ਅਨਮੋਲ ਬਚਨ : ਮਨੁੱਖੀ ਜਨਮ ਦਾ ਲਾਭ ਉਠਾਓ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਨੁੱਖ ਜਨਮ ਸਰਵੋਤਮ ਜਨਮ ਹੈ ਇਸ ਜਨਮ ‘ਚ ਜੀਵ-ਆਤਮਾ ਪਰਮਾਨੰਦ ਦੀ ਹੱਕਦਾਰ ਹੁੰਦੀ ਹੈ ਅਤੇ ਉਹ ਪਲ ਜਾਂ ਪਲ ਭਰ ਲਈ ਨਹੀਂ, ਸਗੋਂ ਸਥਾਈ ਪਰਮਾਨੰਦ ਪ੍ਰਾਪਤ ਕਰ ਸਕਦੀ ਹੈ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਆਪਣੇ ਮਨੁੱਖੀ ਜਨਮ ਨੂੰ ਉਸ ਅਨੰਦ, ਪਰਮਾਨੰਦ ਤੋਂ ਬਿਨਾਂ ਗੁਜ਼ਾਰ ਰਿਹਾ ਹੈ ਤਾਂ ਇੱਕ ਤਰ੍ਹਾਂ ਨਾਲ ਬਰਬਾਦ ਹੋ ਰਿਹਾ ਹੈ ਅਤੇ ਸਮੁੰਦਰ ਦੇ ਕਿਨਾਰੇ ਹੁੰਦੇ ਹੋਏ ਵੀ ਪਿਆਸਾ ਹੈ, ਕਿਉਂਕਿ ਮਨੁੱਖੀ ਸਰੀਰ ਅਜਿਹਾ ਕਿਨਾਰਾ ਮਿਲ ਗਿਆ ਜੋ ਅੱਲ੍ਹਾ, ਵਾਹਿਗੁਰੂ, ਰਾਮ ਰੂਪੀ ਸਮੁੰਦਰ ਨੂੰ ਆਤਮਾ ਦੇ ਨੇੜੇ ਲੈ ਆਇਆ ਹੈ ਤੁਸੀਂ ਸਿਮਰਨ ਕਰੋ, ਤਾਂਕਿ ਜਨਮਾਂ-ਜਨਮਾਂ ਦੇ ਪਾਪ ਕੱਟੇ ਜਾਣ, ਆਵਾਗਮਨ ਤੋਂ ਨਿਜਾਤ ਮਿਲ ਜਾਵੇ ਅਤੇ ਤੁਸੀਂ ਮਾਲਕ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣ ਜਾਓ ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਤੁਸੀਂ ਕਿਉਂ ਪਲ-ਪਲ ਗ਼ਮ, ਚਿੰਤਾ, ਟੈਨਸ਼ਨ ‘ਚ ਜ਼ਿੰਦਗੀ ਗੁਜ਼ਾਰਦੇ ਹੋ?
ਸਮੇਂ ਨੂੰ ਕਿਉਂ ਬਰਬਾਦ ਕਰ ਰਹੇ ਹੋ? ਇਨਸਾਨ ਗ਼ਮ, ਦੁੱਖ-ਦਰਦ ‘ਚ ਮਰ ਜਾਂਦਾ ਹੈ ਅਤੇ ਜਦੋਂ ਸੁਖ ਮਿਲਦਾ ਹੈ ਤਾਂ ਕੁਝ ਰਾਹਤ ਮਿਲਦੀ ਹੈ ਤਾਂ ਕਿਉਂ ਨਾ ਇਹ ਰੋਜ਼-ਰੋਜ਼ ਦਾ ਮਰਨਾ, ਗ਼ਮ, ਚਿੰਤਾ, ਪਰੇਸ਼ਾਨੀਆਂ ‘ਚ ਤੜਫ਼ਣਾ ਖਤਮ ਕਰ ਲਿਆ ਜਾਵੇ ਕੀ ਅਜਿਹਾ ਸੰਭਵ ਹੈ ਕਿ ਲਗਾਤਾਰ ਪਰਮਾਨੰਦ, ਲੱਜਤ, ਖੁਸ਼ੀਆਂ ਮਿਲਣ?
ਗ਼ਮ, ਚਿੰਤਾ ਨਾ ਹੋਵੇ ਅਜਿਹੀ ਜ਼ਿੰਦਗੀ ਹੋਵੇ ਜਿਸ ‘ਚ ਬਹਾਰ ਹੋਵੇ, ਪਤਝੜ ਨਾ ਹੋਵੇ, ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਹੋਣ ਅਤੇ ਕੋਈ ਗ਼ਮ, ਚਿੰਤਾ ਨਾ ਘੇਰੇ ਅਜਿਹੀ ਜ਼ਿੰਦਗੀ ਸੰਭਵ ਹੈ ਜੇਕਰ ਲਗਾਤਾਰ ਅਮਲ ਕੀਤਾ ਜਾਵੇ ਅਤੇ ਸੇਵਾ-ਸਿਮਰਨ ‘ਤੇ ਧਿਆਨ ਦਿੱਤਾ ਜਾਵੇ ਮਿਹਨਤ, ਹੱਕ-ਹਲਾਲ ਦੀ ਰੋਜ਼ੀ-ਰੋਟੀ ਖਾਧੀ ਜਾਵੇ, ਕਿਸੇ ਦੇ ਕੰਮ ‘ਚ ਦਖ਼ਲ ਅੰਦਾਜ਼ੀ ਨਾ ਕੀਤੀ ਜਾਵੇ ਤੁਸੀਂ ਆਪਣਾ ਨੇਕ ਕੰਮ ਕਰਦੇ ਰਹੋ ਸਾਰਿਆਂ ਦਾ ਭਲਾ ਕਰੋ, ਸਿਮਰਨ ਕਰੋ, ਭਲਾ ਸੋਚੋ ਤਾਂ ਯਕੀਨ ਮੰਨੋ ਤੁਹਾਡਾ ਆਉਣ ਵਾਲਾ ਸਮਾਂ ਬਹੁਤ ਹੀ ਸੁਖਦਾਈ ਬਣ ਜਾਵੇਗਾ, ਬੜੀ ਹੀ ਸ਼ਾਂਤੀ ਲੈ ਕੇ ਆਵੇਗਾ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਪਤਾ ਨਹੀਂ ਤੁਸੀਂ ਕਿੰਨੀ ਜ਼ਿੰਦਗੀ ਗੰਦਗੀ ‘ਚ ਗੁਜ਼ਾਰ ਦਿੱਤੀ ਪਰ ਹੁਣ ਸੇਵਾ-ਸਿਮਰਨ ਕਰ ਲਓ ਤੁਸੀਂ ਜ਼ਿੰਦਗੀ ‘ਚ ਬੁਰੇ-ਬੁਰੇ ਕਰਮ ਕੀਤੇ, ਬੁਰੇ ਕਰਮਾਂ ਦੇ ਚੱਕਰ ‘ਚ ਫਸੇ ਰਹੇ ਤੁਸੀਂ ਆਪਣੇ ਉਨ੍ਹਾਂ ਬੁਰੇ ਕਰਮਾਂ ਤੋਂ ਨਿਜਾਤ ਹਾਸਲ ਕਰੋ ਤਾਂ ਉਸ ਮਾਲਕ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣ ਜਾਓਗੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ