ਜੀਵ ਨੂੰ ਮਾਲਕ ਤੋਂ ਦੂਰ ਕਰਦਾ ਹੈ ਹੰਕਾਰ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇੱਕ ਮੁਰੀਦ ਆਪਣੇ ਪਰਮ ਪਿਤਾ ਪਰਮਾਤਮਾ ਨੂੰ ਉਦੋਂ ਹੀ ਹਾਸਲ ਕਰ ਸਕਦਾ ਹੈ ਜਦੋਂ ਉਹ ਆਪਣੀ ਖੁਦੀ ਨੂੰ ਮਿਟਾ ਦਿੰਦਾ ਹੈ ਜਦੋਂ ਤੱਕ ਇਨਸਾਨ ਦੇ ਅੰਦਰ ਖੁਦੀ, ਹੰਕਾਰ ਰਹਿੰਦਾ ਹੈ ਉਦੋਂ ਤੱਕ ਉਹ ਆਪਣੇ ਸਤਿਗੁਰੂ, ਮੌਲਾ ਤੋਂ ਦੂਰ ਹੀ ਰਹਿੰਦਾ ਹੈ ਕਿਉਂਕਿ ਜਿੱਥੇ ਹੰਕਾਰ ਹੁੰਦਾ ਹੈ ਉੱਥੇ ਮਾਲਕ ਦਾ ਪਿਆਰ ਨਹੀਂ ਅਤੇ ਜਿੱਥੇ ਮਾਲਕ ਦਾ ਪਿਆਰ ਹੈ,
ਉੱਥੇ ਹੰਕਾਰ ਨਹੀਂ ਹੁੰਦਾ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਬੇਪਰਵਾਹ ਜੀ ਦੇ ਬਚਨਾਂ ਵਿੱਚ ਆਉਂਦਾ ਹੈ ਕਿ ਜਦੋਂ ਆਦਮੀ ਮਾਲਕ ਦੇ ਪਿਆਰ-ਮੁਹੱਬਤ ਦੇ ਰਸਤੇ ‘ਤੇ ਚਲਦਾ ਹੈ ਤਾਂ ਉਸ ਨੂੰ ਸਿਰ ਕਟਵਾਉਣਾ ਪੈਂਦਾ ਹੈ ਸਿਰ ਕਟਵਾਉਣ ਦਾ ਮਤਲਬ ਹੈ ਕਿ ਆਪਣੀ ਖੁਦੀ ਨੂੰ ਮਿਟਾ ਦਿਓ ਗੁਰਮੁਖਤਾ ਨਾਲ ਚੱਲੋ ਅਤੇ ਮਨਮੁਖਤਾ ਨੂੰ ਵਿਚਾਲੇ ਆਉਣ ਹੀ ਨਾ ਦਿਓ ਤੁਹਾਡਾ ਮਨ ਕਦੇ ਵੀ ਹਾਵੀ ਹੁੰਦਾ ਹੈ ਤਾਂ ਉਸ ਅੱਗੇ ਹਥਿਆਰ ਨਾ ਸੁੱਟੋ ਕਿਉਂਕਿ ਮਨ ਬਹੁਤ ਤਰ੍ਹਾਂ ਦੀਆਂ ਚਾਲਾਂ ਚੱਲੇਗਾ
ਇਹ ਅਜਿਹਾ ਦਿਖਾਏਗਾ ਕਿ ਤੁਸੀਂ ਖੁਸ਼ ਹੋ, ਤੁਹਾਨੂੰ ਬਹੁਤ ਕੁਝ ਮਿਲਿਆ ਕਿਉਂਕਿ ਮਨ ਨੇ ਤਾਂ ਨਿੰਦਿਆ-ਬੁਰਾਈ ਵੱਲ ਹੀ ਤੁਹਾਨੂੰ ਸਬਜ਼ਬਾਗ ਦਿਖਾਉਣੇ ਹਨ ਮਨ ਕਦੇ ਇਹ ਨਹੀਂ ਦਿਖਾਉਂਦਾ ਕਿ ਤੁਸੀਂ ਜੀਉਂਦੇ-ਜੀਅ ਜ਼ਿੰਦਗੀ ਨੂੰ ਨਰਕ ਬਣਾ ਲਓਗੇ ਅਤੇ ਮਰਨ ਤੋਂ ਬਾਅਦ ਨਰਕ ਤੋਂ ਬਦਤਰ ਜ਼ਿੰਦਗੀ ਆਤਮਾ ਨੂੰ ਭੋਗਣੀ ਪਵੇਗੀ ਮਨ ਜਦੋਂ ਆਪਣੀਆਂ ਚਾਲਾਂ ਚੱਲਦਾ ਹੈ ਤਾਂ ਵੱਡੇ-ਵੱਡੇ ਲੋਕ ਵੀ ਚਾਰੇ ਖਾਨੇ ਚਿੱਤ ਹੋ ਜਾਂਦੇ ਹਨ ਇਸ ਲਈ ਆਪਣੇ ਮਨ ਨੂੰ ਮਾਰਨਾ, ਮਨ ਨਾਲ ਲੜਨਾ ਹੀ ਕਲਿਯੁਗ ਵਿਚ ਸੱਚੀ ਭਗਤੀ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਆਪਣੇ ਅੰਦਰ ਆਉਣ ਵਾਲੇ ਬੁਰੇ ਵਿਚਾਰਾਂ ਨਾਲ ਲੜਨਾ ਚਾਹੀਦਾ ਹੈ ਅਤੇ ਉਨ੍ਹਾਂ ਬੁਰੇ ਵਿਚਾਰਾਂ ‘ਤੇ ਜਿੱਤ ਹਾਸਲ ਕਰੋ, ਨਾ ਕਿ ਤੁਸੀਂ ਬੁਰੇ ਵਿਚਾਰਾਂ ਦੇ ਅਨੁਸਾਰ ਚੱਲਣ ਲੱਗ ਜਾਓ
ਜੇਕਰ ਤੁਸੀਂ ਬੁਰੇ ਵਿਚਾਰਾਂ ਦੇ ਅਨੁਸਾਰ ਚੱਲਣ ਲੱਗ ਗਏ ਤਾਂ ਮਨ ਦੀ ਜਿੱਤ ਹੁੰਦੀ ਹੈ ਅਤੇ ਜੇਕਰ ਤੁਸੀਂ ਬੁਰੇ ਵਿਚਾਰਾਂ ਨੂੰ ਦਬਾ ਲਿਆ ਅਤੇ ਗੁਰੂ, ਪੀਰ-ਫ਼ਕੀਰ ਦੇ ਅਨੁਸਾਰ ਤੇ ਆਤਮਿਕ ਵਿਚਾਰਾਂ ਅਨੁਸਾਰ ਤੁਸੀਂ ਚੱਲਣ ਲੱਗ ਗਏ ਤਾਂ ਮਨ ਦੀ ਹਾਰ ਹੋ ਜਾਂਦੀ ਹੈ ਇਸ ਲਈ ਇਹ ਤੁਹਾਡੇ ਹੱਥ ਵਿਚ ਹੈ ਕਿ ਤੁਸੀਂ ਕਿਨ੍ਹਾਂ ਵਿਚਾਰਾਂ ਦਾ ਸਾਥ ਦਿੰਦੇ ਹੋ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਬੇਪਰਵਾਹ ਜੀ ਨੇ ਭਜਨ ਵਿਚ ਫ਼ਰਮਾਇਆ ਕਿ ‘ਸਿਰ ਹੈ ਅਮਾਨਤ ਸਤਿਗੁਰੂ ਕੀ’ ਕਿ ਮੇਰਾ ਜੋ ਵਜ਼ੂਦ ਹੈ,
ਉਹ ਮੇਰਾ ਰਹਿਬਰ, ਸਤਿਗੁਰ, ਮੌਲਾ ਹੈ ਬਸ, ਇੰਨੀ ਗੱਲ ਜਿਸਦੇ ਦਿਮਾਗ ਵਿਚ ਆ ਗਈ ਉਹ ਜਲਦੀ ਨਾਲ ਤਿਲ੍ਹਕਦਾ ਨਹੀਂ ਕਿ ਮੇਰਾ ਸਤਿਗੁਰ, ਮੌਲਾ ਕੀ ਕਹਿੰਦਾ ਹੈ, ਕਿਨ੍ਹਾਂ ਵਿਚਾਰਾਂ ‘ਤੇ ਚਲਾਉਂਦਾ ਹੈ, ਕੀ ਕਰਨ ਲਈ ਪ੍ਰੇਰਿਤ ਕਰਦਾ ਹੈ ਜੋ ਲੋਕ ਬਚਨ ਸੁਣ ਕੇ ਅਮਲ ਕਰਦੇ ਹਨ ਉਹ ਹੀ ਬਚਨਾਂ ‘ਤੇ ਚੱਲ ਸਕਦੇ ਹਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਲੋਕ ਬਚਨ ਨਹੀਂ ਮੰਨਦੇ ਅਤੇ ਫਿਰ ਅੱਲ੍ਹਾ, ਰਾਮ ‘ਤੇ ਗੁੱਸਾ ਕਰਦੇ ਹਨ ਸੰਤ ਤਾਂ ਵਾਰ-ਵਾਰ ਹੱਥ ਜੋੜ-ਜੋੜ ਕੇ ਬੇਨਤੀ ਕਰਦੇ ਹਨ,
ਪਿਆਰ-ਮੁਹੱਬਤ ਨਾਲ ਸਮਝਾਉਂਦੇ ਹਨ ਕਿ ਭਾਈ, ਮੰਨ ਜਾਓ, ਬੁਰਾਈਆਂ ਨੂੰ ਛੱਡ ਦਿਓ ਉਸ ਸਮੇਂ ਤਾਂ ਆਦਮੀ ਮਨ ਦੀਆਂ ਲੱਜ਼ਤਾਂ ਤੋਂ ਬਾਜ ਨਹੀਂ ਆਉਂਦਾ ਅਜਿਹਾ ਨਹੀਂ ਹੈ ਕਿ ਭਵਿੱਖ ਵਿਚ ਵੀ ਆਦਮੀ ਅਜਿਹਾ ਹੀ ਰਹੇਗਾ ਸਗੋਂ ਆਦਮੀ ਅੱਜ ਹੀ ਬਚਨਾਂ ਨੂੰ ਮੰਨ ਲਵੇ ਤਾਂ ਬੁਰੇ ਵਿਚਾਰ ਖ਼ਤਮ ਹੋ ਜਾਣਗੇ ਅਤੇ ਮਾਲਕ ਦਾ ਪਿਆਰ-ਮੁਹੱਬਤ ਮੋਹਲੇਧਾਰ ਫਿਰ ਤੋਂ ਵਰਸਣਾ ਸ਼ੁਰੂ ਹੋ ਜਾਵੇਗਾ
ਆਪ ਜੀ ਫ਼ਰਮਾਉਂਦੇ ਹਨ ਕਿ ਇਹ ਸਹੀ ਨਹੀਂ ਕਿ ਤੁਸੀਂ ਖੁਦ ਗ਼ਲਤੀਆਂ ਕਰੋ ਅਤੇ ਦੋਸ਼ ਮਾਲਕ ਨੂੰ ਦਿਓ ਇਸ ਲਈ ਸੇਵਾ-ਸਿਮਰਨ, ਪਰਮਾਰਥ ਦੁਆਰਾ ਆਪਣੇ ਬੁਰੇ ਵਿਚਾਰਾਂ ਨੂੰ ਕੰਟਰੋਲ ਕਰਨਾ ਸਿੱਖੋ ਤੁਹਾਡਾ ਮਨ ਜਦੋਂ ਵੀ ਬੁਰੀ ਸੋਚ ਦੇਵੇ ਤਾਂ ਤੁਸੀਂ ਸਿਮਰਨ ਕਰੋ ਕਿਉਂਕਿ ਸੋਚ ਆਉਣ ਨਾਲ ਕੁਝ ਨਹੀਂ ਹੁੰਦਾ ਪਰ ਤੁਸੀਂ ਉਸ ਸੋਚ ਦੇ ਅਨੁਸਾਰ ਚੱਲੋ ਨਾ ਇਸ ਲਈ ਸੰਤ, ਪੀਰ-ਫ਼ਕੀਰਾਂ ਦਾ ਇਹ ਮੰਨਣਾ ਹੈ ਕਿ ਬਚਨ ਸੁਣ ਕੇ ਅਮਲ ਕਰਨਾ ਸਿੱਖੋ ਜੋ ਜੀਵ ਬਚਨ ਸੁਣਦੇ ਹਨ, ਅਮਲ ਕਰਦੇ ਹਨ
ਉਨ੍ਹਾਂ ‘ਤੇ ਹੀ ਮਾਲਕ ਦੀ ਕਿਰਪਾ-ਦ੍ਰਿਸ਼ਟੀ ਹੋਇਆ ਕਰਦੀ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ‘ਸਿਰ ਅਮਾਨਤ’ ਕਹਿਣਾ ਸੌਖਾ ਹੈ ਕਿ ਸਤਿਗੁਰੂ, ਮੈਂ ਤੇਰੀ ਅਮਾਨਤ ਹਾਂ ਪਰ ਬਣਨਾ ਬਹੁਤ ਮੁਸ਼ਕਿਲ ਹੈ ਕਦੇ ਕਾਮ-ਵਾਸਨਾ, ਕਦੇ ਕਰੋਧ, ਲੋਭ, ਮੋਹ, ਹੰਕਾਰ, ਕਦੇ ਮਨ-ਮਾਇਆ, ਇਹ ਤਰ੍ਹਾਂ-ਤਰ੍ਹਾਂ ਦੀਆਂ ਰੁਕਾਵਟਾਂ ਪੈਦਾ ਕਰਦੇ ਹਨ ਜੇਕਰ ਜੀਵ ਮਾਲਕ ਦੇ ਸਜਦੇ ਵਿਚ ਸਿਰ ਝੁਕਾ ਦਿੰਦਾ ਹੈ ਤਾਂ ਉਸਨੂੰ ਦ੍ਰਿੜ੍ਹ ਵਿਸ਼ਵਾਸ ਦੇ ਨਾਲ ਅੱਗੇ ਵੀ ਚੱਲਣਾ ਚਾਹੀਦਾ ਹੈ ਅਤੇ ਮਾਲਕ ਦੀ ਕਿਰਪਾ-ਦ੍ਰਿਸ਼ਟੀ ਦੇ ਕਾਬਲ ਤਾਂ ਹੀ ਬਣਿਆ ਜਾ ਸਕਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਮਨ ਨਾਲ ਲੜਨਾ ਚਾਹੀਦਾ ਹੈ ਬੇਪਰਵਾਹ ਜੀ ਨੇ ਵੀ ਦੱਸਿਆ ਹੈ ਕਿ ਮਨ ਜੀਤੇ, ਜੱਗ ਜੀਤ ਜਿਸਨੇ ਆਪਣੇ ਮਨ ਨੂੰ ਜਿੱਤ ਲਿਆ ਉਸਨੇ ਸਾਰੀ ਦੁਨੀਆਂ ਨੂੰ ਜਿੱਤ ਲਿਆ ਜੋ ਜੀਵ ਆਪਣੇ ਮਨ ‘ਤੇ ਹਾਵੀ ਹੋ ਜਾਂਦਾ ਹੈ ਉਹ ਤਮਾਮ ਖੁਸ਼ੀਆਂ ਦਾ ਹੱਕਦਾਰ ਹੌਲ਼ੀ-ਹੌਲ਼ੀ ਬਣਦਾ ਚਲਿਆ ਜਾਂਦਾ ਹੈ ਅਤੇ ਮਾਲਕ ਦੀ ਕਿਰਪਾ-ਦ੍ਰਿਸ਼ਟੀ ਉਸ ‘ਤੇ ਜ਼ਰੂਰ ਵਰਸਦੀ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.