ਸਾਨੂੰ ਮਾਣ ਹੈ ਆਪਣੇ ਬੱਚਿਆਂ ’ਤੇ, ਪਰਮ ਪਿਤਾ ਪਰਮਾਤਮਾ ਖੁਸ਼ੀਆਂ ਦੇਣ : ਪੂਜਨੀਕ ਗੁਰੂ ਜੀ

(ਸੱਚ ਕਹੂੰ ਨਿਊਜ਼) ਬਰਨਾਵਾ। ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ ’ਚ ਪਵਿੱਤਰ ਚਰਨ ਟਿਕਾਉਦੇ ਹੀ ਪੂਜਨੀਕ ਗੁਰੂ ਜੀ (Saint Dr. MSG) ਨੇ ਸਭ ਤੋਂ ਪਹਿਲਾਂ ਆਪਣੇ ਯੂ-ਟਿਊਬ ਚੈਨਲ Saint MSG ’ਤੇ 2 ਮਿੰਟ 26 ਸੈਕਿੰਡ ਦੀ ਵੀਡੀਓ ਜਾਰੀ ਕੀਤੀ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ‘‘ਬਹੁਤ ਅਸ਼ੀਰਵਾਦ, ਮਾਲਕ ਸਭ ਨੂੰ ਖੁਸ਼ੀਆਂ ਦੇਵੇ, ਦਇਆ-ਮਿਹਰ, ਰਹਿਮਤ ਨਾਲ ਨਵਾਜੇ।

ਤੁਸੀਂ ਪਹਿਲਾਂ ਵਾਂਗ ਜਿਵੇਂ ਤੁਹਾਨੂੰ ਆਖਿਆ ਸੀ ਕਿ ਤੁਸੀਂ ਮੰਨਦੇ ਰਹਿਣਾ, ਆਪਣੇ-ਆਪਣੇ ਘਰਾਂ ’ਚ ਰਹਿਣਾ, ਜਿਸ ਤਰ੍ਹਾਂ ਵੀ ਤੁਹਾਨੂੰ ਦੱਸਣਗੇ ਜ਼ਿੰਮੇਵਾਰ, ਉਸੇ ਅਨੁਸਾਰ ਕਰਨਾ ਹੈ ਮਨਮਰਜ਼ੀ ਨਹੀਂ ਕਰਨੀ, ਭਗਦੜ ਨਹੀਂ ਕਰਨੀ ਤਾਂ ਇਹ ਤੁਸੀਂ ਜ਼ਰੂਰ ਮੰਨਿਓ ਸਾਡੀ ਗੱਲ ਹਮੇਸ਼ਾ ਮੰਨਦੇ ਹੋ, ਸਾਨੂੰ ਮਾਣ ਹੈ ਤੁਹਾਡੇ ’ਤੇ, ਸਾਡੇ ਬੱਚਿਆਂ ’ਤੇ ਬਹੁਤ ਮਾਣ ਹੈ ਪਰਮ ਪਿਤਾ ਪਰਮਾਤਮਾ ਬਹੁਤ ਜ਼ਿਆਦਾ ਖੁਸ਼ੀਆਂ ਦੇਣ ਤੁਹਾਨੂੰ ਤੁਹਾਡੇ ਦਰਸ਼ਨਾਂ ਲਈ ਇੱਥੇ ਆ ਗਏ ਹਾਂ ਦਰਸ਼ਨ ਚੱਲਦੇ ਰਹਿਣਗੇ, ਗੱਲਾਂ ਹੁੰਦੀਆਂ ਰਹਿਣਗੀਆਂ, ਸਾਰੀਆਂ ਗੱਲਾਂ ਕਰਾਂਗੇ ਤੁਹਾਡੇ ਨਾਲ, ਪਰ ਤੁਸੀਂ?ਮੰਨਣੀ ਹੈ ਗੱਲ, ਸਾਨੂੰ ਪਤਾ ਹੈ ਕਹਿਣ ਦੀ ਲੋੜ ਨਹੀਂ ਹੈ, ਇੰਨੀ ਵਾਰ ਜ਼ਿੰਮੇਵਾਰ ਤੁਹਾਨੂੰ ਜਿਸ ਤਰ੍ਹਾਂ ਕਹਿਣਗੇ, ਉਸ ਦੇ ਅਨੁਸਾਰ ਹੀ ਤੁਸੀਂ ਲੋਕਾਂ ਨੇ ਚੱਲਣਾ ਹੈ, ਉਸ ਦੇ ਅਨੁਸਾਰ ਗੱਲ ਕਰਨੀ ਹੈ।

ਇਹ ਵੀ ਪੜ੍ਹੋ : ਦੀਵਿਆਂ ਦੀ ਰੌਸ਼ਨੀ ਨਾਲ ਜਗਮਗਾ ਉੱਠਿਆ ਸ਼ਾਹ ਸਤਿਨਾਮ ਜੀ ਧਾਮ

ਹੁਣੇ ਬੱਸ ਥੋੜ੍ਹੀ ਦੇਰ ਪਹਿਲਾਂ ਹੀ ਪਹੁੰਚੇ ਅਸੀਂ ਇੱਥੇ ਮਾਲਕ ਤੁਹਾਨੂੰ ਬਹੁਤ ਖੁਸ਼ੀਆਂ ਦੇਵੇ, ਉਹ ਸਮੁੰਦਰ ਤੁਹਾਨੂੰ ਯਾਦ ਹੀ ਹੋਣਗੇ ਤਾਂ ਸਮੁੰਦਰ ਅਜਿਹਾ ਹੈ ਨਾ, ਜ਼ਿਆਦਾ ਵੀ ਹੋ ਜਾਂਦੇ ਹਨ ਤਾਂ ਜ਼ਿਆਦਾ ਵੱਧ ਕੇ ਆਉਣਗੇ, ਫਿਕਰ ਨਾ ਕਰੋ ਅਤੇ ਜ਼ਿਆਦਾ ਖੁਸ਼ੀਆਂ ਆਉਣਗੀਆਂ ਤਾਂ ਬਹੁਤ-ਬਹੁਤ ਅਸ਼ੀਰਵਾਦ, ਫਿਰ ਗੱਲ ਕਰਾਂਗੇ, ਗੱਲਾਂ ਕਰਦੇ ਹੀ ਰਹਾਂਗੇ ਤੁਹਾਡੇ ਨਾਲ, ਬੱਸ ਤੁਸੀਂ ਜੁੜੇ ਰਹਿਣਾ, ਗੱਲ ਕਰਦੇ ਰਹਿਣਾ ਅਤੇ ਛੋਟੇ ਬੱਚਿਆਂ ਨੂੰ ਵੀ ਬਹੁਤ ਅਸ਼ੀਰਵਾਦ, ਜਵਾਨਾਂ ਨੂੰ ਵੀ ਅਸ਼ੀਰਵਾਦ ਅਤੇ ਬਜ਼ੁਰਗਾਂ ਨੂੰ ਵੀ, ਸਾਡੇ ਤਾਂ ਸਾਰੇ ਹੀ ਬੱਚੇ ਹਨ,

ਜੋ ਭਗਵਾਨ ਦੀ ਔਲਾਦ ਹੈ ਉਹ ਸਾਡੀ ਔਲਾਦ ਹੈ (Saint Dr. MSG)

ਜਿਵੇਂ ਇੱਕ ਬੱਚੇ ਨੇ ਪੁੱਛ ਲਿਆ ਸੀ, ਉਸ ਦੇ ਨਾਲ ਉਸ ਦੇ ਪਾਪਾ ਸਨ, ਦਾਦਾ ਸਨ, ਕਹਿਣ ਲੱਗਾ, ਗੁਰੂ ਜੀ, ਮੈਂ ਵੀ ਤੁਹਾਨੂੰ ਪਿਤਾ ਜੀ ਕਹਿੰਦਾ ਹਾਂ, ਮੇਰੇ ਪਾਪਾ ਵੀ ਪਿਤਾ ਜੀ ਕਹਿੰਦੇ ਹਨ ਅਤੇ ਮੇਰਾ ਦਾਦਾ ਵੀ ਆਪ ਜੀ ਨੂੰ ਪਿਤਾ ਜੀ ਕਹਿੰਦੇ ਹਨ, ਇਹ ਚੱਕਰ ਕੀ ਹੈ? ਅਸੀਂ ਕਿਹਾ, ਬੇਟਾ, ਤੇਰੀ ਸਮਝ ’ਚ ਨਹੀਂ ਆਵੇਗਾ ਪਰ ਦੱਸ ਦਿੰਦੇ ਹਾਂ, ਸੰਤ ਜੋ ਹੁੰਦੇ ਹਨ ਉਨ੍ਹਾਂ ਲਈ ਭਗਵਾਨ ਦੀ ਔਲਾਦ ਆਪਣੀ ਔਲਾਦ ਹੁੰਦੀ ਹੈ, ਤਾਂ ਇਸੇ ਲਈ ਪਿਤਾ ਜੀ ਕਹਿੰਦੇ ਹਨ ਸਾਰੇ, ਕਿਉਕਿ ਸਾਡੇ ਸਾਰੇ ਬੱਚੇ ਹਨ, ਜੋ ਭਗਵਾਨ ਦੀ ਔਲਾਦ ਹੈ ਉਹ ਸਾਡੀ ਔਲਾਦ ਹੈ ਤਾਂ ਸਭ?ਨੂੰ ਅਸ਼ੀਰਵਾਦ, ਸਾਰੀ ਭਗਵਾਨ ਦੀ ਔਲਾਦ ਨੂੰ ਅਸ਼ੀਰਵਾਦ, ਭਗਵਾਨ ਸਭ ਨੂੰ ਖੁਸ਼ੀਆਂ ਦੇਵੇ, ਅੰਦਰੋਂ-ਬਾਹਰੋਂ ਮਾਲਾਮਾਲ ਕਰੇ ਬਹੁਤ ਅਸ਼ੀਰਵਾਦ, ਅਸ਼ੀਰਵਾਦ, ਅਸ਼ੀਰਵਾਦ’’।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ