ਸਾਡੇ ਨਾਲ ਸ਼ਾਮਲ

Follow us

9.6 C
Chandigarh
Saturday, January 24, 2026
More
    Home ਰੂਹਾਨੀਅਤ ਅਨਮੋਲ ਬਚਨ ਰੂਹਾਨੀਅਤ : ਪਰ...

    ਰੂਹਾਨੀਅਤ : ਪਰਮਾਤਮਾ ਤੋਂ ਕਦੇ ਮੂੰਹ ਨਾ ਮੋੜੋ : ਪੂਜਨੀਕ ਗੁਰੂ ਜੀ

    Saing Dr. MSG

    ਰੂਹਾਨੀਅਤ : ਪਰਮਾਤਮਾ ਤੋਂ ਕਦੇ ਮੂੰਹ ਨਾ ਮੋੜੋ : ਪੂਜਨੀਕ ਗੁਰੂ ਜੀ

    ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਉਸ ਪ੍ਰਭੂ, ਪਰਮਾਤਮਾ, ਮਾਲਕ ਨੂੰ ਆਪਣਾ ਸਾਥੀ ਬਣਾਉਣਾ ਹੈ ਤਾਂ ਇਹ ਜ਼ਰੂਰੀ ਹੈ ਕਿ ਇਨਸਾਨ ਨੇਕੀ-ਭਲਾਈ ਦੇ ਰਾਹ ‘ਤੇ ਚੱਲੇ,  ਉਸ ਪਰਮ ਪਿਤਾ ਪਰਮਾਤਮਾ ਦਾ ਨਾਮ ਜਪੇ ਤੜਫ਼ ਕੇ ਉਸ ਅੱਲ੍ਹਾ, ਮਾਲਕ ਨੂੰ ਆਪਣਾ ਬਣਾ ਲਓ ਅਤੇ ਇੱਕ ਵਾਰ ਜਦੋਂ ਉਹ ਤੁਹਾਡਾ ਹੋ ਗਿਆ ਤਾਂ ਕਦੇ ਵੀ ਉਹ ਵਿਛੋੜਾ ਨਹੀਂ ਦਿੰਦਾ ਇਸ ਲਈ ਤੁਸੀਂ ਅਜਿਹਾ ਸਾਥੀ ਬਣਾਓ ਜੋ ਪੱਕਾ ਹੋਵੇ ਜਿਸ ਨੂੰ ਤੁਸੀਂ ਸਾਥੀ ਸਮਝ ਬੈਠਦੇ ਹੋ ਉਸ ਬਾਰੇ ਤਾਂ ਰੱਬ ਜਾਣਦਾ ਹੈ ਕਿ ਕਿਸ ਨੂੰ, ਕਿੰਨੇ ਸਾਹ ਦਿੱਤੇ ਹਨ

    ਇਸ ਲਈ ਉਸ ਨੂੰ ਸਾਥੀ ਬਣਾਓ ਜੋ ਸਾਹ ਦਿੰਦਾ ਹੈ ਜਦੋਂ ਉਹ ਤੁਹਾਡਾ ਆਪਣਾ ਹੋ  ਜਾਵੇਗਾ ਤਾਂ ਤੁਸੀਂ ਦੁਨੀਆਂ ‘ਚ ਬਹਾਰ ਵਾਂਗ ਆਪਣੀ ਜ਼ਿੰਦਗੀ ਗੁਜ਼ਾਰ ਸਕੋਂਗੇ ਨਹੀਂ ਤਾਂ ਪਤਝੜ ਦਾ ਮੌਸਮ ਆ ਜਾਂਦਾ ਹੈ ਆਪ ਜੀ ਫ਼ਰਮਾਉਂਦੇ ਹਨ ਕਿ ਦੁਨੀਆਂ ਦੇ ਪਿਆਰ ਦੀ ਸ਼ੁਰੂਆਤ ਸਵਾਰਥ ਨਾਲ ਹੁੰਦੀ ਹੈ ਦੁਨੀਆਂਦਾਰੀ ‘ਚ ਲੋਕ ਗੁਆਚ ਜਾਂਦੇ ਹਨ ਅਤੇ ਅੱਲ੍ਹਾ, ਮਾਲਕ, ਰਾਮ, ਕਾਇਦੇ-ਕਾਨੂੰਨ ਸਭ ਭੁੱਲ ਜਾਂਦੇ ਹਨ ਅਜਿਹਾ ਨਹੀਂ ਕਰਨਾ ਚਾਹੀਦਾ, ਕਿਉਂਕਿ ਜਦੋਂ ਉਸ ਰਾਮ ਦੀ ਮਾਰ ਪੈਂਦੀ ਹੈ ਤਾਂ ਆਦਮੀ ਨੂੰ ਕੋਈ ਰਾਹ ਨਜ਼ਰ ਨਹੀਂ ਆਉਂਦਾ

    ਇਸ ਲਈ ਸੇਵਾ-ਸਿਮਰਨ ਕਰੋ, ਭਗਤੀ ਦੀ ਚਾਹ ਕਰੋ ਉਸ ਤੋਂ ਸਭ ਕੁਝ ਮੰਗੋ ਅਤੇ ਉਹ ਦੇਵੇਗਾ, ਅੰਦਰੋਂ-ਬਾਹਰੋਂ ਮਾਲਾਮਾਲ ਕਰ ਦੇਵੇਗਾ ਇਸ ਲਈ ਉਸ ਪਰਮ ਪਿਤਾ ਪਰਮਾਤਮਾ ਤੋਂ ਕਦੇ ਵੀ ਮੂੰਹ ਨਾ ਮੋੜੋ ਮਾਲਕ ਦਾ ਸਿਮਰਨ, ਭਗਤੀ-ਇਬਾਦਤ ਕਰਦੇ ਰਹੋ ਤਾਂ ਅੰਦਰੋਂ-ਬਾਹਰੋਂ ਲਬਰੇਜ਼ ਹੋ ਜਾਓਗੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਤੁਸੀਂ ਆਪਣੀ ਮਰਜ਼ੀ ਨਾਲ ਜਿਉਂਦੇ ਰਹੋ, ਸੰਤਾਂ ਨੂੰ ਉਸ ਤੋਂ ਕੁਝ ਲੈਣਾ-ਦੇਣਾ ਨਹੀਂ ਹੈ ਬੱਸ, ਬੁਰਾਈ ਨਾ ਕਰੋ, ਬੁਰੇ ਕਰਮ ਨਾ ਕਰੋ ਕਿਉਂਕਿ ਜਦੋਂ ਬੁਰਾਈ ਦਾ ਲੇਖਾ-ਜੋਖਾ ਹੋਵੇਗਾ ਤਾਂ ਤੁਹਾਨੂੰ ਪਸ਼ਚਾਤਾਪ ਹੋਵੇਗਾ

    ਤੁਸੀਂ ਤੜਫੋਗੇ ਅਤੇ ਦੋਸ਼ ਸੰਤਾਂ ਨੂੰ ਦਿਓਗੇ ਆਪਣੇ ਆਪ ਨੂੰ ਕੋਈ ਦੋਸ਼ ਨਹੀਂ ਦਿੰਦਾ ਅਤੇ ਸੰਤਾਂ ਨੂੰ ਦੋਸ਼ ਦੇਣ ‘ਚ ਦੇਰ ਨਹੀਂ ਲੱਗਦੀ ਸੰਤ ਜਦੋਂ ਪਿਆਰ ਨਾਲ, ਹੱਥ ਜੋੜ-ਜੋੜ ਕੇ ਸਮਝਾਉਂਦੇ ਹਨ ਕਿ ਮੰਨ ਜਾਓ, ਬੁਰੇ ਕਰਮ ਨਾ ਕਰੋ ਉਦੋਂ ਤਾਂ ਸੰਤਾਂ ਦਾ ਮਜ਼ਾਕ ਉਡਾਉਂਦੇ ਹੋ ਅਤੇ ਜਦੋਂ ਕਰਮਾਂ ਦੀ ਮਾਰ ਪੈਂਦੀ ਹੈ ਤਾਂ ਸੰਤਾਂ ਨੂੰ ਕਿਉਂ ਦੋਸ਼ ਦਿੰਦੇ ਹੋ? ਇਸ ਲਈ ਮਾੜੇ ਕਰਮਾਂ ਤੋਂ ਬਚ ਜਾਓ ਆਪ ਜੀ ਫ਼ਰਮਾਉਂਦੇ ਹਨ ਕਿ ਇਹ ਧਰਤੀ ਕਰਮ ਭੂਮੀ ਹੈ ਇੱਥੇ ਜਿਹੋ ਜਿਹੇ ਕਰਮ ਕਰੋਗੇ ਤਾਂ ਇੱਕ ਦਿਨ ਲੈਣੇ ਦਾ ਦੇਣਾ ਤਾਂ ਜ਼ਰੂਰ  ਪਵੇਗਾ ਸਮਾਂ ਅੱਗੇ-ਪਿੱਛੇ ਹੋ ਸਕਦਾ ਹੈ ਪਰ ਇਹ ਨਾ ਸੋਚੋ ਕਿ ਬਚ ਜਾਓਗੇ ਇਸ ਲਈ ਮਾੜੇ ਕਰਮਾਂ ਨੂੰ ਛੱਡ ਦਿਓ ਆਪਣੀ ਜ਼ਿੰਦਗੀ ਨੂੰ ਜਿਸ ਤਰ੍ਹਾਂ ਜੀਣਾ ਹੈ ਜੀਓ ਪਰ ਮਾੜੇ ਕਰਮ ਨਾ ਕਰੋ ਸਿਮਰਨ ਕਰ ਲਓ ਚੰਗਾ ਹੈ,

    ਨਹੀਂ ਤਾਂ ਜਿੰਦਗੀ ਤੁਹਾਡੀ ਹੈ ਕਿਉਂਕਿ ਕਰਮ ਤੁਹਾਡੇ ਭੋਗਨੇ ਵੀ ਤੁਸੀਂ ਹੀ ਹਨ ਸੰਤਾਂ ਨੇ ਤਾਂ ਆਵਾਜ਼ ਦਿੰਦੇ ਰਹਿਣਾ ਹੈ ਕਿ ਭਾਈ ਜਾਗ ਜਾਓ, ਸਿਮਰਨ ‘ਚ ਲੱਗ ਜਾਓ ਹੰਕਾਰ ‘ਚ ਕੁਝ ਨਹੀਂ ਰੱਖਿਆ ਸੰਤਾਂ ਦਾ ਕੰਮ ਤਾਂ ਸਮਝਾਉਣਾ ਹੈ ਬਾਕੀ ਤੁਹਾਡੀ ਮਰਜ਼ੀ ਹੈ ਹੁਣ ਜੋ ਹੋ ਗਿਆ ਸੋ ਹੋ ਗਿਆ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਤੋਂ ਕੁਝ ਅਜਿਹਾ (ਗਲਤ) ਹੋ ਗਿਆ ਤਾਂ ਉਸਦਾ ਸੱਚਾ ਪਸ਼ਚਾਤਾਪ ਇਹੀ ਹੈ ਕਿ ਲਗਾਤਾਰ ਸਿਮਰਨ ਕਰੋ ਉਸ ਮਾਲਕ ਦਾ ਸ਼ੁਕਰਾਨਾ ਕਰਨਾ ਨਾ ਛੱਡੋ ਉਹ ਤੁਹਾਡੇ ਪਾਪ-ਗੁਨਾਹਾਂ ਨੂੰ ਮੁਆਫ਼ ਕਰ ਦੇਵੇਗਾ ਅਤੇ ਫਿਰ ਤੋਂ ਆਪਣਾ ਪਿਆਰਾ, ਅਜ਼ੀਜ਼ ਬਣਾ ਲਵੇਗਾ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.