਹੂੁੰ ਨਿਊਜ਼) ਹਨੂੰਮਾਨਗੜ੍ਹ। ਡੇਰਾ ਸੱਚਾ ਸੌਦਾ ਦੀ ਰਾਜਸਥਾਨ ਸੂਬੇ ਦੀ ਸਾਧ-ਸੰਗਤ ਅੱਜ ਦਿਨ ਐਤਵਰ ਨੂੰ ਹਨੂੰਮਾਨਗੜ੍ਹ ਟਾਊਨ ਦੀ ਨਵੀਂ ਝੋਨਾ ਮੰਡੀ ਡੀ ਬਲਾਕ ’ਚ ਮਈ ਮਹੀਨੇ ਦਾ ਸਤਿਸੰਗ ਭੰਡਾਰਾ (Satsang Bhandara) ਸ਼ਰਧਾ ਅਤੇ ਉਤਸ਼ਾਹ ਨਾਲ ਮਾਨਵਤਾ ਭਲਾਈ ਕਾਰਜ ਕਰਕੇ ਮਨਾ ਰਹੀ ਹੈ ਪਵਿੱਤਰ ਸਤਿਸੰਗ ਭੰਡਾਰੇ ਦੀ ਖੁਸ਼ੀ ’ਚ ਸਵੇਰੇ 11 ਵਜੇ ਤੋਂ ਵਿਸ਼ਾਲ ਨਾਮ ਚਰਚਾ ਕੀਤੀ ਜਾ ਰਹੀ ਹੈ ਭਿਆਨਕ ਗਰਮੀ ਦੇ ਬਾਵਜੂਦ ਮਈ ਮਹੀਨੇ ਦੇ ਸਤਿਸੰਗ ਭੰਡਾਰੇ ਸਬੰਧੀ ਸਾਧ-ਸੰਗਤ ’ਚ ਭਾਰੀ ਉਤਸ਼ਾਹ ਨਜ਼ਰ ਆ ਰਿਹਾ ਹੈ। ਪਵਿੱਤਰ ਸਤਿਸੰਗ ਭੰਡਾਰੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
400 ਸੇਵਾਦਾਰਾਂ ਨੇ 70 ਟਰਾਲੀ ਕੂੜਾ ਕੀਤਾ ਇਕੱਠਾ
ਸੇਵਾਦਾਰ ਆਪਣੇ ਪ੍ਰਬੰਧਾ ’ਚ ਲੱਗੇ ਹੋਏ ਹਨ ਛਾਇਆਵਾਨ ਸੰਮਤੀ ਦੇ ਸੇਵਾਦਾਰਾਂ ਵੱਲੋਂ ਸਤਿਸੰਗ ਪੰਡਾਲ ’ਚ ਛਾਂ ਦਾ ਪ੍ਰਬੰਧ ਕੀਤਾ ਗਿਆ ਹੈ ਪ੍ਰਚਾਰ-ਪ੍ਰਸਾਰ ਲਈ ਸ਼ਹਿਰ ’ਚ ਜਗਾ-ਜਗਾ ਫਲੈਕਸ ਲਾਏ ਗਏ ਹਨ। ਬਲਾਕ ਜ਼ਿੰਮੇਵਾਰ ਸੁਮਨ ਕਾਮਰਾ ਇੰਸਾਂ ਨੇ ਦੱਸਿਆ ਕਿ ਐਤਵਾਰ ਸਵੇਰੇ 11 ਵਜੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਇਲਾਹੀ ਨਾਅਰਾ ਬੋਲ ਕੇ ਸਤਿਸੰਗ ਭੰਡਾਰੇ ਦੀ ਨਾਮ ਚਰਚਾ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਤੋਂ ਬਾਅਦ ਕਵੀਰਾਜ ਸ਼ਬਦਬਾਣੀ ਰਾਹੀਂ ਪ੍ਰਭੂ, ਪਰਮਾਤਮਾ, ਅੱਲ੍ਹਾ, ਵਾਹਿਗੁਰੂ ਦੇ ਨਾਮ ਦਾ ਗੁਣਗਾਨ ਕਰਨਗੇ।
ਇਹ ਵੀ ਪੜ੍ਹੋ : Jaipur Borewell : ਡੇਰਾ ਸ਼ਰਧਾਲੂਆਂ ਦੀ ਪੂਜਨੀਕ ਗੁਰੂ ਜੀ ਨੂੰ ਕੀਤੀ ਅਰਜ਼ ਲਿਆਈ ਰੰਗ, ਬੋਰਵੈੱਲ ਵਿੱਚੋਂ ਬੱਚਾ ਸੁਰੱਖਿਅਤ ਨਿੱਕਲਿਆ ਬਾਹਰ
ਇਸ ਤੋਂ ਬਾਅਦ ਸਤਿਸੰਗ ਪੰਡਾਲ ’ਚ ਲਾਈਆਂ ਗਈਆਂ ਵੱਡੀਆਂ ਐੱਲਈਡੀ ਸਕਰੀਨਾਂ ’ਤੇ ਪੂਜਨੀਕ ਗੁਰੂ ਜੀ ਦੇ ਰਿਕਾਰਡਿਡ ਅਨਮੋਲ ਬਚਨਾਂ ਨੂੰ ਚਲਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ 75ਵੇਂ ਪਵਿੱਤਰ ਸਥਾਪਨਾ ਦਿਵਸ ਦੇ ਪਵਿੱਤਰ ਮੌਕੇ 29 ਅਪਰੈਲ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ 15ਵੀਂ ਚਿੱਠੀ ਵਿੱਚ ਮਈ ਮਹੀਨੇ ਬਾਰੇ ਬਚਨ ਕੀਤੇ ਸਨ। ਚਿੱਠੀ ਰਾਹੀਂ ਪੂਜਨੀਕ ਗੁਰੂ ਜੀ ਨੇ ਦੱਸਿਆ ਸੀ ਕਿ ਸੰਨ 1948 ਵਿੱਚ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਡੇਰਾ ਸੱਚਾ ਸੌਦਾ ਦੀ ਸਥਾਪਨਾ ਕਰਕੇ ਪਹਿਲਾ ਸਤਿਸੰਗ ਮਈ ਮਹੀਨੇ ਵਿੱਚ ਫ਼ਰਮਾਇਆ ਸੀ। ਇਸ ਲਈ ਮਈ ਮਹੀਨੇ ਨੂੰ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਸਤਿਸੰਗ ਭੰਡਾਰਾ ਮਨਾ ਰਹੀ ਹੈ
ਸੇਵਾਦਾਰਾਂ ਦੀ ਫੌਜ ਨੇ ਚਮਕਾਇਆ ਕੋਨਾ-ਕੋਨਾ
ਸ਼ਨਿੱਚਰਵਾਰ ਨੂੰ ਭਿਆਨਕ ਗਰਮੀ ਦੀ ਪਰਵਾਹ ਨਾ ਕਰਦੇ ਹੋਏ ਪੂਰੇ ਜਜਬੇ ਨਾਲ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਤੇ ਸਾਧ-ਸੰਗਤ ਸੂਰਜ ਦੀ ਰੋਸ਼ਨੀ ਨਾਲ ਹੀ ਸਤਿਸੰਗ ਸਥਾਨ ਨਵੀਂ ਝੋਨਾ ਮੰਡੀ ’ਚ ਪਹੁੰਚੇ ਅਤੇ ਨਵੀਂ ਝੋਨਾ ਮੰਡੀ ਦੇ ਡੀ ਬਲਾਕ ਨੂੰ ਸਾਫ਼ ਕਰਨ ’ਚ ਜੁਟ ਗਈ 400 ਦੀ ਗਿਣਤੀ ’ਚ ਸੇਵਾਦਾਰ ਭਾਈ-ਭੈਣਾਂ ਨੇ ਕੁਝ ਹੀ ਘੰਟਿਆਂ ’ਚ ਹੀ ਨਵੀਂ ਝੋਨਾ ਮੰਡੀ ਦਾ ਕੋਨਾ-ਕੋਨਾ ਚਮਕਾ ਦਿੱਤਾ ਸਿਰਫ਼ ਡੀ ਬਲਾਕ ਦੇ ਕਾਮਨ ਸ਼ੈੱਡ ਹੇਠੋਂ ਹੀ 70 ਟਰਾਲੀ ਕੁੜਾ ਇਕੱਠਾ ਕੀਤਾ ਗਿਆ ਸੇਵਾਦਾਰ ਲਗਾਤਾਰ ਸੇਵਾ ਕਾਰਜ ’ਚ ਜੁਟੇ ਰਹੇ।