ਖ਼ੁਦਮੁਖਤਿਆਰੀ ਨਾਲ ਨੇਕ ਕਰਮ ਬਣਾਓ : ਪੂਜਨੀਕ ਗੁਰੂ ਜੀ

Saint Dr MSG

ਖ਼ੁਦਮੁਖਤਿਆਰੀ ਨਾਲ ਨੇਕ ਕਰਮ ਬਣਾਓ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ  ਅੱਜ ਦੇ ਦੌਰ ‘ਚ ਇਨਸਾਨ ਦੇ ਅੰਦਰੋਂ ਇਨਸਾਨੀਅਤ ਅਲੋਪ ਹੋ ਗਈ ਹੈ ਇਨਸਾਨ ਕਾਮ-ਵਾਸਨਾ, ਕਰੋਧ, ਲੋਭ, ਮੋਹ, ਹੰਕਾਰ,ਮਨ-ਮਾਇਆ ਦਾ ਗੁਲਾਮ ਬਣ ਗਿਆ ਹੈ ਵਿਸ਼ੇ-ਵਿਕਾਰਾਂ ਤੋਂ ਇਲਾਵਾ ਦਿਮਾਗ ‘ਚ ਕੋਈ ਹੋਰ ਗੱਲ ਚੱਲਦੀ ਹੀ ਨਹੀਂ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਦੀਆਂ ਗੱਲਾਂ ਦੂਰ ਹੁੰਦੀਆਂ ਜਾ ਰਹੀਆਂ ਹਨ ਜਿਨ੍ਹਾਂ ਦੇ ਦਿਲੋ-ਦਿਮਾਗ ‘ਚ ਅੱਲ੍ਹਾ-ਰਾਮ ਦੀਆਂ ਗੱਲਾਂ ਚਲਦੀਆਂ ਹਨ,ਉਨ੍ਹਾਂ ‘ਤੇ ਮਾਲਕ ਦੀ ਕਿਰਪਾ ਹੈ ਅਤੇ ਸ਼ਾਇਦ ਇਸ ਵਜ੍ਹਾ ਨਾਲ ਉਹ ਮਾਲਕ ਦੀ ਕਿਰਪਾ ਨਾਲ ਜੁੜੇ ਹਨ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਕੀ ਆਦਮੀ ਖੁਦਮੁਖ਼ਤਿਆਰੀ ਨਾਲ ਮਾਲਕ ਨਾਲ ਜੁੜ ਸਕਦਾ ਹੈ ਸਿਮਰਨ ਕਰਕੇ ਮਾਲਕ ਦੀ ਕਿਰਪਾ ਨੂੰ ਪ੍ਰਾਪਤ ਕਰ ਸਕਦਾ ਹੈ, ਪਰ ਕਈ ਵਾਰ ਸੰਚਿਤ ਕਰਮ ਤੇ ਸੰਸਕਾਰ ਹੁੰਦੇ ਹਨ, ਜਿਸ ਨਾਲ ਲੋਕ ਬੜੀ ਜਲਦੀ ਮਾਲਕ ਦੇ ਰਹਿਮੋ-ਕਰਮ ਨਾਲ ਜੁੜ ਜਾਂਦੇ ਹਨ, ਸੇਵਾ ਨਾਲ ਜੁੜ ਜਾਂਦੇ ਹਨ ਤੇ ਜ਼ਿੰਦਗੀ ‘ਚ ਬਹਾਰਾਂ ਆ ਜਾਂਦੀਆਂ ਹਨ ਨਹੀਂ ਤਾਂ, ਇਸ ਦੁਨੀਆ ਤੋਂ ਨਿਕਲਣਾ ਬੜਾ ਹੀ ਮੁਸ਼ਕਲ ਹੈ

ਜਿਵੇਂ ਸਮੁੰਦਰ ‘ਚ ਸੂਈ, ਉਸੇ ਤਰ੍ਹਾਂ ਦੁਨੀਆਂ ‘ਚ ਅੱਜ ਲੋਕ ਗੁਆਚੇ ਹੋਏ ਹਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅੱਜ ਕੱਲ੍ਹ ਲੋਕਾਂ ਦੀ ਇਹ ਸੋਚ ਬਣ ਗਈ ਹੈ ਕਿ ਹੋਰਾਂ ਨੂੰ ਆਪਣੇ ਲਈ, ਆਪਣੇ ਬੱਚਿਆਂ ਲਈ ਬੁੱਧੂ ਬਣਾਓ ਬਿਲਕੁਲ ਜਿਵੇਂ ਸਮੁੰਦਰ ‘ਚੋਂ ਸੂਈ ਕੱਢਣਾ ਮੁਸ਼ਕਲ ਹੈ, ਉਸੇ ਤਰ੍ਹਾਂ ਅੱਜ ਦਾ ਇਨਸਾਨ ਦੁਨੀਆਦਾਰੀ, ਕਾਮ-ਵਾਸਨਾ, ਕਰੋਧ, ਲੋਭ, ਮੋਹ, ਹੰਕਾਰ, ਮਨ-ਮਾਇਆ ‘ਚ ਬੁਰੀ ਤਰ੍ਹਾਂ ਗੁਆਚ ਗਿਆ ਹੈ ਇਸ ‘ਚੋਂ ਨਿਕਲਣ ਦਾ ਇੱਕੋ-ਇੱਕ ਉਪਾਅ ਹੈ ਪਰਮਾਤਮਾ ਦਾ ਨਾਮ ਸਤਿਸੰਗ ਸੁਣੋ, ਰਾਮ-ਨਾਮ ਦਾ ਜਾਪ ਕਰੋ, ਤਾਂ ਜ਼ਰੂਰ ਬੁਰਾਈਆਂ ਤੋਂ ਨਿਕਲ ਕੇ ਇਨਸਾਨ ਮਾਲਕ ਦੀ ਕਿਰਪਾ, ਦਇਆ-ਮਿਹਰ, ਰਹਿਮਤ ਦੇ ਕਾਬਲ ਬਣ ਸਕਦਾ ਹੈ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅੱਜ ਲੋਕ ਅੱਲ੍ਹਾ, ਮਾਲਕ, ਰਾਮ ਨੂੰ ਕੁਝ ਵੀ ਨਹੀਂ ਸਮਝਦੇ ਆਪਣੀ ਖੁਦਗਰਜ਼ੀ, ਆਪਣਾ ਕੰਮ-ਧੰਦਾ, ਉਸੇ ‘ਚ ਗੁਆਚ ਕੇ ਇਨਸਾਨ ਮਾਲਕ ਤੋਂ ਦੂਰ ਹੋ ਗਿਆ ਹੈ ਸੰਤ ਇਹ ਨਹੀਂ ਕਹਿੰਦੇ ਕਿ ਕੰਮ-ਧੰਦਾ ਨਾ ਕਰੋ, ਸਗੋਂ ਕੰਮ ਧੰਦਾ ਕਰੋ ਪਰ ਜਿਉਣ ਲਈ ਕਮਾਓ, ਜੇਕਰ ਕਮਾਉਣ ਲਈ ਜੀਣ ਲੱਗ ਗਏ, ਤਾਂ ਮਸ਼ੀਨ ਬਣ ਜਾਵੋਗੇ

ਸਾਰੇ ਧਰਮਾਂ ‘ਚ ਲਿਖਿਆ ਹੈ ਕਿ ਅਸੀਂ ਜਿਉਣ ਲਈ ਕਮਾਉਣਾ ਹੈ ਭਾਵ ਮਿਹਨਤ, ਸਖ਼ਤ ਮਿਹਨਤ, ਹੱਕ-ਹਲਾਲ ਦੀ ਕਮਾਈ ਕਰਨੀ ਹੈ ਅਸੀਂ ਆਪਣੇ ਫਰਜ਼, ਕਰਤੱਵ ਦਾ ਨਿਰਵਾਹ ਕਰਨਾ ਹੈ ਜੋ ਬੱਚੇ ਹਨ, ਸਰੀਰ ਹੈ, ਪਰਿਵਾਰ ਹੈ ਉਨ੍ਹਾਂ ਦਾ ਪਾਲਣ-ਪੋਸ਼ਣ ਤਾਂ ਕਰਨਾ ਹੀ ਕਰਨਾ ਹੈ, ਪਰ ਉਨ੍ਹਾਂ ‘ਚ ਇੰਨਾ ਵੀ ਨਾ ਫਸ ਜਾਓ ਕਿ ਉਸ ਤੋਂ ਇਲਾਵਾ ਕੁਝ ਨਜ਼ਰ ਹੀ ਨਾ ਆਏ ਕਿ ਦਿਨ-ਰਾਤ, ਸੌਂਦੇ-ਜਾਗਦੇ ਇਹੀ ਸੋਚਦੇ ਰਹੋ ਕਿ ਇਸ ਨੂੰ ਲੁੱਟੋ, ਉਸ ਨੂੰ ਲੁੱਟੋ, ਉਸ ਨੂੰ ਬਰਬਾਦ ਕਰ ਦਿਓ, ਉਸ ਦਾ ਹੱਕ ਮਾਰ ਕੇ ਖਾਓ, ਉਸ ਨੂੰ ਚੈਨ ਨਾਲ ਜਿਉਣ ਨਾ ਦਿਓ, ਇਸ ਨੂੰ ਦਬਾਅ ਕੇ ਰੱਖੋ, ਬਲੈਕਮੇਲਿੰਗ ਕਰੋ, ਆਦਿ-ਆਦਿ, ਇਹ ਕਿਸੇ ਧਰਮ ‘ਚ ਲਿਖਿਆ ਹੋਇਆ ਨਹੀਂ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਸੰਤੁਸ਼ਟ ਰਹਿਣਾ ਚਾਹੀਦਾ ਹੈ, ਸੰਤੋਸ਼ ਧਨ ਸਭ ਤੋਂ ਵੱਡਾ ਧਨ ਹੈ, ਜਿਸ ਦੇ ਅੰਦਰ ਸੰਤੁਸ਼ਟੀ ਹੁੰਦੀ ਹੈ, ਉਹ ਦੁਨੀਆਂ ‘ਚ ਸਭ ਤੋਂ ਸੁਖੀ ਹੁੰਦੇ ਹਨ ਜੋ ਕੋਲ ਹੈ, ਉਸ ਦਾ ਆਨੰਦ ਲਓ, ਅਤੇ ਜੋ ਕੋਲ ਨਹੀਂ, ਉਸ ਲਈ ਮਿਹਨਤ ਕਰੋ, ਟੈਨਸ਼ਨ ਨਾ ਲਓ, ਇਸੇ ਦਾ ਨਾਂਅ ਸੰਤੁਸ਼ਟੀ ਹੈ ਅਜਿਹੇ ਲੋਕਾਂ ਨੂੰ ਅਸੀਂ ਦੇਖਿਆ ਹੈ ਅਤੇ ਹੁਣ ਵੀ ਦੇਖਦੇ ਹਾਂ ਉਹ ਮਿਹਨਤ ਕਰਦੇ ਹਨ, ਜੋ ਮਿਲ ਗਿਆ ਖਾਂਦੇ ਹਨ, ਦੂਜਿਆਂ ਨੂੰ ਵੀ ਖਵਾਉਂਦੇ ਹਨ, ਪਰਮਾਰਥ ਵੀ ਕਰਦੇ ਹਨ, ਬਿਨਾ ਟੈਨਸ਼ਨ ਦੇ ਅੱਗੇ ਵਧਦੇ ਚਲੇ ਜਾਂਦੇ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here