ਸਮਾਣਾ ਪੁਲਿਸ ਵੱਲੋਂ 3 ਕਾਰਾਂ ‘ਚੋਂ 40 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ, ਤਿੰਨ ਗ੍ਰਿਫ਼ਤਾਰ

Samana, Recover, Narcotic, Cars, Arrest

ਸਮਾਣਾ ਪੁਲਿਸ ਵੱਲੋਂ 3 ਕਾਰਾਂ ‘ਚੋਂ 40 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ, ਤਿੰਨ ਗ੍ਰਿਫ਼ਤਾਰ

ਸਮਾਣਾ (ਸੁਨੀਲ ਚਾਵਲਾ)। ਪਟਿਆਲਾ ਪੁਲਿਸ ਨੇ 3 ਕਾਰਾਂ ‘ਚੋਂ 40 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ ਪੁਲਿਸ ਨੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ਼ ਕਰ ਲਿਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਮਾਂਗਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਲੀ ਕਿ ਸੋਨੀ ਸਿੰਘ, ਕੁਲਦੀਪ ਸਿੰਘ ਤੇ ਰਣਜੀਤ ਸਿੰਘ ਪੁੱਤਰਾਨ ਅਮਰ ਸਿੰਘ ਵਾਸੀਆਨ ਪਿੰਡ ਮੁਰਾਦਪਰਾ, ਸਿਟੀ ਸਮਾਣਾ ਜੋ ਆਪਣੀਆਂ ਲਗਜਰੀ ਗੱਡੀਆਂ ਸਵਿਫਟ, ਮਹਿੰਦਰਾ ਤੇ ਸਵਿਫਟ ਡਿਜਾਇਰ ਵਿੱਚ ਨਸ਼ੀਲੀਆਂ ਗੋਲੀਆਂ ਵੇਚਦੇ ਹਨ

ਜੋ ਕਿ ਪਿੰਡ ਮੁਰਾਦਪੁਰਾ ਵਿਖੇ ਪੁਲਿਸ ਪਾਰਟੀ ਵੱਲੋਂ ਰੇਡ ਕੀਤੀ ਗਈ ਪਰੰਤੂ ਤਿੰਨੇ ਨਸ਼ਾਂ ਤਸਕਰ ਪੁਲਿਸ ਪਾਰਟੀ ਨੂੰ ਦੇਖ ਕੇ ਗੱਡੀਆਂ ਛੱਡ ਕੇ ਮੌਕੇ ਤੋਂ ਭੱਜ ਗਏ ਜੋ ਇਨ੍ਹਾਂ ਦੀਆਂ ਤਿੰਨੇ ਗੱਡੀਆਂ ‘ਚੋਂ ਤਲਾਸ਼ੀ ਦੌਰਾਨ 40,000 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਜੋ ਇਨ੍ਹਾਂ ਨੇ ਦਵਾਈਆਂ ਦੂਜੀਆਂ ਗੱਡੀਆਂ ‘ਚ ਆਪਣੇ-ਆਪਣੇ ਹਿੱਸੇ ਮੁਤਾਬਿਕ ਪਲਟੀ ਕਰਕੇ ਅੱਗੇ ਗਾਹਕਾਂ ਨੂੰ ਸਪਲਾਈ ਕਰਨੀਆਂ ਸਨਡੀਐੱਸਪੀ ਮਾਂਗਟ ਨੇ ਅੱਗੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਵੱਲੋਂ ਨਸ਼ੇ ਦੇ ਕਾਰੋਬਾਰ ਤੋਂ ਬਣਾਈਆਂ ਗਈਆਂ ਜਾਇਦਾਦਾਂ, ਪਲਾਟ ਤੇ ਬੈਂਕ ਖਾਤਿਆਂ ਸਬੰਧੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ

ਜੋ ਇਨ੍ਹਾਂ ਦੋਸ਼ੀਆਂ ਵੱਲੋਂ ਪ੍ਰਾਪਰਟੀ ਬਣਾਈ ਗਈ ਹੈ ਉਸ ਨੂੰ ਸਰਕਾਰ ਤੇ ਕਾਨੂੰਨ ਦੇ ਨਿਯਮਾਂ ਅਨੁਸਾਰ ਜਬਤ ਕਰਵਾਇਆ ਜਾਵੇਗਾ ਨਸ਼ੀਲੀਆਂ ਗੋਲੀਆਂ ਦਾ ਇਹ ਵੱਡਾ ਜਖੀਰਾ ਇਹ ਵਿਅਕਤੀ ਕਿੱਥੋਂ ਲੈ ਕੇ ਆਏ ਤੇ ਇਹ ਕਿਸ ਫੈਕਟਰੀ ਜਾਂ ਕਿਸ ਵੱਡੇ ਸਮੱਗਲਰ ਵੱਲੋਂ ਇਨ੍ਹਾਂ ਨੂੰ ਮੁਹੱਈਆ ਕਰਵਾਇਆ ਗਿਆ ਹੈ, ਸਬੰਧੀ ਤਫਤੀਸ਼ ਜਾਰੀ ਹੈ ਫਰਾਰ ਦੋਸ਼ੀਆਂ ਦੀ ਭਾਲ ਜਾਰੀ ਹੈ ਜਿਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਤਿੰਨਾਂ ਦੋਸ਼ੀਆਂ ਵਿਰੁੱਧ ਪਹਿਲਾਂ ਵੀ ਵੱਖ-ਵੱਖ ਪੁਲਿਸ ਸਟੇਸ਼ਨਾਂ ‘ਚ ਨਸ਼ਾ ਰੋਕੂ ਧਾਰਾਵਾਂ ਤਹਿਤ ਮੁਕੱਦਮੇ ਦਰਜ਼ ਹਨ

LEAVE A REPLY

Please enter your comment!
Please enter your name here