ਜੇਤੂ ਖਿਡਾਰੀ ਸੰਗਰੂਰ ਵਿਖੇ ਹੋਣ ਵਾਲੇ ਰਾਜ ਪੱਧਰੀ ਮੁਕਾਬਲਿਆਂ ’ਚ ਲੈਣਗੇ ਹਿੱਸਾ
(ਸੁਖਜੀਤ ਮਾਨ) ਮਾਨਸਾ। ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ ਸਰਦ ਰੁੱਤ ਜ਼ਿਲ੍ਹਾ ਪੱਧਰੀ ਅਥਲੈਟਿਕਸ (Athletics) ਮੁਕਾਬਲੇ ਬਹੁਮੰਤਵੀ ਖੇਡ ਸਟੇਡੀਅਮ ਮਾਨਸਾ ਵਿਖੇ ਸਮਾਪਤ ਹੋ ਗਏ। ਇਨ੍ਹਾਂ ਮੁਕਾਬਲਿਆਂ ’ਚੋਂ ਜੋਨ ਸਰਦੂਲਗੜ੍ਹ ਓਵਰ ਆਲ ਚੈਂਪੀਅਨ ਰਿਹਾ ਹੈ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ-ਕਮ-ਪ੍ਰਧਾਨ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਡਾ. ਵਿਜੈ ਕੁਮਾਰ ਮਿੱਢਾ ਨੇ ਸਰਦ ਰੁੱਤ ਅਥਲੈਟਿਕਸ ਮੁਕਾਬਲਿਆਂ ਦੇ ਇਨਾਮ ਵੰਡ ਸਮਾਰੋਹ ਦੌਰਾਨ ਕਿਹਾ ਕਿ ਖਿਡਾਰੀ ਸਮਾਜ ਦੀ ਨੀਂਹ ਹੁੰਦੇ ਹਨ, ਜਿਸ ’ਤੇ ਸਮੁੱਚੇ ਦੇਸ਼ ਦਾ ਅਕਸ ਨਿਰਭਰ ਕਰਦਾ ਹੈ।
ਉਨ੍ਹਾਂ ਕਿਹਾ ਕਿ ਜੇਤੂ ਐਥਲੀਟ ਜ਼ਿਲ੍ਹਾ ਮਾਨਸਾ ਦੀ ਪ੍ਰਤੀਨਿਧਤਾ ਕਰਦੇ ਹੋਏ ਸੰਗਰੂਰ ਵਿਖੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈਣਗੇ। ਖੇਡ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਮ. ਸਰੀਰਕ ਸਿੱਖਿਆ ਗੁਰਦੀਪ ਸਿੰਘ ਨੇ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਦੇ ਅੰਡਰ-19 ਲੜਕੀਆਂ ਦੇ 100 ਮੀਟਰ ਈਵੈਂਟ ਵਿੱਚ ਰਜੀਆ ਬੇਗਮ ਜੋਗਾ, ਸੁਖਮਨਦੀਪ ਕੌਰ ਝੁਨੀਰ ਅਤੇ ਪੁਸ਼ਪਿੰਦਰ ਕੌਰ ਜੋਗਾ ਜੋਨ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ- 17 ਲੜਕੀਆਂ ਦੇ 100 ਮੀਟਰ ਈਵੈਂਟ ਵਿੱਚ ਕਮਲਪ੍ਰੀਤ ਕੌਰ ਸਰਦੂਲਗੜ੍ਹ, ਜਸਪ੍ਰੀਤ ਕੌਰ ਜੋਗਾ ਅਤੇ ਪ੍ਰਨੀਤ ਕੌਰ ਬੋਹਾ ਜੋਨ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ।
100 ਮੀਟਰ ਵਿੱਚ ਜਸਨਪ੍ਰੀਤ ਕੌਰ ਜੋਗਾ, ਹਰਪ੍ਰੀਤ ਕੌਰ ਝੁਨੀਰ ਅਤੇ ਸਲੋਚਨਾ ਬਾਈ ਰਹੀ ਅਵੱਲ
ਇਸੇ ਤਰ੍ਹਾਂ ਅੰਡਰ-14 ਲੜਕੀਆਂ ਦੇ 100 ਮੀਟਰ ਈਵੈਂਟ ਵਿੱਚ ਜਸਨਪ੍ਰੀਤ ਕੌਰ ਜੋਗਾ, ਹਰਪ੍ਰੀਤ ਕੌਰ ਝੁਨੀਰ ਅਤੇ ਸਲੋਚਨਾ ਬਾਈ ਸਰਦੂਲਗੜ੍ਹ ਜੋਨ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-19 ਲੜਕਿਆਂ ਦੇ 100 ਮੀਟਰ ਈਵੈਂਟ ਵਿੱਚ ਗਗਨਦੀਪ ਸਿੰਘ ਝੁਨੀਰ, ਗੁਰਸਿਮਰਨ ਸਿੰਘ ਸਰਦੂਲਗੜ੍ਹ ਅਤੇ ਗੁਰਨੂਰ ਸਿੰਘ ਸਰਦੂਲਗੜ੍ਹ, ਮਨਜੋਤ ਸਿੰਘ ਜੋਗਾ ਜੋਨ ਨੇ ਕ੍ਰਮਵਾਰ ਪਹਿਲਾ,ਦੂਸਰਾ ਅਤੇ ਦੋਵਾਂ ਨੇ ਸਾਂਝੇ ਤੌਰ ’ਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਅੰਡਰ-17 ਲੜਕਿਆਂ ਦੇ 100 ਮੀਟਰ ਈਵੈਂਟ ਵਿੱਚ ਜਗਸੀਰ ਸਿੰਘ ਬੁਢਲਾਡਾ, ਭੁਪਿੰਦਰ ਸਿੰਘ ਭੀਖੀ ਅਤੇ ਪ੍ਰਭਦੀਪ ਸਿੰਘ ਮਾਨਸਾ ਜੋਨ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਅੰਡਰ-14 ਲੜਕਿਆਂ ਦੇ 100 ਮੀਟਰ ਈਵੈਂਟ ਵਿੱਚ ਕੁਸ਼ਲਦੀਪ ਸਿੰਘ ਸਰਦੂਲਗੜ੍ਹ , ਰਵੀ ਸਿੰਘ ਸਰਦੂਲਗੜ੍ਹ ਅਤੇ ਮਨਪ੍ਰੀਤ ਸਿੰਘ ਜੋਗਾ ਜੋਨ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ 19 ਲੜਕੀਆਂ ਦੇ 400 ਮੀਟਰ ਈਵੈਂਟ ਵਿੱਚ ਹਰਨੂਰ ਕੌਰ ਝੁਨੀਰ, ਪਿ੍ਰਰਤਪਾਲ ਕੌਰ ਝੁਨੀਰ ਅਤੇ ਹਰਪ੍ਰੀਤ ਕੌਰ ਜੋਗਾ ਜੋਨ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੀਆਂ ਦੇ 400 ਮੀਟਰ ਈਵੈਂਟ ਵਿੱਚ ਸਤੂਤੀ ਬੁਢਲਾਡਾ, ਸੋਨੀ ਕੌਰ ਸਰਦੂਲਗੜ੍ਹ ਅਤੇ ਕਿਰਨਵੀਰ ਕੌਰ ਸਰਦੂਲਗੜ੍ਹ ਜੋਨ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਸਰਦ ਰੁੱਤ ਦੇ ਅਥਲੈਟਿਕਸ ਮੁਕਾਬਲੇ
ਅੰਡਰ-14 ਲੜਕੀਆਂ ਦੇ 400 ਮੀਟਰ ਈਵੈਂਟ ਵਿੱਚ ਗੁਰਪ੍ਰੀਤ ਕੌਰ ਸਰਦੂਲਗੜ੍ਹ, ਸੁਖਪ੍ਰੀਤ ਕੌਰ ਝੁਨੀਰ ਅਤੇ ਜਗਪ੍ਰੀਤ ਕੌਰ ਸਰਦੂਲਗੜ੍ਹ ਜੋਨ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਅੰਡਰ-19 ਲੜਕਿਆਂ ਦੇ ਕਰਾਸ ਕੰਟਰੀ ਈਵੈਂਟ ਵਿੱਚ ਬੁਢਲਾਡਾ ਜੋਨ, ਸਰਦੂਲਗੜ੍ਹ ਜੋਨ ਅਤੇ ਭੀਖੀ ਜੋਨ ਨੇ ਕ੍ਰਮਵਾਰ ਪਹਿਲਾ,ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-19 ਲੜਕਿਆਂ ਦੇ ਜੈਵਲਿਨ ਥਰੋਅ (ਨੇਜਾ ਸੁੱਟਣਾ) ਈਵੈਂਟ ਵਿੱਚ ਸੁਖਜਿੰਦਰ ਸਿੰਘ ਝੁਨੀਰ, ਮੋਹਿਤ ਕੁਮਾਰ ਸਰਦੂਲਗੜ੍ਹ ਅਤੇ ਗੁਰਵਿੰਦਰ ਸਿੰਘ ਭੀਖੀ ਜੋਨ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ 14 ਰਿਲੇਅ ਰੇਸ ਲੜਕਿਆਂ ਦੇ 4100 ਈਵੈਂਟ ਵਿੱਚ ਸਰਦੂਲਗੜ੍ਹ ਜੋਨ, ਝੁਨੀਰ ਜੋਨ ਅਤੇ ਬੁਢਲਾਡਾ ਜੋਨ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜੇਤੂ ਖਿਡਾਰੀਆਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਕੁਮਾਰ ਗੋਇਲ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਲਾਭ ਸਿੰਘ, ਅਵਤਾਰ ਸਿੰਘ ਜਨਰਲ ਸਕੱਤਰ, ਬਲਵਿੰਦਰ ਸਿੰਘ ਬੁਢਲਾਡਾ (ਸਟੇਟ ਐਵਾਰਡੀ) ਵੱਲੋਂ ਵਧਾਈਆਂ ਦਿੱਤੀਆਂ ।
ਇਸ ਮੌਕੇ ਲੈਕਚਰਾਰ ਅਮਨਦੀਪ ਸਿੰਘ, ਨਿਸ਼ਾਨ ਸਿੰਘ, ਜਸਵਿੰਦਰ ਕੌਰ, ਸਰਬਜੀਤ ਕੌਰ, ਬੇਅੰਤ ਕੌਰ ਭੰਮੇ ਕਲਾਂ, ਸੁਖਵਿੰਦਰ ਸਿੰਘ, ਰਾਜ ਖਾਨ, ਮਾਨਤ ਸਿੰਘ, ਸਤਨਾਮ ਸਿੰਘ, ਅਵਤਾਰ ਸਿੰਘ, ਬਲਦੇਵ ਸਿੰਘ, ਰਾਜਦੀਪ ਸਿੰਘ, ਦਲਵਿੰਦਰ ਸਿੰਘ ਪੀ.ਟੀ.ਆਈ., ਨਿਰਮਲ ਸਿੰਘ, ਮਨਪ੍ਰੀਤ ਕੌਰ ਨੰਗਲ ਕਲਾਂ ਅਤੇ ਖਿਡਾਰੀ ਹਾਜਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ