ਸ਼ਰਧਾ ਭਾਵਨਾ ਅਨੁਸਾਰ ਵਰ੍ਹਦਾ ਹੈ ਰਹਿਮੋ-ਕਰਮ : ਪੂਜਨੀਕ ਗੁਰੂ ਜੀ

Saint Dr. MSG
Saint Dr. MSG

ਸ਼ਰਧਾ ਭਾਵਨਾ ਅਨੁਸਾਰ ਵਰ੍ਹਦਾ ਹੈ ਰਹਿਮੋ-ਕਰਮ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦੀ ਰਹਿਮਤ, ਉਸ ਦੀ ਕਿਰਪਾ-ਦ੍ਰਿਸ਼ਟੀ ਹਰ ਸਮੇਂ, ਹਰ ਪਲ ਮੋਹਲੇਧਾਰ ਵਰਸਦੀ ਹੈ, ਜਿਹੋ ਜਿਹਾ ਕਿਸੇ ਦਾ ਭਾਂਡਾ ਹੁੰਦਾ ਹੈ, ਉਸੇ ਤਰ੍ਹਾਂ ਹੀ ਰਹਿਮਤ ਉਸ ‘ਚ ਸਮਾ ਜਾਂਦੀ ਹੈ ਜਿਹੋ ਜਿਹੀ ਕਿਸੇ ਦੀ ਸ਼ਰਧਾ, ਭਾਵਨਾ ਹੁੰਦੀ ਹੈ, ਉਹੋ ਜਿਹਾ ਹੀ ਰਹਿਮੋ-ਕਰਮ ਉਸ ਦੀ ਝੋਲੀ ‘ਚ ਆਉਂਦਾ ਹੈ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ  ਕਿ ਕਿਤੇ ਵੀ ਬਰਸਾਤ ਹੋ ਰਹੀ ਹੋਵੇ, ਉਸ ‘ਚ ਬਾਕੀ  ਸਾਰੇ ਆਪਣੇ-ਆਪਣੇ ਘੜੇ ਭਰ ਲੈਂਦੇ ਹਨ, ਪਰ ਵਿਚਕਾਰੋਂ ਕੋਈ ਆਪਣਾ ਘੜਾ ਮੂਧਾ ਰੱਖ ਦੇਵੇ ਤਾਂ  ਉਹ ਖਾਲੀ ਰਹਿ ਜਾਂਦਾ ਹੈ ਉਸੇ ਤਰ੍ਹਾਂ ਮਾਲਕ ਦਾ ਰਹਿਮੋ-ਕਰਮ ਮੋਹਲੇਧਾਰ ਹਰ ਜਗ੍ਹਾ ਵਰ੍ਹ ਰਿਹਾ ਹੈ ਅੱਗੇ ਇਨਸਾਨ ਦੀ ਸੋਚ ਹੈ, ਸ਼ਰਧਾ ਜਾਂ ਯਕੀਨ ‘ਤੇ ਨਿਰਭਰ ਕਰਦਾ ਹੈ,

ਕਿਉਂਕਿ ਮਾਲਕ ਦੇ ਸਾਹਮਣੇ ਨਾਟਕਬਾਜ਼ੀ ਨਹੀਂ ਚਲਦੀ ਇਹ ਨਹੀਂ ਹੁੰਦਾ ਕਿ ਬਾਹਰੋਂ ਤੁਸੀਂ ਕੁਝ ਨਜ਼ਰ ਆਓ, ਤੇ ਕੁਝ ਹੋਰ ਹੀ ਕਰਦੇ  ਫਿਰੋ ਮਾਲਕ ਨੂੰ ਹਰ ਪਲ, ਹਰ ਜਗ੍ਹਾ ਪਤਾ ਹੈ ਕਿ ਤੁਸੀਂ ਕੀ ਕਰ ਰਹੇ ਹੋ ਇਸ ਲਈ ਗ਼ਲਤ ਕਰਮ ਨਾ ਕਰੋ ਮਾਲਕ ਦੇ ਮੁਰੀਦ ਬਣਨਾ ਹੈ ਤਾਂ ਨੇਕੀ-ਭਲਾਈ ਕਰੋ ਤੇ ਸਾਰਿਆਂ ਦਾ ਭਲਾ ਮੰਗੋ ਭਲਾ ਕਰਦਿਆਂ ਅੱਗੇ ਵਧੋਗੇ ਤਾਂ ਜ਼ਰੂਰ ਮਾਲਕ ਦਾ ਰਹਿਮੋ-ਕਰਮ ਵਰ੍ਹੇਗਾ ਆਪ ਜੀ ਨੇ ਫ਼ਰਮਾਇਆ ਕਿ ਇਨਸਾਨ ਮਾਲਕ ਦੀ ਰਹਿਮਤ ਨੂੰ ਇੱਕ ਵਾਰ ਪ੍ਰਾਪਤ ਕਰ ਲਵੇ ਤਾਂ ਉਸ ਨੂੰ ਬੇਇੰਤਹਾ ਖੁਸ਼ੀਆਂ ਮਿਲਦੀਆਂ ਹਨ ਗ਼ਮ, ਦੁੱਖ, ਦਰਦ ਚਿੰਤਾ, ਪਰੇਸ਼ਾਨੀਆਂ ਮਿਟ ਜਾਂਦੀਆਂ ਹਨ ਇਸ ਲਈ ਤੁਸੀਂ ਬਚਨਾਂ ‘ਤੇ ਰਹਿੰਦਿਆਂ ਸਿਮਰਨ ਕਰਿਆ ਕਰੋ ਤਾਂਕਿ ਜੋ ਵੀ ਕੰਡੇ ਤੁਹਾਡੇ ਰਾਹਾਂ ‘ਚ ਆਉਂਦੇ ਹਨ,

ਉਹ  ਮਖਮਲ ਬਣ ਜਾਣ ਤੁਸੀਂ ਨਿਯਮ ਬਣਾ ਕੇ ਸਵੇਰੇ-ਸ਼ਾਮ ਲਗਾਤਾਰ ਨਾਮ ਦਾ ਸਿਮਰਨ ਕਰੋ ਜਿਸ ਤਰ੍ਹਾਂ ਤੁਸੀਂ ਹਰ ਰੋਜ਼ ਖਾਣਾ ਖਾਂਦੇ ਹੋ, ਚਾਹ, ਦੁੱਧ, ਪਾਣੀ ਲੈਂਦੇ ਹੋ, ਉਸੇ ਤਰ੍ਹਾਂ ਪਰਮਾਤਮਾ ਦਾ ਨਾਮ ਵੀ ਲੈਣਾ ਸ਼ੁਰੂ ਕਰੋ ਜਿਵੇਂ ਤੁਸੀਂ ਖਾਣ-ਪੀਣ ਬਿਨਾਂ ਨਹੀਂ ਰਹਿੰਦੇ, ਉਸੇ ਤਰ੍ਹਾਂ ਸਾਰੀ ਉਮਰ ਲਈ ਤੁਸੀਂ ਸੋਚ ਲਓ ਕਿ ਮੈਂ ਸਿਮਰਨ ਦੇ ਬਿਨਾਂ ਨਹੀਂ ਰਹਾਂਗਾ ਤਾਂ ਹੋ ਸਕਦਾ ਹੈ ਕਿ ਕੁਝ ਦਿਨਾਂ ‘ਚ ਨਜ਼ਾਰੇ  ਮਿਲਣੇ ਸ਼ੁਰੂ ਹੋ ਜਾਣ ਜਾਂ ਹੱਥੋ-ਹੱਥ ਨਜ਼ਾਰੇ ਮਿਲ ਜਾਣ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਨਸਾਨ ਨੂੰ ਨੈਗਟਿਵ ਨਹੀਂ ਸੋਚਣਾ ਚਾਹੀਦਾ ਖੁਦ ਦਾ ਬੁਰਾ ਸੋਚਣ ਨਾਲ ਉਸ ਦਾ ਖੁਦ ਦਾ ਬੁਰਾ ਹੁੰਦਾ ਰਹਿੰਦਾ ਹੈ ਤੇ ਦੂਜੇ ਦਾ ਬੁਰਾ ਸੋਚਣ ਨਾਲ ਕਿਸੇ  ਦਾ ਬੁਰਾ ਨਹੀਂ ਹੁੰਦਾ ਇਸ ਲਈ ਚੰਗਾ, ਭਲਾ ਸੋਚੋ, ਹਮੇਸ਼ਾ ਮਾਲਕ ਤੋਂ ਮਾਲਕ ਨੂੰ ਮੰਗੋ ਭਲੇ ਕਰਮ ਕਰੋ ਤਾਂ ਉਸ ਦੀ ਵਰ੍ਹਦੀ ਹੋਈ ਮੋਹਲੇਧਾਰ ਬਰਸਾਤ ਤੁਹਾਡੇ ਦਿਲੋ-ਦਿਮਾਗ ‘ਚ ਵੀ ਛਾਵੇਗੀ ਤੇ ਤੁਹਾਨੂੰ ਪਰਮਾਨੰਦ ਨਾਲ ਇੱਕ ਦਿਨ ਜ਼ਰੂਰ ਮਿਲਾ ਦੇਵੇਗੀ

ਆਪ ਜੀ ਨੇ ਫ਼ਰਮਾਇਆ ਕਿ ਇਨਸਾਨ ਨੂੰ ਸੰਤਾਂ ਦੀਆਂ ਗੱਲਾਂ ਨੂੰ ਇੰਝ ਹੀ ਨਹੀਂ ਲੈਣਾ ਚਾਹੀਦਾ ਜੇਕਰ ਤੁਹਾਡੇ ਅੰਦਰ ਕਮੀਆਂ ਹਨ ਤਾਂ ਸੰਤਾਂ ਦੇ ਬਚਨ ਸੁਣ ਕੇ ਉਨ੍ਹਾਂ ਕਮੀਆਂ ਨੂੰ ਦੂਰ ਕਰ ਦਿਓ ਤੇ ਕਮੀਆਂ ਨਹੀਂ ਹਨ ਤਾਂ ਸਿਮਰਨ ਕਰੋ ਜਦੋਂ ਤੁਸੀਂ ਸਤਿਸੰਗ ਸੁਣ ਰਹੇ ਹੁੰਦੇ ਹੋ, ਤਾਂ ਇਹ ਜ਼ਰੂਰੀ ਨਹੀਂ ਹੁੰਦਾ ਕਿ ਹਰ ਗੱਲ ਤੁਹਾਡੇ ‘ਤੇ ਲਾਗੂ ਹੁੰਦੀ ਹੋਵੇ, ਪਰ ਇਹ ਵੀ ਨਹੀਂ ਹੁੰਦਾ ਕਿ ਸਤਿਸੰਗ ‘ਚ ਤੁਸੀਂ ਬੈਠੇ ਹੋ ਤੇ ਤੁਹਾਡੇ ‘ਤੇ ਕੋਈ ਗੱਲ ਲਾਗੂ ਹੀ ਨਾ ਹੋਵੇ ਇਸ ਲਈ ਤੁਸੀਂ ਸਤਿਸੰਗ ‘ਚ ਆਏ ਹੋ ਤਾਂ ਕੁਝ ਨਾ ਕੁਝ ਗੱਲ ਤੁਹਾਡੇ ‘ਤੇ ਵੀ ਲਾਗੂ ਹੋਵੇਗੀ ਤੁਹਾਨੂੰ ਲੱਗੇਗਾ ਕਿ ਇਹ ਗੱਲ ਮੈਨੂੰ ਕਹੀ ਜਾ ਰਹੀ ਹੈ ਤੇ ਇਸ ਦਾ ਨਾਂਅ ਸਤਿਸੰਗ ਹੈ

ਇਸ ਲਈ ਇਨਸਾਨ ਨੂੰ ਦੀਨਤਾ-ਨਿਮਰਤਾ ਧਾਰਨ ਕਰਨੀ ਚਾਹੀਦੀ ਹੈ ਕਿਤੇ ਵੀ ਪਾਖੰਡਵਾਦ ਨਹੀਂ ਕਰਨਾ ਚਾਹੀਦਾ ਤੇ ਬਚਨਾਂ ‘ਤੇ ਰਹਿਣਾ ਚਾਹੀਦਾ ਹੈ ਕਦੇ ਅਜਿਹਾ ਕੋਈ ਪਾਖੰਡ ਨਾ ਕਰੋ ਕਿ ਲੋਕ ਤੁਹਾਡੀ ਖਿੱਲੀ ਉਡਾਣ ਤੁਹਾਨੂੰ ਕਹੇ ਕਿ ਕਿਸ ਮਾਂ ਦਾ ਇਹ ਬੱਚਾ ਹੈ ਜਾਂ ਕਿਸ ਬਾਪ ਦੀ ਔਲਾਦ ਹੈ! ਇੰਨਾ ਗਿਰਿਆ ਹੋਇਆ !

ਇੰਨੀ ਘਟੀਆ ! ਤਦ ਕਿਹਾ ਗਿਆ ਹੈ ਕਿ ਆਪਣੀ ਇੱਜ਼ਤ ਆਪਣੇ ਹੱਥ ਹੁੰਦੀ ਹੈ ਇਸ ਲਈ ਕਦੇ ਅਜਿਹੀ ਚਰਚਾ ਨਾ ਕਰੋ, ਜੋ ਸੰਸਾਰ ‘ਚ ਚੰਗੀ ਨਾ ਲੱਗੇ ਜੇਕਰ ਤੁਸੀਂ ਭਲੇ ਕਰ ਰਹੇ ਹੋ, ਤਾਂ ਕਰਦੇ ਰਹੋ ਭਲਾਈ ਕਰੋ, ਦੀਨ-ਦੁਖੀਆਂ ਦੀ ਮੱਦਦ ਕਰੋ, ਬਿਮਾਰ ਦਾ ਇਲਾਜ਼ ਕਰਵਾਓ ਪਰ ਅਜਿਹਾ ਕਰਮ ਕਦੇ ਨਾ ਕਰੋ,ਜਿਸ ਨੂੰ ਦੇਖ ਕੇ ਲੋਕ ਬੁਰਾ ਕਹਿਣ, ਮਾਲਕ ਸਾਰਾ ਦੇਖ ਰਿਹਾ ਹੈ, ਉਹ ਜਾਣੀ-ਜਾਣ ਹੈ ਇਸ ਲਈ ਇਨਸਾਨ ਨੂੰ ਚੰਗੇ ਕਰਮ ਕਰਨੇ ਚਾਹੀਦੇ ਹਨ ਭਲੇ ਕਰਮ ਹੀ ਇਨਸਾਨ ਨੂੰ ਮਾਲਕ ਨਾਲ ਮਿਲਾਉਂਦੇ ਹਨ ਭਲੇ ਕਰਮ ਕਰਨ ਨਾਲ ਹੀ ਸਿਮਰਨ ‘ਚ ਧਿਆਨ ਲਗਦਾ ਹੈ ਤੇ ਭਲੇ ਕਰਮ ਕਰਨ ਨਾਲ ਹੀ ਪਰਮਾਨੰਦ ਦੀ ਪ੍ਰਾਪਤੀ ਹੁੰਦੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ