ਇਨਸਾਨੀਅਤ ਦੇ ਕਾਰਜ ਕਰਨ ਵਾਲਾ ਹੁੰਦੈ ‘ਸੱਚਾ ਇਨਸਾਨ’
ਸਰਸਾ, (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜਦੋਂ ਤੁਸੀਂ ਆਪਣੇ ਸਤਿਗੁਰੂ ਮੁਰਸ਼ਿਦ ਨੂੰ ਕੁਝ ਤੋਹਫ਼ਾ ਦੇਣਾ ਚਾਹੁੰਦੇ ਹੋ ਤਾਂ ਉਹ ਤੋਹਫ਼ਾ ਅੱਛਾਈ, ਨੇਕੀ, ਭਲਾਈ ਦੇ ਕਾਰਜਾਂ ਦਾ ਹੁੰਦਾ ਹੈ ਉਹ ਤੋਹਫ਼ਾ ਸਤਿਗੁਰੂ, ਜੋ ਅੱਲ੍ਹਾ, ਵਾਹਿਗੁਰੂ, ਰਾਮ ਦੇ ਬਚਨ ਸੁਣਾਉਂਦੇ ਹਨ, ਉਨ੍ਹਾਂ ਨੂੰ ਮੰਨਣ ਦਾ ਹੁੰਦਾ ਹੈ ਉਹ ਤੋਹਫ਼ਾ, ਭਜਨ-ਸਿਮਰਨ, ਸਤਿਸੰਗ ਸੇਵਾ, ਪਰਹਿੱਤ-ਪਰਮਾਰਥ ਦਾ ਹੁੰਦਾ ਹੈ ਅਜਿਹਾ ਤੋਹਫ਼ਾ ਪੂਰੀ ਜ਼ਿੰਦਗੀ ਆਪਣੇ ਸਤਿਗੁਰੂ, ਮੌਲਾ ਨੂੰ ਦਿੰਦੇ ਰਹੋਗੇ, ਇਹ ਵਾਅਦਾ ਇਨਸਾਨ ਹਰ ਦਿਨ ਕਰੇ ਪੂਰਾ ਮਹੀਨਾ ਸਾਧ-ਸੰਗਤ ਖੁਸ਼ੀ ਨਾਲ, ਉਤਸ਼ਾਹ ਨਾਲ ਨੱਚਦੇ-ਗਾਉਂਦੇ ਹੋਏ ਮਨਾਉਂਦੀ ਹੈ, ਤਾਂ ਇਹ ਤੋਹਫ਼ਾ ਸਤਿਗੁਰੂ ਨੂੰ ਰੋਜ਼ਾਨਾ ਦਿਓ ਕਿ ਮਾਲਕ ਹਿੰਮਤ, ਸ਼ਕਤੀ ਦੇਣਾ ਕਿ ਅਸੀਂ ਸਾਰੀ ਉਮਰ ਨੇਕੀ-ਭਲਾਈ ਦੇ ਕਾਰਜ ਕਰਾਂਗੇ ਹੇ ਮੁਰਸ਼ਿਦੇ-ਕਾਮਿਲ !
ਤੇਰੇ ਦੱਸੇ ਰਾਹ ‘ਤੇ ਚਲਦੇ ਹੀ ਜਾਵਾਂਗੇ ਤੇ ਦ੍ਰਿੜਤਾ ਨਾਲ ਕਦਮ ਟਿਕਾਵਾਂਗੇ ਹੇ ਸਤਿਗੁਰੂ ! ਭਲਾਈ-ਨੇਕੀ ਦੇ ਕਾਰਜ, ਸੱਚਾਈ, ਰੂਹਾਨੀਅਤ ਦੇ ਮਾਰਗ ‘ਤੇ ਦ੍ਰਿੜਤਾ ਨਾਲ ਵਧਦੇ ਜਾਣਾ ਹੇ, ਤੁਸੀਂ ਹਿੰਮਤ ਦੇਣੀ ਹੈ, ਹਮੇਸ਼ਾ ਸ਼ਕਤੀ ਦੇਣੀ ਹੈ’ ਤਾਂ ਸਾਨੂੰ ਲਗਦਾ ਹੈ ਕਿ ਤੁਹਾਡਾ ਇਹ ਉਹ ਤੋਹਫ਼ਾ ਹੈ ,ਜੋ ਜਾਇਜ਼ ਹੈ ਇਹ ਮਨਜ਼ੂਰ ਹੈ, ਕਬੂਲ ਵੀ ਹੋਵੇਗਾ ਤੇ ਇਸ ਦੇ ਬਦਲੇ ‘ਚ ਮਾਲਕ ਖੁਸ਼ੀਆਂ ਵੀ ਜ਼ਰੂਰ ਲੁਟਾਵੇਗਾ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਤੁਹਾਡੇ ਕੋਲ ਦੇਣ ਲਈ ਹੋਰ ਵੀ ਬਹੁਤ ਕੁਝ ਹੈ ਜਿਵੇਂ ਤੁਹਾਡੇ ਪਾਪ-ਗੁਨਾਹ, ਬੁਰੀਆਂ ਆਦਤਾਂ, ਬੁਰੀ ਸੋਚ, ਪਾਪ-ਕਰਮਾਂ ਤੋਂ ਪਰਹੇਜ਼, ਇਹ ਵੀ ਤੁਸੀਂ ਰੋਜ਼ਾਨਾ ਦੇ ਸਕਦੇ ਹੋ ਤੁਸੀਂ ਪ੍ਰਾਰਥਨਾ ਕਰੋ ਕਿ ਹੇ ਮੇਰੇ ਦਾਤਾ, ਹੇ ਮੇਰੇ ਰਹਿਬਰ !
ਮੇਰੇ ‘ਚ ਇਹ ਬੁਰੀ ਆਦਤ ਹੈ ਰਹਿਮਤ ਕਰਨਾ ਕਿ ਇਸ ਬੁਰੀ ਆਦਤ ਨੂੰ ਮੈਂ ਜ਼ਿੰਦਗੀ ‘ਚ ਕਦੇ ਦਾਖ਼ਲ ਨਾ ਹੋਣ ਦੇਵਾਂ ਮੇਰੀ ਜ਼ਿੰਦਗੀ ‘ਚ ਕਦੇ ਇਹ ਆਦਤ ਮੇਰੇ ‘ਤੇ ਹਾਵੀ ਨਾ ਹੋਵੇ ਮੈਂ ਵਾਅਦਾ ਕਰਦਾ ਹਾਂ ਕਿ ਕਦੇ ਵੀ ਇਸ ਆਦਤ ਦੇ ਪਿੱਛੇ ਚੱਲ ਕੇ ਆਪਣੇ ਸਤਿਗੁਰੂ, ਮੌਲਾ ਤੋਂ ਦੂਰ ਨਹੀਂ ਹੋਵਾਂਗਾ ਤਾਂ ਇਸ ਤਰ੍ਹਾਂ ਦੇ ਵਾਅਦੇ ਤੁਸੀਂ ਸ਼ੁਰੁ ਕਰ ਸਕਦੇ ਹੋ ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਸਾਈਂ ਜੀ ਦਾ ਇਹ ਦਰ ਹੈ ਸਤਿਗੁਰੂ-ਮੌਲਾ ਨੇ ਇਹ ਦਰ ਬਣਾਇਆ ਹੈ ਇਸ ਦਰ ‘ਤੇ ਜੇਕਰ ਸਿਰ ਝੁਕ ਜਾਵੇ ਤਾਂ ਉਸ ਆਦਮੀ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ, ਪਰ ਭਾਵਨਾ, ਸ਼ਰਧਾ, ਦ੍ਰਿੜ ਯਕੀਨ ਹੋਵੇ ਕਿਉਂਕਿ ਸਿਰ ਝੁਕਾਉਣ ‘ਚ ਬੜਾ ਫ਼ਰਕ ਹੁੰਦਾ ਹੈ
ਕਈ ਵਾਰ ਲੋਕ ਵੈਸੇ ਹੀ ਸਿਰ ਝੁਕਾ ਦਿੰਦੇ ਹਨ ਤੇ ਅੰਦਰ ਕੋਈ ਸ਼ਰਧਾ, ਭਾਵਨਾ ਨਹੀਂ ਹੁੰਦੀ ਇਸ ਲਈ ਇੱਥੇ ਸਿਰ ਝੁਕਾਉਣ ਦਾ ਮਤਲਬ ਹੈ ਕਿ ਅੰਦਰ ਤੜਫ਼ ਕੇ, ਭਾਵਨਾ ਨਾਲ, ਅੰਦਰ ਸੋਚ ਕੇ ਕਿ ‘ਹੇ ਮੇਰੇ ਦਾਤਾ, ਰਹਿਬਰ ! ਮੈਂ ਕਿੱਥੇ ਕਾਬਲ ਹਾਂ ਕਿ ਕੋਈ ਵਾਅਦਾ ਕਰ ਸਕਾਂ ਪਰ ਤੂੰ ਮੈਨੂੰ ਇਸ ਕਾਬਿਲ ਬਣਾ ਦਿੱਤਾ ਹੈ ਮੈਂ ਕਿੱਥੇ ਕਾਬਲ ਸੀ ਕਿ ਸੱਚ ਦੀ ਰਾਹ ‘ਤੇ ਚੱਲਦਾ ਪਰ ਤੂੰ ਚਲਾ ਦਿੱਤਾ ਹੈ ਮੈਂ ਕਿੱਥੇ ਕਾਬਿਲ ਸੀ ਕਿ ਤੇਰਾ ਕਹਾਉਂਦਾ ਪਰ ਤੂੰ ਆਪਣਾ ਬਣਾ ਲਿਆ ਹੈ ਸੋ, ਮੇਰੇ ਦਾਤਾ, ਰਹਿਬਰ !
ਹਿੰਮਤ ਦਿਓ ਕਿ ਅਸੀਂ ਤੁਹਾਡੇ ਸੱਚੇ ਰਾਹ, ਦ੍ਰਿੜ ਯਕੀਨ ਨਾਲ ਵਧਦੇ ਚੱਲੀਏ, ਸਾਰਿਆਂ ਦਾ ਭਲਾ ਸਾਥੋਂ ਕਰਵਾ ਕਿਉਂਕਿ ਅਸੀਂ ਚੱਲਾਂਗੇ ਜ਼ਰੂਰ, ਪਰ ਚਲਾਉਣਾ ਤੂੰ ਹੈ ਕਿਉਂਕਿ ਜੇਕਰ ਤੁਸੀਂ ਚੱਲੋਗੇ ਨਹੀਂ ਤਾਂ ਉਹ ਤੁਹਾਨੂੰ ਚਲਾਵੇਗਾ ਕਿਵੇਂ ਚੰਗੇ ਕਰਮ ਕਰਨੇ ਤੁਸੀਂ ਹਨ ਪਰ ਕਰਵਾਏਗਾ ਉਹ ਪਰ ਕਰਨਾ ਤਾਂ ਪਵੇਗਾ ਨਾ ! ਇਹ ਤਾਂ ਨਹੀਂ ਹੈ ਕਿ ਤੁਸੀਂ ਮੰਜੀ ‘ਤੇ ਪਏ-ਪਏ ਹੀ ਪ੍ਰਾਰਥਨਾ ਕਰਦੇ ਰਹੋ ਕਰਮ ਤਾਂ ਕਰਨਾ ਪਵੇਗਾ ਕਿ ਅਸੀਂ ਕਰਮ ਕਰਾਂਗੇ ਤੇ ਤੂੰ ਕਰਵਾਏਗਾ ਤਾਂ ਯਕੀਨ ਮੰਨੋ, ਉਹ ਦਾਤਾ-ਰਹਿਬਰ ਕਰਮ ਕਰਵਾਉਣ ਖੁਦ ਚਲਿਆ ਆਵੇਗਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.