ਸੰਤੁਸ਼ਟੀ | Satisfaction

ਸੰਤੁਸ਼ਟੀ | Satisfaction

ਇੱਕ ਕਾਂ ਜਦੋਂ ਵੀ ਮੋਰਾਂ ਨੂੰ ਵੇਖਦਾ, ਮਨ ‘ਚ ਕਹਿੰਦਾ, ‘ਪਰਮਾਤਮਾ ਨੇ ਮੋਰਾਂ ਨੂੰ ਕਿੰਨਾ ਸੁੰਦਰ ਰੂਪ ਦਿੱਤਾ ਹੈ ਜੇਕਰ ਮੈਂ ਵੀ ਅਜਿਹਾ ਰੂਪ ਪਾਉਂਦਾ ਤਾਂ ਕਿੰਨਾ ਮਜ਼ਾ ਆਉਂਦਾ’ ਇੱਕ ਦਿਨ ਕਾਂ ਨੇ ਜੰਗਲ ‘ਚ ਮੋਰਾਂ ਦੇ ਬਹੁਤ ਸਾਰੇ ਖੰਭ ਖਿੱਲਰੇ ਵੇਖੇ ਉਹ ਬਹੁਤ ਖੁਸ਼ ਹੋ ਕੇ ਕਹਿਣ ਲੱਗਾ, ‘ਵਾਹ ਰੱਬਾ! ਬੜੀ ਕ੍ਰਿਪਾ ਕੀਤੀ ਹੈ ਤੂੰ, ਜੋ ਮੇਰੀ ਪੁਕਾਰ ਸੁਣ ਲਈ

ਮੈਂ ਹੁਣ ਇਨ੍ਹਾਂ ਖੰਭਾਂ ਨਾਲ ਵਧੀਆ ਮੋਰ ਬਣ ਜਾਂਦਾ ਹਾਂ’ ਇਸ ਤੋਂ ਬਾਅਦ ਕਾਂ ਨੇ ਮੋਰਾਂ ਦੇ ਖੰਭ ਆਪਣੀ ਪੂਛ ਦੇ ਆਲੇ-ਦੁਆਲੇ ਲਾ ਲਏ ਫਿਰ ਉਹ ਨਵਾਂ ਰੂਪ ਵੇਖ ਕੇ ਬੋਲਿਆ, ‘ਹੁਣ ਤਾਂ ਮੈਂ ਮੋਰਾਂ ਤੋਂ ਵੀ ਸੁੰਦਰ ਹੋ ਗਿਆ ਹਾਂ ਹੁਣ ਉਨ੍ਹਾਂ ਦੇ ਕੋਲ ਚੱਲ ਕੇ ਉਨ੍ਹਾਂ ਦੇ ਨਾਲ ਅਨੰਦ ਲੈਂਦਾ ਹਾਂ’ ਉਹ ਹੰਕਾਰ ਨਾਲ ਮੋਰਾਂ ਕੋਲ ਗਿਆ ਉਸ ਨੂੰ ਵੇਖਦਿਆਂ ਹੀ ਇੱਕ ਮੋਰ ਨੇ ਕਿਹਾ, ‘ਦੇਖੋ ਇਸ ਦੁਸ਼ਟ ਕਾਂ ਨੂੰ ਇਹ ਸਾਡੇ ਸੁੱਟੇ ਹੋਏ ਖੰਭ ਲਾ ਕੇ ਮੋਰ ਬਣਨ ਚੱਲਿਆ ਹੈ ਲਾਓ ਬਦਮਾਸ਼ ਨੂੰ ਪੰਜਿਆਂ ਨਾਲ ਕੱਸ-ਕੱਸ ਕੇ ਠ੍ਹੋਕਰਾਂ’ ਇਹ ਸੁਣਦਿਆਂ ਹੀ ਸਾਰੇ ਮੋਰ ਕਾਂ ‘ਤੇ ਟੁੱਟ ਪਏ ਅਤੇ ਮਾਰ-ਮਾਰ ਕੇ ਉਸ ਨੂੰ ਅਧਮੋਇਆ ਕਰ ਦਿੱਤਾ ਕਾਂ ਭੱÎਜਾ-ਭੱਜਾ ਹੋਰ ਕਾਵਾਂ ਕੋਲ ਜਾ ਕੇ ਮੋਰਾਂ ਦੀ ਸ਼ਿਕਾਇਤ ਕਰਨ ਲੱਗਾ ਤਾਂ ਇੱਕ ਬਜ਼ੁਰਗ ਕਾਂ ਬੋਲਿਆ, ‘ਸੁਣਦੇ ਹੋ ਇਸ ਦੀਆਂ ਗੱਲਾਂ!

ਇਹ ਸਾਡਾ ਮਖ਼ੌਲ ਉਡਾਉਂਦਾ ਸੀ ਤੇ ਮੋਰ ਬਣਨ ਲਈ ਕਾਹਲਾ ਸੀ ਇਸ ਨੂੰ ਇੰਨਾ ਵੀ ਪਤਾ ਨਹੀਂ ਕਿ ਜੋ ਆਪਣੀ ਜਾਤ ਤੋਂ ਸੰਤੁਸ਼ਟ ਨਹੀਂ, ਉਹ ਹਰ ਥਾਂ ਅਪਮਾਨ ਸਹਿੰਦਾ ਹੈ’ ਕਥਾ ਦਾ ਸਾਰ ਇਹ ਹੈ ਕਿ ਈਸ਼ਵਰ ਨੇ ਸਾਨੂੰ ਜਿਸ ਰੂਪ ‘ਚ ਬਣਾਇਆ, ਉਸੇ ‘ਚ ਸੰਤੁਸ਼ਟ ਰਹਿ ਕੇ ਆਪਣੇ ਕਰਮਾਂ ‘ਤੇ ਧਿਆਨ ਦੇਣਾ ਚਾਹੀਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।