ਸਾਰੇ ਦੁੱਖ ਦੂਰ ਕਰ ਦਿੰਦੀ ਹੈ ਪਰਮਾਤਮਾ ਦੀ ਯਾਦ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਸੱਚੇ ਦਿਲ ਨਾਲ ਪਰਮਾਤਮਾ ‘ਚ ਧਿਆਨ ਲਗਾਵੇ, ਬਚਨਾਂ ‘ਤੇ ਅਮਲ ਕਰੇ ਤਾਂ ਇਹ ਹੋ ਹੀ ਨਹੀਂ ਸਕਦਾ ਕਿ ਉਸ ਦੇ ਸਾਰੇ ਦੁੱਖ, ਦਰਦ, ਚਿੰਤਾਵਾਂ ਨਾ ਮਿਟਣ ਜੋ ਸੱਚੀ ਸ਼ਰਧਾ ਭਾਵਨਾ ਨਾਲ ਪਰਮਾਤਮਾ ਨੂੰ ਯਾਦ ਕਰਦੇ ਹਨ, ਉਨ੍ਹਾਂ ਦੇ ਸਾਰੇ ਦੁੱਖ, ਦਰਦ, ਚਿੰਤਾਵਾਂ ਮਾਲਕ ਦੂਰ ਕਰ ਦਿੰਦਾ ਹੈ ਹਿਰਦੇ ‘ਚ ਅਜਿਹਾ ਸਰੂਰ ਪੈਦਾ ਹੁੰਦਾ ਹੈ, ਅਜਿਹਾ ਨਸ਼ਾ ਆਉਣ ਲੱਗਦਾ ਹੈ ਜਿਸ ਦੀ ਲਿਖ ਬੋਲ ਕੇ ਕਲਪਨਾ ਨਹੀਂ ਕੀਤੀ ਜਾ ਸਕਦੀ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੇ ਆਪਣੀ ਭਾਵਨਾ, ਵਿਚਾਰਾਂ ਦਾ ਸ਼ੁੱਧੀਕਰਨ ਕਰਨਾ ਹੈ ਟੈਨਸ਼ਨ ਨਹੀਂ ਲੈਣੀ, ਵਿਚਾਰ ਚਲਦੇ ਰਹਿੰਦੇ ਹਨ ਇਨਸਾਨ ਦੇ ਵਿਚਾਰ ਕਦੇ ਵੀ ਸਿਫ਼ਰ ਨਹੀਂ ਹੁੰਦੇ ਗ਼ਲਤ ਤੇ ਚੰਗੇ ਵਿਚਾਰ ਚਲਦੇ ਰਹਿੰਦੇ ਹਨ ਟੈਨਸ਼ਨ ਦੀ ਬਜਾਇ ਸਿਮਰਨ ਕਰੋ ਜਦੋਂ ਵੀ ਬੁਰੇ ਵਿਚਾਰ ਆਉਣ, ਸਿਮਰਨ ਕਰੋ, ਨਾਅਰਾ ਲਾ ਕੇ ਪਾਣੀ ਪੀ ਲਓ ਤਾਂ ਉਹ ਵਿਚਾਰ ਉਥੇ ਤੁਹਾਡੇ ਕਾਬੂ ‘ਚ ਆ ਜਾਣਗੇ, ਜਿਨ੍ਹਾ ਦੇ ਵਿਚਾਰ ਕਾਬੂ ‘ਚ ਹੁੰਦੇ ਹਨ ਉਹੀ ਨਿੱਜਧਾਮ, ਸਚਖੰਡ ਦੇ ਨਜ਼ਾਰੇ ਇਸ ਧਰਤੀ ‘ਤੇ ਰਹਿੰਦੇ ਹੋਏ ਲੈਂਦੇ ਹਨ
ਇਸ ਲਈ ਆਪਣੇ ਵਿਚਾਰਾਂ ਨੂੰ ਕਾਬੂ ਕਰਨ ਲਈ ਲਗਾਤਾਰ ਸਿਮਰਨ ਤੇ ਸੇਵਾ ਕਰੋ, ਵਿਚਾਰਾਂ ਨੂੰ ਕਾਬੂ ਕਰਨ ਦਾ ਹੋਰ ਤਰੀਕਾ ਨਹੀਂ ਹੈ ਤੁਰਦੇ, ਬੈਠ ਕੇ, ਕੰਮ-ਧੰਦਾ ਕਰਦੇ ਹੋਏ ਸਿਮਰਨ ਕਰੋ, ਯਕੀਨਨ ਤੁਹਾਡੇ ਦੁੱਖ, ਦਰਦ, ਗ਼ਮ, ਚਿੰਤਾਵਾਂ ਮਿਟ ਜਾਣਗੀਆਂ ਤੇ ਮਾਲਕ ਦੀ ਦਇਆ ਮਿਹਰ ਦੇ ਕਾਬਲ ਤੁਸੀਂ ਬਣਦੇ ਚਲੇ ਜਾਵੋਗੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.