Guru Purnima : ਗੁਰੂ ਪੁੰਨਿਆ ‘ਤੇ ਪੂਜਨੀਕ ਗੁਰੂ ਜੀ ਦੇ ਅਨਮੋਲ ਬਚਨ

Guru Purnima
Guru Purnima : ਗੁਰੂ ਪੁੰਨਿਆ 'ਤੇ ਪੂਜਨੀਕ ਗੁਰੂ ਜੀ ਦੇ ਅਨਮੋਲ ਬਚਨ

ਪੂਜਨੀਕ ਗੁਰੂ ਜੀ ਨੇ ਦੱਸਿਆ ‘ਗੁਰੂ’ ਬਾਰੇ

Guru Purnima ਗੁਰੂ ਪੁੰਨਿਆ (Guru Purnima) ਦੇ ਦਿਨ ‘ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਬਚਨ ਤੁਹਾਡੇ ਨਾਲ ਸਾਂਝੇ ਕਰਨ ਲੱਗੇ ਹਾਂ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ  ‘ਗੁ’ ਦਾ ਮਤਲਬ ਹੈ ਅੰਧਕਾਰ ਅਤੇ ‘ਰੂ’ ਦਾ ਮਤਲਬ ਹੈ ਪ੍ਰਕਾਸ਼ ‘ਗੁ’, ‘ਰੂ’ ਇਹ ਸ਼ਬਦ ਜੋੜਨ ਨਾਲ ਬਣਦਾ ਹੈ, ਜੋ ਅਗਿਆਨਤਾ ਰੂਪੀ ਅੰਧਕਾਰ ’ਚ ਗਿਆਨ ਦਾ ਦੀਪਕ ਜਗਾ ਦੇਵੇ ਮੰਤਰਾ, ਸ਼ਬਦ, ਜੁਗਤੀ, ਮੈਥਡ ਭਾਵ ਗੁਰੂ, ਜੋ ਮਾਲਕ ਦੇ ਸ਼ਬਦਾਂ ਦਾ ਖੁਦ ਅਭਿਆਸ ਕਰਦਾ ਹੈ, ਉਸ ਨੂੰ ਉਹ ਜੋ ਤਜ਼ੁਰਬਾ ਹੁੰਦਾ ਹੈ, ਉਹ ਦੁਨੀਆ ਨੂੰ ਦੇਵੇ, ਉਸ ਨੂੰ ਕਿਹਾ ਜਾਂਦਾ ਹੈ ਗੁਰੂਮੰਤਰ, ਕਲਮਾ, ਮੈਥਡ ਆਫ ਮੈਡੀਟੇਸ਼ਨ, ਨਾਮ-ਸ਼ਬਦ ਪਰ ਉਹ ਗੁਰੂ ਦਾ ਮੰਤਰ ਨਹੀਂ ਹੁੰਦਾ ਉਹ ਮੰਤਰ ਹੁੰਦਾ ਹੈ ਉਸ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਪਰਮਾਤਮਾ ਦਾ।

ਹੁਣ ਤੁਸੀਂ ਲੋਕ ਬੈਠੇ ਹੋਂ, ਤੁਹਾਨੂੰ ਬੰਦਾ-ਬੰਦਾ ਕਹੀਏ, ਇਨਸਾਨ-ਇਨਸਾਨ ਕਹੀਏ, ਕੀ ਤੁਹਾਡੇ ’ਚੋਂ ਕੋਈ ਉਠੇਗਾ? ਕਿਸੇ ਦਾ ਵੀ ਨਾਂਅ ਲੈ ਦੇਈਏ ਤਾਂ ਝਟ ਖੜ੍ਹੇ ਹੋ ਜਾਵੋਂਗੇ ਅੱਜ ਦੇ ਯੁੱਗ ਦੇ ਦੌਰ ’ਚ ਦੇਵਤਿਆਂ ਨੂੰ, ਫਰਿਸ਼ਤਿਆਂ ਨੂੰ ਵੀ ਲੋਕ ਮਾਲਕ ਮੰਨਣ ਲੱਗ ਜਾਂਦੇ ਹਨ, ਭਗਵਾਨ ਕਹਿਣ ਲੱਗ ਜਾਂਦੇ ਹਨ ਇਸ ਲਈ ਉਸ ਓਮ, ਅੱਲ੍ਹਾ-ਤਾਅਲਾ, ਦ ਸੁਪਰੀਮ ਪਾਵਰ ਗੌਡ, ਇੱਕ-ਓਂਕਾਰ, ਓਮ ਯਾਨੀ ਇਹ ਸਾਰੇ ਇੱਕ ਹੀ ਨਾਂਅ ਹਨ, ਵੱਖ-ਵੱਖ ਲੱਗਦੇ ਜ਼ਰੂਰ ਹਨ, ਭਾਵ ਉਹ ਇੱਕ ਸ਼ਕਤੀ ਦਾ ਨਾਂਅ ਕੀ ਹੈ? ਉਸ ਨੂੰ ਨਾਮ ਨਾਲ ਪੁਕਾਰਨਾ ਹੀ ਗੁਰੂਮੰਤਰ ਹੈ, ਕਲਮਾ ਹੈ ਤਾਂ ਸੰਤ ਪਹਿਲਾਂ ਅਭਿਆਸ ਕਰਦੇ ਹਨ। (Guru Purnima)

ਮਾਲਕ ਦਾ ਭੇਦ ਦੱਸਦੇ ਹਨ ਸੰਤ, ਪੀਰ-ਫਕੀਰ

Saint Dr. MSG

ਪੂਜਨੀਕ ਗੁਰੂ ਜੀ ਨੇ ਫਰਮਾਉਂਦੇ ਹਨ ਕਿ ਕੋਈ ਵੀ ਗੇਮ ਹੈ ਉਸ ਦਾ ਕੋਚ ਚਾਹੀਦਾ ਹੈ, ਕੋਈ ਵੀ ਪੜ੍ਹਾਈ ਸਕੂਲਾਂ ’ਚ, ਕਾਲਜਾਂ ’ਚ ਕਰਵਾਈ ਜਾਂਦੀ ਹੈ, ਉਸ ਲਈ ਟੀਚਰ, ਮਾਸਟਰ, ਲੈਕਚਰਾਰ ਚਾਹੀਦਾ ਹੈ ਕੀ ਤੁਸੀਂ ਕੋਈ ਸਕੂਲ ਵੇਖਿਆ ਹੈ, ਕਾਲਜ ਵੇਖਿਆ ਹੈ, ਜਿੱਥੇ ਟੀਚਰ-ਮਾਸਟਰ ਨਾ ਹੋਣ, ਕਿਤਾਬਾਂ ਪਈਆਂ ਹਨ ਲੋਕ ਜਾਂਦੇ ਹਨ, ਪੜ੍ਹ ਲੈਂਦੇ ਹਨ ਅਤੇ ਪੜ੍ਹ ਕੇ ਡਿਗਰੀਆਂ ਹਾਸਲ ਕਰ ਰਹੇ ਹੋਣ, ਕੀ ਹੈ ਕੋਈ ਅਜਿਹਾ? ਨਹੀਂ ਹੈ ਨਾ, ਇਹ ਤਾਂ ਦੁਨੀਆਵੀ ਪੜ੍ਹਾਈ ਹੈ, ਜਿਹੜਾ ਲਿਖਿਆ ਉਹ ਜਾਂ ਤਾਂ ਇਤਿਹਾਸ ਹੈ ਜਾਂ ਪ੍ਰੈਕਟੀਕਲੀ ਜਿੰਦਗੀ ’ਚ ਦਿਸਦਾ ਹੈ, ਪਰ ਅੱਲ੍ਹਾ, ਵਾਹਿਗੁਰੂ, ਰਾਮ, ਗੌਡ, ਖੁਦਾ, ਰੱਬ, ਉਸ ਤੱਕ ਜਾਣ ਵਾਲਾ ਦਾ ਰਾਹ ਤਾਂ ਦਿਖਦਾ ਹੀ ਨਹੀਂ ਉਹ ਖੁਦ ਵੀ ਸਾਹਮਣੇ ਹੁੰਦੇ ਹੋਏ ਨਜ਼ਰ ਨਹੀਂ ਆਉਂਦਾ , ਕਿਉਂਕਿ ਅੱਖਾਂ ਦੇ ਅੱਗੇ ਪਰਦੇ ਆਏ ਹੋਏ ਹਨ,

ਜਿਵੇਂ ਮੋਤੀਆਬਿੰਦ ਹੋ ਜਾਂਦਾ ਹੈ, ਇੱਕ ਝਿੱਲੀ ਹੁੰਦੀ ਹੈ ਸਫੈਦ-ਚਿੱਟੇ ਰੰਗ ਦੀ, ਉਹ ਅੱਖਾਂ ਦਾ ਜੋ ਬਿਲਕੁਲ ਸੈਂਟਰ ਹੈ, ਜਿਸ ਨੂੰ ਸਟਾਰ ਬੋਲੋ, ਤਾਰਾ ਬੋਲੋ, ਕੁਝ ਵੀ ਬੋਲੋ, ਉਸ ਦੇ ਅੱਗੇ ਆ ਜਾਂਦੀ ਹੈ, ਦਿਸਣਾ ਧੁੰਦਲਾ ਹੋ ਜਾਂਦਾ ਹੈ, ਉਹ ਪਰਤ ਮੋਟੀ ਹੁੰਦੀ ਜਾਂਦੀ ਹੈ , ਦਿਸਣਾ ਘੱਟ ਹੋ ਜਾਂਦਾ ਹੈ, ਤਾਂ ਥੋੜਾ ਜਿਹਾ ਕਟ ਲਾਉਂਦੇ ਹਨ ਉਸ ਨੂੰ ਬਾਹਰ ਕਰ ਦਿੰਦੇ ਹਨ, ਮੋਤੀਏ ਦਾ ਆਪ੍ਰੇਸ਼ਨ ਹੋ ਗਿਆ ਸੰਤਾਂ ਨੇ ਲਿਖਿਆ ਹੈ ਕਿ ਅੱਜ ਦੀ ਦੁਨੀਆਂ ਨੂੰ ਮੋਤੀਆਬਿੰਦ ਹੋਇਆ ਪਿਆ ਹੈ, ‘‘ ਹੈ ਘਟ ਮੇਂ ਦਿਖੇ ਨਹੀਂ, ਲਾਹਨਤ ਐਸੀ ਜਿੰਦ, ਤੁਲਸੀ ਇਸ ਸੰਸਾਰ ਕੋ ਭਯੋ ਮੋਤੀਆਬਿੰਦ’’, ਕਿ ਅੰਦਰ ਹੁੰਦੇ ਹੋਏ ਵੀ ਨਹੀਂ ਦਿਸਦਾ, ਅੰਦਰ ਉਸ ਦੀ ਆਵਾਜ ਚੱਲਦੇ ਹੋਏ ਵੀ ਨਹੀਂ ਸੁਣਦੀ, ਤਾਂ ਮੋਤੀਆਬਿੰਦ ਹੋਇਆ ਪਿਆ ਹੈ, ਆਪ੍ਰੇਸ਼ਨ ਤਾਂ ਕਰਨਾ ਪਵੇਗਾ ਕੋਈ ਤਾਂ ਟੀਚਰ-ਲੈਕਚਰਾਰ ਚਾਹੀਦਾ ਹੈ, ਤਾਂ ਸੰਤ, ਪੀਰ-ਪੈਗੰਬਰ ਦੇ ਨਾਂਅ ਨਾਲ ਮਸ਼ਹੂਰ ਹਨ, ਜਿਨ੍ਹਾਂ ਨੂੰ ਫਕੀਰ ਕਹਿ ਲਓ, ਸੰਤ ਕਹਿ ਲਓ, ਪੀਰ ਕਹਿ ਲਓ ਜੋ ਸਹੀ ਰਾਹ ਦਿਖਾਵੇ

ਪ੍ਰਭੂ-ਪ੍ਰਮਾਤਮਾ ਦਾਤਾ ਹੈ, ਮੰਗਤਾ ਨਹੀਂ

ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਪੀਰ, ਸੰਤ, ਫਕੀਰ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਹਾਨੂੰ ਸੁਣਾ ਕੇ ਤੇ ਬਦਲੇ ’ਚ ਝੋਲੀ ਫੈਲਾ ਲੈਣਾ ਕਿ ਮੈਨੂੰ ਵੀ ਪਾਓ ਭਗਵਾਨ, ਅੱਲ੍ਹਾ, ਵਾਹਿਗੁੁਰੂ, ਰਾਮ ਦਾਤਾ ਸੀ, ਦਾਤਾ ਹੈ ਤੇ ਦਾਤਾ ਹੀ ਰਹੇਗਾ ਜੇਕਰ ਉਹ ਦਾਤਾ ਹੈ ਤਾਂ ਉਸ ਦਾ ਫਕੀਰ ਮੰਗਤਾ ਕਿਵੇਂ ਹੋ ਸਕਦਾ ਹੈ? ਸੁਆਲ ਹੀ ਪੈਦਾ ਨਹੀਂ ਹੁੰਦਾ ਜੇਕਰ ਤੁਸੀਂ ਕਰਮ ਕਰਕੇ ਖਾ ਸਕਦੇ ਹੋ ਤਾਂ ਹੱਥ-ਪੈਰ ਸਾਡੇ ਵੀ ਹਨ, ਅਸੀਂ ਕਿਉਂ ਨਹੀਂ ਕਰ ਸਕਦੇ, ਭਾਈ, ਕਿਸ ਨੇ ਰੋਕਿਆ ਹੈ ਕਰਮ ਕਰਨ ਤੋਂ ਕਰਮ ਕਰਕੇ ਖਾਓ, ਮਿਹਨਤ ਦੀ ਹੱਕ-ਹਲਾਲ ਦੀ ਅਸੀਂ ਸੰਤ ਦੂਜਿਆ ਨੂੰ ਸਿੱਖਿਆ ਦਈਏ ਤੇ ਖੁਦ ਬੈਠੇ-ਬੈਠੇ ਖਾਈਏ ਕਿਸ ਗ੍ਰੰਥ ’ਚ ਲਿਖਿਆ ਹੈ?

ਭਗਵਾਨ ਨੂੰ ਤੁਸੀਂ ਦੂਰ ਸਮਝਦੇ ਹੋ ਇਹੀ ਤੁਹਾਡੀ ਨਾਦਾਨੀ ਹੈ

ਚਲੋ, ਅਸੀਂ ਤੁਹਾਡੇ ਤੋਂ ਮੰਗੀਏ ਓਮ, ਹਰਿ, ਅੱਲ੍ਹਾ, ਵਾਹਿਗੁਰੂ ਦੇ ਨਾਂਅ ’ਤੇ 100 ਰੁਪਏ ਤੁਸੀਂ ਸਾਨੂੰ ਦੇ ਦਿਓ 20 ਅਸੀਂ ਲੈ ਲਏ 80 ਭਗਵਾਨ ਤੱਕ ਪਹੁੰਚਾ ਦਿੱਤੇ, ਫਿਰ ਤਾਂ ਥੋੜ੍ਹੀ ਜਿਹੀ ਜਾਇਜ ਗੱਲ ਲੱਗਦੀ ਹੈ ਪਰ ਇੱਥੇ ਤਾਂ 100 ਦਾ 100 ਖੁਦ ਹੀ ਰਗੜ ਜਾਂਦੇ ਹਨ, ਕੀ ਇਹ ਸੱਚਾਈ ਨਹੀਂ ਕੌੜੀਆਂ ਲੱਗਣਗੀਆਂ ਗੱਲਾਂ ਤੁਹਾਨੂੰ, ਪਰ ਸੱਚ ਤਾਂ ਸੱਚ ਰਹਿੰਦਾ ਹੈ ਉਹ ਤਾਂ ਦਾਤਾ ਹੈ ਦਾਤਾ, ਮੰਗਤਾ ਨਹੀਂ ਹੈ, ਸਾਰੇ ਧਰਮਾਂ ’ਚ ਪੁਕਾਰ-ਪੁਕਾਰ ਕੇ ਕਿਹਾ ਹੈ ਕਿ ਮਾਲਕ ਦੇ ਮੰਗਤੇ ਬਣੋ, ਜੇਕਰ ਤੁਸੀਂ ਮਾਲਕ ਨੂੰ ਹੀ ਦੇਣ ਚਲੇ ਜਾਂਦੇ ਹੋ ਤਾਂ ਉਹ ਸੋਚਦਾ ਹੈ ਕਿ ਇਸ ਦੇ ਕੋਲ ਤਾਂ ਪਹਿਲਾਂ ਹੀ ਫਾਲਤੂ ਹੈ ਜੋ ਮੈਨੂੰ ਦੇਣ ਆ ਰਿਹਾ ਹੈ, ਇਸ ਨੂੰ ਹੋਰ ਦੇਣ ਦੀ ਕੀ ਜ਼ਰੂਰਤ ਹੈ? ਇਸ ਲਈ ਨਾ ਤਾਂ ਸੰਤ ਲੈਂਦੇ ਹਨ ਤੇ ਓਮ, ਅੱਲ੍ਹਾ, ਵਾਹਿਗੁਰੂ ਨੇ ਤਾਂ ਲੈਣਾ ਹੀ ਕੀ ਹੈ, ਉਹ ਤਾਂ ਦਾਤਾ ਹੈ , ਜੋ ਤੁਹਾਨੂੰ ਬਣਾ ਸਕਦਾ ਹੈ ਕੀ ਤੁਹਾਡੇ ਬਣਾਏ ਕਾਗਜ਼ ਦੇ ਟੁਕੜੇ ਰੁਪਏ ਨੂੰ ਨਹੀਂ ਬਣਾ ਸਕਦਾ ਹੈ,

ਸੋਚੋ ਜਰਾ, ਕਹਿਣ ਦਾ ਮਤਲਬ ਤੁਹਾਡੇ ਅੰਦਰ ਹੁੰਦੇ ਹੋਏ ਵੀ ਉਸ ਭਗਵਾਨ ਨੂੰ ਤੁਸੀਂ ਦੂਰ ਸਮਝਦੇ ਹੋ ਇਹੀ ਤੁਹਾਡੀ ਨਾਦਾਨੀ ਹੈ ਜਾਂ ਇੰਜ ਕਹੀਏ ਕਾਮ ਵਾਸ਼ਨਾ, ਕ੍ਰੋਧ, ਮੋਹ, ਲੋਭ, ਹੰਕਾਰ, ਮਨ ਮਾਇਆ ਦੇ ਪਰਦੇ ਹਨ ਜਾਂ ਇੰਜ ਕਹੀਏ ਕਿ ਤੁਹਾਡੀ ਅਗਿਆਨਤਾ ਹੈ ਉਸ ਅਗਿਆਨਤਾ ਨੂੰ ਦੂਰ ਕਰਨ ਦੇ ਲਈ ਹੀ ਸੰਤ , ਪੀਰ -ਪੈਗੰਬਰ ਇਸ ਧਰਤੀ ’ਤੇ ਆਉਂਦੇ ਸੀ, ਆ ਰਹੇ ਹਨ ਤੇ ਆਉਂਦੇ ਹੀ ਰਹਿਣਗੇ, ਇਹ ਥੋੜ੍ਹੀ ਆ ਕਿ ਇੱਕ ਮਾਸਟਰ ਆਇਆ ਸੀ ਉਹ ਸਕੂਲ ’ਚ ਪੜ੍ਹਾ ਗਿਆ ਤੇ ਬਾਅਦ ’ਚ ਆਪਣੇ ਆਪ ਹੀ ਕਿਤਾਬਾਂ ਵਿੱਚੋਂ ਪੜ੍ਹ ਕੇ ਪਾਸ ਹੋ ਰਹੇ ਹਨ ? ਨਹੀਂ ਹੋ ਰਹੇ ਨਾ, ਤਾਂ ਇਹ ਕਿਵੇਂ ਪੋਸ਼ੀਬਲ ਹੈ।

ਬੁਰਾਈਆਂ ਦੇ ਲਈ ਕੋਈ ਸਕੂਲ ਕਾਲਜ ਨਹੀਂ ਹੈ | Guru Purnima

ਪੂਜਨੀਕ ਗੁਰੂ ਜੀ ਨੇ ਫਰਮਾਉਂਦੇ ਹਨ ਕਿ ਹਰ ਚੀਜ਼ ਆਦਮੀ ਇਸ ਦੁਨੀਆਂ ’ਚ ਆਪਣੇ ਆਪ ਸਿੱਖ ਰਿਹਾ ਹੈ ਹੁਣ ਠੱਗੀ ਮਾਰਨ ਦੇ ਕਿੰਨੇ ਕੁ ਸਕੂਲ ਹਨ ਜਰਾ ਦੱਸੋ? ਚੁਗਲੀ ਕਰਨ ਦੇ ਲਈ ਨਿੰਦਾ ਕਰਨ ਦੇ ਕਿੰਨੇ ਕੁ ਸਕੂਲ ਹਨ, ਹੈ ਕੋਈ ਸਕੂਲ ਕਾਲਜ ਨਹੀਂ ਹੈ ਨਾ ਬੁਰੇ ਕਰਮ ਕਰਨ ਦੇ ਲਈ ਸਕੂਲ ਹਨ ਕਤਲੋ-ਗਾਰਦ ਮਚਾਉਣ ਦੇ ਕਿਤੇ ਸਕੂਲ ਹਨ, ਨਹੀਂ ਹਨ ਜੀ ਘੱਟ ਇਹ ਚੀਜ਼ਾਂ ਮਿਲਣਗੀਆਂ ਤੁਹਾਨੂੰ ਬਹੁਤ ਕੁਝ ਇਨਸਾਨ ਆਪਣੇ ਆਪ ਸਿੱਖ ਰਿਹਾ ਹੈ। (Guru Purnima)

ਬੁਰਾਈਆਂ ਦਾ ਇਹ ਦੌਰ ਚੱਲ ਰਿਹਾ ਹੈ, ਜਿਸ ਨੂੰ ਕਲਯੁੱਗ ਕਹਿੰਦੇ ਹਨ, ਸ਼ੈਤਾਨ ਦਾ ਯੁੱਗ ਕਹਿੰਦੇ ਹਨ, ਕਿ ਇਸ ’ਚ ਉਸ ਦੀਆ ਸ਼ਕਤੀਆਂ ਜ਼ਿਆਦਾ ਹਾਵੀ ਹਨ, ਜ਼ਿਆਦਾ ਛਾਈਆਂ ਹੋਈਆਂ ਹਨ, ਇਸ ਲਈ ਤੁਸੀਂ ਸਿੱਖ ਜਾਂਦੇ ਹੋ ਗੱਲਾਂ ਨਹੀਂ ਸਿੱਖ ਪਾਉਂਦੇ ਤਾਂ ਉਸ ਪਰਮ ਪਿਤਾ ਪਰਮਾਤਮਾ ਦੀਆਂ ਉਸ ਮਾਲਕ ਦੀਆਂ ਉਸ ਰਾਮ ਦੀਆਂ ਇਸ ਲਈ ਸੰਤ, ਪੀਰ-ਫਕੀਰਾਂ ਨੂੰ ਆਉਣਾ ਪੈਂਦਾ ਸੀ, ਆ ਰਹੇ ਹਨ ਤੇ ਆਉਂਦੇ ਹੀ ਰਹਿਣਗੇ ਸੰਤ ਕੋਈ ਆਪਣੀ ਮਾਨ-ਵਡਿਆਈ ਨਹੀਂ ਕਰਦੇ ਸੰਤਾਂ ਦਾ ਕਹਿਣਾ ਹੁੰਦਾ ਹੈ ਜਿਵੇਂ ਕਬੀਰ ਜੀ ਦਾ ਕਹਿਣਾ ਹੈ ਕਿ ‘‘ਕਬੀਰਾ ਸਬਤੇ ਹਮ ਬਰੇ, ਹਮ ਤਜ ਭਲਾ ਸਬ ਕੋਇ, ਜਿਨ ਐਸਾ ਕਰ ਮਾਨਿਆ, ਮੀਤ ਹਮਾਰਾ ਸੋਇ,’’ ਭਾਈ ਸੰਤ ਤਾਂ ਹਮੇਸ਼ਾ ਕਹਿੰਦੇ ਹਨ ਅਸੀਂ ਵੀ ਤੁਹਾਨੂੰ ਹਮੇਸ਼ਾ ਕਹਿੰਦੇ ਹਨ ਕਿ ਅਸੀਂ ਤਾਂ ਤੁਹਾਡੇ ਨੌਕਰਾਂ ਦੇ ਵੀ ਨੌਕਰ ਹਾਂ, ਅਸੀਂ ਤਾਂ ਖਾਕ ਹਾਂ, ਚੌਕੀਦਾਰ ਹਾਂ, ਤੁਹਾਡਾ ਨੌਕਰ ਵੀ ਸਾਨੂੰ ਜੇਕਰ ਕਹੇਗਾ, ਹੁਕਮ ਦੇਵੇ ਕਿ ਮਾਲਕ ਨੂੰ ਦੁਆ ਕਰੋ, ਤਾਂ ਹੋ ਨਹੀਂ ਸਕਦਾ ਕਿ ਅਸੀਂ ਉਸ ਦੇ ਲਈ ਦੁਆ ਨਾ ਕਰੀਏ, ਕਿਉਂਕਿ ਸਾਡੀ ਡਿਊਟੀ ਹੈ।

ਸੰਤ ਸਭ ਦਾ ਭਲਾ ਹੀ ਮੰਗਦੇ ਹਨ

ਪੂਜਨੀਕ ਗੁਰੂ ਜੀ ਨੇ ਫਰਮਾਉਂਦੇ ਹਨ ਕਿ ਤੁਹਾਡਾ ਛੋਟਾ ਜਿਹਾ ਪਰਿਵਾਰ ਹੁੰਦਾ ਹੈ, ਤੁਸੀਂ ਉਸ ਨੂੰ ਪਾਲਣ-ਪੋਸਣ ਲਈ ਕਿੰਨਾ ਸਮਾਂ ਲਗਾਉਂਦੇ ਹੋ ਤੁਸੀਂ ਉਸ ਘਰ ਦੇ ਮੁਖੀ ਹੋ, ਘਰ ਦੇ ਹੈੱਡ ਹੋ, ਤੁਹਾਡੀ ਜ਼ਿੰਮੇਵਾਰੀ ਹੈ ਤੁਹਾਡਾ ਫਰਜ ਹੈ ਉਨ੍ਹਾਂ ਦਾ ਪੇਟ ਭਰਨਾ ਉਨ੍ਹਾਂ ਨੂੰ ਆਪਣੇ ਪੈਰਾਂ ’ਤੇ ਖੜ੍ਹੇ ਕਰਨਾ ਪੈਣਾ ਹੈ ਤਾਂ ਤੁਸੀਂ ਇਹ ਸਭ ਕਰਦੇ ਹੋ ਤਾਂ ਹੀ ਤੁਸੀਂ ਆਪਣੇ ਦੋ ਚਾਰ, ਪੰਜ, ਸੱਤ ਬੱਚਿਆਂ ਦੇ ਲਈ ਪਰਿਵਾਰ ਦੇ ਲਈ ਜ਼ਿੰਮੇਵਾਰ ਹੋਂ ਸੰਤ, ਫਕੀਰ, ਜਿੰਨੀ ਮਾਲਕ ਦੀ ਔਲਾਦ ਹੈ, ਉਸ ਨੂੰ ਆਪਣੀ ਔਲਾਦ ਮੰਨ ਕੇ ਉਸ ਦੀ ਸੇਵਾ ਕਰਦਾ ਹੈ ਚਾਹੇ ਕੋਈ ਉਸ ਨੂੰ ਬੁਰਾ ਕਹੇ , ਉਹ ਉਸ ਲਈ ਆਸ਼ੀਰਵਾਦ ਹੀ ਦਿੰਦਾ ਹੈ।

ਸੰਤ ਮਾਲਕ ਦੀ ਰਜ਼ਾ ’ਚ ਰਹਿੰਦੇ ਹਨ (Guru Purnima)

Saint Dr. MSG

ਪੂਜਨੀਕ ਗੁਰੂ ਜੀ ਨੇ ਫਰਮਾਉਂਦੇ ਹਨ ਕਿ ਇੱਕ ਸੰਤ ਸੀ, ਇੱਕ ਪੀਰ-ਫ਼ਕੀਰ ਸੀ, ਉਹ ਜੰਗਲਾਤ ’ਚ ਰਿਹਾ ਕਰਦੇ ਸਨ, ਉਨ੍ਹਾਂ ਨੇ ਦੇਖਿਆ ਨਹੀਂ ਸੀ ਲੋਕਾਂ ਨੂੰ ਰਹਿੰਦਿਆਂ ਹੋਇਆ, ਦੇਖੇ ਨਹੀਂ ਸੀ ਸ਼ਹਿਰ-ਕਸਬੇ ਪਰ ਉਨ੍ਹਾਂ ਦੀ ਆਦਤ ਸੀ ਉਹ ਓਮ, ਹਰੀ, ਅੱਲ੍ਹਾ, ਮਾਲਕ ਦੀ ਰਜ਼ਾ ਨੂੰ ਬਹੁਤ ਮੰਨਦੇ ਸਨ ਕੋਈ ਗੱਲ ਹੁੰਦੀ ਬੜੀ ਤਾਰੀਫ਼ ਕਰਦੇ ਸਨ ਵਾਹ ਮਾਲਕ ਬੂਟੇ ਦੇਖਦੇ ਇੱਕ ਬੂਟਾ ਦੂਸਰੇ ਨਾਲ ਮਿਲਦਾ ਹੀ ਨਹੀਂ, ਤੁਸੀਂ ਵੀ ਕਦੇ ਧਿਆਨ ਦੇਣਾ ਇਸ ਗੱਲ ’ਤੇ, ਕਿਉਂਕਿ ਆਦਮੀ ਆਦੀ ਹੋ ਜਾਂਦਾ ਹੈ ਜੇਕਰ ਤੁਹਾਡੇ ਘਰ ’ਚ ਫੁੱਲ ਲੱਗੇ ਹਨ, ਪੰਜ-ਸੱਤ ਦਿਨ ਤਾਂ ਤੁਹਾਨੂੰ ਖੁਸ਼ਬੂ ਆਵੇਗੀ ਕਿਉਕਿ ਗੇਟ ਦੇ ਅੱਗੇ ਲੱਗੇ ਹੋਏ ਹਨ, 10-15 ਦਿਨ ’ਚ ਘੱਟ ਆਉਣ ਲੱਗ ਜਾਵੇਗੀ ਅਤੇ ਦੋ ਮਹੀਨਿਆਂ ਬਾਅਦ ਤੁਹਾਨੂੰ ਯਾਦ ਨਹੀਂ ਰਹੇਗਾ ਕਿ ਤੁਹਾਡੇ ਘਰ ਦੇ ਅੱਗੇ ਫੁੱਲ ਵੀ ਲੱਗੇ ਹੋਏ ਹਨ ਆਉਂਦੇ-ਜਾਂਦੇ ਕਦੇ ਨਜ਼ਰ ਪੈ ਗਈ ਤਾਂ ਪੈ ਗਈ, ਨਹੀਂ ਤਾਂ ਨਹੀਂ ਪਰ ਧਿਆਨ ਦੇ ਕੇ ਦੇਖੋ ਕਿ ਇਹ ਡਿਜ਼ਾਇਨ ਕੀਤਾ ਕਿਸਨੇ ਹੈ?

ਅਲੱਗ-ਅਲੱਗ ਬੂਟੇ, ਅਲੱਗ-ਅਲੱਗ ਸਾਂਚਾ ਹੈ, ਅਲੱਗ-ਅਲੱਗ ਖੁਸ਼ਬੂ ਹੈ, ਅਲੱਗ-ਅਲੱਗ ਗੁਣ-ਔਗੁਣ ਹੈ ਪੇੜ-ਪੌਦੇ ਦੇਖ ਲਵੋੋ, ਵਨਸਪਤੀ ਦੇਖ ਲਵੋ ਹੋਰ ਛੱਡੋ ਦੋ ਸਕੇ ਭਰਾ, ਹੋਰ ਛੱਡੋ ਦੋ ਜੁੜਵਾ ਭਰਾਵਾਂ ਦੇ ਹੱਥ ਦੇ ਨਿਸ਼ਾਨ ਨਹੀਂ ਮਿਲਦੇ, ਇਹ ਡਿਜ਼ਾਇਨ ਕਰਨ ਵਾਲਾ ਹੈ ਕੌਣ? ਖੂਨ ਇੱਕ, ਮਾਂ ਇੱਕ, ਪਿਤਾ ਇੱਕ, ਇੱਕ ਹੀ ਟਾਈਮ ’ਚ ਪੈਦਾ ਹੋਏ ਨਸੀਬ ਅਲੱਗ-ਅਲੱਗ, ਹੈ ਨਾ ਗਜ਼ਬ ਕੋਈ ਤਾਂ ਹੋਵੇਗਾ ਜਿਸ ਦੇ ਕੋਲ ਇਹ ਸਾਂਚਾ ਹੈ ਕਿ ਇੱਕ ਦੂਜੇ ਵਰਗਾ ਨਹੀਂ ਬਣਾਉਣਾ, ਕਮਾਲ ਹੈ ਉਹ ਸੰਤ ਜੋ ਕੋਈ ਵੀ ਚੀਜ਼ ਦੇਖਦੇ, ਕਹਿੰਦੇ ਵਾਹ ਮਾਲਕ! ਤੁਸੀਂ ਕਮਾਲ ਕਰ ਰੱਖਿਆ ਹੈ।

ਇਹ ਵੀ ਪੜ੍ਹੋ: ਰੂਹਾਨੀਅਤ: ਅਸੂਲਾਂ ’ਤੇ ਚੱਲਣਾ ਜ਼ਰੂਰੀ : ਪੂਜਨੀਕ ਗੁਰੂ ਜੀ

ਇੱਕ ਵਾਰ ਉਹ ਸ਼ਹਿਰ ਦੇ ਵੱਲ ਆ ਗਏ ਹੁਣ ਜਦੋਂ ਜਿਵੇਂ ਹੀ ਸ਼ਹਿਰ ਅੰਦਰ ਆਏ ਤਾਂ ਦੇਖਿਆ ਕਿ ਬਿਲਡਿੰਗਾਂ ਬਣੀਆਂ ਹੋਈਆਂ ਹਨ, ਤਾਂ ਉਹ ਕਹਿੰਦਾ ਵਾਹ ਮਾਲਕ! ਤੇਰਾ ਕਮਾਲ ਹੈ, ਗਜ਼ਬ ਕਰ ਰੱਖਿਆ ਹੈ, ਮਾਲਕ ਕੀ ਬਣਾਇਆ ਹੈ ਤੁਸੀਂ ਬੰਦੇ ਨੂੰ ਇਸ ਤਰ੍ਹਾਂ ਤਾਰੀਫ਼ ਕਰਦੇ-ਕਰਦੇ ਹਰ ਚੀਜ਼ ਦੀ, ਸਾਈਕਲ ਮਿਲਿਆ ਜਾਂ ਉਸ ਸਮੇਂ ਘੋੜਾ, ਗੱਡੀ ਮਿਲੀ, ਜੋ ਵੀ ਦੇਖਿਆ, ਯਾਰ ਕਮਾਲ ਹੈ ਮਾਲਕ ਤੇਰਾ ਕਮਾਲ ਹੈ, ਗਜ਼ਬ ਕਰ ਰੱਖਿਆ ਹੈ ਤੁਸੀਂ ਇੰਨੇ ’ਚ ਕੀ ਦੇਖਿਆ, ਇੱਕ ਭੈਣ, ਇੱਕ ਬੇਟੀ ਛੱਤ ’ਤੇ ਵਾਲ ਸੁਕਾ ਰਹੀ ਸੀ ਇਸ ਤਰ੍ਹਾਂ ਦੇਖਦੇ-ਦੇਖਦੇ ਹੋਏ ਉਸ ਨੇ ਨਿਗ੍ਹਾ ਮਾਰੀ ਤਾਂ ਓਧਰ ਉਸ ਬੇਟੀ ਨੇ ਸਿਰ ਝਟਕਾਇਆ ਹੋਇਆ, ਹੁਣ ਵਾਲ, ਕੇਸ ਪਿੱਛੇ ਚਲੇ ਗਏ ਅਤੇ ਚਿਹਰਾ ਸਾਹਮਣੇ ਆਇਆ, ਕਹਿਣ ਲੱੱਗਾ ਵਾਹ ਮਾਲਕ! ਸੁਣਿਆ ਕਰਦੇ ਸੀ, ਹੂਰਾਂ ਜੋ ਹਨ, ਪਰੀਆਂ ਜੋ ਹਨ ਉਹ ਸਵਰਗ ’ਚ ਰਹਿੰਦੀਆਂ ਹਨ ਪਰ ਤੁਸੀਂ ਤਾਂ ਇੱਥੇ ਵੀ ਉਤਾਰ ਰੱਖੀਆਂ ਹਨ ਵਾਹ ਮਾਲਕ! ਕਮਾਲ ਕਰ ਰੱਖਿਆ ਹੈ।

ਕਿਸੇ ਦਾ ਬੁਰਾ ਨਾ ਕਰਿਆ ਕਰੋ, ਕਿਸੇ ਨੂੰ ਬੁਰਾ ਨਾ ਬੋਲਿਆ ਕਰੋ

ਤੁਸੀਂ ਹੁਣ ਉਸ ਬੇਟੀ ਨੇ, ਉਸ ਔਰਤ ਨੇ ਰੌਲਾ ਪਾ ਦਿੱਤਾ ਇਹ ਸੰਤ ਸੁਦਾਈ ਹੋ ਗਿਆ, ਮੈਨੂੰ ਗ਼ਲਤ ਨਿਗ੍ਹਾ ਨਾਲ ਦੇਖ ਰਿਹਾ ਹੈ, ਲੋਕ ਇਕੱਠੇ ਹੋ ਗਏ ਤਾਂ ਲੋਕਾਂ ਨੇ ਉਸ ਨੂੰ (ਸੰਤ) ਨੂੰ ਘੇਰ ਲਿਆ, ਕਹਿਣ ਲੱਗੇ ਕਿ ਭਾਈ ਤੂੰ ਕਿਉ ਗ਼ਲਤ ਬੋਲਿਆ (ਸੰਤ) ਕਹਿਣ ਲੱਗਾ ਸੁਣੋ ਭਾਈ, ਮੈਂ ਕੁਝ ਨਹੀਂ ਬੋਲਿਆ, ਮੈਂ ਤਾਂ ਆਪਣੇ ਮਾਲਕ ਦੀ ਉਪਮਾ ਕਰ ਰਿਹਾ ਹਾਂ ਕਿ ਵਾਹ ਮਾਲਕ ਤੇਰਾ ਕਮਾਲ ਹੈ, ਤੁਸੀਂ ਜੋ ਪਰੀਆਂ ਸੁਣਿਆ ਕਰਦੇ ਸੀ, ਹੂਰਾਂ ਸੁਣਿਆ ਕਰਦੇ ਸੀ ਤੁਸੀਂ ਤਾਂ ਧਰਤੀ ’ਤੇ ਉਤਾਰ ਰੱਖੀਆਂ ਹਨ, ਗਜ਼ਬ ਹੈ ਤੇਰਾ ਲੋਕ ਸ਼ਾਂਤ ਹੋਏ ਕਿ ਵਾਕਿਆਈ ਹੀ ਕੁਝ ਗ਼ਲਤ ਤਾਂ ਬੋਲਿਆ ਹੀ ਨਹੀਂ (ਸੰਤ) ਇਹਨੇ ਇੰਨੇ ’ਚ ਇੱਕ ਆਦਮੀ ਆਉਂਦਾ ਹੈ ਅਤੇ ਧਾੜ-ਧਾੜ ਦੋ-ਤਿੰਨ ਉਸਦੇ ਥੱਪੜ ਮਾਰ ਦਿੰਦਾ ਹੈ।

ਸੰਤ ਕਹਿੰਦੇ ਵਾਹ ਮਾਲਕ! ਇਹ ਵੀ ਤੇਰਾ ਕਮਾਲ ਹੈ ਪਰ ਫ਼ਿਰ ਕਹਿਣ ਲੱਗੇ ਕਿ ਭਾਈ ਤੂੰ ਹੈ ਕੌਣ? ਇਹ ਸਾਰੇ ਤਾਂ ਖੜ੍ਹੇ ਹਨ, ਇੰਨਾ ਮੇਰੀ ਗੱਲ ਸੁਣੀ, ਤੂੰ ਤਾਂ ਮੇਰੀ ਗੱਲ ਹੀ ਨਹੀਂ ਸੁਣੀ, ਆ ਕੇ ਸਿੱਧੇ ਹੀ ਰੱਖ ਦਿੱਤੇ (ਉਹ ਆਦਮੀ) ਕਹਿਣ ਲੱਗਾ ਕਿ ਮੈਂ ਉਸ ਔਰਤ ਦਾ ਮਾਲਕ ਹਾਂ, ਕਹਿੰਦਾ ਅੱਛਾ-ਅੱਛਾ, ਵਾਹ ਮਾਲਕ! ਦੇਖ ਲੋ ਇਹ ਉਸਦਾ ਮਾਲਕ ਹੈ ਇੰਨਾ ਕਹਿ ਕੇ ਸੰਤ ਚੁੱਪ ਹੋ ਗਏ ਹੁਣ ਉਹ ਆਦਮੀ ਵਾਪਸ ਹੋਇਆ, ਬਾਹਰ ਪੌੜੀ ਲੱਗੀ ਹੋਈ ਸੀ, ਪੌੜੀਆਂ ’ਤੇ ਚੜ੍ਹਿਆ ਆਪਣੀ ਘਰਵਾਲੀ ਦੇ ਕੋਲ ਜਾਣ ਦੇ ਲਈ, ਹੁਣ ਦੂਜੀ ਮੰਜ਼ਿਲ ਸੀ, ਜਾਂ ਜੋ ਵੀ ਕੁਝ ਸੀ, ਲਾਸਟ ਪੀੜ੍ਹੀ ’ਤੇ ਚੜ੍ਹਿਆ, ਪੈਰ ਤਿਲਕ ਗਿਆ ਅਤੇ ਘੁੰਮਦਾ ਹੋਇਆ ਹੇਠਾਂ ਆਇਆ ਅਤੇ ਆਉਂਦਿਆਂ ਹੀ ਗਰਦਨ ਟੁੱਟ ਗਈ।

ਔਰਤ ਨੇ ਸ਼ੋਰ ਮਚਾ ਦਿੱਤਾ ਕਿ ਸੰਤ ਜਾਦੂਗਰ ਹੈ, ਮੇਰੇ ਪਤੀ ਨੂੰ ਮਾਰ ਦਿੱਤਾ ਭੱਜ ਕੇ ਹੇਠਾਂ ਆ ਗਈ ਗਾਲ੍ਹਾਂ ਦੇਣ ਲੱਗ ਗਈ ਲੋਕਾਂ ਨੇ ਰੋਕਿਆ, ਖ਼ਬਰਦਾਰ, ਅਸੀਂ ਕੋਲ ਖੜ੍ਹੇ ਸੀ, ਸੰਤ ਨੇ ਕੁਝ ਨਹੀਂ ਕੀਤਾ ਇਹ ਤਾਂ ਵਿਚਾਰਾ ਜਾਣ ਲਈ ਤਿਆਰ ਸੀ, ਤਾਂ ਉਹ ਕਹਿਣ ਲੱਗੀ, ਕਿਉ ਤੁਸੀਂ ਕੁਝ ਨਹੀਂ ਕੀਤਾ (ਸੰਤ) ਕਹਿੰਦਾ ਹੇ ਬੇਟੀ! ਸੁਣੋ ਮੇਰੀ ਗੱਲ, ਕਹਿੰਦੇ ਹਾਂ, ਇਹ ਕੌਣ ਸੀ ਜੋ ਗੁਜ਼ਰ ਗਿਆ, ਕਹਿੰਦੀ ਮੇਰਾ ਮਾਲਕ ਤਾਂ (ਸੰਤ ਕਹਿੰਦੇ) ਇਸ ਨੇ ਆ ਕੇ ਮੇਰੇ ਥੱਪੜ ਜੜ ਦਿੱਤੇ (ਔਰਤ ਕਹਿੰਦੀ) ਹਾਂ ਤਾਂ (ਸੰਤ) ਕਹਿੰਦਾ ਫ਼ਿਰ ਮੇਰਾ ਵੀ ਕੋਈ ਮਾਲਕ ਸੀ, ਉਸ ਨੇ ਇਹ ਕਰ ਦਿੱਤਾ ਕਹਿੰਦਾ ਇਹ ਤਾਂ ਮਾਲਕਾਂ-ਮਾਲਕਾਂ ਦਾ ਝਗੜਾ ਹੈ, ਮੈਂ ਤਾਂ ਕੁਝ ਕਿਹਾ ਹੀ ਨਹੀਂ।

ਮਾਲਕ ਨੂੰ ਆਪਣਾ ਬਣਾਓ Guru Purnima

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਭਾਈ ਜੇਕਰ ਅਸਲ ’ਚ ਤੁਸੀਂ ਉਸ ਨੂੰ ਪਾ ਲਓ, ਸੱਚ ਮੁੱਚ ਅੰਦਰੋਂ ਮਹਿਸੂਸ ਕਰ ਲਓ, ਜੋ ਦੁਨੀਆਂ ਨੂੰ ਬਣਾਉਣ ਵਾਲਾ ਹੈ, ਕੀ ਤੇਰੇ ਘਰ ’ਚ ਘਾਟ ਛੱਡ ਦੇਵੇਗਾ, ਦੱਸੋ ਤਾਂ ਸਹੀ ਕੀ ਤੁਹਾਨੂੰ ਕੁਝ ਕਰਨ ਦੀ ਜ਼ਰੂਰਤ ਪਵੇਗੀ ਇਸੇ ਲਈ ਤਾਂ ਅਸੀਂ ਕਹਿੰਦੇ ਹਾਂ ਕਿ ਤੁਸੀਂ ਸਾਰੇੇ, ਚੁਗਲੀ-ਨਿੰਦਾ ਨਾ ਕਰਿਆ ਕਰੋ, ਕਿਸੇ ਦਾ ਬੁਰਾ ਨਾ ਕਰਿਆ ਕਰੋ, ਕਿਸੇ ਨੂੰ ਬੁਰਾ ਨਾ ਬੋਲਿਆ ਕਰੋ, ਉਸ ’ਤੇ ਛੱਡਿਆ ਕਰੋ, ਕਿ ਮਾਲਕ ਤੂੰ ਜਾਣੇ ਤੇਰਾ ਕੰਮ ਜਾਣੇ, ਅਸੀਂ ਤਾਂ ਤੇਰੀ ਪਰਜਾ ਹਾਂ, ਅਸੀਂ ਤਾਂ ਤੇਰੇ ਹੀ ਹਾਂ ਬਸ ਇੰਨਾ ਮੰਗ ਲਿਆ ਕਰੋ ਕਿ ਸਭ ਨੂੰ ਸਦਬੁੱਧੀ ਬਖਸ਼, ਸਭ ਨੂੰ ਨੇਕ ਅਕਲ ਬਖਸ਼, ਫਿਰ ਉਹ ਜਾਣੇ, ਉਸ ਦੀ ਮਰਜ਼ੀ,

ਕੀ ਕਰਦਾ ਹੈ, ਉਹ ਤਾਂ ਉਸ ਦੀ ਰਜ਼ਾ ਹੈ, ਉਸ ਨੂੰ ਤਾਂ ਕੌਣ ਰੋਕੇ ਤਾਂ ਇਸ ਲਈ ਭਾਈ ਇੱਕ ਤਾਂ ਇਹ ਕਸੂਰ ਹੈ ਤੁਹਾਡਾ ਤੁਸੀਂ ਆਪਣੇ ਅੰਦਰ ਵਾਲੇ ਨੂੰ ਬਾਹਰ ਲੱਭ ਰਹੇ ਹੋ। ਉਸ ਨੂੰ ਅੰਦਰ ਮਹਿਸੂਸ ਕਰੋ, ਯਕੀਨ ਮੰਨੋ ਉਹ ਮਿਲੇਗਾ ਤੇ ਦੂਸਰਾ ਕਿ ਤੁਸੀਂ ਜੋ ਉਲਝੇ ਹੋਏ ਪਏ ਹੋ ਦੁਨੀਆਵੀ ਚੀਜ਼ਾਂ ’ਚ ਜੇਕਰ ਉਸ ਭਗਵਾਨ ਨੂੰ ਆਪਣਾ ਬਣਾ ਲਓਗੇ ਤਾਂ ਇਹ ਚੀਜ਼ਾਂ ਤੁਹਾਡੇ ਅੱਗੇ-ਪਿੱਛੇ ਘੁੰਮਣਗੀਆਂ ਗੱਲ ਹੀ ਕੁਝ ਨਹੀਂ ਬਣਾਉਣ ਵਾਲਾ ਤੁਹਾਡਾ ਹੋ ਗਿਆ, ਜੇਕਰ ਰਾਜਾ ਤੁਹਾਡਾ ਹੋ ਗਿਆ ਤਾਂ ਉਸ ਦਾ ਸਾਜੋ-ਸਾਮਾਨ ਕੀ ਪਿੱਛੇ ਰਹਿ ਜਾਵੇਗਾ, ਵਿਚਾਰ ਤਾਂ ਕਰੋ।

ਵਿਚਾਰਾਂ ਦਾ ਸ਼ੁੱਧੀਕਰਨ ਕਰੋ | Guru Purnima

ਇਹ ਵੀ ਪੜ੍ਹੋ: ਰੂਹਾਨੀਅਤ: ਸਾਰਿਆਂ ਦਾ ਭਲਾ ਮੰਗੋ ਅਤੇ ਕਰੋ

ਪੂਜਨੀਕ ਗੁਰੂ ਜੀ ਨੇ ਫਰਮਾਉਂਦੇ ਕਿ ਫ਼ਿਰ ਇੱਕ ਹੈ ਮਨ, ਨਫ਼ਜ਼ ਸ਼ੈਤਾਨ, ਨੈਗੇਟਿਵ ਪਾਵਰ ਮਨ, ਦਿਮਾਗ ’ਚ ਜੋ ਗੰਦੇ, ਗਲਤ, ਨੈਗੇਟਿਵ, ਬੁਰੇ ਵਿਚਾਰ ਦਿੰਦਾ ਹੈ, ਉਸ ਨੂੰ ਸਾਡੇ ਹਿੰਦੂ ਅਤੇ ਸਿੱਖ ਧਰਮ ’ਚ ਕਹਿੰਦੇ ਹਨ ਮਨ ਦੀ ਅਵਾਜ਼, ਇਸਲਾਮ ਧਰਮ ’ਚ ਕਹਿੰਦੇ ਹਨ ਨਫ਼ਜ਼ ਸ਼ੈਤਾਨ ਅਤੇ ਇੰਗਲਿਸ਼ ਫਕੀਰਾਂ ਨੇ ਗੰ੍ਰਥਾਂ ’ਚ ਮਾਇੰਡ ਲਿਖਿਆ ਹੋਇਆ ਹੈ, ਸਾਨੂੰ ਨਹੀਂ ਲੱਗਿਆ ਕਿ ਉਹ ਚੀਜ ਸਹੀ ਹੈ, ਪਰ ਕੀ ਕਰ ਸਕਦੇ ਹਾਂ, ਪਰ ਦਿਸਣ ’ਚ ਇਹ ਆਇਆ ਤਾਂ ਮਾਇੰਡ ਨਹੀਂ ਹੈ, ਮਨ ਇੱਕ ਵੱਖ ਪਾਵਰ ਹੈ,

ਇੱਕ ਵੱਖ ਤਾਕਤ ਹੈ ਜੋ ਦਿਮਾਗ ਨੂੰ ਚੰਗੇ , ਨੇਕ, ਭਲੇ ਵਿਚਾਰ, ਪਰਮਾਤਮਾ, ਅੱਲ੍ਹਾ, ਵਾਹਿਗੁਰੂ, ਰਾਮ, ਗੌਡ ਦੇ ਵਿਚਾਰ ਦਿੰਦਾ ਹੈ ਉਸ ਨੂੰ ਸਾਡੇ ਹਿੰਦੂ ਅਤੇ ਸਿੱਖ ਧਰਮ ’ਚ ਕਹਿੰਦੇ ਹਨ ਆਤਮਾ ਦੀ ਅਵਾਜ਼ ਅਤੇ ਇਸਲਾਮ ਧਰਮ ’ਚ ਕਹਿੰਦੇ ਹਨ ਰੂਹ ਦੀ ਅਵਾਜ਼, ਜ਼ਮੀਰ ਦੀ ਅਵਾਜ਼ ਅਤੇ ਉਸ ਨੂੰ ਇੰਗਲਿਸ਼ ਫਕੀਰ ਕਹਿੰਦੇ ਹਨ ਵਾਇਸ ਆਫ਼ ਸੋਲ ਜਾਂ ਸਾਲਸ ਵਾਇਸ, ਕੁਝ ਵੀ ਕਹਿ ਲਓ, ਕਿਵੇਂ ਵੀ ਬੋਲ ਲਓ, ਆਤਮਾ ਦੀ ਅਵਾਜ਼, ਰੂਹ ਦੀ ਅਵਾਜ਼ ਦਿਮਾਗ ’ਚ ਦੋ ਅਵਾਜਾਂ ਆ ਰਹੀਆਂ ਹਨ ਪਰ ਅੱਜ ਦੇ ਦੌਰ ’ਚ ਇੱਕ ਅਵਾਜ਼ ਦਬੀ ਹੋਈ ਹੈ ਅਤੇ ਇੱਕ ਬੁਲੰਦੀਆਂ ’ਤੇ ਹੈ ਤੁਸੀਂ ਮਨ, ਨਫ਼ਜ਼ ਸ਼ੈਤਾਨ ਦੀ ਅਵਾਜ਼ ਸੁਣਦੇ ਹੋ ਅਤੇ ਜੋ ਆਤਮਾ ਦੀ ਅਵਾਜ ਆ ਰਹੀ ਹੈ, ਉਸ ਦੀ ਅਵਾਜ਼ ਨੂੰ ਤੁਸੀਂ ਦਬਾਉਂਦੇ ਜਾ ਰਹੇ ਹੋ,

ਇਹ ਵੀ ਪੜ੍ਹੋ : ਪਰਮਾਤਮਾ ਦਾ ਨਾਮ ਸੁੱਖਾਂ ਦਾ ਖ਼ਜ਼ਾਨਾ : Saint Dr MSG

ਯਕੀਨ ਮੰਨੋ, ਜੇਕਰ ਆਦਮੀ ਮਾਲਕ ਨਾਲ ਜੁੜ ਜਾਵੇ ਅਤੇ ਫਿਰ ਬੁਰੇ ਕਰਮ ਦਾ ਪਤਾ ਨਾ ਲੱਗੇ, ਅਸੀਂ ਲਿਖ ਕੇ ਗਾਰੰਟੀ ਦੇ ਸਕਦੇ ਹਾਂ ਕਿ ਉਸ ਦੇ ਅੰਦਰੋਂ ਜ਼ਰੂਰ ਅਵਾਜ਼ ਆਵੇਗੀ ਕਿ ਨਾ ਕਰ ਇਹ ਗੁਨਾਹ ਹੈ, ਨਾ ਕਰ ਇਹ ਪਾਪ ਹੈ, ਫ਼ਿਰ ਵੀ ਤੁਸੀਂ ਕਰੀ ਜਾਓਂ ਤਾਂ ਮਾਲਕ ਕੀ ਕਰੇ ਉਹ ਅਵਾਜ ਆਤਮਾ ਦੀ ਹੁੰਦੀ ਹੈ, ਉਹ ਆਵਾਜ ਰੂਹ ਦੀ ਹੁੰਦੀ ਹੈ ਮਨ ਦੇ ਪਿੱਛੇ ਨਾ ਚੱਲੋ ‘ਮਨ ਦੇਤਾ ਸਭਕੋ ਧੋਖਾ, ਨਾ ਬਾਹਰ ਕਿਸੀ ਨੇ ਦੇਖਾ’, ਕਿ ਮਨ ਹੀ ਹੈ ਜੋ ਲਲਚਾਉਂਦਾ ਰਹਿੰਦਾ ਹੈ, ਉਥੇ ਜਾ, ਇੱਥੇ ਨਹੀਂ ਮਿਲਿਆ ਤਾਂ ਉਥੇ ਜਾ, ਉਥੇ ਨਹੀਂ ਮਿਲਿਆ ਤਾਂ ੳਥੇ ਜਾ ਸਾਰੇ ਧਰਮ ਸਹੀ ਹਨ, ਸਾਰੇ ਸੰਤ, ਪੀਰ-ਪੈਗੰਬਰ ਸਹੀ ਹਨ,

ਸਾਰੇ ਪਾਕ- ਪਵਿੱਤਰ ਗ੍ਰੰਥਾਂ ਦਾ ਇੱਕ-ਇੱਕ ਸ਼ਬਦ ਸਹੀ ਹੈ, ਫਿਰ ਵੀ ਤੈਨੂੰ ਖੁਸ਼ੀਆਂ ਨਹੀਂ ਮਿਲ ਰਹੀਆਂ ਤਾਂ ਤੇਰੇ ’ਚ ਘਾਟ ਹੈ, ਲੱਭਦਾ ਹੈ ਤੂੰ ਪਰਮਾਤਮਾ ’ਚ ਇੱਥੇ ਵਾਲਾ ਸਹੀ ਨਹੀਂ, ਉਥੇ ਵਾਲਾ ਸਹੀ ਹੋਵੇਗਾ, ਉਥੇ ਵਾਲਾ ਸਹੀ ਨਹੀਂ ਉਥੇ ਵਾਲਾ ਸਹੀ ਹੋਵੇਗਾ ਆਪਣੇ ਦਿਮਾਗ ਨੂੰ ਸਹੀ ਕਰ, ਆਪਣੇ ਵਿਚਾਰਾਂ ਨੂੰ ਸ਼ੁੱਧ ਕਰ, ਮਨ ਚੰਗਾ ਤਾ ਕਠੌਈ ’ਚ ਗੰਗਾ ਜੇਕਰ ਵਿਚਾਰ ਸ਼ੁੱਧ ਹਨ, ਵਿਚਾਰ ਪਵਿੱਤਰ ਹਨ, ਤਾਂ ਘਰੋ ਬੈਠਿਆਂ ਵੀ ਉਹ ਮਿਲ ਜਾਵੇਗਾ ਅਸੀਂ ਗਾਰੰਟੀ ਦਿੰਦੇ ਹਨ ਅਤੇ ਜੇ ਮਨ ’ਚ ਪਵਿੱਤਰਤਾ ਨਹੀਂ ਹੈ, ਵਿਚਾਰਾਂ ’ਚ ਪਵਿੱਤਰਤਾ ਨਹੀਂ, ਸਾਰੀ ਦੁਨੀਆ ਘੁੰਮ ਲਓ, ਉਹ ਨਹੀਂ ਮਿਲੇਗਾ, ਨਹੀਂ ਮਿਲੇਗਾ, ਨਹੀਂ ਮਿਲੇਗਾ ਵਿਚਾਰਾਂ ਦਾ ਸ਼ੁੱਧੀਕਰਨ ਕਰਨਾ ਹੈ ਉਹ ਸਾਰਿਆਂ ਅੰਦਰ ਬੈਠਾ ਨਾਮ ਧਿਆਲੇ, ਉਸ ਦਾ ਨਾਮ, ਕਲਮਾ, ਮੈਥਡ ਆਫ਼ ਮੈਡੀਟੇਸ਼ਨ, ਗੁਰੂਮੰਤਰ ਦਾ ਜਾਪ ਤਾਂ ਕਰ ਉਹ ਤੇਰੇ ਅੰਦਰ ਤੋਂ ਮਹਿਸੂਸ਼ ਹੋਵੇਗਾ, ਤੇਰੇ ਅੰਦਰ ਉਹ ਜ਼ਰੂਰ ਦਿਖੇਗਾ ਅਤੇ ਤੇਰੇ ਅੰਦਰ ਜ਼ਰੂਰ ਖਿਆਲ ਦੇਵੇਗਾ ਤਾਂ ਭਾਈ ਮਾਲਕ ਦੀ ਚਰਚਾ ਜਿੰਨੀ ਕਰਦੇ ਜਾਓ, ਓਨੀ ਹੀ ਘੱਟ ਹੈ।

ਤੁਹਾਡੇ ਅੰਦਰ ਹੈ ਉਸ ਮਾਲਕ ਦੀ ਆਵਾਜ਼ (Guru Purnima)

ਪੂਜਨੀਕ ਗੁਰੂ ਜੀ ਨੇ ਫਰਮਾਉਂਦੇ ਕਿ ਉਹ ਤੁਹਾਡੇ ਅੰਦਰ ਆਵਾਜ਼ ਦੇ ਰਿਹਾ ਹੈ ਕਿ ਮੇਰੀ ਆਵਾਜ਼ ਸੁਣ ਲਵੋ, ਤੂੰ ਜਾ ਕੇ ਬਾਹਰ ਆਵਾਜ਼ ਦੇ ਰਿਹਾ ਕਿ ਮੇਰੀ ਸੁਣ ਲਵੋ ਬਹੁਤ ਹੀ ਅਜੀਬੋ-ਗਰੀਬ ਦਸ਼ਾ ਹੋਈ ਪਈ ਹੈ ਇਨਸਾਨ ਦੀ ਅਸੀਂ ਸਰਵ-ਧਰਮ ਦੀ ਗੱਲ ਕਰ ਰਹੇ ਹਾਂ ਸਾਫ਼ ਲਿਖਿਆ ਹੈ ਪਰਮਾਤਮਾ ਦਿਮਾਗ ’ਚ, ਵਿਚਾਰਾਂ ’ਚ ਹੈ ਉਹ, ਦਿਲ ’ਚ ਹੈ ਉਹ ਅਤੇ ਸਰੀਰ ਰੂਪੀ ਮੰਦਰ, ਮਸਜਿਦ, ਗਿਰਜਾਘਰ, ਗੁਰੂਦੁਆਰਾ ’ਚ ਉਹ ਬੈਠਾ ਹੋਇਆ ਹੈ ਅਤੇ ਉਸ ਨੂੰ ਵੱਖ-ਵੱਖ ਆਵਾਜ਼ ਦਿੱਤੀ ਗਈ,

ਹੈ ਤਾਂ ਉਹ ਮਾਲਕ ਦੀ ਆਵਾਜ਼, ਹਿੰਦੂ ਧਰਮ ’ਚ ਧੁਨ, ਸਿੱਖ ਧਰਮ ’ਚ ਅਨਹਦ ਬਾਣੀ ਜਾਂ ਧੁਰ ਕੀ ਬਾਣੀ, ਇਸਲਾਮ ਧਰਮ ’ਚ ਬਾਂਗ-ਏ-ਇਲਾਹੀ, ਕਲਮਾ-ਏ-ਪਾਕ ਅਤੇ ਇਸਾਈ ਧਰਮ ’ਚ ਗੌਡਸ ਐਂਡ ਵਾਈਸ ਜਾਂ ਲਾਈਟ ਐਂਡ ਸਾਉੂਡ, ਭਾਸ਼ਾ ਬਦਲਣ ਨਾਲ ਕੀ ਫਰਕ ਪੈਂਦਾ ਹੈ, ਮਤਲਬ ਇੱਕ ਹੀ ਹੈ ਕਿ ਉਸ ਨੇ ਤੁਹਾਡੇ ਅੰਦਰ ਇੱਕ ਆਵਾਜ਼ ਛੱਡ ਰੱਖੀ ਹੈ, ਜੇਕਰ ਉਸ ਦੇ ਅੰਦਰ ਫਾਲੋ ਕਰੋਗੇ ਤਾਂ ਉਸ ਤੱਕ ਪਹੁੰਚ ਜਾਓਂਗੇ, ਪਰ ਤੁਹਾਡੇ ਕੰਨਾਂ ’ਚ ਕਾਮ ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ, ਮਨ-ਮਾਇਆ, ਚੁਗਲੀ-ਨਿੰਦਾ, ਦੂਸਰਿਆਂ ਦੀ ਟੰਗ ਖਿੱਚਾਈ, ਠੱਗੀ, ਬੇਈਮਾਨੀ ਦੀਆਂ ਮੋਹਰਾਂ ਲੱਗੀਆਂ ਹੋਈਆਂ ਹਨ, ਦੂਸਰੀ ਤਾਂ?ਆਵਾਜ਼ ਸੁਣਾਈ ਦਿੰਦੀ ਹੀ ਨਹੀਂ, ਜੋ ਖੁਦ ਦੇ ਅੰਦਰ ਚੱਲ ਰਹੀ ਹੈ, ਉਸ ਦੇ ਵੱਲ ਤਾਂ?ਨਿਗ੍ਹਾ ਜਾਂਦੀ ਹੀ ਨਹੀਂ। Guru Purnima