ਸਿਮਰਨ ਨਾਲ ਹੀ ਮਨ ’ਤੇ ਜਿੱਤ ਸੰਭਵ : ਪੂਜਨੀਕ ਗੁਰੂ ਜੀ

MSG, Health, Tips,  Sugar,

ਸਿਮਰਨ ਨਾਲ ਹੀ ਮਨ ’ਤੇ ਜਿੱਤ ਸੰਭਵ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦਾ ਨਾਮ ਲੈਣਾ ਬੜਾ ਹੀ ਸੁਖਦਾਈ ਹੈ ਜੋ ਜੀਵ ਮਾਲਕ ਦਾ ਨਾਮ ਲੈਂਦੇ ਹਨ, ਉਨ੍ਹਾਂ ਦੀਆਂ ਤਮਾਮ ਪਰੇਸ਼ਾਨੀਆਂ, ਦੁੱਖ-ਦਰਦ, ਬਿਮਾਰੀਆਂ ਦੂਰ ਹੁੰਦੀਆਂ ਜਾਂਦੀਆਂ ਹਨ ਉਹ ਇਸ ਕਾਬਲ ਬਣ ਜਾਂਦੇ ਹਨ ਕਿ ਇਸ ਜਹਾਨ ਵਿਚ ਰਹਿੰਦੇ ਹੋਏ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਹਾਸਲ ਕਰਨਾ ਸ਼ੁਰੂ ਕਰ ਦਿੰਦੇ ਹਨ ਉਨ੍ਹਾਂ ਅੰਦਰ ਸਰੂਰ ਆਉਂਦਾ ਹੈ ਅਤੇ ਚਿਹਰੇ ’ਤੇ ਨੂਰ ਆਉਂਦਾ ਹੈ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਨ ਬੇਲਗ਼ਾਮ ਘੋੜਾ ਹੈ ਜਦੋਂ ਤੱਕ ਇਨਸਾਨ ਸਿਮਰਨ ਨਾ ਕਰੇ, ਇਹ ਨਹੀਂ ਰੁਕਦਾ ਮਨ ਉਸ ਨੂੰ ਕਹਿੰਦੇ ਹਨ, ਜੋ ਤੁਹਾਡੇ ਦਿਮਾਗ ਵਿਚ ਗਲਤ, ਗੰਦੇ, ਨੈਗੇਟਿਵ ਵਿਚਾਰ ਦਿੰਦਾ ਹੈ ਤੁਸੀਂ ਕਿਤੇ ਵੀ ਬੈਠੇ ਹੋਵੋੋ, ਕੁਝ ਵੀ ਕਰ ਰਹੇ ਹੋਵੋ ਪਰ ਇਸ ਦਾ ਕੋਈ ਭਰੋਸਾ ਨਹੀਂ ਕਿ ਇਹ ਕਦੋਂ ਗਲਤ ਸੋਚ ਦੇ ਦੇਵੇ ਤੁਸੀਂ ਦੁਖੀ, ਪਰੇਸ਼ਾਨ ਹੋ ਜਾਂਦੇ ਹੋ ਅਤੇ ਸੋਚਦੇ ਹੋ ਕਿ ਮੈਂ ਇਸ ਮਨ ਦਾ ਕੀ ਕਰਾਂ? ਇਸ ਦਾ ਹੱਲ ਇਹੀ ਹੈ ਕਿ ਤੁਸੀਂ ਮਨ ਦੇ ਖ਼ਿਆਲਾਂ ਵੱਲ ਨਾ ਜਾਓ ਥੋੜ੍ਹਾ ਸਿਮਰਨ ਕਰ ਲਓ ਤਾਂ ਉਨ੍ਹਾਂ ਵਿਚਾਰਾਂ ਦਾ ਫ਼ਲ ਖ਼ਤਮ ਜ਼ਰੂਰ ਹੋ ਜਾਵੇਗਾ ਅਸਲ ਗੱਲ ਇਹ ਹੈ ਕਿ ਤੁਸੀਂ ਮਨ ਦੀਆਂ ਗੱਲਾਂ ’ਤੇ ਨਾ ਚੱਲੋ

MSG, Health, Tips,  Sugar,

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੀਵ ਨੂੰ ਆਪਣੇ ਬੁਰੇ ਵਿਚਾਰਾਂ ’ਤੇ ਅਮਲ ਨਹੀਂ ਕਰਨਾ ਚਾਹੀਦਾ, ਕਿਉਂਕਿ ਜਦੋਂ ਜੀਵ ਅਜਿਹਾ ਕਰਨ ਲੱਗਦਾ ਹੈ ਤਾਂ ਉਹ ਗੁਨਾਹਗਾਰ ਬਣ ਜਾਂਦਾ ਹੈ ਇੱਥੇ-ਉੱਥੇ ਦੋਵਾਂ ਜਹਾਨਾਂ ਵਿਚ ਸ਼ਰਮਿੰਦਗੀ ਉਸਦੇ ਪੱਲੇ ਪੈਂਦੀ ਹੈ, ਦਰ-ਦਰ ਦੀਆਂ ਠੋ੍ਹਕਰਾਂ ਖਾਂਦਾ ਹੈ ਉਸ ਵਿਚ ਬੇਇੰਤਹਾ ਕਮੀਆਂ ਆ ਜਾਂਦੀਆਂ ਹਨ ਅਤੇ ਇਨਸਾਨ ਉਸ ਵਿਚ ਡੁੱਬਦਾ ਜਾਂਦਾ ਹੈ ਇਸ ਲਈ ਤੁਸੀਂ ਮਨ ਦੇ ਹੱਥੋਂ ਮਜ਼ਬੂਰ ਨਾ ਹੋਵੋ ਮਨ ਤਾਂ ਇਨਸਾਨ ਨੂੰ ਹੰਕਾਰ ਦਿੰਦਾ ਹੈ ਅਤੇ ਕਾਮ-ਵਾਸਨਾ, ਕਰੋਧ, ਲੋਭ, ਮੋਹ ਆਦਿ ਬੁਰਾਈਆਂ ਵਿਚ ਫਸਾਉਂਦਾ ਜਾਂਦਾ ਹੈ ਇਸ ਲਈ ਤੁਹਾਨੂੰ ਮਨ ਨਾਲ ਲੜਨਾ ਸਿੱਖਣਾ ਚਾਹੀਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.