ਕਿਸਮਤ ਬਦਲ ਦਿੰਦਾ ਐ ਸਿਮਰਨ : ਪੂਜਨੀਕ ਗੁਰੂ ਜੀ

Saing Dr. MSG

ਕਿਸਮਤ ਬਦਲ ਦਿੰਦਾ ਐ ਸਿਮਰਨ : ਪੂਜਨੀਕ ਗੁਰੂ ਜੀ

ਸਰਸਾ, (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਨਾਮ ਸ਼ਬਦ, ਗੁਰਮੰਤਰ, ਮੈਥਡ ਆਫ਼ ਮੈਡੀਟੇਸ਼ਨ ਬਹੁਤ ਭਾਗਾਂ, ਨਸੀਬਾਂ ਨਾਲ ਇਨਸਾਨ ਨੂੰ ਮਿਲਦਾ ਹੈ ਇਸਦੇ ਸਿਮਰਨ ਕਰਨ ਨਾਲ ਭਾਗ ਬਦਲ ਜਾਂਦੇ ਹਨ, ਸਿਮਰਨ ਨਾ ਕਰਨ ‘ਤੇ ਆਪਣੇ ਕਰਮਾਂ ਦਾ ਬੋਝ ਇਨਸਾਨ ਨੂੰ ਚੁੱਕਣਾ ਪੈਂਦਾ ਹੈ ਮਾਲਕ ਦਾ ਨਾਮ ਜਦੋਂ ਇਨਸਾਨ ਨੂੰ ਮਿਲ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਸ ਦਾ ਸਿਮਰਨ ਕਰਨਾ ਅਤੀ ਜ਼ਰੂਰੀ ਹੁੰਦਾ ਹੈ ਜਦੋਂ ਤੱਕ ਤੁਸੀਂ ਸਿਮਰਨ ਨਹੀਂ ਕਰੋਗੇ, ਤੁਹਾਡੀਆਂ ਮਨ-ਇੰਦਰੀਆਂ ਕਾਬੂ ‘ਚ ਨਹੀਂ ਆਉਣਗੀਆਂ ਅਤੇ ਤੁਸੀਂ ਮਨ ਦੇ ਹੱਥੋਂ ਮਜ਼ਬੂਰ ਹੋ ਸਕਦੇ ਹੋ ਇਸ ਲਈ  ਸਿਮਰਨ ਦੇ ਪੱਕੇ ਬਣੋ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੇਕਰ ਤੁਸੀਂ ਲਗਾਤਾਰ ਘੰਟਾ-ਘੰਟਾ ਸਵੇਰੇ-ਸ਼ਾਮ ਸਿਮਰਨ ਕਰਦੇ ਹੋ ਤਾਂ ਤੁਹਾਡੇ ਆਉਣ ਵਾਲੇ ਪਹਾੜ ਵਰਗੇ ਕਰਮ  ਕੰਕਰ ‘ਚ ਬਦਲਦੇ ਹਨ ਅਤੇ ਲਗਾਤਾਰ ਸਿਮਰਨ ਕਰਨ ਨਾਲ ਉਹ ਕੰਕਰ ਦੀ ਚੋਭ ਵੀ ਮਹਿਸੂਸ ਨਹੀਂ ਹੁੰਦੀ ਇਸ ਲਈ ਇਨਸਾਨ ਨੂੰ ਸਿਮਰਨ ਦਾ ਪੱਕਾ ਬਣਨਾ ਚਾਹੀਦਾ ਹੈ ਤੁਸੀਂ ਸਿਮਰਨ ਲਈ ਸਮਾਂ ਨਿਸ਼ਚਿਤ ਕਰੋ ਉਂਝ ਤੁਸੀਂ ਸਵੇਰੇ 2 ਤੋਂ 5 ਵਜੇ ਦੇ ਵਿਚਕਾਰ ਕਦੇ ਵੀ ਜਾਗੋ, ਉਸ ਤੋਂ ਬਾਅਦ ਘੰਟਾ ਸਿਮਰਨ ਕਰੋ ਜੇਕਰ ਅਜਿਹਾ ਸੰਭਵ ਨਹੀਂ ਹੈ ਤਾਂ ਜਦੋਂ ਵੀ ਜਾਗੋ, ਉਦੋਂ ਟਾਈਮ ਫਿਕਸ ਕਰ ਲਓ ਕਿ ਇਹ ਸਮਾਂ ਮਾਲਕ ਨੂੰ ਦੇਣਾ ਹੀ ਦੇਣਾ ਹੈ

ਉਂਝ ਟਾਈਮ ਮਾਲਕ ਨੂੰ ਨਹੀਂ ਦੇਣਾ, ਸਗੋਂ ਉਸੇ ਟਾਈਮ ‘ਚ ਮਾਲਕ ਤੋਂ ਬਹੁਤ ਕੁਝ ਲੈਣਾ ਹੈ ਜਦੋਂ ਤੱਕ ਤੁਸੀਂ ਟਾਈਮ ਫਿਕਸ ਨਹੀਂ ਕਰਦੇ, ਉਦੋਂ ਤੱਕ ਤੁਸੀਂ ਸਿਮਰਨ ਨਹੀਂ ਕਰ ਸਕੋਗੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ  ਕਿ ਜਦੋਂ ਤੁਸੀਂ ਸਿਮਰਨ ‘ਤੇ ਬੈਠੋਗੇ ਤਾਂ ਕੁਝ ਸਮੇਂ ਤੱਕ ਤੁਹਾਡਾ ਧਿਆਨ ਨਹੀਂ ਜੰਮੇਗਾ ਤੁਹਾਨੂੰ ਉਬਾਸੀਆਂ ਆਉਣਗੀਆਂ, ਕਦੇ ਖਾਜ-ਖੁਜਲੀ ਹੋ ਜਾਵੇਗੀ, ਕਦੇ ਧਿਆਨ ਇੱਧਰ-ਉੱਧਰ ਚਲਾ ਜਾਵੇਗਾ, ਪਰ ਤੁਸੀਂ ਫਿਰ ਵੀ ਸਿਮਰਨ ਕਰਨਾ ਨਹੀਂ ਛੱਡਣਾ,  ਕਿਉਂਕਿ ਇਸ ਕਲਿਯੁਗ ‘ਚ ਤੁਸੀਂ ਜਿੰਨਾ ਵੀ ਸਿਮਰਨ ਕਰ ਲਿਆ, ਉਸ ਦਾ ਫਲ ਮਿਲਣਾ ਹੀ ਮਿਲਣਾ ਹੈ ਇਸ ਲਈ ਤੁਸੀਂ ਸਿਮਰਨ ਕਰਨਾ ਨਾ ਛੱਡੋ, ਆਪਣੇ-ਆਪ ਮਨ ਆਪਣੀਆਂ ਆਦਤਾਂ ਛੱਡ ਦੇਵੇਗਾ ਸ਼ੁਰੂ-ਸ਼ੁਰੂ ‘ਚ ਉਹ ਅੜਚਨਾਂ ਪੈਦਾ ਕਰਦਾ ਹੀ ਕਰਦਾ ਹੈ, ਬਹੁਤ ਲੋਕ ਉਨ੍ਹਾਂ ਅੜਚਨਾਂ ‘ਚ ਅੜ ਕੇ ਸਿਮਰਨ ਕਰਨਾ ਛੱਡ ਦਿੰਦੇ ਹਨ,

ਪਰ ਕੁਝ ਅਜਿਹੇ ਲੋਕ ਵੀ ਹੁੰਦੇ ਹਨ ਜੋ ਅੜਚਨਾਂ ਦੀ ਪਰਵਾਹ ਨਹੀਂ ਕਰਦੇ ਅਤੇ ਸਿਮਰਨ ‘ਤੇ ਲੱਗੇ ਰਹਿੰਦੇ ਹਨ, ਤਾਂ ਫਿਰ ਉਨ੍ਹਾਂ ਦਾ ਮਨ ਉਨ੍ਹਾਂ ਨੂੰ ਤੰਗ ਕਰਨਾ ਬੰਦ ਕਰ ਦਿੰਦਾ ਹੈ ਆਪ ਜੀ ਫ਼ਰਮਾਉਂਦੇ ਹਨ ਕਿ  ਹਰ ਕੋਈ, ਚਾਹੇ ਤਿਆਗੀ ਹੈ ਜਾਂ ਗ੍ਰਹਿਸਥੀ ਸਭ ਲਈ ਇਸ ਕਲਿਯੁਗ ‘ਚ ਸਿਮਰਨ ਕਰਨਾ ਅਤੀ ਜ਼ਰੂਰੀ ਹੈ ਬਿਨਾ ਸਿਮਰਨ ਦੇ ਖੁਸ਼ੀਆਂ ਨਹੀਂ ਮਿਲਦੀਆਂ, ਤੁਸੀਂ ਮਾਲਕ ਦੀ ਦਇਆ-ਮਿਹਰ ਦੇ ਕਾਬਲ ਨਹੀਂਂ ਬਣੋਗੇ ਅਤੇ ਜਿਉਂਦੇ-ਜੀਅ ਗਮ, ਦੁੱਖ, ਦਰਦ, ਚਿੰਤਾ, ਪ੍ਰੇਸ਼ਾਨੀਆਂ ਤੋਂ ਮੁਕਤ ਨਹੀਂ ਹੋਵੋਗੇ ਅਤੇ ਮਰਨ ਉਪਰੰਤ ਆਵਾਗਮਨ ਤੋਂ ਮੁਕਤੀ ਨਹੀਂ ਮਿਲੇਗੀ ਇਸ ਲਈ ਸਿਮਰਨ ਦਾ ਟਾਈਮ ਨਿਸ਼ਚਿਤ ਕਰੋ ਜਿਵੇਂ ਅੱਜ-ਕੱਲ੍ਹ ਬੱਚੇ ਸੀਰੀਅਲ ਦੇਖਦੇ ਹਨ, ਟੀਵੀ ਦੇਖਦੇ ਹਨ, ਮਜਾਲ ਹੈ ਕਿ ਇਸ ਟਾਈਮ ‘ਚ ਇੱਕ ਮਿੰਟ ਵੀ ਇੱਧਰ-ਉੱਧਰ ਹੋ ਜਾਣ ਇਸ ਤਰ੍ਹਾਂ ਤੁਸੀਂ ਫਿਕਸ ਕਰ ਲਓ, ਸਿਮਰਨ ਦੀ ਵੀ ਐਨੀ ਚਿੰਤਾ ਹੋਵੇ ਕਿ ਇੱਕ ਮਿੰਟ ਵੀ ਇੱਧਰ-ਉੱਧਰ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਜੇਕਰ ਸਿਮਰਨ ਕਰੋਗੇ ਤਾਂ ਮਾਲਕ ਦੀ ਦਇਆ-ਮਿਹਰ, ਰਹਿਮਤ ਮੋਹਲੇਧਾਰ ਜ਼ਰੂਰ ਬਰਸੇਗੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ