ਮਨੁੱਖੀ ਜਨਮ ਹੈ ਅਨਮੋਲ ਹੀਰਾ : ਪੂਜਨੀਕ ਗੁਰੂ ਜੀ
ਸਰਸਾ | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮਾਤਮਾ ਨੇ ਮਨੁੱਖ ਨੂੰ ਹੀਰੇ ਲਾਲ, ਜਵਾਹਰਾਤ ਤੋਂ ਵੱਧ ਖ਼ਿਤਾਬ ਦਿੱਤਾ ਹੈ ਅਤੇ ਹੀਰੇ-ਜਵਾਹਰਾਤ ਤਾਂ ਬਜ਼ਾਰ ’ਚੋਂ ਕਿਸੇ ਨਾ ਕਿਸੇ ਮੁੱਲ ’ਤੇ ਖ਼ਰੀਦੇ ਜਾ ਸਕਦੇ ਹਨ ਪਰ ਮਨੁੱਖ ਰੂਪੀ ਸਰੀਰ ਅਜਿਹਾ ਅਨਮੋਲ ਹੀਰਾ ਹੈ ਜੋ ਕਿਤੋਂ ਵੀ ਖ਼ਰੀਦਿਆ ਨਹੀਂ ਜਾ ਸਕਦਾ ਪਰ ਲੋਕ ਇਸ ਮਨੁੱਖੀ ਸਰੀਰ ਨੂੰ ਕਾਮ-ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖ਼ਾ, ਦੂਈ-ਦਵੈਤ, ਨਫ਼ਰਤ ’ਚ ਪੈ ਕੇ ਗੁਆ ਦਿੰਦੇ ਹਨ ਇਹ ਰੋਗ ਲੋਕਾਂ ਨੂੰ ਇਸ ਤਰ੍ਹਾਂ ਲੱਗੇ ਹੋਏ ਹਨ ਕਿ ਉਨ੍ਹਾਂ ਦਾ ਪਿੱਛਾ ਕਿਤੇ ਵੀ ਨਹੀਂ ਛੱਡਦੇ ਦੂਜੇ ਪਾਸੇ ਅੱਜ ਦਾ ਮਨੁੱਖ ਰਾਮ ਦਾ ਨਾਮ ਜਪਦਾ ਨਹੀਂ, ਸਤਿਸੰਗ ਸੁਣਦਾ ਨਹੀਂ ਅਤੇ ਅਮਲ ਕਰਦਾ ਨਹੀਂ ਤਾਂ ਕਿੱਥੋਂ ਫਾਇਦਾ ਹੋਵੇਗਾ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਹ ਭਿਆਨਕ ਕਲਿਯੁਗ ਹੈ
ਇਸ ’ਚ ਤੁਸੀਂ ਇਹ ਨਾ ਸੋਚੋ ਕਿ ਜੋ ਰੋਜ਼ਾਨਾ ਸਤਿਸੰਗ ਸੁਣਦੇ ਹਨ ਉਨ੍ਹਾਂ ਅੰਦਰ ਇਹ ਬੁਰਾਈਆਂ ਨਹੀਂ ਹੋਣਗੀਆਂ ਪਰ ਸਤਿਸੰਗ ਸੁਣਨ ਦਾ ਫਲ ਆਤਮਾ ਨੂੰ ਅਗਲੇ ਜਹਾਨ ’ਚ ਜ਼ਰੂਰ ਮਿਲੇਗਾ ਜਿੰਨੀ ਦੇਰ ਸਤਿਸੰਗ, ਰਾਮ-ਨਾਮ ਦੀ ਚਰਚਾ ’ਚ ਬੈਠੇ ਉਸ ਦਾ ਫਾਇਦਾ, ਫਲ ਆਤਮਾ ਨੂੰ ਜ਼ਰੂਰ ਮਿਲੇਗਾ ਪਰ ਜੇਕਰ ਸੁਣ ਕੇ ਅਮਲ ਕੀਤਾ ਤਾਂ ਇਸ ਜਹਾਨ ’ਚ ਖੁਸ਼ੀ ਹੈ, ਨਹੀਂ ਤਾਂ ਨਹੀਂ ਇਸ ਤਰ੍ਹਾਂ ਇਸ ਭਿਆਨਕ ਕਲਿਯੁਗ ’ਚ ਬਹੁਤੇ ਲੋਕ ਅਜਿਹੇ ਹਨ
ਜੋ ਰੋਜ਼ਾਨਾ ਮਜਲਿਸ ਸੁਣਦੇ ਹਨ ਅਤੇ ਬਾਅਦ ’ਚ ਇੱਕ-ਦੂਜੇ ਨਾਲ ਈਰਖ਼ਾ, ਨਫ਼ਰਤ, ਅੰਦਰ ਬੁਰੇ ਵਿਚਾਰ, ਤਾਂ ਕਿੱਥੋਂ ਮਾਲਕ ਦੀ ਦਇਆ-ਮਿਹਰ ਮਿਲੇ ਇਸ ਲਈ ਆਪਣੇ ਅੰਦਰ ਦੀ ਬੁਰੀ ਭਾਵਨਾ, ਈਰਖ਼ਾ, ਦੁਈ-ਦਵੇਸ਼ ਨੂੰ ਜਦੋਂ ਤੱਕ ਮਨੁੱਖ ਦੂਰ ਨਹੀਂ ਕਰਦਾ ਉਦੋਂ ਤੱਕ ਮਾਲਕ ਦੀ ਦਇਆ-ਮਿਹਰ, ਮੋਹਲੇਧਾਰ ਰਹਿਮਤ, ਪਿਆਰ ਦੇ ਕਾਬਲ ਨਹੀਂ ਬਣ ਸਕਦਾ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅੱਜ ਦੇ ਕਲਯੁੱਗੀ ਇਨਸਾਨ ਨੂੰ ਕਿੰਨਾ ਵੀ ਸਮਝਾ ਲਓ ਪਰ ਮਨ ਬਹੁਤ ਹੀ ਜ਼ਾਲਮ ਹੈ ਇਹ ਇਨਸਾਨ ਨੂੰ ਮੰਨਣ ਨਹੀਂ ਦਿੰਦਾ ਇੱਕ ਕਹਾਵਤ ਹੈ ਕਿ ‘ਕੁੱਤੇ ਦੀ ਪੂਛ 12 ਸਾਲ ਟੇਢੀ ਦੀ ਟੇਢੀ ਰਹਿੰਦੀ ਹੈ’ ਤਾਂ ਉਸੇ ਤਰ੍ਹਾਂ ਇਹ ਮਨ ਹੈ ਜਿੰਨੀ ਮਰਜ਼ੀ ਮਾਲਕ ਦੀ ਦਇਆ-ਮਿਹਰ ਵਰ੍ਹਦੀ ਰਹੇ ਪਰ ਪੂਛ ਟੇਢੀ ਦੀ ਟੇਢੀ ਭਾਵ ਮਨ-ਜ਼ਾਲਮ ਛਾਇਆ ਰਹਿੰਦਾ ਹੈ
ਇਸ ਲਈ ਹਮੇਸ਼ਾ ਲਈ ਮਨ-ਜ਼ਾਲਮ ਤੋਂ ਬਚਣ ਲਈ ਤੁਸੀਂ ਲਗਾਤਾਰ ਸਿਮਰਨ ਕਰੋ ਜਦੋਂ ਤੱਕ ਤੁਸੀਂ ਸਿਮਰਨ ਨਹੀਂ ਕਰੋਗੇ ਤਾਂ ਮਨ ਤੁਹਾਨੂੰ ਕਦੇ ਵੀ ਕਿਤੇ ਵੀ ਡਬੋ ਸਕਦਾ ਹੈ, ਕਦੇ ਵੀ ਕੁਝ ਵੀ ਦਗਾ ਦੇ ਸਕਦਾ ਹੈ ਇਸ ਲਈ ਮਨ ਦੇ ਪਿੱਛੇ ਨਾ ਚੱਲੋ ਅਤੇ ਮਨਮਤੇ ਲੋਕਾਂ ਦਾ ਸੰਗ ਨਾ ਕਰੋ ਕਿਉਂਕਿ ਮਨਮਤੇ ਲੋਕ ਡੁਬਾਉਂਦੇ ਹੀ ਡੁਬਾਉਂਦੇ ਹਨ ਹਮੇਸ਼ਾ ਚੰਗੇ ਲੋਕਾਂ ਦਾ ਸੰਗ ਕਰੋ ਅਤੇ ਮਨ ਨਾਲ ਲੜੋ ਤਦ ਤੁਸੀਂ ਮਾਲਕ ਦੀ ਦਇਆ-ਮਿਹਰ ਦੇ ਕਾਬਲ ਬਣ ਸਕੋਗੇ ਜੋ ਸਤਿਗੁਰੂ, ਪੀਰ-ਫਕੀਰ ਅਸੂਲ ਬਣਾਉਂਦੇ ਹਨ, ਜੋ ਸਮਝਾਉਂਦੇ ਹਨ ਜੇਕਰ ਜੀਵ ਉਨ੍ਹਾਂ ਨੂੰ ਪੂਰਾ ਮੰਨਦਾ ਜਾਵੇ ਤਾਂ ਇਹ ਹੋ ਨਹੀਂ ਸਕਦਾ ਕਿ ਅੰਦਰੋਂ-ਬਾਹਰੋਂ ਮਾਲਕ ਦੀਆਂ ਖੁਸ਼ੀਆਂ ਨਾ ਮਿਲਣ ਉਹ ਇਨਸਾਨ ਅੰਦਰੋਂ-ਬਾਹਰੋਂ ਖੁਸ਼ੀਆਂ ਨਾਲ ਮਾਲਾਮਾਲ ਜ਼ਰੂਰ ਹੋ ਜਾਂਦਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.