ਆਤਮਵਿਸ਼ਵਾਸ ਵਧਾਉਣ ਦਾ ਟਾਨਿਕ ਹੈ ਰਾਮ-ਨਾਮ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸਤਿਸੰਗ ਅਜਿਹਾ ਸਥਾਨ ਹੁੰਦਾ ਹੈ ਜਿੱਥੇ ਮਾਲਕ ਦੇ ਨਾਮ ਦੀ ਚਰਚਾ ਹੁੰਦੀ ਹੈ, ਜਿੱਥੇ ਇਨਸਾਨ ਨੂੰ ਮਾਲਕ ਨਾਲ ਜੁੜਨ ਦਾ ਤਰੀਕਾ ਦੱਸਿਆ ਜਾਂਦਾ ਹੈ ਇਨਸਾਨ ਅੰਦਰ ਇਨਸਾਨੀਅਤ ਦਾ ਗੁਣ, ਜੋ ਅੱਜ ਦੇ ਯੁੱਗ ‘ਚ ਮਰਦਾ ਜਾ ਰਿਹਾ ਹੈ, ਉਸ ਨੂੰ ਮੁੜ ਜਿਉਂਦਾ ਕੀਤਾ ਜਾਂਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅੱਜ ਇਨਸਾਨ ਖ਼ੁਦਗਰਜ਼, ਮਤਲਬਪ੍ਰਸਤ ਬਣ ਗਿਆ ਹੈ। (Saint Dr MSG)
ਆਪਣੇ ਮਤਲਬ ਲਈ ਇਨਸਾਨ ਕਿਸੇ ਵੀ ਹੱਦ ਤੱਕ ਡਿੱਗ ਸਕਦਾ ਹੈ ਅਜਿਹੇ ਮਤਲਬਪ੍ਰਸਤੀ ਭਰੇ ਸਮੇਂ ‘ਚ ਇਨਸਾਨ ਮਾਲਕ ਦੀਆਂ ਖੁਸ਼ੀਆਂ ਹਾਸਿਲ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਆਪਣੇ ਅੰਦਰ ਦੀ ਇਨਸਾਨੀਅਤ ਨੂੰ ਜਿੰਦਾ ਕਰਨਾ ਪਵੇਗਾ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਲੋਕਾਂ ਅੰਦਰ ਜਦੋਂ ਇਨਸਾਨੀਅਤ ਦੀ ਭਾਵਨਾ ਪੈਦਾ ਹੁੰਦੀ ਹੈ ਤਾਂ ਆਪਸੀ ਪਿਆਰ-ਮੁਹੱਬਤ ਵਧ ਜਾਂਦਾ ਹੈ ਇਸ ਧਰਤੀ ‘ਤੇ ਸਵਰਗ-ਜੰਨਤ ਦੇ ਨਜ਼ਾਰੇ ਆਉਣ ਲੱਗਦੇ ਹਨ ਅਤੇ ਜਿਵੇਂ ਹੀ ਇਹ ਭਾਵਨਾ ਖ਼ਤਮ ਹੁੰਦੀ ਹੈ ਤਾਂ ਇਨਸਾਨ ਈਰਖ਼ਾ, ਨਫ਼ਰਤ ਕਰਨ ਲੱਗਦੇ ਹਨ ਅਤੇ ਤੜਫ਼ਦੇ ਹੋਏ ਬੇਚੈਨ ਰਹਿਣ ਲੱਗਦੇ ਹਨ। (Saint Dr MSG)
ਇਹ ਵੀ ਪੜ੍ਹੋ : ਤੀਜਾ ਪੜਾਅ : 11 ਸੂਬਿਆਂ ਦੀਆਂ 93 ਸੀਟਾਂ ’ਤੇ ਵੋਟਿੰਗ ਭਲਕੇ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਸਤਿਸੰਗ ਸੁਣਨਾ ਚਾਹੀਦਾ ਹੈ ਸਤਿਸੰਗ ‘ਚ ਕੋਈ ਪੈਸਾ ਨਹੀਂ ਲੱਗਦਾ, ਧਰਮ, ਜਾਤ, ਪਹਿਰਾਵਾ, ਕੰਮ-ਧੰਦਾ, ਘਰ-ਬਾਰ ਆਦਿ ਕੁਝ ਵੀ ਨਹੀਂ ਛੱਡਣਾ ਪੈਂਦਾ ਜੇਕਰ ਇਨਸਾਨ ਸਤਿਸੰਗ ਸੁਣਦੇ ਹੋਏ ਆਪਣਾ ਕੰਮ-ਧੰਦਾ ਕਰਦਾ ਹੈ ਤਾਂ ਉਸ ਨੂੰ ਕੰਮ-ਧੰਦੇ ‘ਚ ਵੀ ਲਾਭ ਹੁੰਦਾ ਹੈ। ਇਸ ਲਈ ਸਤਿਸੰਗ ਸੁਣਦੇ ਹੋਏ ਤੁਸੀਂ ਆਪਣੇ ਨੇਕ ਕੰਮ, ਦੁਨਿਆਵੀ ਕੰਮ ਕਰਦੇ ਰਹੋ ਤਾਂ ਅੰਦਰੋਂ-ਬਾਹਰੋਂ ਅਤੇ ਕੰਮ-ਧੰਦੇ ‘ਚ ਵੀ ਸਫ਼ਲਤਾ ਜ਼ਰੂਰ ਮਿਲੇਗੀ ਆਪ ਜੀ ਨੇ ਅੱਗੇ ਫ਼ਰਮਾਇਆ ਕਿ ਮਾਲਕ ਦੇ ਨਾਮ ਨਾਲ ਕੰਮ-ਧੰਦੇ ‘ਚ ਸਫ਼ਲਤਾ ਇਸ ਲਈ ਮਿਲਦੀ ਹੈ ਕਿਉਂਕਿ ਮਾਲਕ ਦਾ ਨਾਮ ਜਪਣ ਨਾਲ ਆਦਮੀ ਦੇ ਅੰਦਰ ਆਤਮ ਵਿਸ਼ਵਾਸ, ਆਤਮਬਲ ਆ ਜਾਂਦਾ ਹੈ ਉਸ ਆਤਮਬਲ ਦੇ ਸਹਾਰੇ ਇਨਸਾਨ ਦੁਨੀਆਂ ਦੀਆਂ ਵੱਡੀਆਂ ਤੋਂ ਵੱਡੀਆਂ ਮੁਸ਼ਕਿਲਾਂ ਨੂੰ ਚੁਟਕੀਆਂ ‘ਚ ਹੱਲ ਕਰ ਦਿੰਦਾ ਹੈ ਪਹਾੜ ਵਰਗੇ ਭਿਆਨਕ ਕਰਮਾਂ ਨੂੰ ਕੰਕਰ ‘ਚ ਬਦਲ ਦਿੰਦਾ ਹੈ। (Saint Dr MSG)