ਕੋਰੋਨਾ ਯੋਧਿਆਂ ਨੂੰ ਸਲਾਮ
ਮੁਲਾਜ਼ਮ ਸਫ਼ਾਈ ਕਰਮੀ ਇਸ ਵਕਤ ਕੋਰੋਨਾ ਵਾਇਰਸ ਵਰਗੀ ਨਾਮੁਰਾਦ ਬਿਮਾਰੀ ਖਿਲਾਫ਼ ਜੁਟੇ ਹੋਏ ਹਨ ਇਹਨਾਂ ਨੂੰ ਕੋਰੋਨਾ ਵਾਰੀਅਰ ਦਾ ਦਰਜਾ ਦਿੱਤਾ ਗਿਆ ਹੈ ਸੁਰੱਖਿਆ ਸਾਜੋ ਸਮਾਨ ਦੇ ਬਾਵਜੂਦ ਕੋਰੋਨਾ ਦੇ ਕਹਿਰ ਦੌਰਾਨ ਡਿਊਟੀ ਨਿਭਾਉਣੀ ਵੱਡੀ ਕੁਰਬਾਨੀ ਹਨ ਸੂਬਾ ਸਰਕਾਰਾਂ ਨੇ ਆਪਣੇ ਆਪਣੇ ਪੱਧਰ ‘ਤੇ ਇਹਨਾਂ ਜੋਧਿਆਂ ਦੀ ਸੇਵਾ ਦੌਰਾਨ ਮੌਤ ਦੇ ਹਾਲਤ ‘ਚ ਵੱਡੀ ਮੁਆਵਜਾ ਰਾਸ਼ੀ ਦਾ ਐਲਾਨ ਕੀਤਾ ਹੋਇਆ
ਕੇਜਰੀਵਾਲ ਸਰਕਾਰ ਨੇ ਇੱਕ ਕਰੋੜ ਤੇ ਪੰਜਾਬ ਸਰਕਾਰਾਂ ਨੇ 50 ਲੱਖ ਰਾਸ਼ੀ ਦੀ ਤਜ਼ਵੀਜ਼ ਕੀਤੀ ਹੈ ਦੇਸ਼ ਦੇ ਕਈ ਹਿੱਸਿਆਂ ‘ਚ ਕੁਝ ਡਾਕਟਰ ਤੇ ਪੁਲਿਸ ਅਧਿਕਾਰੀ ਕੋਰੋਨਾ ਵਾਇਰਸ ਕਾਰਨ ਸ਼ਹੀਦ ਹੋ ਗਏ ਹਨ ਲੁਧਿਆਣਾ ‘ਚ ਪੁਲਿਸ ਦੇ ਇੱਕ ਉੱਚ ਅਧਿਕਾਰੀ ਦੀ ਕੋਰੋਨਾ ਕਾਰਨ ਮੌਤ ਹੋ ਗਈ ਇਸੇ ਤਰ੍ਹਾਂ ਮੱਧ ਪ੍ਰਦੇਸ਼ ਅੰਦਰ ਵੀ ਇੱਕ ਅਜਿਹਾ ਮਾਮਲਾ ਸਾਹਮਣਾ ਆਇਆ ਹੈ ਬਹੁਤ ਸਾਰੇ ਪੁਲਿਸ ਮੁਲਾਜ਼ਮਾਂ ‘ਚ ਵਾਇਰਸ ਪਾਜ਼ਿਟਿਵ ਕਾਰਨ ਇਲਾਜ ਚੱਲ ਰਿਹਾ ਹੈ ਇਸ ਦੇ ਬਾਵਜੂਦ ਆਪਣੇ ਘਰ ਪਰਿਵਾਰ ਤੋਂ ਦੂਰ ਰਹਿ ਕੇ ਇਹ ਮੁਲਾਜ਼ਮ ਸੇਵਾ ਨਿਭਾ ਰਹੇ ਹਨ
ਕਿਤੇ ਕਿਤੇ ਬਿਮਾਰੀ ਦੇ ਕਹਿਰ ਤੋਂ ਭੱਜਣ ਵਾਲੇ ਵੀ ਹਨ ਪਰ ਅਜਿਹੀ ਮਿਸਾਲਾਂ ਘੱਟ ਹੀ ਹਨ ਹਰਿਆਣਾ ਦੇ ਨਵੇਂ ਭਰਤੀ ਕੀਤੇ 97 ਡਾਕਟਰਾਂ ਨੇ ਡਿਊਟੀ ਹੀ ਜੁਆਇਨ ਨਹੀਂ ਕੀਤੀ
ਜਿਸ ਕਾਰਨ ਸਰਕਾਰ ਨੂੰ ਉਨ੍ਹਾਂ ਦੀ ਨਿਯੁਕਤੀ ਰੱਦ ਕਰਨੀ ਪਈ ਕੁਝ ਡਾਕਟਰ ਆਪਣਾ ਘਰ ਨੇੜੇ ਹੋਣ ਦੇ ਬਾਵਜੂਦ ਘਰ ਨਾ ਜਾ ਰਹੇ ਤਾਂ ਕਿ ਉਹਨਾਂ ਦਾ ਪਰਿਵਾਰ ਬਿਮਾਰੀ ਦੀ ਲਾਗ ਤੋਂ ਬਚਿਆ ਰਹੇ ਉਹ ਆਪਣੀ ਸੇਵਾ ਛੱਡਣ ਲਈ ਤਿਆਰ ਨਹੀਂ ਕਾਬਲੇ ਤਾਰੀਫ਼ ਹੈ ਅਜਿਹਾ ਜਜ਼ਬਾ ਪਰ ਇੱਥੇ ਸਰਕਾਰ ਨੂੰ ਉਹਨਾਂ ਸਮਾਜ ਸੇਵੀ ਲੋਕਾਂ ਦੇ ਜਜ਼ਬੇ ਦੀ ਵੀ ਕਦਰ ਕਰਨ ਦੀ ਜ਼ਰੂਰਤ ਹੈ ਜੋ ਬਿਨਾਂ ਕਿਸੇ ਤਨਖਾਹ , ਮਾਣ ਭੱਤੇ ਦੇ ਪ੍ਰਸ਼ਾਸਨ ਦਾ ਸਾਥ ਦੇ ਰਹੇ ਹਨ
ਇਹ ਸਮਾਜ ਸੇਵੀ ਤਾਂ ਪੱਲਿਓਂ ਪੈਸਾ ਖਰਚ ਕੇ ਆਪਣਾ ਕੰਮਕਾਰ ਛੱਡ ਕੇ ਸੇਵਾ ਕਰ ਰਹੇ ਹਨ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਜੇਕਰ ਸਮਾਜਸੇਵੀ ਅੱਗੇ ਨਾ ਆਉਂਦੇ ਲੱਖਾਂ ਲੋਕਾਂ ਤੱਕ ਅਨਾਜ ਪਹੁੰਚਾਉਣਾ ਬੇਹੱਦ ਮੁਸ਼ਕਿਲ ਸੀ ਤੇ ਭੁੱਖਮਰੀ ਵਰਗੀ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਸੀ
ਸਰਕਾਰੀ ਕਾਰਵਾਈ ਨੂੰ ਸਿਰੇ ਚੜ੍ਹਾਉਣ ‘ਚ ਇਹਨਾਂ ਸਮਾਜਸੇਵੀਆਂ ਦਾ ਵੱਡਾ ਹੱਥ ਹੈ ਚੰਗਾ ਹੋਵੇ ਜੇਕਰ ਸਰਕਾਰ ਸਮਾਜ ਸੇਵੀਆਂ ਨੂੰ ਬਕਾਇਦਾ ਆਈ ਕਾਰਡ ਜਾਰੀ ਕਰਕੇ ਉਨਾਂ ਦੇ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਹਾਲਤ ‘ਚ ਪ੍ਰਸ਼ਾਸਨ ‘ਤੇ ਸਰਕਾਰੀ ਰਾਹਤ ਕਾਰਜਾਂ ਵਾਂਗ ਹੀ ਸਹਾਇਤਾ ਕੀਤੀ ਜਾਵੇ ਸਾਰੇ ਕੋਰੋਨਾ ਜੋਧਿਆਂ ਨਾਲ ਇੱਕੋ ਜਿਹਾ ਸਨਮਾਨ ਹੋਣਾ ਚਾਹੀਦਾ ਹੈ ਇਹ ਵੀ ਜ਼ਰੂਰੀ ਹੈ ਕਿ ਔਖੇ ਸਮੇਂ ਦੌਰਾਨ ਕੰਮ ਕਰ ਰਹੇ ਪੱਤਰਕਾਰਾਂ ਨੂੰ ਵੀ ਅਜਿਹੀ ਸਕੀਮ ‘ਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।