ਵਗਦੀ ਨਹਿਰ ਦਾ ਹਾਲ ਦੇਖ ਇਲਾਕੇ ’ਚ ਫੈਲੀ ਦਹਿਸ਼ਤ, ਮੌਕੇ ’ਤੇ ਪੁੱਜੀ ਪੁਲਿਸ

Sangrur News

ਗੋਬਿੰਦਗੜ੍ਹ ਜੇਜੀਆ (ਭੀਮ ਸੈਨ ਇੰਸਾਂ/ਸਰਜੀਵਨ ਕੁਮਾਰ)। Sangrur News : ਨੇੜਲੇ ਪਿੰਡ ਮੈਦੇਵਾਸ ਵਿਖੇ ਸੂਲਰ ਘਰਾਟ ਤੋਂ ਗੰਢੂਆਂ ਜਾਂਦੀ ਘੱਗਰ ਬਰਾਂਚ ਨਹਿਰ ਵਿੱਚ ਇੱਕ ਤੈਰਦੀ ਹੋਈ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲਣ ਕਾਰਨ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਥਾਣਾ ਧਰਮਗੜ੍ਹ ਦੇ ਇੰਸਪੈਕਟਰ ਕਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਅਣਪਛਾਤੇ ਨੌਜਵਾਨ ( 35) ਦੀ ਲਾਸ਼ ਨਹਿਰ ਦੇ ਪਾਣੀ ਵਿੱਚ ਤੈਰਦੀ ਜਾ ਰਹੀ ਸੀ। ਪਿੰਡ ਉਗਰਾਹਾਂ ਦੇ ਨੌਜਵਾਨਾਂ ਨੂੰ ਸਵੇਰੇ 7.30 ਵਜੇ ਦੇ ਕਰੀਬ ਪਤਾ ਲੱਗਣ ਤੇ ਉਨ੍ਹਾਂ ਪਿੰਡ ਦੇ ਸਰਪੰਚ ਸੱਤਨਾਮ ਸਿੰਘ ਨੂੰ ਸੂਚਨਾ ਦਿੱਤੀ।

ਪਿੰਡ ਮੈਦੇਵਾਸ ਦੇ ਸਰਪੰਚ ਸਤਨਾਮ ਸਿੰਘ ਜਾਣਕਾਰੀ ਦਿੰਦੇ ਹੋਏ। ਤਸਵੀਰ : ਭੀਮ ਸੈਨ ਇੰਸਾਂ

ਪਿੰਡ ਦੇ ਸਰਪੰਚ ਨੇ ਤੁਰੰਤ ਮੌਕੇ ‘ਤੇ ਘਟਨਾ ਸਥਾਨ ਪਹੁੰਚ ਕੇ ਥਾਣਾ ਧਰਮਗੜ੍ਹ ਦੀ ਪੁਲਿਸ ਨੂੰ ਸੂਚਿਤ ਕੀਤਾ। ਥਾਣਾ ਧਰਮਗੜ੍ਹ ਦੀ ਪੁਲਿਸ ਪਾਰਟੀ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਸੁਨਾਮ 72 ਘੰਟਿਆਂ ਲਈ ਮਾਉਚਰੀ ਵਿਚ ਰੱਖ ਦਿੱਤੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਮਿਰਤਕ ਨੌਜਵਾਨ ਨੇ ਨੀਲੇ ਰੰਗ ਦੀ ਟੀ ਸ਼ਰਟ ਪਹਿਨੀ ਹੋਈ ਹੈ ਅਤੇ ਸੱਜੇ ਹੱਥ ਤੇ ਫਲਵੈਰੀ ਦੇ ਨਿਸ਼ਾਨ ਹਨ। ਉਨ੍ਹਾਂ ਕਿਹਾ ਕਿ ਅਚਨਚੇਤ ਨੋਜਵਾਨ ਦਾ ਪੈਰ ਫਿਸਲ ਜਾਨ ਕਰਕੇ ਨਹਿਰ ਵਿਚ ਰੁੜ੍ਹ ਜਾਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। (Sangrur News)

ਥਾਣਾ ਧਰਮਗੜ੍ਹ ਦੇ ਇੰਸਪੈਕਟਰ ਕਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸਵੇਰੇ ਨਹਿਰ ਵਿਚ ਮਿਲ਼ੀ ਲਾਸ਼ ਦੀ ਸ਼ਨਾਖਤ ਹੋ ਗਈ ਹੈ। ਉਹਨਾਂ ਕਿਹਾ ਕਿ ਇਹ ਲਾਸ਼ ਨਿਰਮਲ ਸਿੰਘ ਪਿੰਡ ਕਲੌਦੀ ਥਾਣਾ ਭਵਾਨੀਗੜ੍ਹ ਦੀ ਹੈ, ਨਿਰਮਲ ਸਿੰਘ ਦੇ ਪਰਿਵਾਰ ਵੱਲੋਂ ਕੱਲ੍ਹ ਥਾਣਾ ਭਵਾਨੀਗੜ੍ਹ ਵਿਖੇ ਨਿਰਮਲ ਸਿੰਘ ਦੇ ਪਰਿਵਾਰ ਵੱਲੋਂ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਈ ਗਈ ਸੀ, ਕਿ ਨਿਰਮਲ ਸਿੰਘ ਦਿਮਾਗੀ ਪ੍ਰੇਸ਼ਾਨੀ ਕਾਰਨ ਘਰ ਨਹੀਂ ਪਹੁੰਚਿਆ।

LEAVE A REPLY

Please enter your comment!
Please enter your name here