ਦ੍ਰਿੜਤਾ ਨਾਲ ਕਰੋ ਬੁਰਾਈਆਂ ਦਾ ਸਾਹਮਣਾ : ਪੂਜਨੀਕ ਗੁਰੂ ਜੀ | Ram Rahim News
ਸਰਸਾ (ਸੱਚ ਕਹੂੰ ਨਿਊਜ਼)। Ram Rahim News: ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮ ਪਿਤਾ ਪਰਮਾਤਮਾ ਹਰ ਜਗ੍ਹਾ, ਹਰ ਸਮੇਂ, ਹਰ ਕਿਸੇ ਦੇ ਅੰਦਰ ਰਹਿੰਦਾ ਹੈ ਕੋਈ ਅਜਿਹੀ ਜਗ੍ਹਾ ਨਹੀਂ ਜਿੱਥੇ ਉਹ ਅੱਲ੍ਹਾ, ਵਾਹਿਗੁਰੂ, ਖੁਦਾ, ਰੱਬ ਨਾ ਹੋਵੇ ਜਿੱਥੋਂ ਤੱਕ ਨਜ਼ਰ ਜਾਂਦੀ ਹੈ ਉਹ ਹੈ ਤੇ ਜਿੱਥੋਂ ਤੱਕ ਨਜ਼ਰ ਨਹੀਂ ਜਾਂਦੀ ਉੱਥੇ ਵੀ ਉਹ ਹੈ ਇਸ ਗੱਲ ਨੂੰ ਕੋਈ ਸਾਧਕ ਜਿੰਨੀ ਛੇਤੀ ਮੰਨ ਲੈਂਦਾ ਹੈ, ਓਨੀ ਛੇਤੀ ਹੀ ਉਹ ਮਾਲਕ ਦੀ ਕਿਰਪਾ ਦਾ ਪਾਤਰ ਬਣ ਜਾਂਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਆਮ ਤੌਰ ’ਤੇ ਇਨਸਾਨ ਸੋਚਦਾ ਹੈ ਕਿ ਮੈਨੂੰ ਕਿਹੜਾ ਕੋਈ ਦੇਖ ਰਿਹਾ ਹੈ। Ram Rahim News
Read This : punjab: ਪੰਜਾਬ ਦੇ ਅਧਿਆਪਕਾਂ ਲਈ ਅਹਿਮ ਖਬਰ, ਜਾਰੀ ਹੋਏ ਨਵੇਂ ਦਿਸ਼ਾ-ਨਿਰਦੇਸ਼, ਵੇਖੋ…
ਜਿੱਥੇ ਮੈਂ ਕੁਝ ਵੀ ਕਰਾਂ, ਕਿਸੇ ਨੂੰ ਕਿਹੜਾ ਪਤਾ ਚੱਲਦਾ ਹੈ, ਇਹ ਹੈ ਕਾਲ ਦਾ ਚੱਕਰਵਿਊ, ਇਹ ਹੈ ਕਾਮਵਾਸਨਾ, ਕ੍ਰੋਧ, ਮੋਹ, ਲੋਭ, ਹੰਕਾਰ, ਮਨ, ਮਾਇਆ ਦਾ ਚੱਕਰ ਇਨਸਾਨ ਇਸ ’ਚ ਉਲਝਿਆ ਰਹਿੰਦਾ ਹੈ ਤਾਂ ਫਿਰ ਨਾ ਤਾਂ ਇਨਸਾਨ ਨੂੰ ਪਰਮਾਤਮਾ ਦੇ ਨੂਰੀ ਸਵਰੂਪ ਦੇ ਦਰਸ਼ਨ ਹੁੰਦੇ ਹਨ ਤੇ ਨਾ ਹੀ ਉਸਦੀ ਕਿਰਪਾ ਦਾ ਪਾਤਰ ਬਣ ਪਾਉਂਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਦੋਂ ਇਨਸਾਨ ਦੇ ਅੰਦਰ ਇਹ ਭਾਵਨਾ ਘਰ ਕਰ ਜਾਂਦੀ ਹੈ ਕਿ ਉਹ ਤਾਂ ਹਰ ਜਗ੍ਹਾ ਹੈ, ਹਰ ਪਲ, ਹਰ ਸਮੇਂ ਸਭ ਦੇਖ ਰਿਹਾ ਹੈ ਤਾਂ ਇਨਸਾਨ ਕਦੇ ਵੀ ਗਲਤ ਕੰਮ ਨਹੀਂ ਕਰਦਾ ਤੇ ਸਿਮਰਨ ਕਰਦੇ ਹੋਏ ਮਾਲਕ ਦੀ ਦਇਆ ਮਿਹਰ ਰਹਿਮਤ ਦੀ ਕਿਰਪਾ ਦਾ ਪਾਤਰ ਛੇਤੀ ਬਣਦਾ ਹੈ।
ਨੂਰੀ ਸਵਰੂਪ ਦੇ ਦਰਸ਼ਨ ਛੇਤੀ ਹੁੰਦੇ ਹਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਨੁੂਰੀ ਸਵਰੂਪ ਦੇ ਦਰਸ਼ਨ ਨਾਲ ਹਿਰਦੇ ’ਚ ਅਸੀਮ ਸ਼ਾਂਤੀ ਭਰ ਜਾਂਦੀ ਹੈ, ਆਤਮ ਵਿਸ਼ਵਾਸ ਵਧ ਜਾਂਦਾ ਹੈ ਜਿਸ ਦੇ ਅੰਦਰ ਸ਼ਾਂਤੀ ਹੁੰਦੀ ਹੈ ਉਹ ਹੀ ਸ਼ਾਂਤ ਮਿਜਾਜ਼ ਰਹਿ ਸਕਦਾ ਹੈ ਜਿਨ੍ਹਾਂ ਦੇ ਅੰਦਰ ਆਤਮਿਕ ਸ਼ਾਂਤੀ ਸੰਤੋਸ਼ ਹੋਵੇਗਾ, ਉਹ ਸਹਿਣ ਕਰੇਗਾ ਤੇ ਜਿਸ ਦੇ ਅੰਦਰ ਸ਼ਹਿਣ ਸ਼ਕਤੀ ਹੈ ਹੀ ਨਹੀਂ, ਆਤਮਿਕ ਕਮਜ਼ੋਰੀ ਆ ਗਈ ਹੈ ਉਹ ਕੋਈ ਵੀ ਗੱਲ ਸਹਿਣ ਨਹੀਂ ਕਰੇਗਾ ਤੇ ਜੋ ਗਲਤ ਕਾਰਜ ਕਰਦੇ ਹਨ ਉਹ ਭੜਕਦੇ ਜ਼ਰੂਰ ਹਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਤੁਸੀਂ ਸਿਰਫ਼ ਇੱਕ ਗੱਲ ਨੂੰ ਮੰਨ ਲਓ ਕਿ ਅੱਲ੍ਹਾ, ਵਾਹਿਗੁਰੂ, ਸਤਿਗੁਰੂ, ਮੌਲਾ ਹਰ ਜਗ੍ਹਾ ਮੌਜ਼ੂਦ ਹੈ।
ਹਰ ਸਮੇਂ, ਹਰ ਪਲ ਨਾਲ ਹੈ ਤਾਂ ਯਕੀਨਨ ਤੁਸੀਂ ਗਲਤ ਕਾਰਜ ਨਹੀਂ ਕਰੋਗੇ ਕਿਉਂਕਿ ਉਸ ਤੋਂ ਪਰਦਾ ਕਿਵੇਂ ਕਰੋਗੇ ਜੋ ਹਰ ਸਮੇਂ ਅੰਦਰ ਰਹਿੰਦਾ ਹੈ ਆਦਮੀ, ਆਦਮੀ ਤੋਂ ਪਰਦਾ ਕਰ ਸਕਦਾ ਹੈ, ਯਾਰ-ਮਿੱਤਰਾਂ ਤੋਂ ਪਰਦਾ ਕਰ ਸਕਦਾ ਹੈ ਪਰ ਪਰਮ ਪਿਤਾ ਪਰਮਾਤਮਾ ਤੋਂ ਪਰਦਾ ਨਹੀਂ ਕਰ ਸਕਦਾ, ਕਿਉਂਕਿ ਉਹ ਹਰ ਸਮੇਂ ਇਨਸਾਨ ਦੇ ਅੰਦਰ ਰਹਿੰਦਾ ਹੈ ਜਿਸ ਦਿਨ ਆਦਮੀ ਇਸ ਗੱਲ ਨੂੰ ਮੰਨ ਲਵੇਗਾ ਤਾਂ ਉਹ ਬੁਰੇ ਕਰਮ ਛੱਡ ਦੇਵੇਗਾ ਆਤਮਾ ਪਵਿੱਤਰ ਹੁੰਦੀ ਜਾਵੇਗੀ, ਮਨ ਹਾਰਦਾ ਜਾਵੇਗਾ ਤੇ ਨੂਰੀ ਸਵਰੂਪ ’ਚ ਫਿਰ ਜੋ ਨਜ਼ਾਰਾ ਆਉਂਦਾ ਹੈ ਉਹ ਪਰਮਾਨੈਂਟ ਰਹਿੰਦਾ ਹੈ ਇਸ ਲਈ ਆਪਣੇ ਅੰਦਰ ਦੇ ਖਿਆਲਾਂ ਨੂੰ ਸਿਮਰਨ, ਸੇਵਾ, ਭਗਤੀ ਨਾਲ ਬਦਲੋ ਸੋਚੋ ਕਿ ਹੁਣ ਮੈਂ ਮਨ ਦੀ ਗੱਲ ਨਹੀਂ ਮੰਨਾਂਗਾ, ਹੁਣ ਮੈਂ ਆਤਮਾ ਦੀ ਗੱਲ ਸੁਣਾਂਗਾ, ਪੀਰ-ਫ਼ਕੀਰ ਦੀ ਗੱਲ ਸੁਣਾਂਗਾ। Ram Rahim News
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਿਰਫ਼ ਇੱਕ ਗੱਲ ਮੰਨ ਲਓ ਕਿ ਮਾਲਕ ਹਰ ਜਗ੍ਹਾ ਹੈ ਤੇ ਜਿੱਥੇ ਮਾਲਕ ਹੋਵੇ ਉੱਥੇ ਬੁਰਾ ਕਰਮ ਨਾ ਕਰਨਾ ਜਿੱਥੇ ਮਾਲਕ ਹੋਵੇ ਉੱਥੇ ਨਾ ਬੁਰਾ ਬੋਲੋ, ਨਾ ਕਿਸੇ ਦਾ ਦਿਲ ਦੁਖਾਓ, ਨਾ ਬਚਨਾਂ ’ਚ ਗਲਤੀ ਕਰੋ, ਨਾ ਕੋਈ ਹੋਰ ਗਲਤੀਆਂ ਕਰੋ ਜਿੱਥੇ ਮਾਲਕ ਨਾ ਹੋਵੇ ਉੱਥੇ ਤੁਸੀਂ ਜੋ ਮਰਜ਼ੀ ਕਰ ਲਓ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਤੁਸੀਂ ਕਹਿੰਦੇ ਹੋ ਕਿ ਇੰਨੇ ਬਚਨ ਕਿਵੇਂ ਮੰਨੀਏ ਬਸ ਇੱਕ ਹੀ ਬਚਨ ਮੰਨ ਲਓ ਜਿੱਥੇ ਮਾਲਕ ਹੈ ਉੱਥੇ ਬੁਰਾ ਕਰਮ ਨਹੀਂ ਕਰਨਾ, ਜਿੱਥੇ ਮਾਲਕ ਨਾ ਹੋਵੇ ਉੱਥੇ ਕਰ ਲੈਣਾ ਜਦੋਂ ਇਹ ਬਚਨ ਯਾਦ ਰੱਖੋਗੇ ਤਾਂ ਦੇਖਣਾ ਤੁਸੀਂ ਕੀ-ਕੀ ਚੰਨ ਚੜ੍ਹਾਉਂਦੇ ਹੋ ਤੁਹਾਨੂੰ ਖੁਦ ਪਤਾ ਚੱਲ ਜਾਵੇਗਾ ਕਿ ਤੁਸੀਂ ਕੀ-ਕੀ ਗੁਲ ਖਿਲਾਉਂਦੇ ਹੋ, ਕਿਹੜੇ-ਕਿਹੜੇ ਬੁਰੇ ਕਰਮ ਕਰਦੇ ਹੋ ਬਸ ਇਹ ਬਚਨ ਮੰਨ ਲਓ ਫਿਰ ਦੇਖੋ ਕਿ ਤੁਸੀਂ ਕਿਵੇਂ ਅੰਦਰੋਂ-ਬਾਹਰੋਂ ਮਾਲਾਮਾਲ ਹੋ ਜਾਓਗੇ, ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ। Ram Rahim News