ਪੂਜਨੀਕ ਗੁਰੂ ਜੀ ਨੇ ਦੱਸਿਆ ਕਿਉਂ ਟੁੱਟ ਰਹੇ ਹਨ ਸੰਯੁਕਤ ਪਰਿਵਾਰ, ਜਾਣੋ… 

MSG
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ

(ਸੱਚ ਕਹੂੰ ਨਿਊਜ਼) ਬਰਨਾਵਾ। ਸੱਚੇ ਰੂਹਾਨੀ ਰਹਿਬਰ ਤੇ ਮਹਾਨ ਸਮਾਜ ਸੁਧਾਰਕ ਪੂਜਨੀਕ ਗੁੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਮੰਗਲਵਾਰ ਸ਼ਾਮ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ਤੋਂ ਆਨਲਾਈਨ ਗੁਰੂਕੁਲ ਰਾਹੀਂ ਪਰਿਵਾਰ ਅਤੇ ਰਿਸ਼ਤਿਆਂ ਨੂੰ ਮਜਬੂਤ ਕਰਦਿਆਂ ਸਫ਼ਲ, ਖੁਸ਼ਹਾਲ ਅਤੇ ਚਿੰਤਾਵਾਂ ਤੋਂ ਮੁਕਤ ਜੀਵਨ ਜਿਉਣ ਦਾ ਫਲਸਫਾ ਸਮਝਾਇਆ ਪੂਜਨੀਕ ਗੁਰੂ ਜੀ ਨੇ ਰੂਹਾਨੀ ਮਜਲਿਸ ਦੌਰਾਨ ਸਾਧ-ਸੰਗਤ ਦੇ ਆਨਲਾਈਨ ਸਵਾਲਾਂ ਦੇ ਜਵਾਬ ਦਿੰਦੇ ਹੋਏ ਫ਼ਰਮਾਇਆ ਕਿ ਪਹਿਲਾ ਪਰਿਵਾਰ ਸੰਯੁਕਤ ਪਰਿਵਾਰ ਹੋਇਆ ਕਰਦੇ ਸਨ ਅੱਜ ਉਹ ਵਿਗੜਦੇ ਜਾ ਰਹੇ ਹਨ ਤੁਸੀਂ ਨਿਗ੍ਹਾ ਮਾਰੋਂਗੇ ਤਾਂ ਵੇਖੋਂਗੇ ਕਿ ਪਿੰਡਾਂ ’ਚ ਵੀ ਬਹੁਤ ਘੱਟ ਪਰਿਵਾਰ ਰਹਿ ਗਏ ਹਨ ਜੋ ਸੰਯੁਕਤ ਪਰਿਵਾਰ ਹਨ।

ਰਿਸ਼ਤੇ ਤਿੜਕਣ ਦਾ ਸਭ ਤੋਂ ਵੱਡਾ ਕਾਰਨ ਹੈ ਹੰਕਾਰ

ਰਿਸ਼ਤੇ ਤਿੜਕਣ ਦਾ ਸਭ ਤੋਂ ਵੱਡਾ ਕਾਰਨ ਹੈ ਹੰਕਾਰ, ਸਹਿਣ ਸ਼ਕਤੀ ਦੀ ਕਮੀ ਜ਼ਰਾ ਜਿੰਨੀ ਗੱਲ ਹੁੰਦੀ ਹੈ ਤੇ ਤੁਸੀਂ ਝਗੜਾ-ਝਮੇਲਾ ਸ਼ੁਰੂ ਕਰ ਲੈਂਦੇ ਹੋ ਜ਼ਰਾ ਜਿੰਨੀ ਗੱਲ ਹੁੰਦੀ ਹੈ ਤੁਸੀਂ ਪਰੇਸ਼ਾਨ ਹੋਣ ਲੱਗ ਜਾਂਦੇ ਹੋ ਜ਼ਰਾ ਜਿੰਨੀ ਗੱਲ ਹੁੰਦੀ ਹੈ ਕਿ ਤੁਸੀਂ ਇੱਕ-ਦੂਜੇ ਨਾਲ ਬੋਲਣਾ ਬੰਦ ਕਰ ਦਿੰਦੇ ਹੋ ਪਹਿਲਾਂ ਤਾਂ ਇਹ ਆਦਤ ਭੈਣਾਂ ’ਚ ਪਾਈ ਜਾਂਦੀ ਸੀ, ਕਿ ਭਈ ਥੋੜ੍ਹਾ ਜਿਹਾ ਮੂੰਹ ਮੋਟਾ ਹੋਇਆ ਤੇ ਕਹਿੰਦੀ ਕਿ ਮੈਂ ਨਹੀਂ ਬੋਲਦੀ ਇਸ ਨਾਲ ਕਈ-ਕਈ ਦਿਨ ਨਾ ਬੋਲਦੇ, ਅਸੀਂ ਵੇਖਿਆ ਹੈ ਬੱਚਿਆਂ ਤੇ ਸੇਵਾਦਾਰਾਂ ਨੂੰ ਪਰ ਹੁਣ ਤਾਂ ਭਾਈ ਵੀ ਕਹਿੰਦੇ ਹਨ ਕਿ ਅਸੀਂ ਕਿਹੜਾ ਘੱਟ ਹਾਂ ਇਹ ਵੀ ਬੋਲਣਾ ਛੱਡ ਦਿੰਦੇ ਹਨ।

ਆਪਸ ’ਚ ਇੱਕ ਭਾਈ ਨਿੱਕਲੇਗਾ ਦੂਜੇ ਪਾਸੇ ਜਾਵੇਗਾ, ਇਸ ਨੂੰ ਨਿਕਲਣ ਦੇ, ਮੱਥੇ ਲਾਉਣਾ ਵੀ ਪਸੰਦ ਨਹੀਂ ਕਰਦੇ ਕਿਉਂ? ਤੁਹਾਡੀਆਂ ਰਗਾਂ ’ਚ ਇੱਕ ਹੀ ਮਾਂ-ਬਾਪ ਦਾ ਖੂਨ ਹੈ ਇੱਕ ਹੀ ਮਾਂ ਦੇ ਗਰਭ ’ਚ ਤੁਸੀਂ ਪਲੇ-ਵਧੇ ਹੋ ਇੱਕ ਹੀ ਮਾਂ ਦਾ ਦੁੱਧ ਪੀਤਾ ਹੈ ਇੱਕ ਹੀ ਮਾਂ-ਬਾਪ ਦੀ ਦੇਖਭਾਲ ’ਚ ਤੁਸੀਂ ਵੱਡੇ ਹੋਏ ਹੋ। ਉਸੇ ਮਾਂ-ਬਾਪ ਨੇ ਤੁਹਾਨੂੰ ਪੜ੍ਹਾਇਆ ਲਿਖਾਇਆ, ਫਿਰ ਅਜਿਹਾ ਕੀ ਆ ਗਿਆ ਕਿ ਉਸ ਖੂਨ ’ਚ ਜ਼ਹਿਰ ਬਣਨ ਲੱਗਿਆ, ਉਸ ਦਾ ਕਾਰਨ ਹੰਕਾਰ ਹੈ, ਧਨ-ਦੌਲਤ ਹੈ, ਜਮੀਨ-ਜਾਇਦਾਦ ਹੈ, ਔਰਤ ਜਾਂ ਮਰਦ, ਕਿਉਂਕਿ ਬੇਟੇ-ਬੇਟੀਆਂ ’ਚ ਇਹ ਚੱਲ ਰਿਹਾ ਹੈ।

Saint Dr. MSG

ਤਾਂ ਉਹ ਝਗੜੇ ਹੋ ਗਏ। ਇੱਕ ਹੋਰ ਵੀ ਵੱਡਾ ਕਾਰਨ ਹੈ ਗਲਤ ਸੋਹਬਤ, ਗਲਤ ਸੰਗ ਕਰਨਾ। ਕਿਉਂਕਿ ਇੱਕ ਕਹਾਵਤ ਹੈ ਕਿ ਉਂਗਲੀ ਕਰਨ ਵਾਲੇ (ਚੁਗਲਖੋਰ) ਬਹੁਤ ਹੁੰਦੇ ਹਨ। ਤੁਹਾਨੂੰ ਇਕੱਠਾ ਵੇਖ ਕੇ ਖੁਸ਼ ਹੋਣ ਵਾਲਾ ਤਾਂ ਕੋਈ-ਕੋਈ ਹੋਵੇਗਾ, ਜਿਸ ਦੇ ਚੰਗੇ ਸੰਸਕਾਰ ਹਨ, ਕੋਈ ਸੰਤ, ਪੀਰ-ਫ਼ਕੀਰ ਜਾਂ ਕੋਈ ਭਗਤ, ਉਹ ਤਾਂ ਖੁਸ਼ ਹੋ ਸਕਦਾ ਹੈ, ਨਹੀਂ ਤਾਂ ਇਕੱਠੇ ਪਰਿਵਾਰਾਂ ਨੂੰ ਵੇਖ ਕੇ ਲੋਕ ਸੜਦੇ ਹਨ, ਜਲਦੇ ਹਨ। ਸੰਯੁਕਤ ਪਰਿਵਾਰਾਂ ਦੇ ਟੁੱਟਣ ਦਾ ਇੱਕ ਹੋਰ ਵੀ ਕਾਰਨ ਹੈ, ਕਹਿੰਦੇ ਹਨ ਕਿ ਨਾ ਤਾਂ ਬੁਰਾ ਜੰਮੇ ਅਤੇ ਨਾ ਬੁਰਾ ਆਏ। ਕੋਈ ਬੁਰਾ ਆ ਜਾਵੇ, ਉਹ ਨੂੰਹ ਹੋ ਸਕਦੀ ਹੈ, ਜਵਾਈ ਹੋ ਸਕਦਾ ਹੈ, ਮਾੜਾ ਸੰਗ ਤੁਹਾਡੇ ਬੇਟੇ-ਬੇਟੀ ਦਾ ਵੀ ਹੋ ਸਕਦਾ ਹੈ, ਇਹ ਤਿੰਨ ਕਾਰਨ ਅਜਿਹੇ ਹਨ

ਜੋ ਸੰਯੁਕਤ ਪਰਿਵਾਰ ਟੁੱਟਣ ਦੀ ਬਹੁਤ ਵੱਡੀ ਵਜ੍ਹਾ ਬਣਦੇ ਜਾ ਰਹੇ ਹਨ, ਕਿਉਂਕਿ ਉਹ ਲੰਮੀ ਨਹੀਂ ਸੋਚਦੇ ਅਤੇ ਇੱਕ, ਪਰਮ ਪਿਤਾ ਜੀ ਨੇ ਜੋ ਦੱਸਿਆ ਉਹ ਵੀ ਬਹੁਤ ਵੱਡਾ ਕਾਰਨ ਹੈ ‘‘ਗਧਾ ਪਚੀਸੀ ਉਮਰਾਂ ਜ਼ੋਰ ਜਵਾਨੀ ਦਾ’’, ਕਿ 25 ਤੋਂ 45 ਸਾਲ ਜਾਂ 40 ਸਾਲ ਤੱਕ ਦੀ ਜੋ ਉਮਰ ਹੁੰਦੀ ਹੈ, ਜਦੋਂ ਬੱਚਾ ਆਪਣੇ ਪੈਰਾਂ ’ਤੇ ਖੜ੍ਹਾ ਹੋਣ ਲੱਗਦਾ ਹੈ, ਮਾਂ-ਬਾਪ ਦੀ ਬਣੀ ਬਣਾਈ ਜਾਇਦਾਦ ’ਤੇ ਹੱਕ ਜਮਾਉਂਦਾ ਹੈ, ਉਸ ਨੂੰ ਪੈਸਾ ਮਿਲ ਜਾਂਦਾ ਹੈ, ਉਹ ਆਪਣੇ ਤਰੀਕੇ ਨਾਲ ਕੰਮ ਕਰਨ ਲੱਗ ਜਾਂਦਾ ਹੈ, ਉਸ ਨੂੰ ਲੱਗਣ ਲੱਗ ਜਾਂਦਾ ਹੈ ਕਿ ਯਾਰ ਮੇਰੇ ਮਾਂ-ਬਾਪ ਤਾਂ ਬੇਵਕੂਫ ਹੀ ਸਨ, ਮੈਨੂੰ ਜਿੰਨੀ ਅਕਲ ਹੈ ਕਾਸ਼! ਮੈਂ ਕੰਮ ਸੰਭਾਲਿਆ ਹੁੰਦਾ ਤਾਂ ਮੈਂ ਤਾਂ ਪਤਾ ਨਹੀਂ ਕਿੰਨੀਆਂ ਬੁਲੰਦੀਆਂ ’ਤੇ ਲੈ ਜਾਂਦਾ।

ਤਾਂ ਇੰਜ ਕਰਦੇ-ਕਰਦੇ 40-45 ਸਾਲ ਤੱਕ ਸਮੇਂ ਦੀਆਂ ਠੋਕਰ੍ਹਾਂ, ਪਰਿਵਾਰਕ ਮੈਂਬਰਾਂ ਦੀ ਠੋਕਰ੍ਹਾਂ, ਸਮਾਜ ਦੀਆਂ ਠੋਕਰ੍ਹਾਂ, ਜਦੋਂ ਉਸ ਨੂੰ ਪੈਂਦੀਆਂ ਹਨ ਤਾਂ ਤੜਾਕ-ਤੜਾਕ ਤਾਂ 42-45 ਸਾਲ ’ਚ ਸੋਝੀ ਆਉਂਦੀ ਹੈ ਕਿ ਓਹੋ ਮਾਂ-ਬਾਪ ਨੇ ਤਾਂ ਸਹੀ ਕੀਤਾ ਸੀ, ਬਹੁਤ ਲੋਕਾਂ ਨੂੰ ਅਜਿਹਾ ਅਹਿਸਾਸ ਹੁੰਦਾ ਹੋਵੇਗਾ। ਉਨ੍ਹਾਂ ਦੇ ਤਜ਼ਰਬੇ ਦੀ ਯਾਦ ਆਉਂਦੀ ਹੋਵੇਗੀ ਕਿ ਹਾਂ, ਮਾਂ-ਬਾਪ ਨੇ ਸਾਡੇ ਲਈ ਚੰਗਾ ਹੀ ਕੀਤਾ ਸੀ, ਬੁਰਾ ਨਹੀਂ ਕੀਤਾ। ਕਿਉਂਕਿ ਮਾਂ-ਬਾਪ, ਸਾਰੇ ਤਾਂ ਨਹੀਂ ਕਹਿ ਸਕਦੇ, ’ਤੇ ਸਾਡੀ ਸੰਸਕ੍ਰਿਤੀ ਅਨੁਸਾਰ ਤਾਂ 100 ਫੀਸਦੀ, ਸਾਡੀ ਸੰਸਕ੍ਰਿਤੀ ਅਨੁਸਾਰ ਅੱਜ ਦੇ ਸਮੇਂ ’ਚ ਵੀ ਬਹੁਤ ਮਾਂ-ਬਾਪ ਅਜਿਹੇ ਹਨ ਜੋ ਆਪਣੇ ਬੱਚੇ ਦਾ ਬੁਰਾ ਸੋਚ ਵੀ ਨਹੀਂ ਸਕਦੇ, ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ ਤੇ ਉਨ੍ਹਾਂ ਬੱਚਿਆਂ ਨੂੰ ਬੁਰਾ ਲੱਗਦਾ ਹੈ ਕਿ ਨਹੀਂ।। ਨਹੀਂ।। ਮੇਰਾ ਤਾਂ ਬੁਰਾ ਕਰਨਗੇ। ਮੇਰਾ ਤਾਂ ਅਜਿਹਾ ਕਰ ਦੇਣਗੇ। ਕਾਰਨ, ਉਹ ਕਹਿੰਦੇ ਹਨ ‘ਘਰ ਤਾਂ ਵੱਸ ਜੇ, ਪਰ ਉਂਗਲਾਂ ਵਾਲੇ ਵੱਸਣ ਨ੍ਹੀਂ ਦਿੰਦੇ’, ਕਹਿਣ ਦਾ ਮਤਲਬ ਬੱਚੇ ਸੁਧਰ ਤਾਂ ਜਾਣ ਪਰ ਉਂਗਲ ਲਾਉਣ ਵਾਲੇ (ਚੁਗਲਖੋਰ) ਇਰਦ-ਗਿਰਦ ਹੀ ਹੁੰਦੇ ਹਨ।

ਝੂਠੀ ਅਫਵਾਹ, ਝੂਠੀਆਂ ਗੱਲਾਂ ਦਿਲੋ-ਦਿਮਾਗ ’ਚ ਪਾ ਦਿੰਦੇ ਹਨ ਤੇ ਬੱਚੇ ੳਨ੍ਹਾਂ ’ਤੇ ਚੱਲ ਕੇ ਘਰ-ਪਰਿਵਾਰ ਨੂੰ ਖਿਲਾਰ ਦਿੰਦੇ ਹਨ। ਪਰਿਵਾਰ ਕੱਖਾਂ ਵਾਂਗ ਖਿੱਲਰ ਜਾਂਦੇ ਹਨ। ਹੁਣ ਤੁਸੀਂ ਸੋਚ ਕੇ ਵੇਖੋ, ਜੇਕਰ ਤੁਸੀਂ ਸਤਿਸੰਗੀ ਬੱਚੇ ਹੋ, ਰਾਮ ਨਾਮ, ਓਮ, ਹਰੀ, ਅੱਲ੍ਹਾ, ਵਾਹਿਗੁਰੂ ਨੂੰ ਯਾਦ ਕਰਨ ਵਾਲੇ ਹੋ, ਸੇਵਾ ਦਾ ਭਾਵ ਰੱਖਦੇ ਹੋ ਤੁਸੀਂ, ਸਾਰੇ ਧਰਮਾਂ ’ਚ ਜਰਾ ਸੋਚ ਕੇ ਵੇਖੋ, ਮੰਨ ਲਓ ਤੁਹਾਡਾ ਚਾਚਾ, ਤਾਇਆ, ਬਾਪ ਦੋ-ਤਿੰਨ ਭਰਾ ਹਨ, ਅੱਗੇ ਉਨ੍ਹਾਂ ਦੇ ਦੋ-ਦੋ ਬੱਚੇ ਹੋ ਗਏ ਤਾਂ ਛੇ ਉਹ ਹੋ ਗਏ ਤਿੰਨ ਉਹ ਨੌਂ, ਹੁਣ ਜੇਕਰ ਉਨ੍ਹਾਂ ’ਚੋਂ ਤਿੰਨ ਬੱਚੇ ਮਾਨਵਤਾ ਦੀ ਭਲਾਈ ਵੀ ਕਰਨਗੇ ਵਾਰੀ-ਵਾਰੀ ਨਾਲ ਜਾ ਕੇ ਤਾਂ ਘਰ ਦੇ ਕੰਮ-ਧੰਦਿਆਂ ’ਚ ਨੁਕਸਾਨ ਵੀ ਨਹੀਂ ਹੋਵੇਗਾ ਤੇ ਰਾਮ-ਨਾਮ, ਅੱਲ੍ਹਾ, ਵਾਹਿਗੁਰੂ ਦੀ ਯਾਦ ’ਚ ਵੀ ਤੁਸੀਂ ਮਾਲਾਮਾਲ ਰਹੋਂਗੇ।

ਕਿੰਨਾ ਵਧੀਆ ਹੈ। ਸ਼ਾਦੀ ’ਚ ਕੋਈ ਚਲਾ ਗਿਆ ਤਾਂ ਬਾਕੀ ਦੋ-ਤਿੰਨ ਘਰ ਨੂੰ ਸੰਭਾਲ ਲੈਣਗੇ। ਪਹਿਲਾਂ ਹੁੰਦਾ ਸੀ ਅਜਿਹਾ, ਸਾਡਾ ਕਲਚਰ ਸੀ, ਸਾਰੇ ਭਰਾ ਇਕੱਠੇ ਰਹਿੰਦੇ ਸਨ। ਇੱਕ ਹੁੰਦਾ ਸੀ ਹਾਲ਼ੀ, ਇੱਕ ਹੁੰਦਾ ਸੀ ਪਾਲ਼ੀ। ਹਾਲ਼ੀ, ਜੋ ਖੇਤਾਂ ’ਚ ਹਲ ਚਲਾਉਂਦਾ ਸੀ, ਸਾਰਾ ਖੇਤ, ਧੰਦੇ ਦਾ ਕੰਮ ਉਹ ਹੀ ਸੰਭਾਲਦਾ ਸੀ। ਪਾਲ਼ੀ, ਮੱਝਾਂ ਵਗੈਰਾ ਨੂੰ ਚਰਾਉਂਦਾ ਤੇ ਇੱਕ ਜ਼ਿੰਮੇਵਾਰ, ਜੋ ਸ਼ਹਿਰ ਤੋਂ ਸਮਾਨ ਲਿਆਉਣਾ, ਘਰ ਦੇ ਖਰਚਿਆਂ ਦਾ ਹਿਸਾਬ-ਕਿਤਾਬ ਰੱਖਣਾ। ਦੋ-ਤਿੰਨ ਭਰਾ ਜੇਕਰ ਹੁੰਦੇ ਸਨ ਤਾਂ ਇਸ ਤਰ੍ਹਾਂ ਬਹੁਤ ਕਮਾਲ ਦਾ ਸਿਸਟਮ ਸੀ ਸਾਡੇ ਸਮਾਜਾਂ ’ਚ, ਸਾਡੀ ਸੰਸਕ੍ਰਿਤੀ ’ਚ। ਪਰ ਅੱਜ ਉਹ ਅਲੋਪ ਹੋ ਗਿਆ ਹੈ, ਤਾਂ ਅਸੀਂ ਤਾਂ ਇਹੀ ਪ੍ਰਾਰਥਨਾ ਕਰਾਂਗੇ ਕਿ ਆਪਣੇ ਹੰਕਾਰ ਨੂੰ ਛੱਡੋ। ਜ਼ਰਾ-ਜ਼ਰਾ ਜਿਹੀ ਗੱਲ ਨੂੰ ਡੂੰਘਾਈ ’ਚ ਨਾ ਲਿਜਾਇਆ ਕਰੋ। ਛੋਟੀਆਂ-ਛੋਟੀਆਂ ਗੱਲਾਂ ਹੁੰਦੀਆਂ ਹਨ ਤੇ ਉਸ ਦਾ ਬਤੰਗੜ ਬਣਾਉਣ ’ਚ ਆਂਢ-ਗੁਆਂਢ ਦੇ ਲੋਕ ਕੰਮ ਕਰਦੇ ਹਨ।

ਪੰਜਾਬੀ ’ਚ ਕਹਾਵਤ ਹੈ, ਤੁਹਾਨੂੰ ਕਈ ਵਾਰ ਸੁਣਾਈ ਹੈ, ਫਿਰ ਜੁਬਾਨ ’ਤੇ ਆ ਗਈ,‘ ਲਾਈ ਲੱਗ ਨਾ ਹੋਵੇ ਘਰ ਵਾਲਾ ਤੇ ਚੰਦਰਾ ਗੁਆਂਢ ਨਾ ਹੋਵੇ’, ਇਹ ਪੁਰਾਣੀ ਕਹਾਵਤ ਹੈ, ਗਾਣੇ ਬਣ ਗਏ ਉਹ ਇੱਕ ਵੱਖ ਬਣੇ ਹਨ ਬਾਅਦ ’ਚ। ਲਾਈ ਲੱਗ, ਕਿਸੇ ਦੇ ਕਹਿਣੇ ’ਚ ਆਉਣ ਵਾਲਾ ਪਤੀ ਜਾਂ ਪਤਨੀ ਨਹੀਂ ਹੋਣੇ ਚਾਹੀਦੇ ਤੇ ਚੰਦਰਾ ਗੁਆਂਢ ਨਾ ਹੋਵੇ, ਗੁਆਂਢੀ ਗੰਦਾ ਨਾ ਹੋਵੇ, ਜੋ ਹਮੇਸ਼ਾ ਉਂਗਲੀ ਲਾਉਂਦਾ (ਭੜਕਾਉਂਦਾ) ਰਹੇ। ਜਿਵੇਂ ਹੀ ਬਾਹਰੋਂ ਕੋਈ ਆਇਆ, ਪਤਨੀ ਜਾਂ ਪਤੀ। ਤਾਂ ਉਹ ਕਹਿੰਦੇ ਹਨ ਤੇਰਾ ਪਤੀ ਤਾਂ ਅਜਿਹਾ ਹੈ, ਤੇਰੀ ਪਤਨੀ ਤਾਂ ਅਜਿਹੀ ਹੈ, ਇਹ ਅਜਿਹਾ ਕਰਦੀ ਹੈੇ।

ਪੁਰਾਣੇ ਸਮਿਆਂ ’ਚ ਕਹਿੰਦੇ ਸਨ, ਦਾਲ-ਸਬਜ਼ੀ ਲੈਣ ਭੈਣਾਂ ਆਉਂਦੀਆਂ ਸਨ ਤੇ ਕੀ ਤੋਂ ਕੀ ਬੋਲ ਜਾਂਦੀਆਂ ਸਨ, ਬਹੁਤ ਅਜ਼ੀਬੋ-ਗਰੀਬ ਗੱਲਾਂ ਵੀ ਆਖ ਦਿੰਦੀਆਂ ਸਨ, ਕਿ ਬਈ ਤੇਰਾ ਪਤੀ ਤਾਂ ਕਿਸੇ ਕੰਮ ਦਾ ਨਹੀਂ, ਉਹ ਤਾਂ ਬੇਕਾਰ ਹੈ, ਫਲਾਂ ਹੈ, ਧੀਂਗੜ ਹੈ। ਆਈ ਹੈ ਸਿਰਫ ਸਬਜੀ ਲੈਣ ਤੇ ਅੱਗ ਲਾ ਕੇ ਚੱਲਦੀ ਬਣੀ। ਹੁਣ ਜਦੋਂ ਉਹ ਆਉਂਦੇ ਹਨ ਪਤੀ ਦੇਵ ਤਾਂ ਸ਼ੁਰੂ ਹੋ ਜਾਂਦਾ ਹੈ ਮਹਾਂਭਾਰਤ। ਤਾਂ ਇਸ ਤਰ੍ਹਾਂ ਭਾਈਆਂ ’ਚ, ਅੱਗੇ ਬੱਚਿਆਂ ’ਚ ਝਗੜੇ ਕਰਵਾ ਦਿੰਦੇ ਹਨ ਤੇ ਛੋਟਾ ਜਿਹਾ ਹੰਕਾਰ, ਛੋਟੀਆਂ-ਛੋਟੀਆਂ ਗੱਲਾਂ ਲਈ ਤੁਹਾਡੀ ਈਗੋ ਹਰਟ ਹੋਣ ਲੱਗਦੀ ਹੈ ਤੇ ਤੁਸੀਂ ਅਲੱਗ ਹੋ ਜਾਂਦੇ ਹੋ, ਝਗੜੇ ਹੋ ਜਾਂਦੇ ਹਨ। ਤਾਂ ਸਾਡੇ ਅਨੁਸਾਰ ਤਾਂ ਸੰਯੁਕਤ ਪਰਿਵਾਰ, ਸੁਖੀ ਪਰਿਵਾਰ।

ਤੁਸੀਂ ਰਾਮ ਦਾ, ਅੱਲ੍ਹਾ, ਵਾਹਿਗੁਰੂ ਦਾ ਨਾਮ ਜਪਿਆ ਕਰੋ। ਛੋਟੀਆਂ-ਛੋਟੀਆਂ ਗੱਲਾਂ ਨੂੰ ਇਗਨੋਰ ਮਾਰ ਦਿਆ ਕਰੋ। ਤੁਹਾਡੇ ਪਰਿਵਾਰ ਬਾਰੇ ਕੋਈ ਉਂਗਲੀ ਲਾਉਂਦਾ (ਚੁਗਲਖੋਰੀ ਕਰਦਾ) ਹੈ ਤਾਂ ਸਾਰੇ ਪਰਿਵਾਰ ਦੇ ਸਾਹਮਣੇ ਉਸ ਨੂੰ ਲੈ ਆਇਆ ਕਰੋ, ਕਿ ਭਈ ਤੂੰ ਮੇਰੇ ਭਾਈਚਾਰੇ ਬਾਰੇ ਇਹ ਕਹਿ ਰਿਹਾ ਸੀ, ਹੁਣ ਬੋਲ ਕੀ ਕਹਿ ਰਿਹਾ ਸੀ? ਤਾਂ ਉਸ ਨੇ ਜੋ ਮਸਾਲਾ ਬਣਾਇਆ ਹੈ ਉਹ ਸਾਰਾ ਹੀ ਉੱਡ ਜਾਵੇਗਾ ਤੇ ਅੱਗੇ ਤੋਂ ਉਹ ਕਦੇ ਵੀ ਤੁਹਾਡੇ ਸਾਹਮਣੇ ਤੁਹਾਡੇ ਭਰਾ, ਪਰਿਵਾਰ ਦੀ ਨਿੰਦਾ ਨਹੀਂ ਕਰੇਗਾ। ਤਾਂ ਇਸ ਤਰ੍ਹਾਂ ਅੱਜ ਦੇ ਸਮੇਂ ’ਚ ਹਮੇਸ਼ਾ ਲਈ ਸੰਯੁਕਤ ਪਰਿਵਾਰ ਜ਼ਰੂਰੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ