ਪਾਪ-ਕਰਮਾਂ ਤੋਂ ਦੂਰ ਰਹੋ ਤੇ ਪ੍ਰਭੂ-ਭਗਤੀ ਕਰੋ: ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਰੋਜ਼ਾਨਾ ਇਸ ਸੰਸਾਰ ‘ਚ ਕਿੰਨੇ ਹੀ ਲੋਕ ਆਉਂਦੇ ਹਨ ਅਤੇ ਪਤਾ ਨਹੀਂ ਕਿੰਨੇ ਹੀ ਚਲੇ ਜਾਂਦੇ ਹਨ ਪਰ ਕੋਈ ਇਸ ਤੋਂ ਸਿੱਖਿਆ ਨਹੀਂ ਲੈਂਦਾ ਪਤਾ ਨਹੀਂ ਕਦੋਂ ਤੁਹਾਨੂੰ ਵੀ ਸੱਦਾ ਆ ਜਾਵੇ ਅਤੇ ਤੁਹਾਨੂੰ ਇਸ ਸੰਸਾਰ ਤੋਂ ਜਾਣਾ ਪਵੇ ਇਸ ਲਈ ਅਜਿਹਾ ਹੋਣ ਤੋਂ ਪਹਿਲਾਂ ਹੀ ਕਿਉਂ ਨਾ ਮਾਲਕ ਦੀ ਭਗਤੀ-ਇਬਾਦਤ ਕਰ ਲਈ ਜਾਵੇ ਤਾਂ ਕਿ ਆਵਾਗਮਨ ਤੋਂ ਆਜ਼ਾਦੀ ਮਿਲ ਜਾਵੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਮਾਣ-ਵਡਿਆਈ ਦੇ ਚੱਕਰ ‘ਚ ਪੈ ਕੇ ਪਾਪ-ਕਰਮ ਨਹੀਂ ਕਰਨੇ ਚਾਹੀਦੇ ਕਿਉਂਕਿ ਇੱਕ ਦਿਨ ਸਭ ਨੇ ਇਸ ਦੁਨੀਆ ਨੂੰ ਛੱਡ ਕੇ ਜਾਣਾ ਹੈ ਇਨਸਾਨ ਨੂੰ ਪਾਪ-ਕਰਮ ਨਾ ਕਰਕੇ ਜਿੰਨਾ ਹੋ ਸਕੇ ਮਾਲਕ ਦੀ ਭਗਤੀ-ਇਬਾਦਤ ਕਰਨੀ ਚਾਹੀਦੀ ਹੈ,
ਦੂਜਿਆਂ ਦਾ ਭਲਾ ਕਰਨਾ ਚਾਹੀਦਾ ਹੈ ਅਤੇ ਚੰਗਿਆਈ-ਨੇਕੀ ‘ਤੇ ਚੱਲਣਾ ਚਾਹੀਦਾ ਹੈ ਸੰਤ ਇਹੀ ਸਿੱਖਿਆ ਦਿੰਦੇ ਹਨ ਕਿ ਇਨਸਾਨ ਹਮੇਸ਼ਾ ਸਹੀ ਰਸਤੇ ‘ਤੇ ਚੱਲੇ ਅਤੇ ਆਪਣੀ ਮੰਜ਼ਿਲੇ-ਮਕਸੂਦ ਤੱਕ ਪਹੁੰਚੇ ਇੱਥੇ ਰਹਿੰਦੇ ਹੋਏ ਖੁਸ਼ੀਆਂ ਹਾਸਲ ਕਰੇ ਅਤੇ ਅਗਲੇ ਜਹਾਨ ਲਈ ਵੀ ਮਾਲਕ ਦੀ ਦਇਆ-ਮਿਹਰ ਦੇ ਕਾਬਲ ਬਣਿਆ ਰਹੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅੱਜ ਦਾ ਇਨਸਾਨ ਗ੍ਰਿਹਸਥੀ ਚਲਾਉਂਦਾ ਹੋਇਆ ਬਹੁਤ ਹੀ ਪਰੇਸ਼ਾਨੀ ਅਤੇ ਟੈਨਸ਼ਨ ‘ਚ ਰਹਿੰਦਾ ਹੈ ਸਵੇਰੇ ਉੱਠਦਿਆਂ ਹੀ ਟੈਨਸ਼ਨ ਸ਼ੁਰੂ ਹੋ ਜਾਂਦੀ ਹੈ ਇਨਸਾਨ ਬਚਪਨ, ਜਵਾਨੀ ਖੇਡਦਿਆਂ-ਖੇਡਦਿਆਂ ਗੁਜ਼ਾਰ ਦਿੰਦਾ ਹੈ ਉਸ ਨੂੰ ਸਮੇਂ ਦਾ ਕੁਝ ਵੀ ਪਤਾ ਨਹੀਂ ਲੱਗਦਾ ਪਰ ਥੋੜ੍ਹੀ ਜਿਹੀ ਅਧਖੜ ਉਮਰ ਆਉਂਦਿਆਂ ਹੀ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਗ੍ਰਿਹਸਥੀ ਕੀ ਹੁੰਦੀ ਹੈ ਜਿਸ ਸਮੇਂ ਇਨਸਾਨ ਦਾ ਵਿਆਹ ਹੁੰਦਾ ਹੈ
ਉਸ ਸਮੇਂ ਉਹ ਬਹੁਤ ਖੁਸ਼ ਹੁੰਦਾ ਹੈ ਸੋਚਦਾ ਹੈ ਕਿ ਉਸ ਵਰਗਾ ਤਾਂ ਦੁਨੀਆ ‘ਚ ਹੋਰ ਕੋਈ ਦੂਜਾ ਹੈ ਹੀ ਨਹੀਂ, ਪਰ ਬੱਚੇ ਹੋਣ ‘ਤੇ ਉਹ ਦੁਖੀ, ਪਰੇਸ਼ਾਨ ਰਹਿਣ ਲੱਗਦਾ ਹੈ ਕਦੇ ਬੱਚਿਆਂ ਲਈ ਆਹ ਲਿਆਉਣਾ, ਕਦੇ ਔਹ, ਕਦੇ ਬਿਮਾਰੀ ਇਨਸਾਨ ਸਾਰਾ ਜੀਵਨ ਇਸੇ ਤਰ੍ਹਾਂ ਹੀ ਟੈਨਸ਼ਨ ‘ਚ ਗੁਜ਼ਾਰ ਦਿੰਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅੱਜ ਦਾ ਇਨਸਾਨ ਬਹੁਤ ਹੀ ਹੁਸ਼ਿਆਰ ਬਣਦਾ ਹੈ ਉਹ ਪਰਮਾਤਮਾ ਨੂੰ ਝਾਂਸਾ ਦੇਣ ਤੋਂ ਵੀ ਨਹੀਂ ਉੱਕਦਾ ਹੱਥ ਜੋੜ ਕੇ ਇਸ ਤਰ੍ਹਾਂ ਬੈਠ ਜਾਂਦਾ ਹੈ ਕਿ ਜਿਵੇਂ ਹੁਣੇ ਸਿੱਧਾ ਅਸਮਾਨ ਤੋਂ ਉੱਤਰਿਆ ਹੋਵੇ ਪਰ ਅਜਿਹਾ ਨਹੀਂ ਕਰਨਾ ਚਾਹੀਦਾ ਮਾਲਕ ਦੀ ਭਗਤੀ ਕਰਨੀ ਚਾਹੀਦੀ ਹੈ, ਸਿਮਰਨ ਕਰਨਾ ਚਾਹੀਦਾ ਹੈ ਤਾਂ ਯਕੀਨ ਮੰਨੋ ਤੁਸੀਂ ਅੰਦਰੋਂ-ਬਾਹਰੋਂ ਖੁਸ਼ੀਆਂ ਨਾਲ ਮਾਲਾਮਾਲ ਹੋ ਜਾਓਗੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.