ਬਰਨਾਵਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫੇਸਬੁੱਕ ਪੇਜ ’ਤੇ ਲਾਈਵ ਦੌਰਾਨ ਤੁਰਕੀ ਤੇ ਸਰੀਆ ’ਚ ਆਏ ਭੂਚਾਲ ’ਤੇ ਦੁੱਖ ਪ੍ਰਗਟ ਕੀਤਾ ਹੈ। ਆਪ ਜੀ ਨੇ ਭੂਚਾਲ ’ਚ ਮਾਰੇ ਗਏ ਲੋਕਾਂ ਦੀ ਆਤਮਾ ਦੀ ਸ਼ਾਂਤੀ ਤੇ ਜਖ਼ਮੀਆਂ ਦੇ ਜਲਦੀ ਠੀਕ ਹੋਣ ਲਈ ਅਰਦਾਸ ਕੀਤੀ।
ਆਪ ਜੀ ਨੇ ਫਰਮਾਇਆ ਕਿ ਤੁਰਕੀ ਅਤੇ ਸਰੀਆ ’ਚ ਭਿਆਨਕ ਭੂਚਾਲ ਆਇਆ ਹੈ ਅਤੇ ਕਈ ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਲੋਕ ਜਖ਼ਮੀ ਹਨ। ਉਨ੍ਹਾਂ ਸਾਰਿਆਂ ਲਈ ਪਰਮ ਪਿਤਾ ਪਰਮਾਤਮਾ, ਓਮ, ਹਰਿ ਅੱਲ੍ਹਾ, ਵਾਹਿਗੁਰੂ, ਗੌਡ ਦੇ ਚਰਨਾਂ ’ਚ ਅਸੀ ਸਾਰਿਆਂ ਨੇ ਮਿਲ ਕੇ ਨਾਅਰਾ ਲਾ ਕੇ ਅਰਜ ਕਰਨੀ ਹੈ, ਹੇ ਮਾਲਕਾ! ਵਿੱਛੜੀਆਂ ਆਤਮਾਵਾਂ ਨੂੰ ਸ਼ਾਂਤੀ ਦਿਓ ਉਨ੍ਹਾਂ ਆਤਮਾਵਾਂ ਦੀ ਸੰਭਾਲ ਕਰੋ ਅਤੇ ਜੋ ਜਖ਼ਮੀ ਹਨ, ਤੜਫ਼ ਰਹੇ ਹਨ ਉਨ੍ਹਾਂ ਨੂੰ ਜਲਦੀ ਠੀਕ ਕਰੋ। ਸਾਰੀ ਸਾਧ-ਸੰਗਤ ਨੇ ਨਾਅਰਾ ਲਾਇਆ। ਉੱਥੇ ਹੀ ਤੁਰਕੀ ਅਤੇ ਗੁਆਂਢੀ ਦੇਸ਼ ਸੀਰੀਆ ’ਚ ਸਮਵਾਰ ਤੜਕੇ ਆਏ ਭੂਚਾਲ ਦੇ ਤੇਜ਼ ਝਟਕਿਆਂ ’ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਚਾਰ ਹਜ਼ਾਰ ਤੋਂ ਪਾਰ ਹੋ ਗਈ ਹੈ ਅਤੇ ਕਰੀਬ 20 ਹਜ਼ਾਰ ਲੋਕ ਜ਼ਖ਼ਮੀ ਹੋਏ ਹਨ।
ਤੁਰਕੀ ਅਤੇ ਸੀਰੀਆ ’ਚ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ ਚਾਰ ਹਜ਼ਾਰ ਤੋਂ ਪਾਰ, ਕਰੀਬ 20 ਹਜ਼ਾਰ ਜਖ਼ਮੀ | Turkey Syria Earthquake
ਤੁਰਕੀ ਅਤੇ ਗੁਆਂਢੀ ਦੇਸ਼ ਸੀਰੀਆ ’ਚ ਸੋਮਵਾਰ ਤੜਕੇ ਆਏ ਭੂਚਾਲ ਦੇ ਤੇਜ਼ ਝਟਕਿਆਂ ’ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਚਾਰ ਹਜ਼ਾਰ ਤੋਂ ਵੱਧ ਹੋ ਗਈ ਹੈ ਅਤੇ ਕਰੀਬ 20 ਹਜ਼ਾਰ ਲੋਕ ਜਖ਼ਮੀ ਹੋਏ ਹਨ।