ਸਾਡੇ ਨਾਲ ਸ਼ਾਮਲ

Follow us

14.9 C
Chandigarh
Friday, February 27, 2026
More
    Home Breaking News ਸੋਸ਼ਲ ਮੀਡੀਆ ’ਤ...

    ਸੋਸ਼ਲ ਮੀਡੀਆ ’ਤੇ ਲਾਈਵ ਆ ਕੇ ਖੁਸ਼ੀਆਂ ਨਾਲ ਮਾਲਾਮਾਲ ਕਰ ਰਹੇ ਹਨ ਪੂਜਨੀਕ ਗੁਰੂ ਜੀ

    ਸੋਸ਼ਲ ਮੀਡੀਆ ’ਤੇ ਲਾਈਵ ਆ ਕੇ ਖੁਸ਼ੀਆਂ ਨਾਲ ਮਾਲਾਮਾਲ ਕਰ ਰਹੇ ਹਨ ਪੂਜਨੀਕ ਗੁਰੂ ਜੀ

    ਬਰਨਾਲਾ (ਸੋਨੂੰ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਬੁੱਧਵਾਰ ਨੂੰ ਪਹਿਲੀ ਲਾਈਵ ਵੀਡੀਓ ਰਾਹੀਂ ਸਾਧ-ਸੰਗਤ ਨੂੰ ਦਰਸ਼ਨ ਦਿੱਤੇ। ਫਿਰ ਰਾਤ 11 ਵਜੇ ਤੋਂ ਬਾਅਦ ਇੰਸਟਾਗ੍ਰਾਮ ’ਤੇ, ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਨੂੰ ਸੰਦੇਸ਼ ਦਿੱਤਾ। ਦੋਵਾਂ ਸੋਸ਼ਲ ਪਲੇਟਫਾਰਮਾਂ ’ਤੇ ਪੂਜਨੀਕ ਗੁਰੂ ਜੀ ਨੂੰ ਲਾਈਵ ਦੇਖ ਕੇ ਸਾਧ-ਸੰਗਤ ’ਚ ਖੁਸ਼ੀ ਦੀ ਲਹਿਰ ਦੌੜ ਗਈ। ਅੱਜ ਦੇਸ਼ ਦੇ ਵੱਖ-ਵੱਖ ਸੂਬਿਆਂ ਦੀ ਸਾਧ-ਸੰਗਤ ਨੇ ਮਾਨਵਤਾ ਭਲਾਈ ਦੇ ਕਾਰਜ ਕੀਤੇ। ਮਠਿਆਈਆਂ ਵੰਡੀਆਂ, ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਹਨ। ਇਸ ਦੇ ਨਾਲ ਹੀ ਸਾਧ-ਸੰਗਤ ਸੋਸ਼ਲ ਮੀਡੀਆ ’ਤੇ ਅੱਖਾਂ ਟਿਕਾ ਕੇ ਬੈਠੀ ਹੋਈ ਹੈ ਕਿ ਕਦੋਂ ਪੂਜਨੀਕ ਗੁਰੂ ਜੀ ਆਪਣੇ ਦਰਸ਼ਨ ਦੇਣ। ਦੇਸ਼-ਵਿਦੇਸ਼ ਦੀ ਸਾਧ-ਸੰਗਤ ਪੂਜਨੀਕ ਗੁਰੂ ਜੀ ਦੇ ਲਾਈਵ ਦਰਸ਼ਨ ਕਰਕੇ ਖੁਸ਼ੀਆਂ ਨਾਲ ਮਾਲਾਮਾਲ ਹੋ ਰਹੀਆਂ ਹਨ। ਆਓ ਜਾਣਦੇ ਹਾਂ ਪੂਜਨੀਕ ਗੁਰੂ ਜੀ ਦੇ ਹੁਣ ਤੱਕ ਦੇ ਵਚਨ…

    ਮਾਈਂਡ ਨੂੰ ਹਮੇਸ਼ਾ ਪਾਜ਼ਿਟਿਵ ਰੱਖੋ

    ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਮੰਗਲਵਾਰ ਰਾਤ ਸੋਸ਼ਲ ਨੈੱਟਵਰਕ ਇੰਸਟਾਗ੍ਰਾਮ ’ਤੇ ਸਾਧ-ਸੰਗਤ ਨਾਲ ਮੁਲਾਕਾਤ ਕੀਤੀ। ਪੂਜਨੀਕ ਗੁਰੂ ਜੀ ਨੇ ਕਿਹਾ ਕਿ ਪਿਆਰੀ ਸਾਧ-ਸੰਗਤ ਜੀਓ ਨਕਾਰਾਤਮਕਤਾ ਅਤੇ ਸਕਾਰਾਤਮਕਤਾ ਹਰ ਮਨੁੱਖ ਦੇ ਅੰਦਰ ਵੱਸਦੀ ਹੈ। ਉਦਾਹਰਨ ਲਈ, ਜਿਵੇਂ ਇੱਕ ਮੱਖੀ ਹੁੰਦੀ ਹੈ, ਇੱਕ ਮੱਖੀ ਗੰਦਗੀ ਉੱਤੇ ਘੁੰਮਦੀ ਹੈ ਅਤੇ ਇੱਕ ਹੋਰ ਮੱਖੀ ਸ਼ਹਿਦ ਉੱਤੇ, ਫੁੱਲਾਂ ਉੱਤੇ ਘੁੰਮਦੀ ਹੈ।

    ਗੰਦਗੀ ਵਾਲੀ ਮੱਖੀ ਕਿਨ੍ਹੇ ਵੀ ਫੁੱਲ ਹੋਣ, ਉਨ੍ਹਾਂ ’ਤੇ ਬੈਠ ਜਰੂਰ ਜਾਵੇਗੀ ਪਰ ਪਰ ਇਸ ਨੂੰ ਗੰਦਗੀ ਵੱਲ ਜਾਣ ਦਾ ਮਜ਼ਾ ਆਉਦਾ ਹੈ ਅਤੇ ਸ਼ਹਿਦ ਦੀ ਮੱਖੀ ਭਾਵੇਂ ਜਿੰਨੀ ਮਰਜ਼ੀ ਗੰਦਗੀ ਵਿਚ ਪਈ ਹੋਵੇ, ਉਸ ਨੂੰ ਛੱਡ ਕੇ ਫੁੱਲਾਂ ਦਾ ਰਸ ਲੈ ਕੇ, ਸ਼ਹਿਦ ਬਣਾਉਣ ਲੱਗ ਜਾਂਦੀ ਹੈ। ਇਸ ਲਈ ਗੰਦਗੀ ਦੀ ਮੱਖੀ ਨਾ ਬਣੋ, ਸ਼ਹਿਦ ਦੀ ਮੱਖੀ ਬਣੋ। ਮਨ ਵਿੱਚ ਸਕਾਰਾਤਮਕਤਾ ਹਮੇਸ਼ਾ ਬਣੀ ਰਹੇ। ਇਸ ਨਾਲ ਤੁਸੀਂ ਜੀਵਨ ਵਿੱਚ ਬਹੁਤ ਸਫਲ ਰਹੋਗੇ ਅਤੇ ਹਮੇਸ਼ਾ ਖੁਸ਼ੀਆਂ ਨਾਲ ਭਰਪੂਰ ਰਹੋਗੇ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here