ਪਰਮਾਰਥੀ ਸੇਵਾ ਨਾਲ ਬਣਦੇ ਹਨ ਵਿਗੜੇ ਕੰਮ

Saint Dr MSG

ਪਰਮਾਰਥੀ ਸੇਵਾ ਨਾਲ ਬਣਦੇ ਹਨ ਵਿਗੜੇ ਕੰਮ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸੇਵਾ ਇਨਸਾਨ ਨੂੰ ਸ਼ਕਤੀ ਦਿੰਦੀ ਹੈ ਅਤੇ ਪ੍ਰੇਰਣਾ ਪ੍ਰਦਾਨ ਕਰਕੇ ਪਰਮ ਪਿਤਾ ਪਰਮਾਤਮਾ ਦੀ ਰਹਿਮਤ ਨਾਲ ਮਿਲਾਉਂਦੀ ਹੈ ਹਾਲਾਂਕਿ ਸੇਵਾ ‘ਚ ਆਉਣ ਤੋਂ ਮਨ ਰੋਕਦਾ ਹੈ, ਮਨਮਤੇ ਲੋਕ ਟੋਕਦੇ ਹਨ ਅਤੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੇ ਹਨ ਪਰ ਸੇਵਾਦਾਰਾਂ ਨੂੰ ਮਾਲਕ ਕਿੰਨਾ ਕੁਝ ਬਖਸ਼ ਦਿੰਦਾ ਹੈ ਉਹ ਜਾਣਦਾ ਹੈ ਜੋ ਸੇਵਾ ਕਮਾਉਂਦਾ ਹੈ ਜਾਂ ਦੇਣ ਵਾਲਾ ਮਾਲਕ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੇਵਾਦਾਰ ਦੱਸੇ ਗਏ ਬਚਨਾਂ, ਪਰਹੇਜ਼ਾਂ ‘ਤੇ ਪੱਕਾ ਰਹਿਣ ਨਹੀਂ ਤਾਂ ਮਾਲਕ ਦੀ ਦਇਆ-ਮਿਹਰ, ਰਹਿਮਤ ਆਉਂਦੀ ਹੈ ਅਤੇ ਝੋਲੀ ਫਟੀ ਹੋਣ ਕਾਰਨ ਆਉਂਦੇ ਹੀ ਚਲੀ  ਜਾਂਦੀ ਹੈ ਕਿਉਂਕਿ ਝੋਲੀ ਫਟੀ ਹੋਣ  ਕਾਰਨ ਕਿੰਨਾ ਵੀ ਸਮਾਨ ਪਾਈ ਜਾਓ ਉਹ ਝੋਲੀ ‘ਚ ਠਹਿਰਦਾ ਨਹੀਂ ਜੋ ਬਚਨ ਦੀ ਕਾਟ ਕਰਦੇ ਹਨ,

ਉਨ੍ਹਾਂ ਲਈ ਸੇਵਾ ਦਾ ਮੇਵਾ, ਮਾਲਕ ਦੀਆਂ ਖੁਸ਼ੀਆਂ ਸਭ ਬੇਕਾਰ ਚਲੀਆਂ ਜਾਂਦੀਆਂ ਹਨ ਸੇਵਾ ਕਰਦੇ ਦੀਨਤਾ, ਨਿਮਰਤਾ ਦਾ ਪੱਲਾ ਫੜੀ ਰੱਖੋ ਤਾਂ ਮਾਲਕ ਪਤਾ ਨਹੀਂ ਕਿਹੜੇ-ਕਿਹੜੇ ਰੋਗ ਕੱਟ ਦੇਵੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਪੂਰੇ ਜੋਸ਼, ਲਗਨ,ਜਿੰਮੇਵਾਰੀ ਨਾਲ ਤਨ-ਮਨ-ਧਨ ਨਾਲ ਸੇਵਾ ਕਰੋ ਕਿਉਂਕਿ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਬਚਨ ਹਨ ਕਿ ਇਥੇ 24 ਘੰਟੇ ਸੇਵਾ ਚਲਦੀ ਰਹਿੰਦੀ ਹੈ ਅਤੇ ਚਲਦੀ ਰਹੇਗੀ ਸੇਵਾਦਾਰਾਂ ਨੂੰ ਸੇਵਾ ਬੜੀ ਮੁਸ਼ਕਿਲ ਨਾਲ ਮਿਲਦੀ ਹੈ ਪਰਮਾਰਥੀ ਸੇਵਾ ‘ਤੇ ਆਉਣ ਨਾਲ ਰੋਗ ਕੱਟ ਜਾਂਦੇ ਹਨ, ਵਿਗੜੇ ਕੰਮ ਬਣ ਜਾਂਦੇ ਹਨ, ਰੋਗ ਖਤਮ ਹੋ ਜਾਂਦੇ ਹਨ ਅਤੇ ਇਹੀ ਸੇਵਾ ਦਾ ਮੇਵਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.