Jawahar Singh Wala ਦੇ ਸਰਪੰਚ ਨੇ ਕਰਵਾਈ ਗਲੀਆਂ ਨਾਲੀਆਂ ਦੀ ਸਫਾਈ

Jawahar Singh Wala
Jawahar Singh Wala ਦੇ ਸਰਪੰਚ ਨੇ ਕਰਵਾਈ ਗਲੀਆਂ ਨਾਲੀਆਂ ਦੀ ਸਫਾਈ

Jawahar Singh Wala: ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਜਿਲ੍ਹਾ ਫਿਰੋਜ਼ਪੁਰ ਦੇ ਸਰਕਾਰੀ ਬਲਾਕ ਘੱਲ ਖੁਰਦ ਦੇ ਅਧੀਨ ਆਉਂਦੇ ਪਿੰਡ ਜਵਾਹਰ ਸਿੰਘ ਵਾਲਾ ਦੇ ਸਰਬ ਸੰਮਤੀ ਨਾਲ ਬਣੇ ਨਵੇਂ ਸਰਪੰਚ ਮਨਦੀਪ ਕੌਰ ਦੇ ਪਤੀ ਤਲਵਿੰਦਰ ਸਿੰਘ ਮਾਟਾ ਦੇ ਉੱਦਮ ਸਦਕਾ ਪਿੰਡ ਦੀ ਫਿਰਨੀ ਤੇ ਗਲੀਆਂ ਨਾਲੀਆਂ ਦੀ ਸਫਾਈ ਕਰਵਾਈ ਗਈ ਤੇ ਨਾਲੀਆਂ ਦੀ ਇਕੱਠੀ ਹੋਈ ਗੰਦਗੀ ਨੂੰ ਟਰੈਕਟਰ ਟਰਾਲੀਆਂ ਤੇ ਸਫਾਈ ਸੇਵਕ ਵਲੰਟੀਅਰਾਂ ਦੀ ਮੱਦਦ ਨਾਲ ਇਕੱਠੀ ਕਰਕੇ ਪਿੰਡੋ ਬਾਹਰ ਸੁੱਟਿਆ ਗਿਆ ।

Read Also : Bathinda Bus Accident: ਟੋਹਾਣਾ ਕਿਸਾਨ ਮਹਾਂ ਪੰਚਾਇਤ ‘ਚ ਜਾਂਦੀ ਕਿਸਾਨਾਂ ਦੀ ਬੱਸ ਪਲਟੀ

ਇਸ ਸਬੰਧੀ ਗੱਲਬਾਤ ਕਰਦਿਆਂ ਸਰਪੰਚ ਤਲਵਿੰਦਰ ਸਿੰਘ ਮਾਟਾ ਤੇ ਜਸਵਿੰਦਰ ਸਿੰਘ ਸਾਬਕਾ ਸਰਪੰਚ ਨੇ ਦੱਸਿਆ ਕਿ ਪਿੰਡ ਦੀਆਂ ਗਲੀਆਂ ਨਾਲੀਆਂ ਦੀ ਸਫਾਈ ਪੱਖੋ ਬੁਰਾ ਹਾਲ ਸੀ। ਜਿਸ ਦਾ ਗ੍ਰਾਮ ਪੰਚਾਇਤ ਤੇ ਸਫਾਈ ਸੇਵਕ ਵਲੰਟੀਅਰਾਂ ਦੀ ਮੱਦਦ ਨਾਲ ਪਿੰਡ ਦੀ ਫਿਰਨੀ ਤੇ ਗਲੀਆਂ ਨਾਲੀਆਂ ਤੇ ਸੀਵਰੇਜ ਦੀ ਗੰਦਗੀ ਨੂੰ ਇਕੱਠਾ ਕਰਕੇ ਟਰੈਕਟਰ ਟਰਾਲੀਆਂ ਦੀ ਮਦਦ ਨਾਲ ਚੱਕ ਕੇ ਪਿੰਡੋ ਬਾਹਰ ਸੁੱਟਿਆ ਗਿਆ।

ਜਿਸ ਦੀ ਪਿੰਡ ਵਾਸੀਆਂ ਨੇ ਬਹੁਤ ਤਾਰੀਫ ਕੀਤੀ ਤੇ ਕਿਹਾ ਪਿੰਡ ਦਾ ਸਰਪੰਚ ਹੋਵੇ ਤਾਂ ਇਹੋ ਜਿਹਾ ਹੋਵੇ । ਇਸ ਮੌਕੇ ਸਰਪੰਚ ਤਲਵਿੰਦਰ ਸਿੰਘ ਮਾਟਾ, ਜਸਵਿੰਦਰ ਸਿੰਘ ਸਾਬਕਾ ਸਰਪੰਚ ਸੁਰਿੰਦਰ ਸਿੰਘ ਸੋਨਾ , ਜਸਮੇਲ ਸਿੰਘ ਕਾਲਾ ਪੰਚਾਇਤ ਮੈਂਬਰ , ਜਸਵਿੰਦਰ ਸਿੰਘ ਜਥੇਦਾਰ, ਚਮਕੌਰ ਸਿੰਘ, ਬੱਗੀ ਸਿੰਘ ਆਦਿ ਮੌਜੂਦ ਸਨ ।

LEAVE A REPLY

Please enter your comment!
Please enter your name here