ਸਿਰ ਚੁੱਕਦੇ ਕੋਰੋਨਾ ’ਤੇ ਪੂਜਨੀਕ ਗੁਰੂ ਜੀ (Saint Dr. MSG) ਦੇ ਤਾਜ਼ਾ ਬਚਨ, ਜਲਦੀ ਪੜ੍ਹੋ…
- ਅਸੀਂ ਹੀ ਗੁਰੂ ਸੀ ਅਸੀਂ ਹੀ ਗੁਰੂ ਹਾਂ ਅਤੇ ਅਸੀਂ ਹੀ ਗੁਰੂ ਐੱਮਐੱਸਜੀ ਰਹਾਂਗੇ
- ਪਰਮ ਪਿਤਾ ਪਰਮਾਤਮਾ, ਤੁਹਾਡੀ ਸਭ ਦੀ ਜਾਇਜ ਮੰਗ ਪੂਰੀ ਕਰਨ ਜਲਦ ਤੋਂ ਜਲਦ
- ਮਾਸਕ ਜ਼ਰੂਰ ਲਾਓ
ਸਰਸਾ (ਸੱਚ ਕਹੂੰ ਨਿਊਜ਼)। ਭਾਰਤ ’ਚ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਇਸ ਦਰਮਿਆਨ ਗੁਜਰਾਤ ’ਚ ਪਹਿਲਾ ਵੈਰੀਐਂਟ ਦਾ ਕੇਸ ਮਿਲਿਆ ਹੈ। ਇਹ ਓਮੀਕਰੋਨ ਦਾ ਮਿਊਟੇਸ਼ਨ ਹੈ। ਅਮਰੀਕਾ ’ਚ ਇਹ ਸਭ ਤੋਂ ਤੇਜ਼ੀ ਨਾਲ ਫੈਲ ਰਿਹਾ ਹੈ। ਉੱਥੇ ਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG) ਨੇ ਚਿੱਠੀ ਜ਼ਰੀਏ ਕੋਰੋਨਾ ਤੋਂ ਬਚਾਅ ਲਈ ਟਿਪਸ ਦਿੱਤੇ ਹਨ, ਆਓ ਜਾਣਦੇ ਹਾਂ ਪੂਜਨੀਕ ਗੁਰੂ ਜੀ ਕੇ ਕੀ ਬਚਨ ਫਰਮਾਏ…
ਸਾਡੇ ਪਿਆਰੇ ਬੱਚਿਓ, ਟਰੱਸਟ ਪ੍ਰਬੰਧਕ ਤੇ ਸੇਵਾਦਾਰੋ,
ਆਸ਼ੀਰਵਾਦ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ।
ਸਾਡੇ ਪਿਆਰੇ ਕਰੋੜਾਂ ਬੱਚਿਓ, ਆਪ ਸਭ ਨੂੰ ਪਰਮ ਪਿਤਾ ਸ਼ਾਹ ਸਤਿਨਾਮ ਜੀ ਦੇ ਅਵਤਾਰ ਮਹੀਨੇ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਤੇ ਹਰ ਦਿਨ ਨਵੀਆਂ-ਨਵੀਆਂ ਖੁਸ਼ੀਆਂ ਲੈ ਕੇ ਤੇ ਆਸ਼ੀਰਵਾਦ ਲੈ ਕੇ ਆਏ ਤੁਹਾਡੇ ਲਈ। ਨਵੇਂ ਸਾਲ ਦੀ ਵੀ ਤੁਹਾਨੂੰ ਸਭ ਨੂੰ ਬਹੁਤ-ਬਹੁਤ ਵਧਾਈ ਤੇ ਆਸ਼ੀਰਵਾਦ। ਪਰਮ ਪਿਤਾ ਪਰਮਾਤਮਾ, ਤੁਹਾਡੀ ਸਭ ਦੀ ਜਾਇਜ ਮੰਗ ਪੂਰੀ ਕਰਨ ਜਲਦ ਤੋਂ ਜਲਦ।
ਸਾਡੇ ਦਿਲ ਦੇ ਟੁਕੜੇ, ਅੱਖੀਆਂ ਦੇ ਤਾਰੇ ਤੇ ਜਾਨ ਤੋਂ ਵੀ ਪਿਆਰੇ ਸਾਡੇ ਕਰੋੜਾਂ ਬੱਚਿਓ, ਜਦੋਂ ਅਸੀਂ ਯੂਪੀ 40 ਦਿਨ ਰਹੇ ਤਾਂ ਤੁਸੀਂ ਸਭ ਨੇ ਨਸ਼ਾ ਤੇ ਬੁਰਾਈਆਂ ਛੁਡਵਾ ਕੇ ਲੱਖਾਂ ਲੋਕਾਂ ਨੂੰ ਰਾਮ-ਨਾਮ ਨਾਲ ਜੋੜਿਆ, ਇਹ ਸੇਵਾ ਬਹੁਤ ਹੀ ਮਹਾਨ ਤੇ ਸਰਵਸ੍ਰੇਸ਼ਠ ਹੈ। ਅਸੀਂ ਤੁਹਾਡੇ ਗੁਰੂ ਹੋਣ ਦੇ ਨਾਂਅ ’ਤੇ ਤੁਹਾਨੂੰ ਬਚਨ ਕਰਦੇ ਹਾਂ ਕਿ ਜਿਸ ਨੇ ‘ਇੱਕ’ ਭਾਈ ਭੈਣ ਦਾ ਨਸ਼ਾ ਤੇ ਬੁਰਾਈ ਛੁਡਾਉਣ ਦੀ ਸੇਵਾ ਕੀਤੀ, ਪ੍ਰਭੁ ਉਸ ਨੂੰ ਅੰਦਰ-ਬਾਹਰ ਤੋਂ ਸੈਂਕੜੇ ਖੁਸ਼ੀਆਂ ਪ੍ਰਦਾਨ ਕਰਨਗੇ। ਆਸੀਰਵਾਦ। ਇੰਝ ਹੀ ਐੱਮਐੱਸਜੀ ਆਈਟੀ ਵਿੰਗ ਦੇ ਸੇਵਾਦਾਰਾਂ ਨੇ ਜੇਕਰ ਇੱਕ ਦਾ ਵੀ ਫੋਨ, ਸਤਿਸੰਗ ਨਾਲ ਜੋੜਿਆ, ਉਸ ਨੂੰ ਵੀ ਪ੍ਰਭੂ ਨਵੀਆਂ-ਨਵੀਆਂ ਖੁਸ਼ੀਆਂ ਦੇਵੇ। ਆਸ਼ੀਰਵਾਦ। (Saint Dr. MSG)
ਸਾਡੇ ਪਿਆਰੇ ਬੱਚਿਓ, ਸੁਨਣ ’ਚ ਆ ਰਿਹਾ ਹੈ ਕਿ ‘ਕੋਰੋਨਾ’ ਫਿਰ ਤੋਂ ਸਿਰ ਚੁੱਕ ਰਿਹਾ ਹੈ ਤਾਂ ਤੁਸੀਂ ਸਭ ਸੁਚੇਤ ਰਹੋ, ਮਾਸਕ ਜ਼ਰੂਰ ਲਾਓ ਤੇ ਨਿੰਬੂ, ਸੰਤਰਾ, ਮੌਸਮੀ, ਆਂਵਲਾ ਤੇ ਪਨੀਰ ਦੀ ਵਰਤੋਂ ਕਰੋ ਤੇ ਜਿਵੇਂ ਸਰਕਾਰਾਂ ਨਿਰਦੇਸ਼ ਦੇਣ ਉਨ੍ਹਾਂ ਨੂੰ ਜ਼ਰੂਰ ਮੰਨੋ। ਅਸੀਂ ‘ਸੈਂਟਰ ਸਰਕਾਰ’ ਨੂੰ ਵੀ ਬਹੁਤ-ਬਹੁਤ ਸਾਧੂਵਾਦ ਕਰਦੇ ਹਾਂ ਜੋ ‘ਡਰੱਗ’ ਨੂੰ ਕੰਟਰੋਲ ਕਰਨ ਲਈ ਕਦਮ ਚੁੱਕ ਰਹੀ ਹੈ।
ਅਸੀਂ ਤੇ ਸਾਡੇ ਸਾਰੇ ਬੱਚੇ ਵੀ ਉਨ੍ਹਾਂ ਦਾ ‘ਡਰੱਗ ਰੋਕਣ’ ਦੀ ਮੁਹਿੰਮ ’ਚ ਪੂਰਾ-ਪੂਰਾ ਸਾਥ ਦੇਵਾਂਗੇ ਤੇ ‘ਡੈਪਥ ਕੰਪੇਨ’ ਨੂੰ ਜ਼ੋਰ-ਸ਼ੋਰ ਨਾਲ ਅੱਗੇ ਵਧਾਉਂਦੇ ਰਹਾਂਗੇ। ਤੁਸੀਂ ਸਾਰੇ ਬੱਚੇ ਜੋ ‘ਨਾਮ ਚਰਚਾ’ ਕਰ ਰਹੇ ਹੋ ਜੇਕਰ ਉਨ੍ਹਾਂ ’ਚ ਕੋਈ ਨਸ਼ਾ ਛੱਡਣ ਆਉਂਦਾ ਹੈ ਤਾਂ ਅਸੀਂ ਐੱਮਐੱਸਜੀ ਗੁਰੂ ਰੂਪ ’ਚ ਪ੍ਰਭੂ ਨੂੰ ਪ੍ਰਾਰਥਨਾ ਕਰ ਕੇ ਬਚਨ ਕਰਦੇ ਹਾਂ ਕਿ ਨਸ਼ਾ ਛੱਡਣ ਵਾਲਾ ‘‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’’ ਨਾਅਰੇ ਦਾ ਜਾਪ ਕਰੇ ‘ਤਿੰਨ ਪਰਹੇਜਾਂ’ ਦੀ ਪਾਲਣਾ ਕਰੇ ਤਾਂ ਨਸ਼ਾ ਛੁੱਟ ਜਾਵੇਗਾ ਪਰ ਸਤਿਸੰਗ ਹੁੰਦੇ ਹੀ ‘ਗੁਰੂਮੰਤਰ’ ਜ਼ਰੂਰ ਲੈ ਲਵੇ।
-
ਅਸੀਂ ਹੀ ਗੁਰੂ ਸੀ ਅਸੀਂ ਹੀ ਗੁਰੂ ਹਾਂ ਅਤੇ ਅਸੀਂ ਹੀ ਗੁਰੂ ਐੱਮਐੱਸਜੀ ਰਹਾਂਗੇ
ਸਾਡੇ ਪਿਆਰੇ ਬੱਚਿਓ, ਇੱਕ ਵਾਰ ਫਿਰ ਅਸੀਂ ਤੁਹਾਨੂੰ ਬਚਨ ਕਰਦੇ ਹਾਂ ਕਿ ਅਸੀਂ ਹੀ ਗੁਰੂ ਸੀ ਅਸੀਂ ਹੀ ਗੁਰੂ ਹਾਂ ਅਤੇ ਅਸੀਂ ਹੀ ਗੁਰੂ ਐੱਮਐੱਸਜੀ ਰਹਾਂਗੇ। ਮਾਨਵਤਾ ਤੇ ਸਿ੍ਰਸ਼ਟੀ ਦੀ ਭਲਾਈ ਤੇ ਸਾਧ-ਸੰਗਤ ਲਈ ਸੇਵਾ, ਸਿਮਰਨ ਤੇ ਏਕਤਾ ਦੇ ਬਚਨ, (ਸਕਾਸ਼ਾਤ ਦੇਹ ਰੂਪ ’ਚ) ਤੁਹਾਡੇ ਸਾਹਮਣੇ ਆ ਕੇ ਗੁਰੂ ਰੂਪ ’ਚ ਅਸੀਂ ਹੀ ਕਰਾਂਗੇ ਅਤੇ ਕੋਈ ਤੁਹਾਨੂੰ ਕੁਝ ਵੀ ਕਹੇ ਤੁਸੀਂ ਉਨ੍ਹਾਂ ਦੀਆਂ ਗੱਲਾਂ ’ਚ ਨਹੀਂ ਆਉਣਾ। ਬੇਗਰਜ਼ ਪ੍ਰੇਮ, ਸੇਵਾ ਤੇ ਅਖੰਡ ‘ਨਾਮ ਦਾ ਜਾਪ’ ਜੋ ਵੀ ਕਰਨਗੇ, ਅਸੀਂ ਐੱਮਐੱਸਜੀ ਗੁਰੂ ਰੂਪ ’ਚ ਬਚਨ ਦਿੰਦੇ ਹਾਂ ਕਿ ਪ੍ਰਭੂ ਉਨ੍ਹਾਂ ਦੀ ਸਭ ਤੋਂ ਵੱਡੀ ਜਾਇਜ ਮੰਗ ਤੇ ਹਰ ਜਾਇਜ ਮੰਗ ਜ਼ਰੂਰ ਪੂਰੀ ਕਰਨਗੇ। ਅਸੀਂ ਗੁਰੂ ਰੂਪ ’ਚ ਇਹ ਵੀ ਬਚਨ ਦਿੰਦੇ ਹਾਂ ਕਿ ਤੁਸੀਂ ਜੇਕਰ ਦਿ੍ਰੜ੍ਹ ਯਕੀਨ ਤੇ ਤਿੰਨ ਬਚਨਾਂ ’ਤੇ ਪੱਕੇ ਰਹੋਗੇ ਤਾਂ ਪ੍ਰਭੂ ਤੁਹਾਨੂੰ ਅੰਦਰ ਬਾਹਰ ਦੀ ਰੂਹਾਨੀ ਤੰਦਰੁਸਤੀ ਦੇਣਗੇ। ਆਸ਼ੀਰਵਾਦ।
ਦਾਸਨ ਦਾਸ
ਗੁਰਮੀਤ ਰਾਮ ਰਹੀਮ ਸਿੰਘ ਇੰਸਾਂ
MSG
30-12-2022
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ