ਦੋਵਾਂ ਜਹਾਨਾਂ ਦਾ ਸੱਚਾ ਸਾਥੀ ਹੈ ਸਤਿਗੁਰੂ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ ਉਹ ਇਨਸਾਨ ਭਾਗਾਂ ਵਾਲੇ ਹੁੰਦੇ ਹਨ, ਜਿਸ ਨੂੰ ਪੂਰਨ ਮੁਰਸ਼ਿਦ-ਏ-ਕਾਮਿਲ ਮਿਲ ਜਾਂਦਾ ਹੈ ਹਰ ਇਨਸਾਨ ਸਹਾਰਾ ਚਾਹੁੰਦਾ ਹੈ, ਪਸ਼ੂ ਪਰਿੰਦੇ ਵੀ ਸਹਾਰੇ ਦੇ ਬਿਨਾਂ ਨਹੀਂ ਰਹਿੰਦੇ ਲੋਕ ਆਪਸ ’ਚ ਸਹਾਰਾ ਲੱਭਦੇ ਹਨ ਪਤੀ, ਪਤਨੀ, ਦੋਸਤ, ਮਿੱਤਰ, ਰਿਸ਼ਤੇਦਾਰ ਦੁੱਖ ’ਚ ਸਹਾਰਾ ਬਣ ਜਾਂਦੇ ਹਨ ਅਜਿਹਾ ਸਾਥੀ ਜੋ ਇਸ ਜਹਾਨ ’ਚ ਹੀ ਨਹੀਂ, ਸਗੋਂ ਅਗਲੇ ਜਹਾਨ ’ਚ ਵੀ ਸਾਥ ਦੇਵੇ, ਅਜਿਹਾ ਦੋਸਤ ਸੱਚਾ ਮੁਰਸ਼ਿਦ-ਏ-ਕਾਮਿਲ ਹੁੰਦਾ ਹੈ ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਸਾਨੂੰ ਅਜਿਹਾ ਮੁਰਿਸ਼ਦ ਸ਼ਾਹ ਸਤਿਨਾਮ ਜੀ ਮਹਾਰਾਜ, ਸ਼ਾਹ ਮਸਤਾਨਾ ਜੀ ਮਹਾਰਾਜ ਦੇ ਰੂਪ ’ਚ ਮਿਲਿਆ, ਜੋ ਹੈ ਤੇ ਹਮੇਸ਼ਾ ਰਹੇਗਾ ਅਜਿਹਾ ਦੋਸਤ ਸ਼ਾਇਦ ਰੂਹਾਨੀਅਤ ’ਚ ਕਦੇ ਸੁਣਨ ਨੂੰ ਵੀ ਨਹੀਂ ਮਿਲਿਆ ਹੋਵੇ, ਜਿਨ੍ਹਾਂ ਨੇ ਫ਼ਰਮਾਇਆ ਕਿ ਅਸੀਂ ਸੀ, ਅਸੀਂ ਹਾਂ ਤੇ ਅਸੀਂ ਹੀ ਰਹਾਂਗੇ
ਅਜਿਹਾ ਸਤਿਗੁਰੂ ਮਿਲਿਆ ਜਿਸ ਨੂੰ ਅਰਬਾਂ-ਖਰਬਾਂ ਵਾਰ ਨਮਨ ਕਰੀਏ ਤਾਂ ਵੀ ਘੱਟ ਹੈ ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਕਈ ਵਾਰ ਇਨਸਾਨ ਦੇ ਅੰਦਰ ਆਉਂਦਾ ਹੈ ਕਿ ਮੈਂ ਆਪਣੇ ਮੁਰਸ਼ਿਦ-ਏ-ਕਾਮਿਲ ਨੂੰ ਕੋਈ ਤੋਹਫ਼ਾ ਦੇਵਾਂ ਤਾਂ ਸਤਿਗੁਰੂ ਨੂੰ ਜੋ ਤੁਹਾਡੇ ’ਚ ਬੁਰਾਈਆਂ ਹਨ, ਤੁਹਾਡੀਆਂ ਜੋ ਕਮੀਆਂ ਹਨ ਉਹ ਦੇ ਜਾਓ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.