ਸਫਾਈ ਸੇਵਕ ਯੂਨੀਅਨ ਨਗਰ ਕੌਂਸਲ ਸਨੌਰ ਵੱਲੋਂ ਰਾਜਸਥਾਨ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ
(ਰਾਮ ਸਰੂਪ ਪੰਜੋਲਾ) ਸਨੌਰ। ਪਟਿਆਲਾ ਜਿਲੇ ਦੇ ਕਸਬਾ ਸਨੌਰ ਵਿਖੇ ਸਫਾਈ ਸੇਵਕ ਯੂਨੀਅਨ ਨਗਰ ਕੌਂਸਲ ਸਨੌਰ ਵੱਲੋਂ ਰਾਜਸਥਾਨ ਦੇ ਜਾਲੌਰ ਜ਼ਿਲ੍ਹੇ ਦੇ ਟੀਚਰ ਵੱਲੋਂ ਇੱਕ ਦਲਿਤ ਪਰਿਵਾਰ ਦੇ ਬਚੇ ਦੀ ਨਜਾਇਜ਼ ਕੁੱਟ ਮਾਰ ਕਰਕੇ ਮਾਰ ਦਿੱਤਾ ਗਿਆ ਸੀ, ਜਿਸ ਦੇ ਵਿਰੋਧ ਵਿੱਚ ਸਫਾਈ ਸੇਵਕ ਯੂਨੀਅਨ ਸਨੌਰ ਵੱਲੋਂ ਸ਼ਹਿਰ ਦੇ ਬਜ਼ਾਰ ਵਿੱਚ ਰਾਜਸਥਾਨ ਸਰਕਾਰ ਖਿਲਾਫ ਕਾਲੀਆਂ ਝੰਡੀਆ ਲੈ ਕੇ ਰੋਸ ਮਾਰਚ ਕੀਤੀ ਗਿਆ ਅਤੇ ਮਾਨਯੋਗ ਪ੍ਰਧਾਨ ਮੰਤਰੀ ਦੇ ਨਾਂਅ ਇੱਕ ਮੰਗ ਪੱਤਰ ਭੇਜਿਆ ਗਿਆ ਅਤੇ ਮੰਗ ਕੀਤੀ ਗਈ ਇੱਕ ਬੱਚੇ ਦੇ ਹਤਿਆਰੇ ਮਾਸਟਰ ਛੈਲ ਸਿੰਘ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀ ਗੰਦੀ ਮਾਨਸਿਕਤਾ ਦਾ ਸ਼ਿਕਾਰ ਹੋਰ ਮਾਸੂਮ ਨਾ ਹੋ ਸਕੇ।
ਇਸ ਮੌਕੇ ਸਫਾਈ ਸੇਵਕ ਯੂਨੀਅਨ ਸਨੌਰ ਦੇ ਪ੍ਰਧਾਨ ਨੰਦ ਲਾਲ ਟਾਂਕ, ਸੈਕਟਰੀ ਰਾਕੇਸ ਕੁਮਾਰ ਬੱਬੂ, ਮੀਤ ਪ੍ਰਧਾਨ ਵਰੂਣ ਕੁਮਾਰ, ਕੈਸੀਅਰ ਦੀਪਕ ਕੁਮਾਰ, ਮੁਲਖ ਰਾਜ, ਜੂਗਲ ਲਾਲ, ਨਰੇਸ ਕੁਮਾਰ, ਵਿਜੇ ਕੁਮਾਰ, ਵਿੱਕੀ ਅਟਵਾਲ, ਵੀਰ ਪਾਲ, ਮੱਟੂ, ਨਿਰੰਦਰ ਸਿੰਘ, ਸੁੰਦਰ, ਚਰਨਦਾਸ, ਬਲਜਿੰਦਰ, ਅਤੇ ਸਫਾਈ ਸੇਵਕ ਯੂਨੀਅਨ ਦੇ ਸਾਰੇ ਸੈਬਰ ਹਾਜ਼ਰ ਰਹੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ