ਮੂਸੇਵਾਲਾ ਦੇ ਪਰਿਵਾਰ ਨੂੰ ਮਿਲਣ ਆਉਣਗੇ ਸੰਜੇ ਦੱਤ

ਮੂਸੇਵਾਲਾ ਦੇ ਪਰਿਵਾਰ ਨੂੰ ਮਿਲਣ ਆਉਣਗੇ ਸੰਜੇ ਦੱਤ

ਮਾਨਸਾ, (ਸੁਖਜੀਤ ਮਾਨ)। ਬਾਲੀਵੁੱਡ ਅਭਿਨੇਤਾ ਸੰਜੇ ਦੱਤ ਪਿੰਡ ਮੂਸਾ ਵਿਖੇ ਆ ਕੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਛੇਤੀ ਹੀ ਦੁੱਖ ਸਾਂਝਾ ਕਰ ਸਕਦੇ ਹਨ। ਸਿੱਧੂ ਦੀ ਗਾਇਕੀ ਦੇ ਪ੍ਰਸੰਸਕ ਬਾਲੀਵੁੱਡ ਤੇ ਹਾਲੀਵੁੱਡ ਤੱਕ ਹਨ। ਮੂਸੇਵਾਲਾ ਨੇ ਆਪਣੇ ਇੱਕ ਗੀਤ ਵਿੱਚ ਤਾਂ ਸੰਜੇ ਦੱਤ ਉਰਫ ਸੰਜੂ ਦਾ ਜ਼ਿਕਰ ਵੀ ਕੀਤਾ ਸੀ। ਇੱਕ ਟੀਵੀ ਚੈਨਲ ਦੇ ਪੱਤਰਕਾਰ ਨੇ ਇੱਕ ਵਾਰ ਸਿੱਧੂ ਮੂਸੇਵਾਲਾ ਨੂੰ ਇੰਟਰਵਿਊ ਦੌਰਾਨ ਸਵਾਲ ਕੀਤਾ ਸੀ ਕਿ ਤੁਸੀਂ ਫਿਲਮ ਇੰਡਸਟਰੀ ਵਿੱਚ ਕੰਮ ਕਰਨ ਲਈ ਮੁੰਬਈ ਜਾਉਂਗੇ ਤਾਂ ਸਿੱਧੂ ਦਾ ਜਵਾਬ ਸੀ ਕਿ ਜੇਕਰ ਤੁਹਾਡੇ ਕੋਲ ਕਲਾ ਹੈ ਤਾਂ ਮੁੰਬਈ ਵਾਲੇ ਮੂਸੇ ਆਉਣਗੇ। ਸਿੱਧੂ ਦੀ ਇਹ ਗੱਲ ਉਸ ਵੇਲੇ ਸੱਚ ਵੀ ਸਾਬਿਤ ਹੋਈ ਸੀ ਜਦੋਂ ਸਿੱਧੂ ਨੂੰ ਮਿਲਣ ਆਉਣ ਵਾਲਿਆਂ ਵਿੱਚ ਮੁੰਬਈ ਫਿਲਮ ਇੰਡਸਟਰੀ ਦੇ ਲੋਕ ਵੀ ਸ਼ਾਮਿਲ ਹੁੰਦੇ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here