ਸਿਮਰਨ ਨਾਲ ਕਰੋ ਹਿਰਦੇ ਦੀ ਸਫ਼ਾਈ : ਪੂਜਨੀਕ ਗੁਰੂ ਜੀ

ਸਿਮਰਨ ਨਾਲ ਕਰੋ ਹਿਰਦੇ ਦੀ ਸਫ਼ਾਈ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦੇ ਪਿਆਰ ‘ਚ ਜੋ ਅਲੌਕਿਕ ਸ਼ਕਤੀ, ਪਰਮਾਨੰਦ, ਲੱਜ਼ਤ, ਖੁਸ਼ੀ ਹੈ ਉਹ ਬਾਹਰੋਂ ਕਿਤੋਂ ਵੀ ਪ੍ਰਾਪਤ ਨਹੀਂ ਹੋ ਸਕਦੀ  ਇਨਸਾਨ ਦਾ ਮਨ ਇਨਸਾਨ ‘ਤੇ ਹਾਵੀ ਰਹਿੰਦਾ ਹੈ, ਤਰ੍ਹਾਂ-ਤਰ੍ਹਾਂ ਦੇ ਵਿਚਾਰ, ਸਬਜ਼ਬਾਗ ਦਿਖਾਉਂਦਾ ਰਹਿੰਦਾ ਹੈ ਆਪ ਜੀ ਨੇ ਸਮਝਾਇਆ ਕਿ ਮਨ ‘ਤੇ ਸਿਮਰਨ ਅਤੇ ਸੇਵਾ ਨਾਲ ਕਾਬੂ ਪਾਇਆ ਜਾ ਸਕਦਾ ਹੈ ਵਰਨਾ ਇਹ ਪਰਮ ਪਿਤਾ ਪਰਮਾਤਮਾ ਤੋਂ ਦੂਰ ਕਰਦਾ ਰਹਿੰਦਾ ਹੈ ਇਸ ਲਈ ਮਨ ਨਾਲ ਲੜਨਾ ਸਿੱਖੋ, ਆਪਣੇ ਹਿਰਦੇ ਦੀ ਸਫ਼ਾਈ ਕਰੋ ਮਨ ਦਾ ਕੰਮ ਵੱਡੀਆਂ-ਵੱਡੀਆਂ ਚੀਜ਼ਾਂ ਦਿਖਾਉਣਾ, ਵੱਡੇ-ਵੱਡੇ ਸਬਜ਼ਬਾਗ ਦਿਖਾਉਣਾ ਅਤੇ ਸਤਿਗੁਰੂ ਮੌਲ਼ਾ ਤੋਂ ਦੂਰ ਕਰਨਾ ਹੀ ਹੁੰਦਾ ਹੈ ਮਨ ਚਾਹੁੰਦਾ ਹੈ ਕਿ ਇਨਸਾਨ ਪਰਮ ਪਿਤਾ ਪਰਮਾਤਮਾ ਤੋਂ ਦੂਰ ਹੋ ਜਾਵੇ

ਇਸ ਲਈ ਸਿਮਰਨ ਕਰੋ ਅਤੇ ਆਪਣੇ ਮਨ ਨੂੰ ਨੱਥ ਪਾਓ ਤਾਂ ਕਿ ਮਨ ਕਦੇ ਵੀ ਭਗਤੀ ਦੇ ਰਾਹ ‘ਚ ਅੜਿੱਕਾ ਨਾ ਪਾਵੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਨ ਹਰ ਕਦਮ ‘ਤੇ ਨਵਾਂ ਸਬਜ਼ਬਾਗ ਦਿਖਾਉਂਦਾ ਹੈ ਜਿਨ੍ਹਾਂ ਦਾ ਵਿਆਹ ਨਹੀਂ ਹੋਇਆ,  ਉਨ੍ਹਾਂ ਨੂੰ ਸ਼ਾਦੀ ਦੇ ਸਬਜ਼ਬਾਗ ਦਿਖਾਉਂਦਾ ਹੈ ਤੇ ਹੋ ਗਈ ਤਾਂ ਫਿਰ  ਉੱਠਣਾ ਮੁਸ਼ਕਲ ਹੋ ਜਾਂਦਾ ਹੈ ਪਰਿਵਾਰ ਲਈ ਕਮਾਉਣਾ, ਬੱਚੇ ਹੋਏ ਉਨ੍ਹਾਂ ਨੂੰ ਪਾਲਣਾ, ਸਾਰੀ ਅਜ਼ਾਦੀ ਖ਼ਤਮ ਹੋ ਜਾਂਦੀ ਹੈ ਫਿਰ ਸੋਚਦਾ ਹੈ ਕੀ ਫਿਰ ਤੋਂ ਉਹੀ ਜ਼ਿੰਦਗੀ ਮਿਲੇਗੀ, ਜਿਸ ‘ਚ ਫ਼੍ਰੀ ਸੀ ਜੋ ਫ੍ਰੀ ਹਨ,  ਉਨ੍ਹਾਂ ਨੂੰ ਲਗਦਾ ਹੈ ਕਿ ਜੋ ਬੱਝੇ ਹੋਏ ਹਨ,

ਉਹ ਚੰਗੇ ਹਨ ਇਨਸਾਨ ਦਾ ਦਿਮਾਗ ਅਜਿਹਾ ਹੈ , ਜਿਸ ‘ਤੇ ਮਨ ਨੇ ਕਾਬੂ ਕੀਤਾ ਹੋਇਆ ਹੈ, ਉਹ ਇਨਸਾਨ ਨੂੰ ਚੈਨ ਨਹੀਂ ਲੈਣ ਦਿੰਦਾ ਜੋ ਖੁਦ ਕੰਮ ਕਰਦੇ ਹਨ ਉਨ੍ਹਾਂ ਨੂੰ ਸੰਤੁਸ਼ਟੀ ਨਹੀਂ ਲੈਣ ਦਿੰਦਾ ਜੋ ਨਹੀਂ ਕਰਦੇ ਉਨ੍ਹਾਂ ਵੱਲ ਜ਼ਿਆਦਾ ਧਿਆਨ ਲੈ ਕੇ ਜਾਂਦਾ ਹੈ ਜੋ ਤੁਸੀਂ ਕਰਦੇ ਹੋ ਉਨ੍ਹਾਂ ਤੋਂ ਤੁਹਾਨੂੰ ਮੁਨਕਰ ਕਰਵਾਉਂਦਾ ਹੈ ਮਾਲਕ ਦਾ ਪਿਆਰ-ਮੁਹੱਬਤ ਜੇਕਰ ਤੁਹਾਨੂੰ ਮਿਲਦਾ ਹੈ ਤਾਂ ਮਨ ਉਸ ਤੋਂ ਦੂਰ ਕਰਵਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਨਹੀਂ ਮਿਲਦਾ ਤਾਂ ਆਤਮਾ ਤੜਫ਼ਦੀ ਹੈ ਕਿ ਮੈਨੂੰ ਮਾਲਕ ਦਾ ਪਿਆਰ-ਮੁਹੱਬਤ ਮਿਲਣਾ ਚਾਹੀਦਾ ਹੈ ਇਸ ਲਈ ਮਨ ਨਾਲ ਲੜਨਾ ਚਾਹੀਦਾ ਹੈ, ਸਿਮਰਨ ਕਰੋ, ਮਾਲਕ ਤੋਂ ਮਾਲਕ ਦੀ ਔਲਾਦ ਦਾ ਭਲਾ ਮੰਗੋ ਤਾਂ ਕਿ ਮਾਲਕ ਦੀ ਦਇਆ-ਮਿਹਰ, ਰਹਿਮਤ ਤੁਹਾਡੇ ‘ਤੇ ਮੋਹਲੇਧਾਰ ਵਰਸਦੀ ਨਜ਼ਰ ਆਵੇ ਤੇ ਤੁਸੀਂ ਅੰਦਰੋਂ ਬਾਹਰੋਂ ਖੁਸ਼ੀਆਂ ਨਾਲ ਮਾਲਾਮਾਲ ਹੋ ਜਾਵੋ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.