Sanju Samson: ਸੰਜੂ ਸੈਮਸਨ ਦਾ ਤੂਫਾਨੀ ਸੈਂਕੜਾ, ਜੜੇ ਲਗਾਤਾਰ 5 ਛੱਕੇ

Sanju Samson
Sanju Samson: ਸੰਜੂ ਸੈਮਸਨ ਦਾ ਤੂਫਾਨੀ ਸੈਂਕੜਾ, ਜੜੇ ਲਗਾਤਾਰ 5 ਛੱਕੇ

22 ਗੇਂਦਾਂ ’ਚ ਅਰਧਸੈਂਕੜਾ ਕੀਤਾ ਪੂਰਾ | Sanju Samson

  • ਕਪਤਾਨ ਸੂਰਿਆ ਦਾ ਵੀ ਅਰਧਸੈਂਕੜਾ

ਹੈਦਰਾਬਾਦ (ਏਜੰਸੀ)। Sanju Samson: ਭਾਰਤ ਤੇ ਬੰਗਲਾਦੇਸ਼ ਵਿਚਕਾਰ ਤਿੰਨ ਮੈਚਾਂ ਦੀ ਸੀਰੀਜ਼ ਦਾ ਤੀਜਾ ਤੇ ਆਖਿਰੀ ਟੀ20 ਹੈਦਰਾਬਾਦ ਦੇ ਰਾਜੀਵ ਗਾਂਧੀ ਕੌਮਾਂਤਰੀ ਕ੍ਰਿਕੇਟ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਇਸ ਮੈਚ ’ਚ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਵੱਲੋਂ ਪਹਿਲਾਂ ਖੇਡਦੇ ਹੋਏ ਓਪਨਰ ਸੰਜੂ ਸੈਮਸਨ ਨੇ ਤੂਫਾਨੀ ਸੈਂਕੜਾ ਜੜਿਆ ਹੈ। ਸੰਜੂ ਨੇ 10ਵੇ ਓਵਰ ’ਚ ਲਗਾਤਾਰ 5 ਛੱਕੇ ਜੜੇ ਹਨ।

ਉਨ੍ਹਾਂ ਨੇ ਕਪਤਾਨ ਸੂਰਿਆਕੁਮਾਰ ਯਾਦਵ ਹਨ। ਸੂਰਿਆਕੁਮਾਰ ਯਾਦਵ ਨੇ ਵੀ ਆਪਣਾ ਅਰਧਸੈਂਕੜਾ ਪੂਰਾ ਕਰ ਲਿਆ ਹੈ। ਸੰਜੂ ਸੈਮਸਨ ਨੇ ਰਿਸ਼ਾਦ ਹੁਸੈਨ ਦੇ ਦੂਜੇ ਹੀ ਓਵਰ ’ਚ ਲਗਾਤਾਰ ਪੰਜ ਛੱਕੇ ਜੜੇ ਹਨ। ਭਾਰਤੀ ਟੀਮ ਦੀ ਇੱਕੋ-ਇੱਕ ਵਿਕਟ ਓਪਨਰ ਅਭਿਸ਼ੇਕ ਸ਼ਰਮਾ ਦੇ ਰੂਪ ’ਚ ਡਿੱਗੀ ਹੈ। ਅਭਿਸ਼ੇਕ ਨੇ ਸਿਰਫ 4 ਦੌੜਾਂ ਬਣਾਈਆਂ ਤੇ ਦੂਜੇ ਹੀ ਓਵਰ ’ਚ ਆਊਟ ਹੋ ਗਏ। ਬੰਗਲਾਦੇਸ਼ ਵੱਲੋਂ ਇੱਕੋ-ਇੱਕ ਵਿਕਟ ਤੰਜੀਮ ਹਸਨ ਸ਼ਾਕਿਬ ਨੇ ਲਈ ਹੈ। ਸੰਜੂ ਸੈਮਸਨ ਨੇ ਆਪਣਾ ਸੈਂਕੜਾ 40 ਗੇਂਦਾਂ ‘ਚ ਪੂਰਾ ਕੀਤਾ। Sanju Samson