ਹਮੇਸ਼ਾ ਭਲੇ ਪੁਰਸ਼ਾਂ ਦਾ ਸੰਗ ਕਰੋ : ਪੂਜਨੀਕ ਗੁਰੂ ਜੀ

Saint Dr MSG

ਹਮੇਸ਼ਾ ਭਲੇ ਪੁਰਸ਼ਾਂ ਦਾ ਸੰਗ ਕਰੋ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜੋ ਜੀਵ ਸਤਿਸੰਗ ਵਿਚ ਚੱਲ ਕੇ ਆਉਂਦਾ ਹੈ, ਉਸ ਦੇ ਜਨਮਾਂ-ਜਨਮਾਂ ਦੇ ਪਾਪ-ਕਰਮ ਕੱਟੇ ਜਾਂਦੇ ਹਨ ‘ਸਤਿ’ ਉਹ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਹੈ ਅਤੇ ਸੰਗ ਉਸ ਮਾਲਕ ਦੀ ਭਗਤੀ-ਇਬਾਦਤ ਕਰਕੇ ਉਸ ਸੱਚ ਦਾ ਸਾਥ ਕਰਨਾ ਹੈ ਇਨਸਾਨ ਜਿਵੇਂ ਦਾ ਸੰਗ ਕਰਦਾ ਹੈ, ਉਸ ‘ਤੇ ਉਵੇਂ ਦਾ ਰੰਗ ਚੜ੍ਹਦਾ ਜ਼ਰੂਰ ਹੈ ਪਰ ਇਹ ਬਹੁਤ ਜ਼ਰੂਰੀ ਹੈ ਕਿ ਇਨਸਾਨ ਮਾੜਾ ਸੰਗ ਨਾ ਕਰੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਕਿਤੇ ਵੀ, ਕੋਈ ਵੀ ਕਿਸੇ ਨੂੰ ਮਾੜਾ ਕਹਿੰਦਾ ਹੋਵੇ, ਚੁਗਲੀ, ਨਿੰਦਿਆ, ਬੁਰਾਈ ਗਾਉਂਦਾ ਹੋਵੇ, ਜਿੱਥੋਂ ਤੱਕ ਸੰਭਵ ਹੋਵੇ ਕਿਨਾਰਾ ਕਰ ਜਾਓ ਮਜ਼ਬੂਰੀ ਵੱਸ ਕਿਤੇ ਸੁਣਨਾ ਪੈਂਦਾ ਹੈ ਤਾਂ ਪੰਜ-ਸੱਤ ਮਿੰਟ ਸਿਮਰਨ ਕਰੋ ਮਾਲਕ ਅੱਗੇ ਅਰਦਾਸ ਕਰੋ ਕਿ ਮਾਲਕ ਮੈਨੂੰ ਇਸ ਪਾਪ-ਕਰਮ ਤੋਂ ਬਚਾ ਫਿਰ ਜੋ ਕਰੇਗਾ ਉਹ ਹੀ ਭਰੇਗਾ,

ਤੁਹਾਨੂੰ ਕੁਝ ਨਹੀਂ ਹੁੰਦਾ ਜਿੱਥੋਂ ਤੱਕ ਹੋਵੇ ਇਨਸਾਨ ਨੂੰ ਚੰਗੇ ਲੋਕਾਂ ਦਾ ਸੰਗ ਕਰਨਾ ਚਾਹੀਦਾ ਹੈ ਜਿਨਾ ਵੀ ਤੁਸੀਂ ਨੇਕ, ਭਲੇ ਪੁਰਸ਼ਾਂ ਦਾ ਸੰਗ ਕਰੋਗੇ, ਤੁਹਾਨੂੰ ਦਿਲੋ-ਦਿਮਾਗ ਵਿਚ ਮਾਲਕ ਦੇ ਪਿਆਰ-ਮੁਹੱਬਤ ਦੀ ਲਗਨ ਲੱਗੇਗੀ ਉਸਦੀ ਕਿਰਪਾ-ਦ੍ਰਿਸ਼ਟੀ ਦੇ ਤੁਸੀਂ ਕਾਬਲ ਬਣੋਗੇ ਉਸਦੀ ਦਇਆ-ਮਿਹਰ, ਰਹਿਮਤ ਵਰਸੇਗੀ ਅਤੇ ਤੁਸੀਂ ਤਮਾਮ ਉਨ੍ਹਾਂ ਖੁਸ਼ੀਆਂ ਦੇ ਹੱਕਦਾਰ ਬਣਦੇ ਜਾਓਗੇ ਜੋ ਤੁਹਾਡੀ ਕਿਸਮਤ ‘ਚ ਹਨ ਅਤੇ ਜੋ ਤੁਹਾਡੀ ਕਿਸਮਤ ‘ਚ ਨਹੀਂ ਵੀ ਹਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਤਿਸੰਗ ਵਿਚ ਆ ਕੇ ਬਚਨਾਂ ‘ਤੇ ਅਮਲ ਕਰਨ ਵਾਲੇ ਜੀਵਾਂ ਦੀ ਕਿਸਮਤ ਬਦਲ ਜਾਇਆ ਕਰਦੀ ਹੈ

ਸਤਿਸੰਗ ਸੁਣੋ ਅਤੇ ਅਮਲ ਕਰੋ ਬਿਨਾ ਅਮਲ ਦੇ ਇਨਸਾਨ ਨੂੰ ਕੋਈ ਖੁਸ਼ੀ ਹਾਸਲ ਨਹੀਂ ਹੁੰਦੀ ਜੇਕਰ ਤੁਸੀਂ ਅਮਲ  ਕਰਦੇ ਹੋ, ਬਚਨ ਸੁਣ ਕੇ ਉਨ੍ਹਾਂ ਨੂੰ ਮੰਨਦੇ ਹੋ ਤਾਂ ਹੀ ਖੁਸ਼ੀਆਂ ਦੇ ਹੱਕਦਾਰ ਬਣਦੇ ਹੋ ਜੇਕਰ ਤੁਸੀਂ ਸਤਿਸੰਗ ਸੁਣ ਕੇ ਅਮਲ ਨਹੀਂ ਕਰਦੇ ਤਾਂ ਤੁਸੀਂ ਕਿਸਮਤ ਵਾਲੇ ਤਾਂ ਕੀ ਬਣੋਗੇ ਜਨਮਾਂ-ਜਨਮਾਂ ਦੇ ਪਾਪ-ਕਰਮਾਂ ਨੂੰ ਵੀ ਨਹੀਂ ਕੱਟ ਸਕਦੇ ਸਤਿਸੰਗ ਵਿਚ ਸੱਚ ਸੁਣਾਇਆ ਜਾਂਦਾ ਹੈ ਸਤਿਸੰਗ ਵਿਚ ਉਸ ਅੱਲ੍ਹਾ, ਰਾਮ ਦੇ ਨਾਲ ਜੋੜਿਆ ਜਾਂਦਾ ਹੈ ਜੋ ਸੁਣਦੇ ਹਨ, ਵਿਚਾਰ ਕਰਦੇ ਹਨ ਉਨ੍ਹਾਂ ਦਾ ਹੀ ਬੇੜਾ ਪਾਰ ਹੁੰਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੋ ਮਨ ਦੀ ਤਕਰਾਰ ਵਿਚ ਆ ਜਾਂਦਾ ਹੈ

Dera Sacha Sauda, Gurmeet Ram Rahi, God,Preciuous Word

ਉਹ ਸੰਤਾਂ ਦੇ ਬਚਨਾਂ ਦੀ ਪ੍ਰਵਾਹ ਨਹੀਂ ਕਰਦਾ ਸੰਤਾਂ ਦੇ ਬਚਨ ਸੰਤਾਂ ਲਈ ਨਹੀਂ ਹੁੰਦੇ ਸਗੋਂ ਸਾਰੀ ਸ੍ਰਿਸ਼ਟੀ ਲਈ ਹੁੰਦੇ ਹਨ ਉਨ੍ਹਾਂ ਦਾ ਖੁਦ ਦਾ ਕੋਈ ਬਚਨ ਨਹੀਂ ਹੁੰਦਾ ਜਿਵੇਂ  ਪਰਮਾਤਮਾ ਖ਼ਿਆਲ ਦਿੰਦਾ ਹੈ ਉਸੇ ਅਨੁਸਾਰ ਸੰਤ, ਪੀਰ-ਫ਼ਕੀਰ ਕਹਿੰਦੇ ਰਹਿੰਦੇ ਹਨ ਇਸ ਲਈ ਸੁਣੋ ਅਤੇ ਅਮਲ ਕਰੋ ਸੁਣ ਕੇ ਅਮਲ ਕਰਨ ਨਾਲ ਹੀ ਬੇੜਾ ਪਾਰ ਹੈ ਸੰਤ, ਪੀਰ-ਫ਼ਕੀਰ ਕਹਿਣ ਕਿ ਇਸ ਰਸਤੇ ‘ਤੇ ਨਾ ਚੱਲੋ ਤਾਂ ਉਸ ਰਸਤੇ ‘ਤੇ ਕਦੇ ਨਾ ਚੱਲੋ ਇੱਕ ਵਾਰ ਕਹਿਣਾ ਕਾਫ਼ੀ ਹੈ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੇਕਰ ਤੁਹਾਡਾ ਮਨ ਉਤੇਜਿਤ ਹੁੰਦਾ ਹੈ, ਗੁੰਮਰਾਹ ਕਰਦਾ ਹੈ ਤਾਂ ਆਪਣੇ ਮਨ ਨਾਲ ਲੜੋ ਕਿਉਂਕਿ ਜਿਸ ਰਸਤੇ ਤੋਂ ਸੰਤ ਰੋਕ ਦੇਣ ਉਹ ਰਸਤਾ ਸੁਖਦਾਈ ਹੋ ਹੀ ਨਹੀਂ ਸਕਦਾ ਮਨ ਚਾਹੇ ਕਿੰਨੇ ਹੀ ਸਬਜ਼ਬਾਗ ਵਿਖਾਵੇ, ਕਿੰਨੇ ਹੀ ਕਲਪਨਾ ਦੇ ਘੋੜੇ ਭਜਾਵੇ ਯਕੀਨ ਮੰਨੋ, ਆਉਣ ਵਾਲਾ ਸਮਾਂ ਤੁਹਾਡੇ ਲਈ ਭਿਆਨਕ ਹੋ ਸਕਦਾ ਹੈ ਇਸ ਲਈ ਬਚਨ ਸੁਣੋ ਅਤੇ ਅਮਲ ਕਰੋ ਗਲਤ ਰਸਤਾ ਅਪਨਾਉਣ ਦੀ ਤਾਂ ਸੋਚੋ ਵੀ ਨਾ, ਚੱਲਣਾ ਤਾਂ ਦੂਰ ਦੀ ਗੱਲ ਜੋ ਸੁਣ ਕੇ ਅਮਲ ਕਰਦੇ ਹਨ, ਮੰਨ ਲੈਂਦੇ ਹਨ ਕਿ ਮੈਂ ਇਸ ਰਸਤੇ ‘ਤੇ ਨਹੀਂ ਜਾਣਾ, ਉਹੀ ਖੁਸ਼ੀਆਂ ਦੇ ਹੱਕਦਾਰ ਬਣਦੇ ਹਨ ਉਨ੍ਹਾਂ ‘ਤੇ ਹੀ ਮਾਲਕ ਦੀ ਦਇਆ-ਮਿਹਰ ਮੋਹਲੇਧਾਰ ਵਰਸੇਗੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.