ਮਾਲਕ ਨੂੰ ਹਾਜ਼ਰ-ਨਾਜ਼ਰ ਮੰਨ ਕੇ ਕਦੇ ਕੋਈ ਗੁਨਾਹ ਨਾ ਕਰੋ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਹ ਮਹੀਨਾ ਸੱਚੇ ਮੁਰਸ਼ਿਦ-ਏ-ਕਾਮਿਲ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਮਹੀਨਾ ਹੈ ਤੇ ਇਸ ਮਹੀਨੇ ‘ਚ ਖੁਸ਼ੀਆਂ ਦਾ ਦਾਤਾ ਕਹੀਏ, ਰੂਹਾਂ ਦਾ ਵਪਾਰੀ ਕਹੀਏ, ਰਹਿਮੋ-ਕਰਮ ਦਾ ਮਾਲਕ ਕਹੀਏ, ਮਸਤੋ-ਮਸਤ ਰੂਹਾਨੀ ਫ਼ਕੀਰ ਕਹੀਏ, ਜਿੰਨੇ ਵੀ ਸ਼ਬਦ ਕਹੀਏ, ਇੰਨਾ ਰਹਿਮੋ-ਕਰਮ ਵਰਸਾਇਆ, ਵਰਸਾ ਰਹੇ ਹਨ, ਜਿਸ ਦਾ ਲਿਖ ਬੋਲ ਕੇ ਵਰਨਣ ਨਹੀਂ ਕੀਤਾ ਜਾ ਸਕਦਾ
ਇਹ ਮਹੀਨਾ ਹੈ ਜਿਸ ‘ਚ ਸਾਡੇ ਸਤਿਗੁਰੂ ਮੌਲਾ ਆਏ ਜਿਨ੍ਹਾਂ ਨੇ ਸੱਚਾ ਸੌਦਾ ਬਣਾਇਆ, ਸਰਵ ਧਰਮ ਕਰਕੇ ਵਿਖਾਇਆ ਤੇ ਕਰਨਾ ਸਿਖਾਇਆ ਪੂਜਨੀਕ ਗੁਰੂ ਜੀ ਨੇ ਫ਼ਰਮਾਉਂਦੇ ਹਨ ਕਿ ਮਾਲਕ ਦਾ ਮੁਰੀਦ ਉਦੋਂ ਹੀ ਖੁਸ਼ੀਆਂ ਦਾ ਹੱਕਦਾਰ ਬਣਦਾ ਹੈ ਜਦੋਂ ਉਹ ਆਪਣੇ ਸਤਿਗੁਰੂ ਨੂੰ ਹਾਜ਼ਰ-ਨਾਜ਼ਰ ਮੰਨਦਾ ਹੈ ਜਦੋਂ ਉਹ ਅੱਲ੍ਹਾ, ਵਾਹਿਗੁਰੂ, ਰਾਮ ਨੂੰ ਇਹ ਸਮਝਣ ਲੱਗ ਜਾਂਦਾ ਹੈ ਕਿ ਉਹ ਕਣ-ਕਣ ‘ਚ ਹੈ ਮਤਲਬ ਉਹ ਮੇਰੇ ਅੰਦਰ ਵੀ ਹੈ ਤੇ ਮੈਂ ਉਸ ਤੋਂ ਪਰਦਾ ਨਹੀਂ ਕਰ ਸਕਦਾ ਤਾਂ ਉਹ ਇਨਸਾਨ ਗ਼ਲਤੀਆਂ ਨਹੀਂ ਕਰਦਾ, ਉਹ ਮਾਲਕ ਦੇ ਨੇੜੇ ਹੋ ਜਾਂਦਾ ਹੈ
ਗਲਤੀਆਂ ਕੋਈ ਵੀ ਇਨਸਾਨ ਕਰ ਸਕਦਾ ਹੈ ਅਸੰਭਵ ਨਹੀਂ ਕਿ ਉਹ ਮਾਲਕ ਨੂੰ ਹਾਜ਼ਰ-ਨਾਜ਼ਰ ਮੰਨ ਕੇ ਕਦੇ ਕੋਈ ਗੁਨਾਹ ਨਾ ਕਰੇ, ਕਰ ਤਾਂ ਹਰ ਕੋਈ ਵੀ ਸਕਦਾ ਹੈ ਕਿਉਂਕਿ ਖੁਦ ਮੁਖ਼ਤਿਆਰ ਹੈ ਇਨਸਾਨ, ਪਰ ਅਸੀਂ ਜੋ ਨਿਗ੍ਹਾ ਮਾਰੀ ਬਹੁਤ ਘੱਟ ਹਨ ਜੋ ਅਜਿਹਾ ਕਰਦੇ ਹਨ ਕਰ ਸਾਰੇ ਸਕਦੇ ਹਨ ਪਰ ਕਰਦੇ ਨਹੀਂ ਇਨਸਾਨ ਇਹ ਮੰਨਣ ਲੱਗਦਾ ਹੈ ਕਿ ਮੇਰਾ ਮੁਰਸ਼ਿਦ-ਏ- ਕਾਮਿਲ, ਅੱਲ੍ਹਾ, ਮੇਰਾ ਰਾਮ, ਮੇਰਾ ਸਤਿਗੁਰੂ, ਕਣ-ਕਣ ‘ਚ ਜੱਰ੍ਹੇ-ਜ਼ੱਰੇ ‘ਚ ਮੌਜ਼ੂਦ ਹੈ, ਤਾਂ ਕੋਈ ਚਲਾਕੀ, ਨਿੰਦਿਆ, ਚੁਗਲੀ, ਕਿਸੇ ਬਾਰੇ ਗ਼ਲਤ, ਝੂਠ, ਛਲ-ਕਪਟ ਇਹ ਸਭ ਤਿਆਗ ਦਿੰਦਾ ਹੈ ਉਸ ਦੇ ਅੰਦਰ ਇੱਕ ਪਾਕਿ-ਪਵਿੱਤਰ ਭਾਵਨਾ ਪੈਦਾ ਹੁੰਦੀ ਹੈ ਤੇ ਉਹ ਮੁਰਸ਼ਿਦ ਲਈ ਸਭ ਤੋਂ ਵੱਡਾ ਤੋਹਫ਼ਾ ਹੁੰਦਾ ਹੈ, ਜੇਕਰ ਕੋਈ ਦੇਣਾ ਚਾਹੇ ਤਾਂ ਪੂਜਨੀਕ ਗੁਰੂ ਜੀ ਨੇ ਅੱਗੇ ਫ਼ਰਮਾਇਆ ਕਿ ਜਿਸ ਨਾਲ ਤੁਹਾਡਾ ਵਿਵਹਾਰ ਨਹੀਂ ਹੈ,
ਦੂਰੋਂ ਚੰਗਾ ਲੱਗਦਾ ਹੈ ਤਾਂ ਚੰਗਾ ਠੀਕ ਹੈ ਤੇ ਜਦੋਂ ਤੁਹਾਡਾ ਵਾਹ ਪੈਂਦਾ ਹੈ ਤਾਂ ਪਤਾ ਲੱਗਦਾ ਹੈ ਕਿ ਚੰਗਾ ਹੈ ਜਾਂ ਸ਼ੈਤਾਨ ਦਾ ਬੱਚਾ ਇਸ ਲਈ ਅਸੀਂ ਇਹ ਨਹੀਂ ਕਹਿੰਦੇ ਕਿ ਕਿਸੇ ‘ਤੇ ਯਕੀਨ ਨਾ ਕਰੋ, ਪਰ ਇੰਨੇ ਮਤਲਬ-ਪ੍ਰਸਤ ਹਨ, ਖੁਦਗਰਜ਼ ਹਨ ਲੋਕ! ਜੇਕਰ ਸ਼ਾਹ ਮਸਤਾਨਾ ਜੀ ਮਹਾਰਾਜ ਇਸ ਧਰਤੀ ‘ਤੇ ਨਾ ਆਉਂਦੇ ਤਾਂ ਜੋ ਸਾਢੇ ਪੰਜ ਕਰੋੜ ਲੋਕ ਅੱਜ ਬਹੁਤ ਸਾਰੇ ਐਬਾਂ, ਗੁਨਾਹਾਂ ਤੋਂ ਬਚੇ ਹਨ ਨਾ ਬਚੇ ਹੁੰਦੇ ਤਾਂ ਕੀ ਹੁੰਦਾ!
ਜਿਨ੍ਹਾਂ ਨੂੰ ਮਾਲਕ ਦੇ ਪ੍ਰਤੀ ਅਤੀ ਪਿਆਰ ਹੈ ਕਦਮ-ਕਦਮ ‘ਤੇ ਚਮਤਕਾਰ ਵੇਖਦੇ ਹਨ ਉਨ੍ਹਾਂ ਦਾ ਹਾਲ ਕੀ ਹੁੰਦਾ? ਉਨ੍ਹਾਂ ਦੀ ਤੜਫ਼ ਵੇਖ ਕੇ ਤਾਂ ਸਤਿਗੁਰੂ ਮੌਲ਼ਾ ਇਸ ਧਰਤੀ ‘ਤੇ ਆਏ ਸੋ, ਇਹ ਤੜਫ਼ ਇਨਸਾਨ ਨੂੰ ਹਮੇਸ਼ਾ ਆਪਣੇ ਅੰਦਰੋਂ ਮਹਿਸੂਸ ਕਰਵਾਉਂਦੀ ਹੈ ਕਿ ‘ਗੁਰੂ ਕਹੇ ਕਰੋ ਤੁਮ ਸੋਈ, ਮਨ ਕੇ ਕਹੇ ਚਲੋ ਨਾ ਕੋਈ’ ਇਹ ਦੋ ਸ਼ਬਦ ਅਜਿਹੇ ਹਨ, ਇਹ ਕੁੰਜੀ ਹੈ ਸਤਿਸੰਗੀਆਂ ਲਈ ਜਾਂ ਇੰਜ ਕਹੀਏ ਫਾਰਮੂਲਾ ਹੈ, ਜੇਕਰ ਇਸ ਨੂੰ ਤੁਸੀਂ ਮੰਨ ਲੈਂਦੇ ਹੋ ਤਾਂ ਤੁਸੀਂ ਕਦੇ ਧੋਖਾ ਨਹੀਂ ਖਾ ਸਕਦੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.