ਬਿਨਾ ਸਿਮਰਨ ਦੇ ਮਨ ‘ਤੇ ਕਾਬੂ ਨਹੀਂ ਪੈਂਦਾ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ ਇਨਸਾਨ ਨੂੰ ਓਮ, ਹਰੀ, ਅੱਲ੍ਹਾ, ਰਾਮ ਦਾ ਸਹਾਰਾ ਮਿਲ ਜਾਂਦਾ ਹੈ ਤਾਂ ਬਾਕੀ ਦੁਨਿਆਵੀ ਸਹਾਰੇ ਕੋਈ ਮਾਇਨੇ ਨਹੀਂ ਰੱਖਦੇ ਦੁਨੀਆ ‘ਚ ਇੱਕ-ਦੂਜੇ ਦੇ ਵਿਚਾਰ ਮਿਲਦੇ ਹਨ ਤਾਂ ਆਪਸੀ ਪਿਆਰ ਹੈ ਪਰ ਵਿਚਾਰ ਨਹੀਂ ਮਿਲਦੇ ਤਾਂ ਮੈਂ ਕੌਣ, ਤੂੰ ਕੌਣ! ਦੁਨਿਆਵੀਂ ਪਿਆਰ ਗਰਜ਼ੀ, ਸਵਾਰਥੀ ਪਿਆਰ ਹੈ,ਜਿਸ ਦੀ ਨੀਂਹ ਗਰਜ਼ ‘ਤੇ ਟਿਕੀ ਹੋਈ ਹੈ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੇਕਰ ਤੁਹਾਡਾ ਰੁਤਬਾ ਹੈ ਤਾਂ ਤੁਹਾਨੂੰ ਸਲਾਮ ਕਰਨ ਵਾਲੇ ਅਨਜਾਣ ਲੋਕ ਵੀ ਮਿਲਣਗੇ ਜੇਕਰ ਇਨਸਾਨ ਦਾ ਰੁਤਬਾ ਚਲਿਆ ਗਿਆ, ਪੈਸਾ ਖ਼ਤਮ ਹੋ ਗਿਆ ਤਾਂ ਅਨਜਾਣ ਲੋਕਾਂ ਨੇ ਤਾਂ ਹੱਥ ਕੀ ਮਿਲਾਉਣਾ ਹੈ ਸਗੋਂ ਆਪਣੇ ਹੀ ਮੂੰਹ ਫੇਰ ਜਾਂਦੇ ਹਨ ਇਸ ਮਤਲਬੀ ਸੰਸਾਰ ‘ਚ ਆਪਣੇ ਮਤਲਬ ਲਈ ਇਨਸਾਨ ਕਿਸੇ ਵੀ ਹੱਦ ਤੋਂ ਡਿੱਗ ਸਕਦਾ ਹੈ
ਇਸ ਘੋਰ ਕਲਿਯੁਗ ‘ਚ ਇਨਸਾਨ ਆਪਣੇ ਮਤਲਬ ਲਈ ਗਧੇ ਨੂੰ ਵੀ ਬਾਪ ਕਹਿ ਦਿੰਦਾ ਹੈ ਅਤੇ ਜੇਕਰ ਇਹ ਪਤਾ ਲੱਗ ਜਾਵੇ ਕਿ ਆਪਣੇ ਬਾਪ ਤੋਂ ਕੁਝ ਨਹੀਂ ਮਿਲੇਗਾ ਤਾਂ ਆਪਣੇ ਬਾਪ ਨੂੰ ਵੀ ਬਾਪ ਕਹਿਣਾ ਪਸੰਦ ਨਹੀਂ ਕਰਦਾ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਆਪਣੇ ਮਨ ਕਾਰਨ ਪਰੇਸ਼ਾਨ ਹੈ, ਮਨ ਦੇ ਕਹੇ ਅਨੁਸਾਰ ਚਲਦਾ ਹੈ ਧਰਮਾਂ ਅਨੁਸਾਰ ਜੋ ਅੰਦਰ ਹੀ ਅੰਦਰ ਬੁਰੇ ਖਿਆਲ ਦਿੰਦਾ ਹੈ
ਉਸ ਨੂੰ ਮਨ ਕਿਹਾ ਗਿਆ ਹੈ ਇਸ ਮਨ ਨੂੰ ਕਾਬੂ ਕਰਨਾ ਬਹੁਤ ਹੀ ਮੁਸ਼ਕਿਲ ਹੈ ਸ੍ਰੀ ਵਸ਼ਿਸ਼ਠ ਜੀ ਸ੍ਰੀਰਾਮ ਜੀ ਨੂੰ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਹੇ ਰਾਮ! ਕੋਈ ਇਹ ਕਹੇ ਕਿ ਉਸ ਨੇ ਸਾਰੇ ਸਮੁੰਦਰਾਂ ਦਾ ਪਾਣੀ ਪੀ ਲਿਆ ਹੈ ਤਾਂ ਇਹ ਅਸੰਭਵ ਹੈ ਪਰ ਇੱਕ ਪਲ ਲਈ ਮੰਨ ਲਵਾਂਗਾ ਸ਼ਾਇਦ ਕਿਸੇ ਨੇ ਅਜਿਹਾ ਕਰ ਲਿਆ ਹੋਵੇਗਾ, ਜੇਕਰ ਕੋਈ ਕਹਿੰਦਾ ਹੈ ਕਿ ਉਸ ਨੇ ਸਾਰੀ ਹਿਮਾਲਿਆ ਪਰਬਤ ਮਾਲਾ ਨੂੰ ਉਠਾ ਲਿਆ ਹੈ ਤਾਂ ਇਹ ਵੀ ਅਸੰਭਵ ਹੈ ਪਰ ਇੱਕ ਪਲ ਲਈ ਮੰਨ ਲਵਾਂਗਾ ਕਿ ਸ਼ਾਇਦ ਕਿਸੇ ਨੇ ਅਜਿਹਾ ਕਰ ਲਿਆ ਹੋਵੇਗਾ, ਜੇਕਰ ਕੋਈ ਕਹਿੰਦਾ ਹੈ ਕਿ ਉਸ ਨੇ ਮਨ ਨੂੰ ਜਿੱਤ ਲਿਆ ਹੈ ਤਾਂ ਮੈਂ ਇਹ ਬਿਲਕੁਲ ਨਹੀਂ ਮੰਨਾਂਗਾ ਕਿ ਕੋਈ ਅਜਿਹਾ ਕਰ ਲਵੇਗਾ ਜੇਕਰ ਇਨਸਾਨ ਰਾਮ–ਨਾਮ ਦਾ ਸਿਮਰਨ ਕਰਦਾ ਹੋਇਆ ਹਰੀ ਰਸ, ਅੰਮ੍ਰਿਤ, ਆਬੋਹਿਆਤ ਨੂੰ ਚਖ਼ ਲਵੇ ਤਾਂ ਮਨ ਬੁਰਾਈਆਂ ਵੱਲੋਂ ਹਟ ਜਾਵੇਗਾ ਅਤੇ ਭਲਾਈ, ਨੇਕੀ ਵੱਲ ਸਾਥ ਦੇਣ ਲੱਗੇਗਾ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਿਮਰਨ ਤੋਂ ਬਿਨਾ ਹਰੀ ਰਸ ਦੀ ਪ੍ਰਾਪਤੀ ਨਹੀਂ ਹੋ ਸਕਦੀ ਜਦੋਂ ਤੱਕ ਤਾਰ ਅੰਦਰੋਂ ਨਹੀਂ ਜੁੜਦੀ ਉਦੋਂ ਤੱਕ ਇਨਸਾਨ ਆਪਣੇ ਮਨ ਨੂੰ ਕਾਬੂ ਨਹੀਂ ਕਰ ਸਕਦਾ, ਮਾਲਕ ਦੇ ਦਰਸ਼-ਦੀਦਾਰ ਦੇ ਕਾਬਲ ਨਹੀਂ ਬਣ ਸਕਦਾ ਜੇਕਰ ਤੁਸੀਂ ਮਾਲਕ ਦੀ ਦਇਆ-ਮਿਹਰ ਰਹਿਮਤ ਨੂੰ ਪਾਉਣਾ ਚਾਹੁੰਦੇ ਹੋ, ਦਇਆ-ਦ੍ਰਿਸ਼ਟੀ ਦੇ ਕਾਬਲ ਬਣਨਾ ਚਾਹੁੰਦੇ ਹੋ ਤਾਂ ਚਲਦੇ-ਬੈਠਦੇ, ਕੰਮ-ਧੰਦਾ ਕਰਦੇ ਹੋਏ ਤੁਸੀਂ ਮਾਲਕ ਦੇ ਨਾਮ ਦਾ ਸਿਮਰਨ ਕਰੋ
ਇਸ ਘੋਰ ਕਲਿਯੁਗ ‘ਚ ਸਰੀਰਕ ਸਥਿਤੀ ਕਿਵੇਂ ਵੀ ਹੋਵੇ ਪਰ ਰਾਮ-ਨਾਮ ਦਾ ਜਾਪ ਕਰੋ ਤਾਂ ਤੁਹਾਡੀ ਜੁਬਾਨ, ਖਿਆਲਾਂ ਨਾਲ ਦੁਹਰਾਇਆ ਗਿਆ ਨਾਮ ਮਾਲਕ ਦੀ ਦਰਗਾਹ ‘ਚ ਜ਼ਰੂਰ ਮਨਜ਼ੂਰ, ਕਬੂਲ ਹੋਵੇਗਾ ਅਤੇ ਉਸ ਦੇ ਬਦਲੇ ਮਾਲਕ ਤੁਹਾਨੂੰ ਅੰਦਰੋਂ-ਬਾਹਰੋਂ ਬੇਅੰਤ ਖੁਸ਼ੀਆਂ ਨਾਲ ਮਾਲਾਮਾਲ ਜ਼ਰੂਰ ਕਰ ਦੇਵੇਗਾ ਤੁਸੀਂ ਪੈਦਲ ਜਾ ਰਹੇ ਹੋ ਤਾਂ ਚਲਦੇ ਜਾਓ, ਦੇਖਦੇ ਜਾਓ ਅਤੇ ਜੀਭ ਨਾਲ ਮਾਲਕ ਦਾ ਨਾਮ ਲੈਂਦੇ ਜਾਓ ਜਿੱਥੇ ਜਾਣਾ ਚਾਹੁੰਦੇ ਹੋ ਉੱਥੇ ਵੀ ਪਹੁੰਚ ਜਾਓਂਗੇ ਅਤੇ ਮਾਲਕ ਦੀ ਭਗਤੀ ਵੀ ਹੁੰਦੀ ਜਾਵੇਗੀ ਇਸ ਤਰ੍ਹਾਂ ਭਗਤੀ ਕਰਦੇ ਹੋਏ ਤੁਸੀਂ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਦੇ ਹੱਕਦਾਰ ਜ਼ਰੂਰ ਬਣ ਸਕਦੇ ਹੋ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.