ਜਲਾਲਾਬਾਦ (ਰਜਨੀਸ਼ ਰਵੀ)। ਸਰਵ ਭਾਰਤ ਨੌਜਵਾਨ ਸਭਾ (Sarv Bharat Youth Council) ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਜ਼ਿਲ੍ਹਾ ਕੌਂਸਲ ਫਾਜ਼ਿਲਕਾ ਵੱਲੋਂ ਸਭ ਲਈ ਰੁਜਗਾਰ ਦੀ ਪ੍ਰਾਪਤੀ ਲਈ ‘ਭਗਤ ਸਿੰਘ ਕੌਮੀ ਰੁਜਗਾਰ ਗਰੰਟੀ ਕਾਨੂੰਨ’ (ਬਨੇਗਾ) ਕਾਨੂੰਨ ਪਾਸ ਕਰਵਾਉਣ ਲਈ ਪਿੰਡਾਂ ਤੋਂ ਜਿਲਾ ਹੈੱਡਕੁਆਰਟਰ ਵੱਲ ਪੈਦਲ ਮਾਰਚ ਕਰਨ ਦੀਆਂ ਤਿਆਰੀਆਂ ਸਬੰਧੀ ਅੱਜ ਸਥਾਨਕ ਸੁਤੰਤਰ ਭਵਨ ਵਿਖੇ ਇੱਕ ਮੀਟਿੰਗ ਕੀਤੀ ਗਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਐਡਵੋਕੇਟ ਪਰਮਜੀਤ ਢਾਬਾਂ, ਸੂਬਾ ਮੀਤ ਸਕੱਤਰ ਹਰਭਜਨ ਛੱਪੜੀਵਾਲਾ ਅਤੇ ਨਰਿੰਦਰ ਢਾਬਾਂ ਨੇ ਦੱਸਿਆ ਕਿ ਦੁਨੀਆਂ ਵਿੱਚ ਭਾਰਤ ਦੇਸ ਵਿਚ ਸਭ ਤੋਂ ਵੱਧ ਨੌਜਵਾਨ ਰਹਿੰਦੇ ਹਨ ਅਤੇ ਨੌਜਵਾਨਾਂ ਦੀ ਗਿਣਤੀ ਵੀ ਭਾਰਤ ਵਿਚ ਵੱਧ ਹੈ। ਦੂਜੇ ਪਾਸੇ ਦੇਸ ਵਿੱਚ ਕਰੋੜਾਂ ਦੀ ਤਦਾਦ ਵਿੱਚ ਡਿਗਰੀਆਂ/ ਡਿਪਲੋਮੇ ਪ੍ਰਾਪਤ ਕਰਕੇ ਨੌਜਵਾਨ ਬੇਰੁਜਗਾਰ ਹਨ।
ਰੁਜ਼ਗਾਰ ਗਰੰਟੀ ਲਈ ਨਹੀਂ ਹੋਈ ਕੋਈ ਗੱਲ | Sarv Bharat Youth Council
ਸਰਕਾਰਾਂ ਵੱਲੋਂ ਦੇਸ਼ ਦੀ ਆਜਾਦੀ ਤੋਂ ਲੈ ਕੇ ਹੁਣ ਤੱਕ ਸਭ ਲਈ ਰੁਜਗਾਰ ਦੀ ਗਾਰੰਟੀ ਲਈ ਕਾਨੂੰਨ ਬਣੇ, ਅੱਜ ਤੱਕ ਗੱਲ ਨਹੀਂ ਕੀਤੀ ਗਈ। ਆਗੂਆਂ ਨੇ ਅੱਗੇ ਕਿਹਾ ਕਿ ਬੇਰੋਜਗਾਰੀ ਦਾ ਇੱਕੋ-ਇਕ ਹੱਲ ਹੈ ਕਿ ਉਨ੍ਹਾਂ ਦੇ ਪੱਕੇ ਰੁਜ਼ਗਾਰ ਲਈ ਰੁਜ਼ਗਾਰ ਦੀ ਗਰੰਟੀ ਕਰਦਾ ਕਾਨੂੰਨ ਬਣੇ। ਆਗੂਆਂ ਨੇ ਦੱਸਿਆ ਕਿ ਦੇਸ ਦੀ ਪਾਰਲੀਮੈਂਟ ਵਿੱਚ ਸਭ ਲਈ ਰੁਜਗਾਰ ਦੀ ਗਾਰੰਟੀ ਲਈ ‘ਭਗਤ ਸਿੰਘ ਕੌਮੀ ਰੁਜਗਾਰ ਗਰੰਟੀ ਕਾਨੂੰਨ’ (ਬਨੇਗਾ) ਬਣਨਾ ਚਾਹੀਦਾ ਹੈ, ਜਿਸ ਲਈ ਵਿਦਿਆਰਥੀਆਂ ਅਤੇ ਨੌਜਵਾਨਾਂ ਵੱਲੋਂ ਲਗਾਤਾਰ ਸਰਗਰਮੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਵੀਡੀਓ ਵਾਇਰਲ ਹੋਣ ‘ਤੇ ਚੋਰ ਨੇ ਵਿਖਾਈ ਇਮਾਨਦਾਰੀ
ਬਨੇਗਾ ਕਾਨੂੰਨ ਬਾਰੇ ਵਿਸਤਾਰ ਨਾਲ ਬੋਲਦਿਆਂ ਆਗੂਆਂ ਨੇ ਕਿਹਾ ਕਿ ਇਸ ਕਾਨੂੰਨ ਤਹਿਤ ਹਰੇਕ ਅਣਪੜ੍ਹ ਅਤੇ ਅਣਸਿੱਖਿਅਤ ਲਈ ਘੱਟੋ-ਘੱਟ 25 ਹਜਾਰ ਰੁਪਏ, ਅਰਧ-ਸਿੱਖਿਅਤ ਲਈ 30 ਹਜਾਰ ਰੁਪਏ, ਸਿਖਿਅਤ ਲਈ 35 ਹਜਾਰ ਰੁਪਏ ਅਤੇ 45 ਹਜਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਦੀ ਗਾਰੰਟੀ ਹੋਵੇ ਅਤੇ ਕੰਮ/ ਰੁਜਗਾਰ ਨਾ ਮਿਲਣ ਦੀ ਸੂਰਤ ਵਿੱਚ ਤਨਖਾਹ ਦਾ ਅੱਧ ਦਿੱਤਾ ਜਾਵੇ।
ਰੁਜਗਾਰ ਦੀ ਪ੍ਰਾਪਤੀ ਲਈ ਵੱਖ-ਵੱਖ ਪਿੰਡਾਂ ਤੋਂ ਸੁਰੂ ਹੋ ਕੇ ਤਿੰਨ ਕਾਫਲੇ 28 ਮਈ ਨੂੰ ਲਾਧੂਕਾ ਵਿਖੇ ਪਹੁੰਚਣਗੇ ਅਤੇ ਅਗਲੇ ਦਿਨ 29 ਮਈ ਨੂੰ ਪੈਦਲ ਰਵਾਨਾ ਹੋ ਕੇ ਫਾਜ਼ਿਲਕਾ ਪਹੁੰਚਣਗੇ। ਇਸ ਮੌਕੇ ਹੋਰਾਂ ਤੋਂ ਇਲਾਵਾ ਸੰਦੀਪ ਜੋਧਾ, ਗੁਰਦਿਆਲ ਢਾਬਾਂ,ਰਿਸਵ ਮਾੜਿਆਂ ਵਾਲਾ,ਅਮਿ੍ਰਤਪਾਲ ਕੌਰ ਕਾਠਗੜ੍ਹ,ਦਲਜੀਤ ਕੌਰ, ਸਿਮਰਨ ਕੌਰ,ਗੋਵਿੰਦ ਸਿੰਘ ਕਾਠਗੜ੍ਹ,ਅਰਵੀਨ ਢਾਬਾਂ, ਰਾਹੁਲ ਮਹਾਲਮ, ਗੁਰਨਾਮ ਘੁਬਾਇਆ, ਮੰਗਤ ਬੱਘੇ ਕੇ, ਸਾਜਨ ਢਾਬਾਂ, ਹਰਜਿੰਦਰ ਹੌਦਾ, ਸ਼ਰਨਜੀਤ ਸਿੰਘ ਮੰਨੂ, ਸਨਮਜੀਤ ਬੱਘੇ ਕੇ, ਬਲਜਿੰਦਰ ਨਿੱਕਾ ਅਤੇ ਵਰਿੰਦਰ ਧਾਲੀਵਾਲ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।