ਖ਼ੁਦੀ ਤੋਂ ਵੱਧ ਇਨਸਾਨ ਦਾ ਕੋਈ ਹੋਰ ਦੁਸ਼ਮਣ ਨਹੀਂ ਹੁੰਦਾ : ਪੂਜਨੀਕ ਗੁਰੂ ਜੀ

ਖ਼ੁਦੀ ਤੋਂ ਵੱਧ ਇਨਸਾਨ ਦਾ ਕੋਈ ਹੋਰ ਦੁਸ਼ਮਣ ਨਹੀਂ ਹੁੰਦਾ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਜਦੋਂ ਪਰਮ ਪਿਤਾ ਪਰਮਾਤਮਾ  ਨਜ਼ਰ ਦੇ ਦਿੰਦਾ ਹੈ, ਤਾਂ ਉਸ ਨੂੰ ਉਹ ਨਜ਼ਾਰੇ ਮਿਲਦੇ ਹਨ, ਉਹ ਲੱਜ਼ਤ ਮਿਲਦੀ ਹੈ, ਜਿਸ ਦੀ ਕਦੇ ਉਸ ਨੇ ਕਲਪਨਾ ਵੀ ਨਹੀਂ ਕੀਤੀ ਹੁੰਦੀ ਉਹ ਖੁਸ਼ੀਆਂ ਮਿਲਦੀਆਂ ਹਨ, ਜਿਨ੍ਹਾਂ ਦਾ ਲਿਖ-ਬੋਲ ਕੇ ਵਰਣਨ ਨਹੀਂ ਕੀਤਾ ਜਾ ਸਕਦਾ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਨਜ਼ਰ ਤਾਂ ਸਭ ਦੀ ਹੈ, ਸਿਵਾਏ ਉਨ੍ਹਾਂ ਦੇ ਜਿਨ੍ਹਾਂ ਨੂੰ ਮਾਲਕ ਨੇ ਨਹੀਂ ਦਿੱਤੀ ਪਰ ਇਸੇ ਨਿਗ੍ਹਾ ਨਾਲ ਜਦੋਂ ਉਸ ਪਰਮ ਪਿਤਾ ਪਰਮਾਤਮਾ, ਸਤਿਗੁਰੂ, ਮੌਲਾ ਦਾ ਦੀਦਾਰ ਹੁੰਦਾ ਹੈ ਤਾਂ ਇਹ ਨਜ਼ਰ ਉਸ ਨਿਗ੍ਹਾ ਵਰਗੀ ਹੋ  ਜਾਂਦੀ ਹੈ, ਭਾਵ ਇਨਸਾਨ ਤੋਂ ਭਗਵਾਨ ਦਾ ਰੂਪ ਇਨਸਾਨ ਬਣਦਾ ਜਾਂਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਇਨਸਾਨ ਭਗਵਾਨ ਬਣ ਜਾਂਦਾ ਹੈ ਛੋਟੀਆਂ-ਛੋਟੀਆਂ ਨਦੀਆਂ-ਨਾਲੇ ਜੇਕਰ ਸਮੁੰਦਰ ਵਿੱਚ ਮਿਲ ਜਾਣ ਤਾਂ ਉਹ ਸਮੁੰਦਰ ਅਖਵਾਉਂਦੇ ਹਨ,

ਉਸੇ ਤਰ੍ਹਾਂ ਜੋ ਆਤਮਾਵਾਂ ਪਰਮ ਪਿਤਾ ਪਰਮਾਤਮਾ ਦੇ ਨੂਰੀ ਸਰੂਪ ਨੂੰ ਸਿਮਰਨ-ਭਗਤੀ ਨਾਲ ਪਾ ਜਾਂਦੀਆਂ ਹਨ, ਉਹ ਮਾਲਕ, ਪਰਮਾਤਮਾ ਦਾ ਹੀ ਰੂਪ ਬਣ ਜਾਂਦੀਆਂ ਹਨ ਪਰ ਉਹ ਗਾ-ਗਾ ਕੇ ਨਹੀਂ ਸੁਣਾਉਂਦੀਆਂ, ਸਗੋਂ ਉਨ੍ਹਾਂ ਦੇ ਅੰਦਰ ਹੋਰ ਦੀਨਤਾ-ਨਿਮਰਤਾ ਆ ਜਾਂਦੀ ਹੈ ਮਾਲਕ ਦੇ ਪਿਆਰੇ, ਪਰਮ ਪਿਤਾ ਪਰਮਾਤਮਾ ਦਾ ਸਰੂਪ ਹੁੰਦਿਆਂ ਵੀ ਉਨ੍ਹਾਂ ਦੇ ਅੰਦਰ ਦੀਨਤਾ-ਨਿਮਰਤਾ ਹੱਦ ਤੋਂ ਜ਼ਿਆਦਾ ਹੁੰਦੀ ਹੈ  ਅਤੇ ਜਿੰਨੀ ਦੀਨਤਾ-ਨਿਮਰਤਾ ਹੁੰਦੀ ਹੈ, ਓਨੀਆਂ ਹੀ ਮਾਲਕ ਦੀਆਂ ਖੁਸ਼ੀਆਂ ਜਲਦੀ ਅਤੇ ਜ਼ਿਆਦਾ ਮਿਲਦੀਆਂ ਹਨ

ਇਸ ਲਈ ਆਪਣੇ ਅੰਦਰ ਦੀਨਤਾ-ਨਿਮਰਤਾ ਧਾਰਨ ਕਰੋ, ਮਾਲਕ ਤੋਂ ਮਾਲਕ ਨੂੰ ਮੰਗੋ, ਮਾਲਕ ਦੇ ਨਾਮ ਦਾ ਸਿਮਰਨ ਕਰਿਆ ਕਰੋ, ਕਦੇ ਵੀ ਕਿਸੇ ਦਾ ਮਾੜਾ ਨਾ ਸੋਚਿਆ ਕਰੋ, ਸਭ ਦਾ ਭਲਾ ਮੰਗਿਆ ਕਰੋ ਅਤੇ ਸਭ ਦਾ ਭਲਾ ਕਰਿਆ ਕਰੋ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਖੁਦੀ ਤੋਂ ਵਧ ਕੇ ਇਨਸਾਨ ਦਾ ਦੁਸ਼ਮਣ ਕੋਈ ਹੋਰ ਨਹੀਂ ਹੁੰਦਾ ਪਾਣੀ ਟਿੱਬਿਆਂ ‘ਤੇ ਨਹੀਂ ਖੜ੍ਹਦਾ ਸਗੋਂ ਟਿੱਬਿਆਂ ਦੇ ਹੇਠਾਂ ਵੱਲ ਨੀਵੀਂ ਝੁਕੀ ਜਗ੍ਹਾ ‘ਤੇ ਰੁਕਦਾ ਹੈ, ਫ਼ਲ ਉਸੇ ਰੁੱਖ ਨੂੰ ਜ਼ਿਆਦਾ ਲੱਗਦੇ ਹਨ ਜੋ ਝੁਕਣਾ ਜਾਣਦਾ ਹੈ, ਝੋਲੀ ਉਹੀ ਜ਼ਿਆਦਾ ਭਰਦੀ ਹੈ ਜੋ ਝੁਕ ਜਾਂਦੀ ਹੈ ਝੁਕਣ ਦਾ ਮਤਲਬ ਕਿਸੇ ਤੋਂ ਡਰਨਾ ਜਾਂ ਕਿਸੇ ਦੇ ਅੱਗੇ ਝੁਕਣਾ ਨਹੀਂ ਹੈ ਝੁਕਣ ਦਾ ਮਤਲਬ ਆਪਣੇ ਅੰਦਰ ਦੀਨਤਾ-ਨਿਮਰਤਾ ਪੈਦਾ ਕਰਨਾ ਹੈ

ਸਭ ਦਾ ਭਲਾ ਮੰਗਣ ਲਈ ਪਰਮਾਤਮਾ ਦੇ ਅੱਗੇ ਝੋਲੀ ਅੱਡੋ ਅਤੇ ਪਰਮਾਤਮਾ ਤੋਂ ਸਭ ਦਾ ਭਲਾ ਕਰਨ ਦੀ ਤਾਕਤ ਮੰਗੋ ਅਤੇ ਜੇਕਰ ਤੁਸੀਂ ਮਾਲਕ ਦੀ ਔਲਾਦ ਦਾ ਭਲਾ ਕਰੋਗੇ ਤਾਂ  ਉਹ ਤੁਹਾਡਾ ਹੀ ਨਹੀਂ ਸਗੋਂ ਤੁਹਾਡੀਆਂ ਕੁਲਾਂ ਦਾ ਵੀ ਭਲਾ ਕਰ ਦੇਵੇਗਾ, ਕਿਉਂਕਿ ਉਹ ਅੱਲ੍ਹਾ, ਵਾਹਿਗੁਰੂ, ਰਾਮ, ਖੁਦਾ ਸੁਪਰੀਮ ਪਾਵਰ ਹੈ, ਸਭ ਤੋਂ ਵੱਡੀ ਸ਼ਕਤੀ ਹੈ, ਉਸੇ ਨਾਲ ਸਾਰੀ ਸ੍ਰਿਸ਼ਟੀ ਚਲਦੀ ਹੈ ਇਸ ਲਈ ਉਸ ਪਰਮ ਪਿਤਾ ਪਰਮਾਤਮਾ ਨੂੰ ਪਾਓ, ਹੰਕਾਰ ਨਾ ਕਰੋ, ਦੀਨਤਾ-ਨਿਮਰਤਾ ਧਾਰਨ ਕਰੋ ਤਾਂ ਕਿ ਤੁਹਾਨੂੰ ਮਾਲਕ ਦੀਆਂ ਸਾਰੀਆਂ ਹੀ ਖੁਸ਼ੀਆਂ ਹਾਸਲ ਹੋ ਸਕਣ