ਕਰੋੜਾਂ ਸਾਧ-ਸੰਗਤ ਨੂੰ ਦਿਵਾਇਆ ਪ੍ਰਣ | Baba Ram Rahim
- ਹੁਣ ਸਵੇਰੇ ਉੱਠ ਕੇ ਹਰ ਰੋਜ਼ ਮਾਤਾ-ਪਿਤਾ ਤੇ ਵੱਡਿਆਂ ਦੇ ਪੈਰੀਂ ਹੱਥ ਲਾਉਣਗੇ ਨੌਜਵਾਨ
ਬਰਨਾਵਾ/ਸਰਸਾ (ਸੱਚ ਕਹੂੰ ਨਿਊਜ਼)। ਭਾਰਤੀ ਸੰਸਕ੍ਰਿਤੀ ਤੇ ਪਰੰਪਰਾ, ਮਹਿਜ ਇੱਕ ਕਲਪਨਾ ਨਹੀਂ ਸਗੋਂ ਇਹ ਮਾਣ ਦੀ ਗੱਲ ਹੈ, ਜੋ ਸਾਡੇ ਸਾਰਿਆਂ ’ਚ ਭਾਰਤੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਦੀ ਜੋ ਵਿਰਾਸਤ ਸਾਡੇ ਹਿੱਸੇ ਆਈ ਹੈ, ਉਹ ਹੋਰ ਕਿਸੇ ਵੀ ਦੇਸ਼ ਨੂੰ ਪ੍ਰਾਪਤ ਨਹੀਂ ਹੋਈ ਹੈ। ਇਸ ਵਿਰਸੇ ਨੂੰ ਸੰਭਾਲਣਾ, ਸੰਭਾਲਣ ਦਾ ਯਤਨ ਕਰਨਾ ਅਤੇ ਇਸ ’ਤੇ ਮਾਣ ਕਰਨਾ ਸਾਡਾ ਫਰਜ਼ ਹੈ ਪਰ ਕੀ ਅਸੀਂ ਅਜਿਹਾ ਕਰਦੇ ਹਾਂ? ਅਸੀਂ ਅਕਸਰ ਸੋਚਦੇ ਹਾਂ ਕਿ ਸਾਡੀ ਭਾਰਤੀ ਸੰਸਕ੍ਰਿਤੀ ਅਤੇ ਪਰੰਪਰਾ ਹੌਲੀ-ਹੌਲੀ ਖ਼ਤਮ ਹੋ ਰਹੀ ਹੈ ਪਰ ਇਹ ਖ਼ਤਮ ਕਿਉਂ ਹੋ ਰਹੀ ਹੈ ਇਸ ਬਾਰੇ ਅਸੀਂ ਕੁਝ ਸੋਚਦੇ ਨਹੀਂ ਅਤੇ ਨਾ ਹੀ ਆਪਣੇ ਯਤਨਾਂ ਨਾਲ ਅੰਦਰ ਤੱਕ ਝਾਕਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਅੱਜ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਵਸ ਮੌਕੇ ਹੋਏ ਐੱਮਐੱਸਜੀ ਭੰਡਾਰੇ ’ਚ ਭਾਰਤੀ ਸੰਸਕ੍ਰਿਤੀ ਨੂੰ ਬਚਾਉਣ ਦਾ ਸੰਕਲਪ ਲਿਆ।
ਕਰੋੜਾਂ ਡੇਰਾ ਸ਼ਰਧਾਲੂਆਂ ਨੂੰ ਮਾਤਾ-ਪਿਤਾ ਤੇ ਵੰਡਿਆਂ ਦੇ ਚਰਨ ਸਪਰਸ਼ ਕਰਨ ਦਾ ਦਿਵਾਇਆ ਪ੍ਰਣ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਲੁਪਤ ਹੋ ਰਹੀ ਭਾਰਤੀ ਸੰਸਕ੍ਰਿਤੀ ਨੂੰ ਬਚਾਉਣ ਲਈ ਅੱਜ ਸਮਾਜ ਨੂੰ ਬਹੁਤ ਵੱਡਾ ਸੰਦੇਸ਼ ਦਿੱਤਾ ਹੈ। ਪੂਜਨੀਕ ਗੁਰੂ ਜੀ ਨੇ ਭਾਰਤੀ ਭਾਰਤੀ ਸੰਸਕ੍ਰਿਤੀ ਨੂੰ ਜਿਉਂਦੀ ਰੱਖਣ ਲਈ ਖੁਸ਼ਹਾਲ ਜ਼ਿੰਦਗੀ ਬਣਾਈ ਰੱਖਣ ਲਈ ਸਮਾਜ ਦੇ ਨੌਜਵਾਨਾਂ ਨੂੰ ਸਵੇਰੇ ਉੱਠਦਿਆਂ ਹੀ ਮਾਤਾ-ਪਿਤਾ ਤੇ ਵੱਡਿਆਂ ਦੇ ਪੈਰੀਂ ਹੱਥ ਲਾ ਕੇ ਉਨ੍ਹਾਂ ਦਾ ਆਸ਼ੀਰਵਾਦ ਲੈ ਕੇ ਦਿਨ ਦੀ ਸ਼ੁਰੂਆਤ ਕਰਨ ਲਈ ਕਾਰਜ ਦੀ ਸ਼ੁਰੂਆਤ ਕਰਵਾਈ। ਇਸ ’ਤੇ ਕਰੋੜਾਂ ਸਾਧ-ਸੰਗਤ ਨੇ ਦੋਵੇਂ ਹੱਥ ਖੜ੍ਹੇ ਕਰਕੇ ਪ੍ਰਣ ਲਿਆ।
ਬੱਚੇ ਆਪਣੇ ਸੰਸਕਾਰ ਭੁੱਲਦੇ ਜਾ ਰਹੇ ਹਨ | Baba Ram Rahim
ਅੱਜ ਦੇ ਘੋਰ ਕਲਿਯੁਗ ’ਚ ਬੱਚੇ ਆਪਣੇ ਸੰਸਕਾਰ ਭੁੱਲਦੇ ਜਾ ਰਹੇ ਹਨ। ਸਾਡੀ ਸੰਸਕ੍ਰਿਤੀ ’ਚ ਵੱਡਿਆਂ ਪੈਰੀਂ ਹੱਥ ਲਾਉਣ ਦਾ ਆਪਣਾ ਹੀ ਮਹੱਤਵ ਹੈ। ਇਹ ਅਸਾਥਾ, ਸਨਮਾਨ ਤੇ ਵਿਸ਼ਵਾਸ ਦਾ ਪ੍ਰਤੀਕ ਹੈ। ਭਾਰਤੀ ਸੰਸਕ੍ਰਿਤੀ ’ਚ ਮਾਤਾ ਪਿਤਾ ਤੇ ਬਜ਼ੁਰਗਾਂ ਦੇ ਪੈਰੀਂ ਹੱਥ ਲਾਉਣ ਨਾਲ ਪਾਜ਼ਿਟਿਵ ਐਨਰਜੀ ਆਉਣ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ। ਅੱਜ ਲੋੜ ਹੈ ਇਸ ਸੰਸਕ੍ਰਿਤੀ ਨੂੰ ਬਚਾਉਣ ਦੀ ਜਿਸ ਲਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਬੀੜਾ ਚੁੱਕਿਆ ਤੇ ਨੌਜਵਾਨ ਡੇਰਾ ਸ਼ਰਧਾਲੂਆਂ ਤੋਂ ਪ੍ਰਣ ਕਰਵਾਇਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ।