‘ਸਾਡੇ ਪਿਆਰੇ-ਪਿਆਰੇ , ਮਿੱਠੇ-ਮਿੱਠੇ ‘ਮੀਤ ਜੀਓ’

ਮੀਤ ਦੀ ਉਪਾਧੀ

ਇੱਕ ਵਾਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ, ਸ਼ਾਹ ਮਸਤਾਨਾ ਜੀ ਧਾਮ ਦੀ ਤੇਰਾਵਾਸ ’ਚ ਪੌੜੀਆਂ ਤੋਂ ਹੇਠਾਂ ਉੱਤਰ ਰਹੇ ਸਨ ਉਸ ਸਮੇਂ ਪੂਜਨੀਕ ਹਜ਼ੂਰ ਪਿਤਾ ਜੀ ਹੇਠਾਂ ਖੜ੍ਹੇ ਸਨ ਜਦੋਂ ਪੂਜਨੀਕ ਪਰਮ ਪਿਤਾ ਜੀ ਆਖਰੀ ਪੌੜੀ ’ਤੇ ਆਏ ਤਾਂ ਪੂਜਨੀਕ ਹਜ਼ੂਰ ਪਿਤਾ ਜੀ ਨੇ ਆਪਣੇ ਪਵਿੱਤਰ ਹੱਥ ਪੂਜਨੀਕ ਪਰਮ ਪਿਤਾ ਜੀ ਦੇ ਪਵਿੱਤਰ ਕਰ-ਕਮਲਾਂ ’ਤੇ ਰੱਖਦੇ ਹੋਏ ਪੁੱਛਿਆ, ‘ਹੇ ਸੱਚੇ ਸਤਿਗੁਰ ਜੀ ! ਆਪ ਜੀ ਠੀਕ ਹੋ? ‘ਇਸ ’ਤੇ ਪੂਜਨੀਕ ਪਰਮ ਪਿਤਾ ਜੀ ਨੇ ਫ਼ਰਮਾਇਆ ‘ਸਾਡੇ ਪਿਆਰੇ-ਪਿਆਰੇ, ਮਿੱਠੇ-ਮਿੱਠੇ ਮੀਤ ਜੀਓ, ਅਸੀਂ ਬਿਲਕੁੱਲ ਠੀਕ ਹਾਂ’ ਇਸ ਲਈ ਪੂਜਨੀਕ ਪਰਮ ਪਿਤਾ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ‘ਮੀਤ’ ਸ਼ਬਦ ਤੋਂ ਬਾਅਦ ਪੂਜਨੀਕ ਹਜ਼ੂਰ ਪਿਤਾ ਜੀ ਆਪਣੇ ਭਜਨਾਂ ਦੀ ਰਚਨਾ ’ਚ ਮੀਤ ਸ਼ਬਦ ਲਾਉਣ ਲੱਗ ਗਏ।

pita ji

ਜਦੋਂ ਤੇਰਾਵਾਸ ’ਚੋਂ ਪੂਜਨੀਕ ਪਰਮ ਪਿਤਾ ਜੀ ਤੇ ਪੂਜਨੀਕ ਹਜ਼ੂਰ ਪਿਤਾ ਜੀ ਸਟੇਜ ’ਤੇ ਜਾਣ ਲਈ ਬਾਹਰ ਆਉਂਦੇ ਤਾਂ ਪੂਜਨੀਕ ਹਜ਼ੂਰ ਪਿਤਾ ਜੀ, ਪੂਜਨੀਕ ਪਰਮ ਪਿਤਾ ਜੀ ਦੇ ਰਸਤੇ ਵੱਲ ਨਿਹਾਰਦੇ ਹੀ ਰਹਿੰਦੇ ਕਿ ਕਿਤੇ ਕੋਈ ਕੰਕਰ ਜਾਂ ਹੋਰ ਚੀਜ਼ ਪੂਜਨੀਕ ਪਰਮ ਪਿਤਾ ਜੀ ਦੇ ਪੈਰ ਹੇਠ ਨਾ ਆਵੇ ਇਸ ਤਰ੍ਹਾਂ ਪੂਜਨੀਕ ਗੁਰੂ ਜੀ ਆਪਣੇ ਸਤਿਗੁਰੂ ਮੌਲ੍ਹਾ ਦਾ ਖਾਸ ਧਿਆਨ ਰੱਖਦੇ ਨਾਲ ਵਾਲੇ ਸੇਵਾਦਾਰ ਜੋ ਪੂਜਨੀਕ ਪਰਮ ਪਿਤਾ ਜੀ ਦੇ ਅੱਗੇ-ਅੱਗੇ ਚਲਦੇ ਸਨ, ਉਨ੍ਹਾਂ ਨੂੰ ਪੂਜਨੀਕ ਹਜ਼ੂਰ ਪਿਤਾ ਜੀ ਸਮਝਾਉਂਦੇ ਕਿ ਰਸਤਾ ਬਿਲਕੁਲ ਸਾਫ਼ ਹੋਣਾ ਚਾਹੀਦਾ ਹੈ ਇਸ ਪਿਆਰ ਦੀ ਲੜੀ ਤਹਿਤ ਪੂਜਨੀਕ ਹਜ਼ੂਰ ਪਿਤਾ ਜੀ ਪੂਜਨੀਕ ਪਰਮ ਪਿਤਾ ਜੀ ਦੀ ਸਿਹਤ ਦਾ ਖੁਦ ਤੋਂ ਵੀ ਜ਼ਿਆਦਾ ਧਿਆਨ ਰੱਖਦੇ ਤੇ ਜੇਕਰ ਕੋਈ ਕੰਕਰ ਪੂਜਨੀਕ ਪਰਮ ਪਿਤਾ ਜੀ ਦੇ ਚਰਨਾ ਹੇਠਾਂ ਆ ਜਾਂਦਾ ਤਾਂ ਪੂਜਨੀਕ ਹਜ਼ੂਰ ਪਿਤਾ ਜੀ ਫ਼ਰਮਾਉਂਦੇ ਕਿ ਉਹ ਕੰਕਰ ਸਾਡੇ ਦਿਲ ’ਚ ਚੁਭਦਾ ਹੈ।

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀਆਂ ਬਹੁਤ-ਬਹੁਤ ਵਧਾਈਆਂ

ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਬਰਨਾਵਾ ਆਸ਼ਰਮ ’ਚ ਪਹੁੰਚ ਗਏ ਹਨ। ਆਪ ਜੀ ਨੇ ਦਰਬਾਰ ਪਹੁੰਚਦਿਆਂ ਹੀ ਆਪਣੇ Youtube ਚੈਨਲ ’ਤੇ ਸੁੰਦਰ ਵੀਡੀਓ ਅਪਲੋਡ ਕੀਤੀ ਹੈ। ਆਪ ਜੀ ਨੇ ਫਰਮਾਇਆ ਕਿ ਸਾਡੇ ਪਿਆਰੇ-ਪਿਆਰੇ ਕਰੋੜਾਂ ਬੱਚਿਓ, ਤੁਹਾਨੂੰ ਸਭ ਨੂੰ ਪਿਆਰੇ ਦਾਤਾ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀਆਂ ਬਹੁਤ-ਬਹੁਤ ਵਧਾਈਆਂ।

Saint Dr MSG

ਆਪ ਜੀ ਨੇ ਫਰਮਾਇਆ (Saint Dr MSG) ਕਿ ਤੁਹਾਡੀ ਸੇਵਾ ਲਈ ਫਿਰ ਤੋਂ ਬੇਪਰਵਾਹ ਜੀ ਨੇ ਸਮਾਂ ਦਿੱਤਾ ਹੈ ਤੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਏ ਹਾਂ। ਤੁਹਾਨੂੰ ਸਭ ਨੂੰ ਬਹੁਤ-ਬਹੁਤ ਆਸ਼ੀਰਵਾਦ ਕਹਿੰਦੇ ਹਾਂ। ਆਪ ਜੀ ਨੇ ਫਰਮਾਇਆ ਕਿ ਪਹਿਲਾਂ ਵਾਂਗ ਹੀ ਸਾਰਿਆਂ ਨੇ ਆਪਣੇ-ਆਪਣੇ ਘਰਾਂ ਵਿੱਚ ਰਹਿਣਾ ਹੈ। ਜਿਵੇਂ ਸੇਵਾਦਾਰ ਕਹਿਣਗੇ ਉਵੇਂ ਹੀ ਅੱਗੇ ਦੇ ਪ੍ਰੋਗਰਾਮਾਂ ਅਨੁਸਾਰ ਚੱਲਣਾ ਹੈ। ਆਪ ਜੀ ਨੇ ਫਰਮਾਇਆ ਕਿ ਬੜੀ ਹੀ ਖੁਸ਼ੀ ਹੋ ਰਹੀ ਹੈ ਕਿ ਕਈ ਸਾਲਾਂ ਬਾਅਦ ਬੇਪਰਵਾਹ ਜੀ ਦੇ ਪਵਿੱਤਰ ਅਵਤਾਰ ਦਿਵਸ ’ਤੇ ਤੁਹਾਡੇ ਸਭ ਦੇ ਦਰਸ਼ਨ ਕਰਾਂਗੇ ਤੇ ਲਾਈਵ ਕਰਾਂਗੇ ਜਿਵੇਂ ਰਾਮ ਜੀ ਚਾਹੁਣਗੇ। ਤੁਹਾਨੂੰ ਸਭ ਨੂੰ ਬਹੁਤ ਆਸ਼ੀਰਵਾਦ, ਭਗਵਾਨ ਬਹੁਤ ਖੁਸ਼ੀਆਂ ਦੇਵੇ। ਸਮੁੰਦਰਾਂ ਦੇ ਸਮੁੰਦਰ ਬੇਪਰਵਾਹ ਜੀ ਤੁਹਾਨੂੰ ਬਖਸ਼ਣ ਤੇ ਉਹ ਬਖਸ਼ਾਉਣ ਅਸੀਂ ਆਏ ਹਾਂ। ਤੁਹਾਨੂੰ ਸਭ ਨੂੰ ਬਹੁਤ-ਬਹੁਤ ਆਸ਼ੀਰਵਾਦ! ਆਸ਼ੀਰਵਾਦ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ