ਸਾਡੇ ਨਾਲ ਸ਼ਾਮਲ

Follow us

16.5 C
Chandigarh
Thursday, January 22, 2026
More

    ਸਤਿਗੁਰੂ ‘ਤੇ ਦਿੜ੍ਹ ਵਿਸ਼ਵਾਸ ਰੱਖੋ : ਪੂਜਨੀਕ ਗੁਰੂ ਜੀ

    MSG, Health, Tips,  Sugar,

    ਸਤਿਗੁਰੂ ‘ਤੇ ਦਿੜ੍ਹ ਵਿਸ਼ਵਾਸ ਰੱਖੋ : ਪੂਜਨੀਕ ਗੁਰੂ ਜੀ

    ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸਤਿਗੁਰੂ, ਅੱਲ੍ਹਾ, ਵਾਹਿਗੁਰੂ, ਰਾਮ ਨੂੰ ਸੱਚੇ ਮਨ ਨਾਲ, ਸੱਚੀ ਆਤਮਾ ਨਾਲ ਭਾਵ ਦ੍ਰਿੜ ਯਕੀਨ ਨਾਲ  ਜੇਕਰ ਕੋਈ ਯਾਦ ਕਰਦਾ ਹੈ, ਤਾਂ ਉਹ ਰਹਿਮੋ-ਕਰਮ ਦਾ ਮਾਲਕ ਇਨਸਾਨ ਦੇ ਸਾਰੇ ਦੁੱਖ ਹਰ ਲੈਂਦਾ ਹੈ, ਗ਼ਮ, ਚਿੰਤਾ, ਪ੍ਰੇਸ਼ਾਨੀਆਂ ਤੋਂ ਮੋਕਸ਼-ਮੁਕਤੀ  ਦਿਵਾ ਦਿੰਦਾ ਹੈ ਜਿਨ੍ਹਾਂ ਦੀ ਭਾਵਨਾ ਸ਼ੁੱਧ ਹੁੰਦੀ ਹੈ, ਉਹ ਪਰਮ ਪਿਤਾ ਪਰਮਾਤਮਾ ਦੀ ਕਿਰਪਾ-ਦ੍ਰਿਸ਼ਟੀ ਦੇ ਕਾਬਲ ਬਣ ਜਾਂਦੇ ਹਨ ਪੂਜਨੀਕ ਗੁਰੂ ਜੀ  ਫ਼ਰਮਾਉਂਦੇ ਹਨ ਕਿ  ਪਰਮਾਤਮਾ ਇਹ ਨਹੀਂ ਵੇਖਦਾ ਕਿ ਤੁਸੀਂ ਅਮੀਰ ਹੋ ਜਾਂ ਗਰੀਬ ਹੋ ਜਾਂ ਤੁਹਾਡੀ ਕਿਹੜੀ ਜਾਤ ਹੈ,

    ਉਹ ਸਿਰਫ਼ ਇਹੀ ਦੇਖਦਾ ਹੈ ਕਿ ਤੁਹਾਡੇ ਦਿਲੋ-ਦਿਮਾਗ ‘ਚ ਪਰਮ ਪਿਤਾ ਪਰਮਾਤਮਾ ਲਈ ਕਿਹੋ ਜਿਹੀ ਤੜਪ, ਲਗਨ, ਸ਼ਰਧਾ ਹੈ ਜਿਸ ਦੇ ਅੰਦਰ ਜੈਸੀ ਸ਼ਰਧਾ ਹੁੰਦੀ ਹੈ, ਉਹੋ ਜਿਹੇ ਹੀ ਉਸ ਦੇ ਦਰਸ਼-ਦੀਦਾਰ ਹੁੰਦੇ ਹਨ ਮਾਲਕ, ਪਰਮ ਪਿਤਾ ਪਰਮਾਤਮਾ, ਕਿਸੇ ਪੈਸੇ ਦਾ, ਕਿਸੇ ਦਿਖਾਵੇ ਦਾ ਭੁੱਖਾ ਨਹੀਂ ਹੁੰਦਾ ਉਸ ਨੂੰ ਹਾਸਲ ਕਰਨ ਲਈ ਜੰਗਲ, ਪਹਾੜਾਂ, ਉਜਾੜਾਂ ‘ਚ ਜਾਣਾ ਜ਼ਰੂਰੀ ਨਹੀਂ ਹੁੰਦਾ ਤੁਸੀਂ ਆਪਣੇ ਘਰ-ਪਰਿਵਾਰ ‘ਚ ਰਹਿੰਦੇ ਹੋਏ, ਸੱਚੀ ਭਾਵਨਾ, ਦ੍ਰਿੜ ਯਕੀਨ ਨਾਲ ਉਸ ਨੂੰ ਯਾਦ ਕਰਦੇ ਹੋ ਤਾਂ ਉਹ ਤੁਹਾਡੇ ਕੋਲ ਭੱਜਾ-ਤੁਰਿਆ ਆਉਂਦਾ ਹੈ ਤੁਹਾਡਾ ਦ੍ਰਿੜ ਯਕੀਨ ਇੰਨਾ ਹੋਣਾ ਚਾਹੀਦਾ ਹੈ ਕਿ ਕੋਈ ਵੀ ਉਸ ਨੂੰ ਹਿਲਾ ਨਾ ਸਕੇ

    MSG, Health, Tips,  Sugar,

    ਇਨਸਾਨ ਆਪਣੇ ਸਤਿਗੁਰੂ, ਮਾਲਕ ਦੇ ਲਈ ਅਜਿਹਾ ਦ੍ਰਿੜ ਯਕੀਨ ਬਣਾ ਲਵੇ ਕਿ ਮੇਰਾ ਸਤਿਗੁਰੂ ਸਭ ਕੁਝ ਹੈ ਅਤੇ ਇਨਸਾਨ ਸਤਿਗੁਰੂ ਦੇ ਬਚਨਾਂ ‘ਤੇ ਅਮਲ ਕਰੇ, ਤਾਂ ਯਕੀਨਨ ਉਸ ਦਾ ਜੀਵਨ ਬਦਲ ਜਾਵੇ, ਉਸ ਦੀ ਜ਼ਿੰਦਗੀ ਪਤਝੜ ਤੋਂ ਬਹਾਰਾਂ ‘ਚ ਚਲੀ ਜਾਵੇ ਪੂਜਨੀਕ ਗੁਰੂ ਜੀ  ਫ਼ਰਮਾਉਂਦੇ ਹਨ ਕਿ  ਤੁਸੀਂ ਸੇਵਾ ਕਰਦੇ ਹੋ, ਸਤਿਗੁਰੂ, ਮਾਲਕ ਨਾਲ ਬੇਇੰਤਹਾ ਮੁਹੱਬਤ ਕਰਦੇ ਹੋ, ਤਾਂ ਬਹੁਤ ਲੋਕ ਹੋਣਗੇ ਜੋ ਤੁਹਾਡੀ ਲੱਤ ਖਿਚਾਈ ਨੂੰ ਤਿਆਰ ਹੋਣਗੇ ਝੂਠ ਬੋਲਣਗੇ, ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਤੁਹਾਨੂੰ ਦੱਸਣਗੇ

    ਮਨਘੜਤ ਚੀਜ਼ਾਂ ਕਰ-ਕਰਕੇ, ਕੁਝ ਨਾ ਕੁਝ ਕਹਿ ਕੇ ਤੁਹਾਨੂੰ ਮਾਲਕ ਤੋਂ ਦੂਰ ਕਰਵਾਉਣਾ ਉਨ੍ਹਾਂ ਦੀ ਫਿਤਰਤ ਹੁੰਦੀ ਹੈ ਪਰ ਤੁਸੀਂ ਆਪਣੇ ਬਾਰੇ ਸੋਚੋ ਤੁਸੀਂ ਆਪਣੇ ਅੱਲ੍ਹਾ, ਵਾਹਿਗੁਰੂ, ਰਾਮ ਨਾਲ ਦੋਸਤੀ ਕੀਤੀ ਤੇ ਤੋੜ ਦਿੱਤੀ ਆਮ ਇਨਸਾਨ ਦੇ ਕਹਿਣ ‘ਤੇ … ! ਤਾਂ ਲਾਹਨਤ ਹੈ ਅਜਿਹੀ ਆਸ਼ਿਕੀ ‘ਤੇ ! ਜਦੋਂ ਤੁਸੀਂ ਆਪਣੇ ਸਤਿਗੁਰੂ, ਅੱਲ੍ਹਾ, ਰਾਮ ਨਾਲ ਇਸ਼ਕ ਲੜਾਇਆ ਹੈ, ਤਾਂ ਫਿਰ ਐਰੇ-ਗੈਰੇ ਨੱਥੂ ਖੈਰੇ ਦੀ ਕੀ ਤਾਕਤ, ਜੋ ਤੁਹਾਨੂੰ ਦੂਰ ਕਰ ਦੇਵੇ!

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.