ਪਿੰਡ ਬੱਲੋ ਵਾਸੀਆਂ ਨੇ ਤਰਨਜੋਤ ਗਰੁੱਪ ਨੂੰ ਦਿੱਤੀਆਂ ਵਧਾਈਆਂ
- ਗੁਰਮੀਤ ਸਿੰਘ ਮਾਨ ਨੇ ਪਿੰਡ ਦਾ ਨਾਮ ਕੀਤਾ ਰੌਸ਼ਨ | Mohali News
ਮੋਹਾਲੀ (ਸੱਚ ਕਹੂੰ ਨਿਊਜ਼)। Mohali News: ਜ਼ਿਲ੍ਹਾ ਬਠਿੰਡਾ ਦੇ ਪਿੰਡ ਬੱਲੋ ਦੇ ਜੰਮਪਲ ਤੇ ਪਿੰਡ ਦੀ ਮਿੱਟੀ ਨਾਲ ਗਹਿਰਾ ਸਬੰਧ ਰੱਖਣ ਵਾਲੇ ਗੁਰਮੀਤ ਸਿੰਘ ਮਾਨ ਨੇ ਆਪਣੇ ਕਾਰੋਬਾਰੀ ਖੇਤਰ ’ਚ ਇੱਕ ਪੁਲਾਂਘ ਹੋਰ ਪੁੱਟਦਿਆਂ ਮੋਹਾਲੀ ਵਿਖੇ ਆਪਣਾ ਗਿਆਰਵਾਂ ਸੋ ਰੂਮ ਸਥਾਪਿਤ ਕੀਤਾ ਹੈ। ਨਵਾਂ ਸ਼ੋਅ ਰੂਮ ਖੁੱਲਣ ਮੌਕੇ ਪਿੰਡ ਬੱਲੋ ਦੇ ਵਾਸੀਆਂ ਵੱਲੋਂ ਤਰਨਜੋਤ ਗਰੁੱਪ ਦੇ ਚੇਅਰਮੈਨ ਗੁਰਮੀਤ ਸਿੰਘ ਮਾਨ ਨੂੰ ਦਿਲੋਂ ਵਧਾਈਆਂ ਦਿੱਤੀਆਂ, ਜਿਨ੍ਹਾਂ ਦੀ ਅਗਵਾਈ ਹੇਠ ਮੋਹਾਲੀ ਵਿਖੇ ਪੰਜਾਬ ਦਾ ਸਭ ਤੋਂ ਵੱਡਾ ਤੇ ਆਧੁਨਿਕ ਸੈਰਾਜੋਤ ਟਾਈਲਜ਼ ਸ਼ੋਅਰੂਮ ਖੋਲ੍ਹਿਆ ਗਿਆ ਹੈ। ਇਸ ਵਿਸ਼ਾਲ ਸ਼ੋਅਰੂਮ ਦਾ ਸ਼ੁਭ ਉਦਘਾਟਨ ਮਨੁੱਖਤਾ ਦੀ ਸੇਵਾ ਟਰੱਸਟ ਦੇ ਸੰਸਥਾਪਕ ਗੁਰਪ੍ਰੀਤ ਸਿੰਘ ਮਿੰਟੂ ਤੇ ਸਪੀਕਰ ਵਿਧਾਨ ਸਭਾ ਪੰਜਾਬ ਕੁਲਤਾਰ ਸਿੰਘ ਸੰਧਵਾਂ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ।
ਇਹ ਖਬਰ ਵੀ ਪੜ੍ਹੋ : Rohit Sharma: ਭਾਰਤ ਵਾਪਸੀ ਤੋਂ ਪਹਿਲਾਂ ਰੋਹਿਤ ਸ਼ਰਮਾ ਦੀ ਭਾਵੁਕ ਪੋਸਟ, ਲਿਖੀ ਇਹ ਗੱਲ
ਸਮਾਗਮ ਦੌਰਾਨ ਕਈ ਉੱਘੀਆਂ ਹਸਤੀਆਂ ਨੇ ਹਾਜ਼ਰੀ ਭਰ ਕੇ ਸਮਾਗਮ ਦੀ ਰੌਣਕ ਵਧਾਈ। ਇਸ ਮੌਕੇ ਗੁਰਪ੍ਰੀਤ ਸਿੰਘ ਮਿੰਟੂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਤਰਨਜੋਤ ਗਰੁੱਪ ਸਿਰਫ਼ ਵਪਾਰ ਤੱਕ ਸੀਮਿਤ ਨਹੀਂ, ਸਗੋਂ ਦਸਵੰਧ ਦੇ ਸਿਧਾਂਤ ਅਨੁਸਾਰ ਸਮਾਜ ਸੇਵਾ ਲਈ ਵੀ ਸਮਰਪਿਤ ਹੈ। ਪਿੰਡ ਬੱਲੋ ਵਾਸੀਆਂ ਨੇ ਗੁਰਮੀਤ ਸਿੰਘ ਮਾਨ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ ਸਿਰਫ਼ ਸਫਲ ਉਦਯੋਗਪਤੀ ਹੀ ਨਹੀਂ, ਸਗੋਂ ਪਿੰਡ ਦੀ ਮਿੱਟੀ ਨਾਲ ਜੁੜਿਆ ਇਕ ਵਿਅਕਤੀ ਹੈ ਜੋ ਹਮੇਸ਼ਾਂ ਆਪਣੇ ਪਿੰਡ ਦੀ ਤਰੱਕੀ ਤੇ ਖੁਸ਼ਹਾਲੀ ਲਈ ਸਹਿਭਾਗੀ ਰਹਿੰਦਾ ਹੈ। ਉਨ੍ਹਾਂ ਦੀ ਮਿਹਨਤ, ਇਮਾਨਦਾਰੀ ਅਤੇ ਦ੍ਰਿੜ ਨਿਸ਼ਚੇ ਨੇ ਨਾ ਸਿਰਫ਼ ਪਿੰਡ ਦਾ ਨਾਂਅ ਰੌਸ਼ਨ ਕੀਤਾ ਹੈ।

ਸਗੋਂ ਪੰਜਾਬ ਦੀ ਆਰਥਿਕਤਾ ’ਚ ਵੀ ਮਹੱਤਵਪੂਰਨ ਯੋਗਦਾਨ ਪਾਇਆ ਹੈ। ਤਰਨਜੋਤ ਸਿਰਾਮਿਕਸ ਪ੍ਰਾਈਵੇਟ ਲਿਮਿਟਡ ਦੇ ਇਸ ਸ਼ੋਅਰੂਮ ਰਾਹੀਂ ਗਾਹਕਾਂ ਨੂੰ ਸੁੰਦਰਤਾ, ਮਜ਼ਬੂਤੀ ਤੇ ਆਧੁਨਿਕਤਾ ਦਾ ਮਿਲਾਪ ਇੱਕ ਹੀ ਛਤ ਹੇਠ ਪ੍ਰਦਾਨ ਕੀਤਾ ਜਾਵੇਗਾ। ਤਰਨਜੋਤ ਸੈਰਾਮਿਕਸ ਪ੍ਰਾਈਵੇਟ ਲਿਮਿਟਡ ਦੇ ਪ੍ਰਸਿੱਧ ਬ੍ਰਾਂਡ ਸੈਰਾਜੋਤ ਦੇ ਡਾਇਰੈਕਟਰ ਭੁਪਿੰਦਰ ਸਿੰਘ ਤੇ ਗੁਰਜੀਤ ਸਿੰਘ ਨੇ ਦੱਸਿਆ ਕਿ ਸੈਰਾਜੋਤ ਦੇ ਪੂਰੇ ਪੰਜਾਬ ’ਚ ਫੈਲੇ ਸ਼ੋਰੂਮ ਗਾਹਕਾਂ ਨੂੰ ਤੇਜ਼, ਵਿਸ਼ਵਾਸਯੋਗ ਤੇ ਉੱਚ ਗੁਣਵੱਤਾ ਵਾਲੀਆਂ ਸੇਵਾਵਾਂ ਮੁਹੱਈਆ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਗਾਹਕਾਂ ਦੇ ਭਰੋਸੇ ਨੇ ਹੀ ਸੈਰਾਜੋਤ ਨੂੰ ਪੰਜਾਬ ਦਾ ਨੰਬਰ 1 ਬ੍ਰਾਂਡ ਬਣਾਇਆ ਹੈ ਤੇ ਅੱਜ ਗਰੁੱਪ ਆਪਣੇ 11ਵੇਂ ਸ਼ੋਅਰੂਮ ਦੇ ਉਦਘਾਟਨ ’ਤੇ ਮਾਣ ਮਹਿਸੂਸ ਕਰਦਾ ਹੈ। ਤਰਨਜੋਤ ਗਰੁੱਪ ਦੀ ਐਮਡੀ ਸ੍ਰੀਮਤੀ ਪਰਮਜੀਤ ਕੌਰ ਮਾਨ ਨੇ ਕਿਹਾ ਕਿ ਇਹ ਸ਼ੋਅਰੂਮ ਟਾਈਲਾਂ ਤੋਂ ਲੈ ਕੇ ਘਰ ਦੀ ਸੁੰਦਰਤਾ ਨਾਲ ਸੰਬੰਧਿਤ ਹਰ ਕਿਸਮ ਦੇ ਪਦਾਰਥ ਇੱਕ ਛੱਤ ਹੇਠ ਉਪਲਬਧ ਕਰਵਾਉਂਦਾ ਹੈ, ਜਿਸ ਨਾਲ ਗਾਹਕਾਂ ਨੂੰ ਪੂਰਾ ਇੰਟੀਰੀਅਰ ਹੱਲ ਇਕੱਠੇ ਮਿਲਦਾ ਹੈ।
ਉਦਘਾਟਨ ਸਮਾਰੋਹ ਦੌਰਾਨ ਕੰਪਨੀ ਦੀ ਬ੍ਰਾਂਡ ਐਮਬੈਸਡਰ ਤੇ ਪ੍ਰਸਿੱਧ ਅਭਿਨੇਤਰੀ ਜੈਸਮੀਨ ਬਾਜਵਾ ਵੀ ਮੌਜੂਦ ਰਹੀ। ਉਸਨੇ ਸੈਰਾਜੋਤ ਟੀਮ ਦੇ ਸਰਵੋਤਮ ਪ੍ਰਦਰਸ਼ਨ ਕਰਨ ਵਾਲੇ ਮੈਂਬਰਾਂ ਤੇ ਉੱਚ ਵਿਕਰੀ ਹਾਸਲ ਕਰਨ ਵਾਲੇ ਡੀਲਰਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ, ਸਤਨਾਮ ਸਿੰਘ ਸੰਧੂ ਰਾਜ ਸਭਾ ਮੈਂਬਰ,ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ , ਓਮਾਂ ਸ਼ੰਕਰ ਡਾਇਰੈਕਟਰ ਪੇਂਡੂ ਵਿਕਾਸ ਪੰਚਾਇਤਾਂ ਵਿਭਾਗ ਪੰਜਾਬ, ਖੁਸਪ੍ਰੀਤ ਕੌਰ ਆਈ ਏ ਐੱਸ ਸਮੇਤ ਹੋਰ ਉੱਚ ਅਧਿਕਾਰੀ।
ਉਦਯੋਗਿਕ ਜਗਤ ਦੇ ਪ੍ਰਤਿਨਿਧੀ ਅਤੇ ਸਥਾਨਕ ਮੁੱਖ ਹਸਤੀਆਂ, ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਖੇਤਰ ਨਾਲ ਸਬੰਧਿਤ ਹਸਤੀਆਂ ਵੱਡੀ ਗਿਣਤੀ ’ਚ ਪੁੱਜੀਆਂ, ਜਿੰਨ੍ਹਾਂ ਨੇ ਤਰਨਜੋਤ ਗਰੁੱਪ ਦੇ ਚੇਅਰਮੈਨ ਗੁਰਮੀਤ ਸਿੰਘ ਮਾਨ ਨੂੰ ਨਵਾਂ ਸ਼ੋਅ ਰੂਮ ਖੋਲਣ ’ਤੇ ਵਧਾਈਆਂ ਦਿੱਤੀਆਂ ਅੰਤ ’ਚ ਸੈਰਾਜੋਤ ਪਰਿਵਾਰ ਨੇ ਆਪਣੇ ਗਾਹਕਾਂ, ਡੀਲਰਾਂ ਤੇ ਸਹਿਯੋਗੀਆਂ ਦਾ ਦਿਲੋਂ ਧੰਨਵਾਦ ਕੀਤਾ। ਗਰੁੱਪ ਨੇ ਕਿਹਾ ਕਿ ਇਹ ਸਾਰਾ ਮਾਣ ਗਾਹਕਾਂ ਦੇ ਪਿਆਰ ਤੇ ਭਰੋਸੇ ਦਾ ਨਤੀਜਾ ਹੈ, ਜਿਸ ਨਾਲ ਸੈਰਾਜੋਤ ਅੱਜ ਪੰਜਾਬ ਦਾ ਸਭ ਤੋਂ ਭਰੋਸੇਯੋਗ ਅਤੇ ਪ੍ਰਮੁੱਖ ਟਾਈਲ ਬ੍ਰਾਂਡ ਬਣ ਚੁੱਕਾ ਹੈ।
ਸੈਰਾਜੋਤ ਸਿਰਫ਼ ਬ੍ਰਾਂਡ ਨਹੀਂ ਸਗੋਂ ਗੁਣਵਤਾ ਤੇ ਭਰੋਸੇ ਦਾ ਦੂਜਾ ਨਾਮ : ਮਾਨ
ਤਰਨਜੋਤ ਗਰੁੱਪ ਦੇ ਚੇਅਰਮੈਨ ਸ. ਗੁਰਮੀਤ ਸਿੰਘ ਮਾਨ ਨੇ ਇਸ ਮੌਕੇ ਕਿਹਾ ਕਿ ਸੈਰਾਜੋਤ ਸਿਰਫ਼ ਇੱਕ ਬ੍ਰਾਂਡ ਨਹੀਂ, ਸਗੋਂ ਗੁਣਵੱਤਾ ਅਤੇ ਭਰੋਸੇ ਦਾ ਦੂਜਾ ਨਾਂਅ ਹੈ। ਅਸੀਂ ਹਮੇਸ਼ਾ ਆਪਣੇ ਗਾਹਕਾਂ ਨਾਲ ਸੱਚਾਈ, ਇਮਾਨਦਾਰੀ ਤੇ ਉੱਚ ਗੁਣਵੱਤਾ ਦੇ ਆਧਾਰ ’ਤੇ ਨਾਤਾ ਜੋੜਿਆ ਹੈ। ਸਾਡੇ ਲਈ ਨਫ਼ੇ ਨਾਲੋਂ ਵੱਧ ਮਹੱਤਵਪੂਰਨ ਗਾਹਕ ਦਾ ਭਰੋਸਾ ਹੈ। ਅੱਜ ਜਿੱਥੇ ਕਈ ਕੰਪਨੀਆਂ ਝੂਠੇ ਪ੍ਰਚਾਰ ਰਾਹੀਂ ਗਾਹਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰਦੀਆਂ ਹਨ, ਸੈਰਾਜੋਤ ਹਮੇਸ਼ਾ ਸੱਚੇ ਵਾਅਦਿਆਂ ਤੇ ਖਰਾ ਉਤਰਦਾ ਹੈ।














