ਸਾਡੇ ਨਾਲ ਸ਼ਾਮਲ

Follow us

15.6 C
Chandigarh
Friday, February 27, 2026
More
    Home ਰੂਹਾਨੀਅਤ ਅਨਮੋਲ ਬਚਨ ਸੰਤ ਦੱਸਦੇ ਹਨ ...

    ਸੰਤ ਦੱਸਦੇ ਹਨ ਪਰਮਾਤਮਾ ਨੂੰ ਪਾਉਣ ਦਾ ਤਰੀਕਾ: ਪੂਜਨੀਕ ਗੁਰੂ ਜੀ

    Anmol Vachan Sachkahoon

    ਸੰਤ ਦੱਸਦੇ ਹਨ ਪਰਮਾਤਮਾ ਨੂੰ ਪਾਉਣ ਦਾ ਤਰੀਕਾ: ਪੂਜਨੀਕ ਗੁਰੂ ਜੀ

    ਸੱਚ ਕਹੂੰ ਨਿਊਜ਼, ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸੰਸਾਰ ’ਚ ਇਹ ਕੋਈ ਨਹੀਂ ਜਾਣਦਾ ਸੀ ਕਿ ਪਰਮਾਤਮਾ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰਾਮ ਅਜਿਹੀ ਕੋਈ ਸੁਪਰੀਮ ਪਾਵਰ ਹੈ, ਅਜਿਹੀ ਕੋਈ ਸ਼ਕਤੀ ਹੈ, ਜੋ ਸਭ ਦੇ ਅੰਦਰ ਮੌਜ਼ੂਦ ਹੈ ਤੇ ਉਸ ਨੂੰ ਬੁਲਾਇਆ ਜਾਵੇ ਤਾਂ ਉਹ ਇਸ ਜਹਾਨ ਦੇ ਤਾਂ ਕੀ ਅਗਲੇ ਜਹਾਨ ਦੇ ਵੀ ਕੰਮ ਸੰਵਾਰ ਦਿੰਦਾ ਹੈ।

    ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਸਰੂਪ ਗੁਰੂ, ਮੁਰਸ਼ਿਦ-ਏ-ਕਾਮਿਲ ਇਸ ਦੁਨੀਆਂ ’ਚ ਆਏ, ਉਨ੍ਹਾਂ ਨੇ ਦੱਸਿਆ ਕਿ ਅਜਿਹੀ ਕੋਈ ਤਾਕਤ ਹੈ, ਜਿਸ ਨੂੰ ਇਨਸਾਨ ਇਸਤੇਮਾਲ ਕਰ ਸਕਦਾ ਹੈ, ਜਿਸ ਨੂੰ ਇਨਸਾਨ ਪ੍ਰਾਪਤ ਵੀ ਕਰ ਸਕਦਾ ਹੈ ਅਜਿਹੀ ਤਾਕਤ , ਅਜਿਹੀ ਸ਼ਕਤੀ ਜੋ ਸਭ ਦੇ ਅੰਦਰ ਹੈ, ਗੁਰੂ, ਮੁਰਸ਼ਿਦ ਨੇ ਉਸ ਨਾਲ ਗੱਲ ਕਰਨ ਦਾ ਤਰੀਕਾ ਦੱਸਿਆ ਤੁਸੀਂ ਕਿਵੇਂ ਉਸ ਤਾਕਤ ਨਾਲ ਗੱਲ ਕਰ ਸਕਦੇ ਹੋ, ਕਿਵੇਂ ਉਸ ਤਾਕਤ ਨੂੰ ਆਪਣੇ ਅੰਦਰ ਮਹਿਸੂਸ ਕਰਕੇ ਜ਼ਿੰਦਗੀ ’ਚ ਬਹਾਰਾਂ ਲਿਆ ਸਕਦੇ ਹੋ ਤੇ ਗ਼ਮ, ਚਿੰਤਾ, ਟੈਨਸ਼ਨ, ਪਰੇਸ਼ਾਨੀਆਂ, ਬਿਮਾਰੀਆਂ ਨੂੰ ਉਡਾ ਸਕਦੇ ਹੋ।

    ਉਹ ਤਰੀਕਾ ਦੱਸਿਆ ਉਸ ਸੁਪਰੀਮ ਪਾਵਰ ਦਾ, ਜਿਸ ਨੂੰ ‘ਨਾਮ’ ਕਹਿੰਦੇ ਹਨ ਬਾਇ-ਨੇਮ ਕਿ ਉਸ ਨੂੰ ਕਿਵੇਂ ਬੁਲਾਉਣਾ ਹੈ? ਉਹ ਗੁਰੂ ਮੰਤਰ, ਉਹ ਜੁਗਤੀ, ਉਹ ਮੈਥਡ, ਉਹ ਤਰੀਕਾ ਜਿਸ ਦੀ ਵਰਤੋਂ ਕਰਨ ਨਾਲ ਤੁਹਾਡੇ ਅੰਦਰ ਉਸ ਦੀ ਸ਼ਕਤੀ ਜਾਗ ਜਾਂਦੀ ਹੈ ਤੇ ਤੁਹਾਡੀ ਸ਼ਕਤੀ ਕਈ ਗੁਣਾ ਵਧ ਜਾਂਦੀ ਹੈ ਤੇ ਵਧੀ ਹੋਈ ਸ਼ਕਤੀ ਨਾਲ ਤੁਸੀਂ ਪਰਮਾਨੰਦ ਲੈ ਸਕਦੇ ਹੋ, ਸਾਰੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ, ਜਿਸ ਦੀ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।