ਸਾਧ-ਸੰਗਤ ਜੀ ਸਮੁੰਦਰ ਤੁਹਾਨੂੰ ਯਾਦ ਹੈ ਨਾ, ਇਹ ਹੋਰ ਵੀ ਜ਼ਿਆਦਾ ਵਧੇਗਾ : Saint Dr. MSG

ਪੂਜਨੀਕ ਗੁਰੂ ਜੀ ਦੇ ਨੂਰਾਨੀ ਸਵਰੂਪ ਦੇ ਦਰਸ਼ਨ ਕਰਕੇ ਤੜਫਦੀਆਂ ਰੂਹਾਂ ਹੋਈਆਂ ਸ਼ਾਂਤ

  • 2 ਮਿੰਟ 26 ਸੈਕਿੰਡ ਦੇ ਵੀਡੀਓ ਨੇ ਸੋਸ਼ਲ ਮੀਡੀਆ ’ਤੇ ਕੀਤਾ ਕਮਾਲ
  • ਪੂਜਨੀਕ ਗੁਰੂ ਜੀ ਬੋਲ, ਦਰਸ਼ਨ ਚੱਲਦੇ ਰਹਿਣਗੇ, ਗੱਲਾਂ ਹੁੰਦੀਆਂ ਰਹਿਣਗੀਆਂ, ਸਾਰੀਆਂ ਗੱਲਾਂ ਕਰਾਂਗੇ ਤੁਹਾਡੇ ਨਾਲ

(ਸੱਚ ਕਹੂੰ ਨਿਊਜ਼)
ਬਰਨਾਵਾ । ਸ਼ਨਿੱਚਰਵਾਰ ਨੂੰ ਕਰੋੜਾਂ ਰੂਹਾਂ ਦੀ ਪੁਕਾਰ ਸੁਣ ਇੱਕ ਵਾਰ ਫੇਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਬਰਨਾਵਾ ਆਸ਼ਰਮ (ਉੱਤਰ ਪ੍ਰਦੇਸ਼) ਪਧਾਰੇ। ਆਸ਼ਰਮ ’ਚ ਅਪਣੇ ਚਰਨ ਟਿਕਾਉਂਦੇ ਹੀ ਪੂਜਨੀਕ ਗੁਰੂ ਜੀ ਨੇ ਸਭ ਤੋਂ ਪਹਿਲਾਂ ਅਪਣੇ ਯੂਟਿਊਬ ਚੈਨਲ ਰਾਹੀਂ 2 ਮਿੰਟ 26 ਸੈਕਿੰਡ ਦਾ ਵੀਡੀਓ ਜਾਰੀ ਕੀਤਾ। ਜਿਸ ਵਿੱਚ ਪੂਜਨੀਕ ਗੁਰੂ ਜੀ ਦੇ ਨੁਰਾਨੀ ਸਵਰੂਪ ਦੇ ਦਰਸ਼ਨ ਅਤੇ ਅਨਮੋਲ ਬਚਨਾਂ ਨੂੰ ਸੁਣ ਤੜਪਦੀਆਂ ਹੋਈਆਂ ਰੂਹਾਂ ਸ਼ਾਂਤ ਹੋਈਆਂ।

ਪੂਜਨੀਕ ਗੁਰੂ ਜੀ ਅਨਮੋਲ ਬਚਨਾਂ ’ਚ ਫਰਮਾਇਆ ਕਿ ‘‘ ਬਹੁਤ ਆਸ਼ੀਰਵਾਦ, ਮਾਲਕ ਤੁਹਾਨੂੰ ਖੁਸ਼ੀਆਂ ਦੇਵੇ, ਦਿਆ-ਮਿਹਰ ਰਹਿਮਤ ਨਾਲ ਨਵਾਜੇ। ਅਪਣੇ ਪਹਿਲਾਂ ਦੀ ਤਰ੍ਹਾਂ ਜਿਵੇਂ ਤੁਹਾਨੂੰ ਬੋਲਿਆ ਸੀ ਕਿ ਤੁਸੀਂ ਮੱਨਦੇ ਰਹੋ, ਅਪਣੇ-ਅਪਣੇ ਘਰਾਂ ’ਚ ਰਹੋ, ਜਿਵੇਂ ਵੀ ਤੁਹਾਨੂੰ ਜਿੰਮੇਵਾਰ ਦੱਸਣਗੇ, ਉਸ ਦੇ ਮੁਤਾਬਿਕ ਹੀ ਕਰਨਾ ਹੈ। ਮਨਮਰਜੀ ਨਹੀਂ ਕਰਨੀ, ਭੱਜ-ਦੌੜ ਨਹੀਂ ਕਰਨੀ। ਤਾਂ ਇਹ ਤੁਸੀਂ ਜ਼ਰੂਰ ਮਨਿਇਓ ਸਾਡੀ ਗੱਲ। ਹਮੇਸ਼ਾ ਮਨਦੇ ਹੋਂ, ਸਾਨੂੰ ਮਾਣ ਹੈ ਤੁਹਾਡੇ ਤੇ, ਸਾਡੇ ਬੱਚਿਆਂ ’ਤੇ ਬਹੁਤ ਮਾਣ ਹੈ। ਪਰਮ ਪਿਤਾ ਪਰਮਾਤਮਾ ਬਹੁਤ ਖੁਸ਼ੀਆਂ ਦੇਣ ਤੁਹਾਨੂੰ। ਤੁਹਾਡੇ ਦਰਸ਼ਨਾਂ ਲਈ ਇੱਥੇ ਆ ਗਏ ਹਾਂ। ਦਰਸ਼ਨ ਚੱਲਦੇ ਰਹਿਣਗੇ, ਗੱਲਾਂ ਵੀ ਹੁੰਦੀਆਂ ਰਹਿਣਗੀਆਂ, ਸਾਰੀਆਂ ਗੱਲਾਂ ਕਰਾਂਗੇ ਤੁਹਾਡੇ ਨਾਲ। ਪਰ ਤੁਸੀਂ ਮੱਨਣੀ ਹੈ ਗੱਲ, ਸਾਨੂੰ ਪਤਾ ਹੈ ਕਹਿਣ ਦੀ ਜ਼ਰੂਰਤ ਨਹੀਂ ਹੈ, ਇਨ੍ਹੀਂ ਵਾਰ। ਜਿੰਮੇਵਾਰ ਤੁਹਾਨੂੰ ਜਿੰਵੇਂ ਕਹਿਣਗੇ। ਉਸ ਦੇ ਮੁਤਾਬਿਕ ਹੀ ਤੁਸੀਂ ਲੋਕਾਂ ਨੇ ਚੱਲਣਾ ਹੈ ਉਸ ਦੇ ਮੁਤਾਬਿਕ ਹੀ ਗੱਲ ਕਰਨੀ ਹੈ।

ਅਸੀਂ ਥੋੜੀ ਦੇਰ ਪਹਿਲਾਂ ਹੀ ਇੱਥੇ ਪਧਾਰੇ ਹਾਂ। ਮਾਲਕ ਤੁਹਾਨੂੰ ਬਹੁਤ ਸਾਰੀਆਂ ਖੁਸ਼ੀਆਂ ਦੇਵੇ, ਉਹ ਸਮੁੰਦਰ ਤੁਹਾਨੂੰ ਯਾਦ ਹੀ ਹੋਣਗੇ। ਸਮੁੰਦਰ ਅਜਿਹਾ ਹੈ, ਭਾਵੇਂ ਬਹੁਤਾ ਹੋ ਜਾਵੇ, ਵੱਧ ਤੋਂ ਵੱਧ ਆਵੇਗਾ, ਚਿੰਤਾ ਨਾ ਕਰੋ, ਹੋਰ ਖੁਸ਼ੀਆਂ ਆਉਣਗੀਆਂ। ਐਨੀਆਂ ਅਸੀਸਾਂ, ਤਾਂ ਬਹੁਤ-ਬਹੁਤ ਆਸ਼ੀਰਵਾਦ, ਫੇਰ ਗੱਲ ਕਰਾਂਗੇ, ਗੱਲਾਂ ਕਰਦੇ ਹੀ ਰਹਾਂਗੇ, ਤੁਹਾਡੇ ਲੋਕਾਂ ਨਾਲ, ਬਸ ਤੁਸੀਂ ਜੁੜੇ ਰਿਹੋ, ਗੱਲਾਂ ਕਰਦੇ ਰਹਿਣਾ ਅਤੇ ਛੋਟੇ ਬੱਚਿਆਂ ਨੂੰ ਵੀ ਬਹਤੁ-ਬਹੁਤ ਆਸ਼ੀਰਵਾਦ, ਨੌਜਵਾਨਾਂ ਨੂੰ ਵੀ ਬਹੁਤ-ਬਹੁਤ ਆਸ਼ੀਰਵਾਦ ਅਤੇ ਬਜ਼ੂਰਗਾਂ ਨੂੰ ਵੀ, ਸਾਡੇ ਤਾਂ ਸਾਰੇ ਹੀ ਬੱਚੇ ਹਨ, ਜਿਵੇਂ ਇੱਕ ਬੱਚੇ ਨੇ ਪੁੱਛ ਲਿਆ l ਉਸ ਦੇ ਨਾਲ ਉਸ ਦੇ ਪਾਪਾ ਸਨ, ਦਾਦਾ ਸਨ, ਕਹਿਣ ਲੱਗਾ ਗੁਰੂ ਜੀ ਮੈਂ ਵੀ ਤੁਹਾਨੂੰ ਪਿਤਾ ਜੀ ਕਹਿਣਾ ਹਾਂ, ਮੇਰੇ ਪਾਪਾ ਜੀ ਵੀ ਤੁਹਾਨੂੰ ਪਿਤਾ ਜੀ ਕਹਿੰਦੇ ਹਨ, ਅਤੇ ਮੇਰੇ ਦਾਦਾ ਜੀ ਵੀ ਤੁਹਾਨੂੰ ਪਿਤਾ ਜੀ ਕਹਿੰਦੇ ਹਨ, ਇਹ ਚੱਕਰ ਕੀ ਹੈ। ? ਅਸੀਂ ਕਿਹਾ ਪੁੱਤਰ ਤੈਨੂੰ ਸਮਝ ਨਹੀਂ ਆਵੇਗੀ, ਪਰ ਅਸੀਂ ਤੁਹਾਨੂੰ ਦੱਸ ਦੇਈਏ, ਜੋ ਸੰਤ ਹਨ, ਰੱਬ ਦੇ ਬੱਚੇ ਉਨ੍ਹਾਂ ਦੇ ਆਪਣੇ ਬੱਚੇ ਹਨ, ਤਾਂ ਪਿਤਾ ਜੀ ਸਾਰੇ ਕਹਿੰਦੇ ਹਨ, ਕਿਉਂਕਿ ਸਾਡੇ ਸਾਰੇ ਬੱਚੇ ਹਨ, ਜੋ ਰੱਬ ਦੇ ਬੱਚੇ ਹਨ, ਉਹ ਸਾਡਾ ਪੁੱਤਰ ਹੈ। ਤਾਂ ਸਾਰੇਆਂ ਨੂੰ ਆਸ਼ੀਰਵਾਦ, ਸਾਰੀ ਭਗਵਾਨ ਦੀ ਔਲਾਦ ਨੂੰ ਆਸ਼ੀਰਵਾਦ, ਭਗਵਾਨ ਸਾਰੇਆਂ ਨੂੰ ਖੁਸ਼ੀਆਂ ਦੇਵੇ ਅੰਦਰੋਂ-ਬਾਹਰੋਂ ਮਾਲਾ-ਮਾਲ ਕਰੇ। ਬਹੁਤ ਆਸ਼ੀਰਵਾਦ, ਆਸ਼ੀਰਵਾਦ, ਆਸ਼ੀਰਵਾਦ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ